17 ਸਤੰਬਰ, 2024 – ਝੁਨੀਰ : ਇੱਥੋਂ ਨੇੜਲੇ ਪਿੰਡ ਦਸੌਂਦੀਆ ਦੇ ਕਿਸਾਨ ਨੇ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲਈ। ਬਿੱਕਰ ਸਿੰਘ (49) ਪੁੱਤਰ ਗੁਰਦਿਆਲ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਪੰਜ ਕਿੱਲੇ ਜ਼ਮੀਨ ਦੇ ਮਾਲਕ ਹਨ। ਢਾਈ ਕਿੱਲੇੇ ਰਹਿਣ ਕੀਤੀ ਹੋਈ ਸੀ। ਉਸ ਦੇ ਪਤੀ ’ਤੇ ਸਾਢੇ ਸੱਤ ਲੱਖ ਦੀ ਲਿਮਟ ਸੀ। ਚਾਰ ਲੱਖ ਰੁਪਏ ਉਸ ਨੇ ਆੜ੍ਹਤੀ ਦੇ ਦੇਣੇ ਸਨ। ਇਸੇ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ ਅਤੇ ਉਸ ਨੇ ਘਰ ਵਿੱਹ ਹੀ ਜ਼ਹਿਰੀਲੀ ਚੀਜ਼ ਨਿਗਲ ਲਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਮੁਖੀ ਝੁਨੀਰ ਬਲਦੇਵ ਸਿੰਘ ਨੇ ਦੱਸਿਆ ਕਿ ਜਸਵਿੰਦਰ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
Courtesy : Punjabi Tribune
test