Punjab Pulse Bureau Report
ਸ ਇਕਬਾਲ ਸਿੰਘ ਲਾਲਪੁਰਾ: ਸਮਾਜ ਸੇਵਾ ਦਾ ਕੰਮ
ਸ ਇਕਬਾਲ ਸਿੰਘ ਲਾਲਪੁਰਾ ਸਰਪ੍ਰਸਤ ਇਨਸਾਨੀਅਤ ਪਹਿਲਾਂ ਨੇ ਆਖਿਆ ਕਿ ਇਨਸਾਨੀਅਤ ਪਹਿਲਾਂ ਸੰਸਥਾ ਜੋ ਕਾਫ਼ੀ ਸਮੇਂ ਤੋਂ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ। ਸ: ਅਜੈਵੀਰ ਸਿੰਘ ਲਾਲਪੁਰਾ ਸੰਸਥਾ ਇਨਸਾਨੀਅਤ ਪਹਿਲਾਂ ਦੇ ਮੁਖੀ ਹਨ ਅਤੇ ਇਸ ਟੀਮ ਨੂੰ ਸੇਧ ਦੇਣ ਦਾ ਕੰਮ ਲੈਫਟੀਨੈਂਟ ਜਨਰਲ ਪੀ ਐੱਸ ਮਹਿਤਾ, ਕੈਪਟਨ ਹਿਤੇਸ਼ ਮਲਿਕ, ਕਰਨਲ ਜੈਵੰਸ ਸਿੰਘ ਤੇ ਸ: ਇਕਬਾਲ ਸਿੰਘ ਲਾਲਪੁਰਾ ਕਰ ਰਹੇ ਹਨ।
ਪ੍ਰਸਿੱਧ ਵਿੱਦਿਆ ਸ਼ਾਸਤਰੀ ਪ੍ਰੋਫੈਸਰ ਬਲਵਿੰਦਰ ਸਿੰਘ, ਪ੍ਰੋਫੈਸਰ ਸਿਮਰਨ ਕੌਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ,ਪ੍ਰਸਿੱਧ ਕਾਰਖਾਨੇ ਦਾਰ ਰਮਨ ਗੁਪਤਾ, ਚੀਫ਼ ਇੰਜੀਨੀਅਰ ਸਰਦਾਰ ਹਰਪਾਲ ਸਿੰਘ ਲਾਲਪੁਰਾ , ਸ਼੍ਰੀ ਹਰੀ ਰਾਮ ਸੈਣੀ ਸਾਬਕਾ ਚੀਫ ਇਨਜੀਨੀਅਰ , ਪ੍ਰਸਿੱਧ ਕਾਰੋਬਾਰੀ ਭੁਪਿੰਦਰ ਸਿੰਘ ਸੈਣੀ ਨੰਗਲ, ਗੌਰਵ ਮਲਿਕ ਦਿੱਲੀ ਸਮੇਤ ਇਸ ਇਲਾਕੇ ਦੀ ਦੇ ਸ਼ਾਨ ਅਤੇ ਮਹਾਨ ਸਮਾਜ ਸੇਵੀ ਆਗੂ ,ਸ: ਰਸ਼ਪਾਲ ਸਿੰਘ ਥਲੀ ਕਲਾਂ, ਬੀਬੀ ਜਗਦੀਪ ਕੌਰ ਢੱਕੀ, ਚੌਧਰੀ ਰਾਧਾ ਕ੍ਰਿਸ਼ਨ, ਸ:ਗੁਰਨੈਬ ਸਿੰਘ ਜੇਤੇਵਾਲ, ਪੰਡਿਤ ਰਾਮ ਤੀਰਥ, ਮਾਸਟਰ ਨਾਨਕ ਚੰਦ, ਰਾਣਾ ਸ਼ਮਸ਼ੇਰ ਸਿੰਘ, ਚੌਧਰੀ ਦੌਲਤ ਸਿੰਘ ਚਬਰੇਵਾਲ, ਦਵਿੰਦਰ ਸਿੰਘ ਵਿੱਕੀ ਹਵੇਲੀ, ਦੀਦਾਰ ਸਿੰਘ ਬੜਵਾ, ਕੈਪਟਨ ਦਿਲਬਰ ਹੁਸੈਨ, ਐਡਵੋਕੇਟ ਅਮਨਵੀਰ ਸਿੰਘ ਲਾਲਪੁਰਾ, ਐਡਵੋਕੇਟ ਮਨਿੰਦਰ ਸਿੰਘ ਰੋਪੜ, ਬਾਬਾ ਸੋਹਣ ਸਿੰਘ ,ਸੁਰਜੀਤ ਸਿੰਘ ਡੂਮੇਵਾਲ, ਸ: ਗੁਰਦੇਵ ਸਿੰਘ ਡਕਾਲਾ, ਜਸਪਾਲ ਸਿੰਘ ਪਲਾਟਾ, ਮਾਸਟਰ ਚੰਨਣ ਸਿੰਘ ਸੈਣੀਮਾਜਰਾ, ਵਿੱਕੀ ਸਾਖਪੁਰ, ਹਰਮਿੰਦਰ ਸਿੰਘ ਲਵਲੀ ਕਲਵਾ, ਬਾਬਾ ਸੁੱਚਾ ਸਿੰਘ, ਗੁਰਜੀਤ ਸਿੰਘ ਕਲਵਾਂ ਆਦਿ ਸਮੂਹ ਵਿਅਕਤੀ ਜਿਨ੍ਹਾਂ ਦਾ ਨਾਮ ਸੂਚੀ ਵਿੱਚ ਦਰਜ ਕਰ ਰਹੇ ਹਾਂ ਵੱਡੇ ਕੰਮ ਨੂੰ ਸੁਚਾਰੂ ਰੂਪ ਵਿੱਚ ਯੋਜਨਾਬੰਦ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੇਧ ਤੇ ਕਾਰਜਕਾਰੀ ਪ੍ਰਬੰਧ ਕਰਨ ਲਈ ਵੱਖ ਵੱਖ ਜ਼ੋਨਾਂ ਵਾਰ ਸੂਚੀਆਂ ਆਪ ਨੂੰ ਦਿੱਤੀਆਂ ਜਾ ਰਹੀ ਹਨ।
ਸ: ਅਜੈਵੀਰ ਸਿੰਘ ਲਾਲਪੁਰਾ ਸੰਸਥਾ ਇਨਸਾਨੀਅਤ ਪਹਿਲਾਂ ਦੇ ਮੁਖੀ
ਇਸ ਸੰਸਥਾ ਵੱਲੋਂ ਪਿਛਲੇ ਸਾਲਾਂ ਵਿਚ ਹੜ੍ਹਾਂ ਸਮੇਂ 100 ਤੋਂ ਵੱਧ ਘਰਾਂ ਵਿੱਚ ਬਿਸਤਰੇ ਦੇਣ ਦੀ ਸੇਵਾ ਕੀਤੀ ਗਈ। ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਦੀ ਸਹਾਇਤਾ ਨਾਲ ਚਾਰਾ, ਰਾਸ਼ਨ ਵੀ ਦਿੱਤਾ ਗਿਆ। ਨੂਰਪੁਰ ਬੇਦੀ ਇੱਕ ਘਰ ਨੂੰ ਅੱਗ ਲੱਗਣ ਤੇ ਘਰ ਦਾ ਸਾਰਾ ਸਾਮਾਨ ਦਿੱਤਾ ਗਿਆ। ਕਰੋਨਾ ਮਹਾਂਮਾਰੀ ਦਾ ਅਚਨਚੇਤ ਹਮਲਾ ਹੋਣ ਤੇ ਇਸ ਸਾਲ ਸਭ ਤੋਂ ਪਹਿਲਾਂ ਕਰੀਬ 4,000 ਘਰਾਂ ਨੂੰ ਰਾਸ਼ਨ ਪਹੁੰਚਾਉਣ ਦੀ ਸੇਵਾ ਕੀਤੀ। ਬਿਮਾਰੀ ਤੋਂ ਬਚਣ ਲਈ ਪੁਲਿਸ ਕਰਮਚਾਰੀਆਂ ਸਮੇਤ ਸਿਵਲ ਅਧਿਕਾਰੀਆਂ ਨੂੰ ਵਿਟਾਮਨ ਸੀ ਦੀਆਂ 20,600 ਗੋਲੀਆਂ ਤਕਸੀਮ ਕੀਤੀਆਂ ਗਈਆਂ। ਉਸ ਤੋਂ ਬਾਅਦ ਰੋਪੜ, ਨੂਰਪੁਰਬੇਦੀ, ਤਖ਼ਤਗੜ੍ਹ, ਪਰਖਾਲੀ, ਘਨੌਲੀ ਆਦਿ ਕਸਬਿਆਂ ਵਿੱਚ ਕੁੱਲ 234 ਪਿੰਡਾਂ ਨੂੰ ਸੈਨੇਟਾਇਜ਼ਰ ਕੀਤਾ ਜਾ ਚੁੱਕਾ ਹੈ ਇਨ੍ਹਾਂ ਪਿੰਡਾਂ ਵਿੱਚ ਕਈਆਂ ਨੂੰ 3 ਤੋਂ ਜਾਦਾ ਵਾਰ ਸੈਨੀਟਾਈਜ਼ਰ ਕੀਤਾ ਗਿਆ ਹੈ ਅਤੇ ਲੋੜ ਪੈਣ ਤੇ ਇਹ ਕੰਮ ਅਜੇ ਵੀ ਜਾਰੀ ਹੈ। ਇਸ ਤੋਂ ਬਾਅਦ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਆਪਣੇ ਇਲਾਕੇ ਹਰ ਘਰ ਦੇ 3/4 ਜੀਆਂ ਨੂੰ ਮਾਸਕ ਪਹੁੰਚਾਉਣ ਦਾ ਕੰਮ ਆਰੰਭ ਕੀਤਾ ਗਿਆ ਹੈ। ਹੁਣ ਤੱਕ ਕਰੀਬ 50 ਪਿੰਡਾਂ ਅਤੇ ਰੋਪੜ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਵੀ ਮਾਸਕ ਵੰਡੇ ਜਾ ਚੁੱਕੇ ਹਨ ਜਿਨ੍ਹਾਂ ਦੀ ਗਿਣਤੀ ਕਰੀਬ 45,000 ਹੈ।ਬਾਕੀ ਮਾਸਕ ਸੰਸਥਾ ਵੱਲੋਂ ਖ਼ਰੀਦ ਕੇ ਰੱਖੇ ਗਏ ਹਨ ਜਿਨ੍ਹਾਂ ਨੂੰ ਘਰ ਘਰ ਪਹੁੰਚਾਉਣ ਦਾ ਕਾਰਜ ਸੰਸਥਾ ਦੇ ਵਲੰਟਰੀਆਂ ਵੱਲੋਂ 15/20 ਦਿਨਾਂ ਵਿੱਚ ਨੇਪਰੇ ਚਾੜ੍ਹ ਲਿਆ ਜਾਵੇਗਾ ਪੁਲਿਸ ਥਾਣਾ, ਤਹਿਸੀਲ ,ਬੀ ਡੀ ਓ ਦਫਤਰ, ਫਰਦ ਕੇਂਦਰ ,ਡੀ ਸੀ ਦਫਤਰ ਤੇ ਐਸ ਐਸ ਪੀ ਦਫ਼ਤਰ ਵਿੱਚ ਵੀ ਵੱਡੀ ਗਿਣਤੀ ਵਿੱਚ ਮਾਸਕ ਦਿੱਤੇ ਜਾ ਚੁੱਕੇ ਹਨ।
ਇਹ ਸੇਵਾ ਮੁਕੰਮਲ ਹੋਣ ਤੇ ਸੇਵਾ ਦਾ ਇੱਕ ਹੋਰ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ। ਜਿਸ ਬਾਰੇ ਫ਼ੈਸਲਾ ਕੇਂਦਰੀ ਕਮੇਟੀ ਦੀ ਮਨਜ਼ੂਰੀ ਲਈ ਪਿਆ ਹੈ ਇਸ ਸੰਸਥਾ ਵੱਲੋਂ ਪਹਿਲੇ ਪੜਾਅ ਵਿੱਚ ਕੁਝ ਸਕੂਲਾਂ ਨੂੰ ਐੱਲ ਈ ਡੀ ਵੀ ਦਿੱਤੇ ਗਏ ਹਨ ਅਤੇ ਬਹੁਤ ਸਾਰੇ ਲੋੜਵੰਦ ਹੁਸ਼ਿਆਰ ਬੱਚਿਆਂ ਦੀ ਫੀਸ ਵੀ ਦਿੱਤੀ ਜਾ ਰਹੀ ਹੈ। ਸੰਸਥਾ ਵੱਲੋਂ ਪ੍ਰਾਇਮਰੀ ਸਕੂਲ ਦੇ ਛੋਟੇ ਬੱਚਿਆਂ ਨੂੰ ਪਾਣੀ ਵਾਲੀਆਂ ਬੋਤਲਾਂ ਦਿੱਤੀਆਂ ਗਈਆਂ ਹਨ। ਸੰਸਥਾ ਆਰਥਿਕ ਰੂਪ ਵਿੱਚ ਆਪਣੀ ਵਪਾਰਕ ਕੰਪਨੀ ਢਿੱਲੋਂ ਐਵੀਏਸ਼ਨ, ਪਰਿਵਾਰਕ ਮੈਂਬਰਾਂ, ਰਿਸ਼ਤੇਦਾਰ, ਦੋਸਤਾਂ ਵੱਲੋਂ ਦਸਵੰਦ ਨਾਲ ਇਹ ਸੇਵਾ ਦਾ ਕਾਰਜ ਕਰ ਰਹੀ ਹੈ ਸੰਸਥਾ ਸਰਕਾਰੀ ਤੌਰ ਤੇ ਰਜਿਸਟਰਡ ਹੈ ਅਤੇ ਹਰ ਦਾਨ ਤੇ ਸਹਿਯੋਗ ਦਾ ਹਿਸਾਬ ਰੱਖਿਆ ਜਾ ਰਿਹਾ ਹੈ। ਸੰਸਥਾ ਬੇਨਤੀ ਕਰਦੀ ਹੈ ਕਿ ਕੋਈ ਇੱਕ ਵਿਅਕਤੀ ਜਾਂ ਸੰਸਥਾ, ਸਮਾਜ ਦੇ ਸਾਰੇ ਦੁੱਖ ਦੂਰ ਨਹੀਂ ਕਰ ਸਕਦੀ।
ਇਹ ਸੰਸਥਾ ਆਪਣੀ ਸਮਰੱਥਾ ਅਨੁਸਾਰ ਜਾਗਰਤੀ ਪੈਦਾ ਕਰਨ ਦਾ ਕੰਮ ਕਰ ਰਹੀ ਹੈ ਅਤੇ ਸਮਾਜ ਨੂੰ ਬੇਨਤੀ ਕਰਦੀ ਹੈ ਕਿ ਆਪਣੇ ਪਿੰਡ ਦੇ ਗਰੀਬ ਨੂੰ ਰੋਟੀ ਗੁਰੂ ਘਰ, ਮੰਦਿਰਾਂ, ਕੁਟੀਆ ਅਤੇ ਮਸਜਿਦ ਆਦਿ ਨੂੰ ਕੇਂਦਰ ਬਣਾ ਕੇ ਸੇਵਾ ਰੂਪ ਵਿੱਚ ਪਹੁੰਚਾਈ ਜਾਵੇ। ਗ਼ਰੀਬ ਦੀ ਧੀ ਦਾ ਵਿਆਹ ਪਿੰਡ ਵੱਲੋਂ ਹੀ ਆਪਣੀ ਧੀ ਸਮਝ ਕੇ ਕੀਤਾ ਜਾਵੇ ਤੇ ਪੁਲਿਸ ਥਾਣਿਆਂ ਵਿੱਚ ਅਤੇ ਅਦਾਲਤਾਂ ਵਿੱਚ ਜਾਣ ਦੀ ਥਾਂ ਪਿੰਡ ਦੇ ਮਸਲੇ ਪਿੰਡ ਵਿੱਚ ਹੀ ਮੁਕਾਏ ਜਾਣ ਅਤੇ ਪਿੰਡ ਦੇ ਵਿਕਾਸ ਵਿੱਚ ਵੀ ਮਿਲ ਕੇ ਕੰਮ ਕੀਤਾ ਜਾਵੇ। ਇਨਸਾਨੀਅਤ ਪਹਿਲਾਂ ਸੰਸਥਾ ਇਸ ਵਿੱਚ ਬਣਦਾ ਸਹਿਯੋਗ ਦੇਣ ਲਈ ਵੀ ਤੱਤਪਰ ਹੈ ਸੰਸਥਾ ਇਸ ਗੱਲ ਵਿੱਚ ਵਿਸ਼ਵਾਸ ਰੱਖਦੀ ਹੈ ਕਿ ਦੁਨੀਆਂ ਵਿੱਚ ਕੇਵਲ ਇੱਕ ਹੀ ਅਕਾਲ ਪੁਰਖ ਪ੍ਰਭੂ ਹੈ ਜਿਸ ਨੂੰ ਵੱਖ ਵੱਖ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਉਸ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਮਨੁੱਖਤਾ ਨੂੰ ਪਿਆਰ ਕਰਨਾ ਹੀ ਸਹੀ ਰਾਸਤਾ ਹੈ ਸੰਸਥਾ ਦਾ ਮੁੱਖ ਦਫ਼ਤਰ ਗੁੜਗਾਵਾਂ ਵਿੱਚ ਹੈ ਅਤੇ ਇਸ ਦਾ ਕਾਰਜ ਖੇਤਰ ਪੂਰੀ ਮਨੁੱਖਤਾ ਹੈ। ਸੰਸਥਾ ਇਨਸਾਨੀਅਤ ਪਹਿਲਾਂ ਸਮਾਜ ਦੇ ਜਾਗਰੂਕ ਵਰਗ ਨੂੰ ਬੇਨਤੀ ਕਰਦੀ ਹੈ ਕਿ ਮਨੁੱਖਤਾ ਦੀ ਸੇਵਾ ਲਈ ਪਿੰਡ ਮੁਹੱਲਾ ਅਤੇ ਸ਼ਹਿਰ ਪੱਧਰ ਤੇ ਇਕੱਠੇ ਹੋ ਕੇ ਲੋਕਾਂ ਦੇ ਦੁੱਖ ਦੂਰ ਕਰੀਏ ਅਤੇ ਲੋੜਵੰਦਾ ਦਾ ਸਹਾਰਾ ਬਣੀਏ।
test