ਜੋਰਾ ਸਿੰਘ ਕਾਗੜਾ
ਜਿਹੜੇ ਲੋਕ 45 ਸਾਲ ਜਾਂ 50 ਪਾਰ ਗਏ ਕਰ ਗਏ ਹਨ…..
ਉਨ੍ਹਾਂ ਲਈ ਇਹ ਖ਼ਾਸ….
ਮੇਰਾ ਮੰਨਣਾ ਹੈ ਕਿ ਦੁਨੀਆਂ ਵਿੱਚ ਜਿੰਨਾਂ ਬਦਲਾਅ ਅਸੀਂ ਦੇਖਿਆ ਹੈ
ਸਾਡੇ ਬਾਅਦ ਸ਼ਾਇਦ ਹੀ ਕੋਈ ਪੀਡ਼੍ਹੀ ਦੇਖੇ ….
ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਬੈਲ ਗੱਡੀ ਤੋਂ ਲੈ ਕੇ ਸੋਨਿਕਾ ਜੈੱਟ ਦੇਖਿਆ, ਬਰੰਗ ਖ਼ਤ ਫੋਨ ਤੋਂ ਲੈ ਕੇ ਲਾਈਵ ਚੈਟ ਦੇਖੀ ਹੈ ਅਤੇ ਵਰਚੁਅਲ ਮੀਟਿੰਗ ਜਿਹੜੀ ਕਿ ਬਹੁਤ ਅਸੰਭਵ ਲੱਗਦੀ ਸੀ ….
ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ …..
ਅਸੀਂ ਉਹ ਪੀੜ੍ਹੀ ਹਾਂ ਜੀਹਨੇ ਕਈ ਵਾਰ ਮਿੱਟੀ ਦੇ ਘਰਾਂ ਵਿੱਚ ਪਰੀਆਂ ਅਤੇ ਰਾਜਿਆਂ ਦੀਆਂ ਕਹਾਣੀਆਂ ਸੁਣੀਆਂ ਹਨ
ਅਤੇ ਜ਼ਮੀਨ ਤੇ ਬੈਠ ਕੇ ਖਾਣਾ ਖਾਧਾ ਹੈ ਪਲੇਟਾਂ ਵਿੱਚ ਚਾਹ ਪਾ ਕੇ ਪੀਤੀ ਐ…
ਅਸੀਂ ਹੀ ਹਾਂ ਜਿਹੜੇ ਮੁਹੱਲੇ ਵਿੱਚ ਗੁੱਲੀ ਡੰਡਾ ,ਲੁਕਣ ਛੁਪਾਈ, ਖੋ ਖੋ, ਕਬੱਡੀ ਅਤੇ ਬੰਟਿਆਂ ਜਿਹੇ ਖੇਲ ਖੇਡੇ ਹਨ ….
ਅਸੀਂ ਉਹ ਆਖਰੀ ਪੀੜ੍ਹੀ ਦੇ ਲੋਕ ਹਾਂ ਜਿਨ੍ਹਾਂ ਚੰਨ ਦੀ ਚਾਂਦਨੀ ਵਿੱਚ, ਦੀਵੇ , ਲਾਲਟੈਨ ਜਾਂ ਪੀਲੇ ਬਲਬ ਦੀ ਰੌਸ਼ਨੀ ਵਿੱਚ ਹੋਮ ਵਰਕ ਕੀਤਾ ਹੈ …..
ਤੇ ਦਿਨ ਦੇ ਚਾਨਣ ਵਿੱਚ ਚਾਦਰ ਦੇ ਅੰਦਰ ਛੁਪਾ ਕੇ ਨਾਵਲ ਵੀ ਪਡ਼੍ਹੇ ਹਨ
ਅਸੀਂ ਉਹ ਪੀਡ਼੍ਹੀ ਹਾਂ ਜਿਨ੍ਹਾਂ ਨੇ ਆਪਣੇ ਜਜ਼ਬਾਤ ਖ਼ਤਾਂ ਰਾਹੀਂ ਸਾਂਝੇ ਕੀਤੇ ਹਨ ਅਤੇ ਉਨ੍ਹਾਂ ਦੇ ਖ਼ਤਾਂ ਦੀ ਉਡੀਕ ਵਿੱਚ ਕਈ ਵਾਰ ਮਹੀਨਿਆਂ ਦਾ ਇੰਤਜ਼ਾਰ ਵੀ ਕੀਤਾ ਹੈ…
ਅਸੀਂ ਓ ਪੀੜ੍ਹੀ ਹਾਂ ਜਿਨ੍ਹਾਂ ਨੇ ਕੂਲਰ ਏ ਸੀ ਜਾਂ ਹੀਟਰ ਦੇ ਬਿਨਾਂ ਬਚਪਨ ਗੁਜ਼ਾਰਿਆ ਹੈ ਅਤੇ ਬਹੁਤਿਆਂ ਨੇ ਤਾਂ ਬਿਜਲੀ ਤੋਂ ਬਿਨਾਂ ਹੀ ਬਚਪਨ ਗੁਜ਼ਾਰਿਆ ਹੈ ….
ਅਸੀਂ ਉਹ ਪੀੜ੍ਹੀ ਹਾਂ ਜਿਹੜੇ ਆਪਣੇ ਵਾਲਾਂ ਵਿੱਚ ਕਿਸੇ ਵੀ ਫੰਕਸ਼ਨ ਜਾਂ ਸਕੂਲ ਜਾਣਾ ਹੋਏ ਤਾਂ ਜ਼ਿਆਦਾ ਤੋਂ ਜ਼ਿਆਦਾ ਸਰ੍ਹੋਂ ਦਾ ਤੇਲ ਲਗਾ ਕੇ ਜਾਂਦੇ ਹੁੰਦੇ ਸੀ …..
ਅਸੀਂ ਓਹ ਆਖਰੀ ਪੀੜ੍ਹੀ ਦੇ ਲੋਕ ਹਾਂ ਜੋ ਸਿਆਹੀ ਵਾਲੀ ਦਵਾਤ, ਪੈੱਨ ਕਾਪੀ ਕਿਤਾਬਾਂ ,ਕੱਪੜੇ , ਹੱਥ ,ਕਾਲੇ ਕੀਤੇ ਤੇ ਫੱਟੀ ਤੇ ਕਾਨੇ ਦੀ ਕਲਮ ਨਾਲ ਲਿਖਿਆ ਹੈ ..
ਅਸੀਂ ਉਹ ਪੀਡ਼੍ਹੀ ਹਾਂ ਜਿਨ੍ਹਾਂ ਨੇ ਆਪਣੇ ਟੀਚਰਾਂ ਤੋਂ ਮਾਰ ਖਾਧੀ ਹੈ ਤੇ ਘਰ ਪਤਾ ਲਗਣ ਤੇ ਫਿਰ ਘਰ ਵਾਲਿਆਂ ਤੋਂ ਮਾਰ ਖਾਧੀ ਹੈ…
ਅਸੀਂ ਹੀ ਉਸ ਪੀੜ੍ਹੀ ਦੇ ਲੋਕ ਹਾਂ ਜਿਹੜੇ ਮੁਹੱਲੇ ਵਿੱਚ ਬਜ਼ੁਰਗਾਂ ਨੂੰ ਦੂਰੋ ਹੀ ਦੇਖ ਕੇ ਡਰ ਦੇ ਮਾਰੇ ਘਰ ਆ ਜਾਂਦੇ ਸੀ ਤੇ ਸਮਾਜ ਵਿੱਚ ਬਜ਼ੁਰਗਾ ਤੋਂ ਬਹੁਤ ਡਰਦੇ ਸੀ ਤੇ ਓਨਾਂ ਦੀ ਬਹੁਤ ਇੱਜ਼ਤ ਕਰਦੇ ਸੀ…
ਅਸੀਂ ਓਸ ਪੀੜ੍ਹੀ ਦੇ ਆਖ਼ਰੀ ਲੋਕ ਹਾਂ ਜਿਨ੍ਹਾਂ ਸਕੂਲ ਟਾਇਮ ਵਿੱਚ ਕੱਪੜੇ ਦੇ ਬੂਟਾਂ ਨੂੰ ਚਾਕ ਮਿੱਟੀ ਲਾ ਲਾ ਕੇ ਚਮਕਾਇਆ ਸੀ ..
ਅਸੀਂ ਉਸ ਪੀੜ੍ਹੀ ਦੇ ਲੋਕ ਹਾਂ ਜਿਹੜੇ ਸ਼ੁਰੂ ਤੋਂ ਲੈ ਕੇ ਹੁਣ ਤਕ ਗੁੜ ਦੀ ਚਾਹ ਪਸੰਦ ਕਰਦੇ ਹਾਂ , ਜਿਨ੍ਹਾਂ ਨੇ ਕਾਲ਼ਾ ਜਾਂ ਲਾਲ ਦੰਦ ਮੰਜਨ ਤੇ ਸਫੈਦ ਕੋਲਗੇਟ ਦੰਦਾਂ ਵਾਲਾ ਪਾਊਡਰ ਵੀ ਬਰਤਿਆ ਹੈ ਤੇ ਕਦੇ ਕਦੇ ਲੂਣ ਤੇ ਲੱਕੜੀ ਦੇ ਕੋਲੇ ਨਾਲ ਵੀ ਦੰਦ ਸਾਫ਼ ਕੀਤੇ ਹਨ
ਅਸੀਂ ਉਸ ਪੀੜ੍ਹੀ ਦੇ ਲੋਕ ਹਾਂ ਜਿਹੜੇ ਕੇ ਚਾਨਣੀਆਂ ਰਾਤਾਂ ਵਿੱਚ ਬੀਬੀਸੀ ਦੀਆਂ ਖ਼ਬਰਾਂ, ਵਿਵਧ ਭਾਰਤੀ, ਆਲ ਇੰਡੀਆ ਰੇਡੀਓ, ਬਿਨਾਕਾ ਗੀਤ ਮਾਲਾ ਤੇ ਹਵਾ ਮਹਿਲ ਵਰਗੇ ਪ੍ਰੋਗਰਾਮ ਪੂਰੇ ਸ਼ਿਦਤ ਨਾਲ ਸੁਣਦੇ ਸਾਂ…
ਅਸੀਂ ਉਸ ਪੀੜ੍ਹੀ ਦੇ ਅਖ਼ਰੀਲੇ ਇਨਸਾਨ ਹੋਵਾਗੇ ਜਿਹੜੇ ਸ਼ਾਮ ਨੂੰ ਛੱਤ ਤੇ ਪਾਣੀ ਦਾ ਛਿੜਕਾਅ ਕਰਦੇ ਸੀ ਉਸ ਤੋਂ ਬਾਅਦ ਮੰਜੇ ਬਿਸਤਰੇ ਵਿਛਾ ਕੇ ਇਕ ਸਟੈਂਡ ਵਾਲਾ ਪੱਖਾ ਲਗਾ ਕੇ ਸਾਰਿਆਂ ਲਈ ਹਵਾ ਦਾ ਪ੍ਰਬੰਧ ਕਰਦੇ ਸੀ ….. ਕੋਠਿਆਂ ਤੇ ਮੰਜੇ ਬਿਸਤਰੇ ਵਿਛਾਉਣ ਦਾ ਦੌਰ ਖ਼ਤਮ ਹੋ ਗਿਆ ਹੁਣ ਤਾਂ ਬੰਦ ਡੱਬਿਆਂ ਵਰਗੇ ਕਮਰਿਆਂ ਵਿੱਚ ਕੂਲਰ ਏ ਸੀ ਵਿੱਚ ਹੀ ਰਾਤ ਹੁੰਦੀ ਹੈ ਉੱਥੇ ਦਿਨ ਗੁਜ਼ਰਦੇ ਹਨ….
ਨਾ ਰਾਤ ਨੂੰ ਤਾਰੇ ਦਿੱਸਦੇ ਹਨ ਤੇ ਨਾ ਹੀ ਰਾਤ ਨੂੰ ਬਾਤਾਂ ਪੈਂਦੀਆਂ ਹਨ
ਅਸੀਂ ਉਸ ਪੀੜ੍ਹੀ ਦੇ ਲੋਕ ਹਾਂ ਜਿਹੜੇ ਕਿ ਇੱਕ ਦੂਜੇ ਦੇ ਦਰਦ ਨੂੰ ਪੂਰੇ ਮੁਹੱਲੇ ਵਿਚ ਜਾਂ ਪੂਰੀ ਗਲੀ ਵਿੱਚ ਸਾਂਝੇ ਕਰਦੇ ਸੀ …ਹੌਲੀ ਹੌਲੀ ਇਸ ਤਰ੍ਹਾਂ ਦੇ ਲੋਕ ਘੱਟ ਹੁੰਦੇ ਗਏ …
ਹੁਣ ਤਾਂ ਜਿੰਨੇ ਲੋਕ ਪੜ੍ਹ ਗਏ ਹਨ ਉਨੀ ਹੀ ਖ਼ੁਦਗਰਜ਼ੀ ,ਅਨਿਸ਼ਚਿਤਤਾ, ਇਕੱਲਾਪਣ ਤੇ ਨਿਰਾਸ਼ਾ ਵਧ ਗਈ.. ….ਅਸੀਂ ਜੋ ਰਿਸ਼ਤਿਆਂ ਦੀ ਮਿਠਾਸ ਹੰਢਾਈ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਾਇਦ ਹੀ ਨਸੀਬ ਹੋਵੇ …
ਇਸ ਤੋਂ ਵੀ ਵੱਧ ਅਸੀਂ ਇਕ ਬਹੁਤ ਹੀ ਹੋਰ ਅਦਭੁੱਤ ਨਜ਼ਾਰਾ ਦੇਖਿਆ ਕਿ ਅੱਜ ਦੇ ਕੋਰੋਨਾ ਕਾਲ ਵਿੱਚ ਪਰਿਵਾਰਕ ਰਿਸ਼ਤੇ ਬਹੁਤ ਸਾਰੇ ਜਿਨ੍ਹਾਂ ਵਿਚ ਪਤੀ ਪਤਨੀ, ਮਾਂ ਬਾਪ ,ਭੈਣ ਭਰਾ ਇਕ ਦੂਜੇ ਨੂੰ ਛੂਹਣ ਤੋਂ ਡਰਦੇ ਹਨ …..
ਪਰਿਵਾਰਕ ਰਿਸ਼ਤਿਆਂ ਦੀ ਤਾਂ ਕੀ ਗੱਲ ਕਰੀਏ .. ਆਦਮੀ ਖ਼ੁਦ ਨੂੰ, ਆਪਣੇ ਹੱਥ ਆਪਣੇ ਹੀ ਨੱਕ ਜਾਂ ਮੂੰਹ ਨੂੰ ਲਾਉਣ ਤੋਂ ਡਰਦਾ ਹੈ …..
ਅੱਜ ਦੇ ਸਮਾਜ ਦੀ ਅਸੀਂ ਹੀ ਇਕ ਉਹ ਪੀੜ੍ਹੀ ਹਾਂ ਜਿਹਨਾਂ ਨੇ ਮਾਂ ਬਾਪ ਦੀ ਵੀ ਗੱਲ ਮੰਨੀ ਤੇ ਬੱਚਿਆਂ ਦੀ ਵੀ ਮੰਨ ਰਹੇ ਹਾਂ …..
ਸਾਨੂੰ ਅੱਜ ਕੱਲ੍ਹ ਵਿਆਹ ਸ਼ਾਦੀਆਂ ਵਿੱਚ ਵੀ ਖਾਣ ਦਾ ਉਹ ਮਜ਼ਾ ਨਹੀਂ ਆਉਂਦਾ ਜੋ ਕਿਸੇ ਵੇਲੇ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦਾ ਹੁੰਦਾ ਸੀ …
ਜਿੱਥੇ ਸਬਜ਼ੀ ਵਾਲੇ ਨੂੰ ਕਹਿਣਾ ਬਈ ਜ਼ਰਾ ਸਬਜ਼ੀ ਹਿਲਾ ਕੇ ਦਈ… ਤਰੀ ਤਰੀ ਨਾਂ ਦੇ ਦਈ…ਉਂਗਲੀਆਂ ਦੇ ਇਸ਼ਾਰਿਆਂ ਨਾਲ ਦੱਸਣਾ ਬਈ ਗੁਲਾਬ ਜਾਮਣਾਂ ਦੋ ਰੱਖੀਂ ਜਾਂ ਇਕ, ਪੂਰੀਆਂ ਛਾਂਟ ਛਾਂਟ ਕੇ ਲੈਣੀਆਂ ਜਾਂ ਗਰਮ ਗਰਮ ਗਰਮ ਲੈਣੀਆਂ…
ਫਿਰ ਅੱਗੇ ਪਿੱਛੇ ਵਾਲੀ ਪੰਗਤ ਵਿਚ ਝਾਕ ਕੇ ਦੇਖਣਾ ਕਿ ਉਥੇ ਕੀ ਹੈ ਅਤੇ ਸਾਡੇ ਕੋਲ ਕੀ ਨਹੀਂ ਆਇਆ
ਤੇ ਨਾਲ ਦੇ ਬੈਠੇ ਸੱਜਣ ਮਿੱਤਰ ਨੂੰ ਜ਼ਬਰਦਸਤੀ ਹੋਰ ਰੋਟੀ ਜਾਂ ਪੂਰੀ ਪੁਆ ਦੇਣੀ ਤੇ,ਜੇ ਕੋਈ ਸਵਾਦ ਚੀਜ਼ ਕੋਲ ਹੋਵੇ ਤਾਂ ਜਦੋਂ ਵਰਤਾਰਾ ਆਉਣਾ ਤਾਂ ਹੋਰ ਲੈਣ ਦੇ ਚੱਕਰ ਵਿੱਚ ਜਲਦੀ ਜਲਦੀ ਖਾ ਲੈਣੀ ….
ਬਹੁਤ ਹੋਰ ਗੱਲਾਂ ਹਨ ਬਚਪਨ ਦੀਆਂ ਪਰ ਅੱਜ ਯਾਦ ਆਈਆਂ ਤੇ ਮੈਨੂੰ ਉਮੀਦ ਹੈ ਜਿਹੜਾ ਵੀ ਇਸਨੂੰ ਪੜ੍ਹੇਗਾ ਉਸ ਨੂੰ ਉਸਦਾ ਬਚਪਨ ਜ਼ਰੂਰ ਯਾਦ ਆਏਗਾ..
ਚਲੋ ਕੁਝ ਦੇਰ ਹੀ ਸਹੀ ਪਰ ਉਹਨੂੰ ਆਪਣੇ ਬਚਪਨ ਦੀਆਂ ਯਾਦਾਂ ਨਾਲ ਮਜ਼ਾ ਆਵੇ ਗਾ…
(ਜੋਰਾ ਸਿੰਘ ਕਾਗੜਾ (ਡੀ ਐਸ ਪੀ) ਪੰਜਾਬ ਪੁਲਿਸ ਬਠਿੰਡਾ)
test