News Bureau
ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸਰਦਾਰ ਇਕਬਾਲ ਸਿੰਘ ਲਾਲਪੁਰਾਂ ਰਾਜ ਮੀਡਿਆ ਐਡਵਾਇਜਰ ਕਰਨਲ ਜੈਬੰਸ ਸਿੰਘ ਪਟਿਆਲਾ, ਪੰਜਾਬ ਭਾਜਪਾ ਦੇ ਬੁਲਾਰਿਆ ਕ੍ਰਮਵਾਰ ਸਰਦਾਰ ਹਰਿੰਦਰ ਸਿੰਘ ਕਾਹਲੇ ਆਪ ਸਰਦਾਰ ਕੁਲਦੀਪ ਸਿੰਘ ਕਾਹਲ ਅਤੇ ਬੁੱਧੀਜੀਵੀ ਸੈੱਲ ਦੇ ਕੋ ਕਨਵੀਨਰ ਡਾਕਟਰ ਜਸਵਿੰਦਰ ਸਿੰਘ ਢਿਲੋ ਨੇ ਜਾਰੀ ਸਾਂਝੇ ਬਿਆਨ ਚੋਂ ਕਰਤਾਰ ਪੁਰ ਪ੍ਰੋਜੈਕਟ ਮੈਨੇਜਮੈਟ ਯੂਨਿਟ ਚੋਂ ਸੀ.ਈ.ਓ ਦੇ ਅਹੁਦੇ ਤੇ ਗੈਰਸਿੱਖ ਦੀ ਨਿਯੁਕਤੀ ਦੀ ਨਿਖੇਦੀ ਕਰਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੀ ਪਵਿੱਤਰਤਾ ਨੂੰ ਲੈ ਕੇ ਸੰਜੀਦਾਰੀ ਨਹੀਂ।
ਉਪਰੋਕਤ ਭਾਜਪਾ ਆਗੂਆ ਨੇ ਅੱਗੇ ਚੱਲ ਕਿਹਾ ਕਿ ਕਰਤਾਰਪੁਰਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਚੋ ਸੀ.ਈ.ਓ ਦੇ ਵਿਕਾਰੀ ਅਹੁਦੇ ਉੱਤੇ ਮੁਹੰਮਦ ਨਤੀਫ ਦੀ ਨਿਯੁਕਤੀ ਕਰਨਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਉੱਤੇ ਲੂਣ ਛਿੜਕਣ ਦੇ ਬਰਾਬਰ ਹੈ। ਉਹਨਾਂ ਨੇ ਕਿਹਾ ਕਿ ਪੀ.ਐਮ.ਯੂ. ਇੱਕ ਸਵੈ ਵਿੱਤ ਸੰਗਠਨ ਹੈ, ਜੋ ਕਿ ਕਰਤਾਰਪੁਰ ਲਾਂਘਾ ਦੇ ਰੱਖ-ਰਖਾਅ ਤੇ ਸੇਵਾ ਸੰਭਾਲ ਲਈ ਕੀਤੇ ਜਾਣ ਵਾਲੇ ਖਰਚਿਆਂ ਦਾ ਹਿਸਾਬ ਰੱਖਣ ਲਈ ਕਾਇਮ ਕੀਤਾ ਗਿਆ ਹੈ, ਜਦੋਂ ਕਿ ਗੁਰਦੁਵਾਰਾ ਕਰਤਾਰਪੁਰਾ ਸਾਹਿਬ ਦੇ ਧਾਰਮਿਕ, ਪ੍ਰਬੰਧਕ, ਲੰਗਰ, ਸੇਵਾ, ਕੀਰਤਨ ਅਤੇ ਚੜਾਵੇ ਦੇ ਰੱਖ-ਰਖਾਅ ਸਬ ਕਾਰਜਾਂ ਦੀ ਜਿੰਮੇਵਾਰੀ ਪਾਕਿਸਤਾਨ ਸਿੱਖ ਗੁਰਦੁਵਾਰਾ ਪ੍ਰਬੰਧਕ ਕਮੇਟੀ ਕੋਲ ਹੈ। ਪੀ.ਐਮ.ਯੂ ਦੇ ਕਿਸੇ ਵੀ ਸਿੱਖ ਦੀ ਨਿਯੁਕਤੀ ਹੋਣਾ ਸੰਭਵ ਨਹੀਂ ਹੈ ਕਿਉਂ ਕਿ ਪਾਕਿਸਤਾਨ ਚੋ ਅਜੇ ਤੱਕ ਕਿਸੇ ਵੀ ਸਿੱਖ ਨੇ ਤਕਨੀਕੀ ਖਿੱਤੇ ਚੋਂ ਮੁਹਾਰਤ ਹਾਸਿਲ ਨਹੀਂ ਕੀਤੀ। ਉਕਤ ਨੇਤਾਵਾਂ ਨੇ ਅੱਗੇ ਚੱਲ ਕੇ ਕਿਹਾ ਕਿ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਚੋਂ ਰਹਿਤ ਮਰਿਆਦਾ ਬਣਾਈ ਰੱਖਣ ਲਈ ਅਤੇ ਹੋਰ ਪ੍ਰਬੰਧਾਂ ਲਈ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਪੀ. ਐਮ. ਯੂ. (P M U) ਵੱਲੋਂ 126 ਨਵੇਂ ਕਰਮਚਾਰੀਆਂ ਅਤੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਅਤੇ ਸਿੱਖਾਂ ਨੂੰ ਉਹਨਾ ਤੋ ਦੂਰ ਰੱਖਿਆ ਜਾ ਰਿਹਾ ਹੈ ਅਤੇ ਪੀ.ਐਮ.ਯੂ ਚੋ ਕਿਸੇ ਵੀ ਸਿੱਖ ਦੀ ਨਿਯੁਕਤੀ ਨਹੀਂ ਕੀਤੀ ਜਾ ਰਹੀ।
ਜਾਰੀ ਕਰਤਾ: ਸ. ਕੁਲਦੀਪ ਸਿੰਘ ਕਾਹਲੋਂ, ਬੁਲਾਰਾ ਪੰਜਾਬ ਭਾਜਪਾ
test