ਇਕਬਾਲ ਸਿੰਘ ਲਾਲਪੁਰਾ
ਸ਼ੁਰੂ ਤੋਂ ਹੀ ਭਵਨ ਨਿਰਮਾਣ, ਸੜਕਾਂ, ਡੈਮ ਤੇ ਬਿਲਡਿੰਗਾਂ ਦਾ ਉਸਾਰੀ ਲਈ ਰੇਤ, ਬਜਰੀ, ਗਟਕਾ ਤੇ ਪੱਥਰ ਆਦਿ ਦੀ ਵਰਤੋਂ ਹੁੰਦੀ ਰਹੀ ਹੈ !!
ਪੰਜਾਬ ਵਿੱਚ ਰਾਵੀ, ਬਿਆਸ ਤੇ ਸਤਲੁਜ ਦਰਿਆ ਤੇ ਘਗਰ, ਸਵਾਂ ਆਦਿ ਨਦੀਆਂ ਨਾਲਿਆਂ ਤੋਂ ਲੋਕ ਇਹ ਚੀਜ਼ਾਂ ਲੈਂਦੇ ਰਹੇ ਹਨ !! ਸਰਕਾਰੀ ਨਿਯਮ ਅੱਠ ਫੁੱਟ ਤੱਕ ਪਟਾਈ ਜਾ ਖੁਦਾਈ ਦੀ ਆਗਿਆ ਦਿੰਦੇ ਹਨ, ਉਹ ਵੀ ਕੇਵਲ ਨਿਯਤ ਮਨਜ਼ੂਰ ਸ਼ੁਦਾ ਥਾਂ ਤੇ ਸਰਕਾਰੀ ਬੋਲੀ ਜਾ ਅਲਾਟਮੈਂਟ ਤੋਂ ਵਾਦ !!
ਪਿਛਲੇ ਕਰੀਬ 20 ਸਾਲ ਤੋਂ ਇਹ ਮਾਇਨਿੰਗ ਤੇ ਗ਼ੈਰ ਕਾਨੂੰਨੀ ਖਨਣ ਇਕ ਵੱਡਾ ਧੰਧਾ ਬਣ ਚੁੱਕਿਆ ਹੈ !!
ਜੇਕਰ ਸਰਕਾਰੀ ਬੋਲੀ ਵਾਲੀ ਥਾਂ ਤੇ ਕੇਵਲ ਅੱਠ ਫੁੱਟ ਤੱਕ ਖੁਦਾਈ ਹੋਵੈ ਤਾ ਕਮਾਈ ਸਰਕਾਰੀ ਖ਼ਜ਼ਾਨੇ ਵਿੱਚ ਪੁੱਜ, ਸੂਬੇ ਦੀ ਤਰੱਕੀ ਲਈ ਵਰਤੀ ਜਾ ਸਕਦੀ ਹੈ ਤੇ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ, ਪਰ ਖੁਦਾਈ ਬਾਜ਼ਾਰ ਵਿੱਚ ਰੇਤ ਬਜਰੀ ਦੀ ਮੰਗ ਪੂਰੀ ਨਹੀਂ ਹੋ ਸਕਦੀ !! ਜੋ ਬਾਜਾਰੀ ਮੰਗ ਨੂੰ ਪੂਰਾ ਕਰਨ ਲਈ ਖਨਣ ਮਾਫੀਆ, ਰਾਜਸੀ ਤੇ ਸਰਕਾਰੀ ਤੰਤਰ ਦੀ ਮਦਦ ਨਾਲ ਗ਼ੈਰ ਕਾਨੂੰਨੀ ਤੇ ਬਰਜਿਤ ਥਾਂਵਾਂ ਤੋਂ ਖੁਦਾਈ ਕਰਦਾ ਹੈ !!
ਪਹਿਲਾ ਤਾ ਬਰਜਿਤ ਥਾਂ ਤੇ ਦੂਜਾ ਅੱਠ ਫੁੱਟ ਦੀ ਹੱਦ ਤੋੜ 100/100 ਫੁੱਟ ਤੱਕ ਰੇਤ ਬਜਰੀ ਦੀ ਖੁਦਾਈ ਕੀਤੀ ਜਾ ਰਹੀ ਹੈ, ਇਸ ਨਾਲ ਪਾਣੀ ਪੱਧਰ ਨੀਵਾਂ ਹੋ ਕੇ ਜ਼ਮੀਨ ਬੰਜਰ ਹੋ ਰਹੀ ਹੈ ਤੇ ਦਰਖ਼ਤ ਸੁੱਕ ਚੁੱਕੇ ਹਨ ਜਾ ਸੁੱਕ ਰਹੇ ਹਨ ! ਮੇਰੇ ਨੇੜੇ ਦਰਿਆ ਸਤਲੁਜ ਤੇ ਸਵਾਂ ਨਦੀ ਦਾ ਪੁਲ ਹੇਠੋਂ ਖੋਖਲਾ ਹੋ ਕੇ ਗਿਰਨ ਕਿਨਾਰੇ ਹੈ !!
ਗੁੰਡਾ ਪਰਚੀ ਨਾਲ ਕਰੈਸ਼ਰ ਮਾਲਕਾਂ ਅਨੂਸਾਰ ਹਰ ਰੋਜ਼ ਡੇਡ ਤੋਂ ਦੋ ਕਰੋੜ ਰੁਪਏ ਉਗਰਾਹੇ ਜਾ ਰਹੇ ਹਨ ! ਗੁੰਡਾ ਟੈਕਸ ਵਾਲੇ ਪਹਿਲਾ ਚੰਗੇ ਲੋਕ ਵੇਖ ਕੇ ਭੱਜ ਜਾਂਦੇ ਸਨ , ਪਰ ਹੁਣ ਪੁਲਿਸ ਚੋਕੀਆਂ ਨੇੜੇ ਜਾ ਸ਼ਾਹ ਮਾਰਗਾਂ ਤੇ ਦਫਤਰ ਬਣਾ ਸਰਕਾਰੀ ਤੰਤਰ ਦੀ ਨੱਕ ਥੱਲੇ ਹੀ ਗੁੰਡਾ ਟੈਕਸ ਇਕੱਠਾ ਕਰ ਰਹੇ ਹਨ !!
ਪੈਸਾ ਨਾ ਤਾ ਪੰਚਾਇਤ ਨੂੰ ਜਾ ਰਿਹਾ ਹੈ ਨਾ ਸਰਕਾਰ ਨੂੰ , ਟੈਕਸ ਇਕੱਠਾ ਕਰਨ ਵਾਲੇ ਤਾਂ ਨਜ਼ਰ ਆਉੰਦੇ ਹਨ ਪਰ ਅਸਲ ਗੁੰਡੇ ਜਿਨਾ ਤੱਕ ਇਹ ਪੈਸਾ ਕਰੋੜਾਂ ਰੁਪਏ ਰੋਜ਼ ਪੁੱਜਦਾ ਹੈ ਕੋਣ ਹਨ ?
ਸਰਕਾਰ ਨੂੰ ਸੜਕ ਤੇ ਤੁਰੀ ਤਾ ਨਜ਼ਰ ਆਉੰਦਾ ਹੈ ਪਰ ਇਹ ਨਜਾਇਜ ਮਾਲ ਨਾਲ ਭਰੇ ਟਿਪਰ ਤੇ ਗੁੰਡਾ ਟੈਕਸ ਉਹਰਾਹੁੰਦੇ ਲੋਕ ਕਿਉ ਨਜ਼ਰ ਨਹੀਂ ਆਉੰਦੇ ? CID ਤੇ SIB ਪੰਜਾਬ ਤੇ ਕੇੰਦਰ ਸਰਕਾਰ ਨੂੰ ਇਹ ਜਾਣਕਾਰੀ ਕਿਉ ਨਹੀਂ ਦਿੰਦੀ ?
ਇਸ ਗ਼ੈਰ ਕਾਨੂੰਨੀ ਕੰਮ ਜਾ ਲੁੱਟ ਵਿੱਚ ਕਾਰਜ ਪਾਲਿਕਾ ਤੇ ਵਿਧਾਨ ਕਾਰ ਦੋਨਾ ਦੀ ਮਿਲੀ ਭੁਗਤ ਦੇ ਚਰਚੇ ਹਨ !! ਪੈਸਾ ਵੇਖ ਧਰਮ ਗ੍ਰੰਥਾਂ ਦੀਆ ਸੋਹਾਂ ਤੇ ਵਾਇਦੇ ਕੋਈ ਹੈਸੀਅਤ ਨਹੀਂ ਰੱਖਦੇ !!
ਲੋਕਾਂ ਨੂੰ ਸੁਚੇਤ ਕਰਨ ਵਾਲੇ ਚੋਥੇ ਪਿਲਰ ਵਾਲ਼ਿਆਂ ਤੇ ਮਹੀਨੇ ਦੇ ਆਖਰੀ ਹਫ਼ਤੇ ਆਪਣਾ ਹਿੱਸਾ ਮੰਗਣ ਦੇ ਇਲਜ਼ਾਮ ਲੱਗਦੇ ਹਨ , ਸੱਚ ਝੂਠ, ਲੈਣ ਦੇਣ ਵਾਲੇ ਜਾਨਣ !!
ਅਦਾਲਤੀ ਕਾਰਵਾਈ ਖ਼ਰਚੀਲੀ ਖੇਡ ਹੈ ਫੇਰ ਅਦਾਲਤ ਵੀ ਸਹੂਲਤਾਂ ਲਈ ਸਰਕਾਰ ਵੱਲ ਵੇਖਦੀ ਹੋਈ ਬਹੁਤੀ ਵਾਰ ਗੋੰਗਲੂਆ ਤੋਂ ਮਿੱਟੀ ਹੀ ਝਾੜਦੀ ਹੈ !!
ਨਜਾਇਜ ਖਨਣ ਨਾਲ ਵਾਤਾਵਰਨ ਖ਼ਰਾਬ ਹੋ ਰਿਹਾ , ਸਰਕਾਰੀ ਸਰਮਾਇਆ ਲੁਟਿਆ ਜਾ ਰਿਹਾ ਹੈ !! ਸੱਚ ਦਾ ਹੌਕਾ ਦੇਣ ਵਾਲੇ ਦੀ ਜਾਨ ਖ਼ਤਰੇ ਵਿੱਚ ਹੁੰਦੀ ਹੈ !!
ਸੱਚ ਕੌੜਾ ਹੰਦਾ ਹੈ ਪਰ ਹੈ ਦਵਾਈ !!
ਵਾਹਿਗੁਰੂ ਪੰਜਾਬ ਤੇ ਭਾਰਤ ਦਾ ਭਲਾ ਕਰੇ !!
ਵਾਹਿਗੁਰੂ ਜੀ ਕੀ ਫ਼ਤਿਹ !!
test