ਡਾ. ਧਰਮ ਸਿੰਘ
ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਕਾਰਨਾਂ ਵਿਚ ਸਭ ਤੋਂ ਵੱਡਾ ਕਾਰਨ ਪ੍ਰਮਾਣਿਕ ਬਾਣੀ ਨੂੰ ਕੱਚੀ ਬਾਣੀ ਨਾਲੋਂ ਨਿਖੇੜਨਾ ਸੀ। ਇਸ ਸੰਬੰਧ ਵਿਚ ਕੇਸਰ ਸਿੰਘ ਛਿੱਬਰ ਵਿਸ਼ੇਸ਼ ਤੌਰ ’ਤੇ ਇਹ ਜ਼ਿਕਰ ਕਰਦਾ ਹੈ ਕਿ ਪ੍ਰਿਥੀ ਚੰਦ ਦਾ ਪੁੱਤਰ ਆਪ ਵੀ ਕਵਿਤਾ ਰਚਦਾ ਸੀ ਪਰ ਕਵੀ ਛਾਪ ਵਜੋਂ ‘ਨਾਨਕ’ ਪਦ ਹੀ ਵਰਤਦਾ ਸੀ।
ਸਿੱਖ ਇਤਿਹਾਸ ਅਤੇ ਰਵਾਇਤਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ’ਚ ਭਾਈ ਗੁਰਦਾਸ ਜੀ ਦਾ ਯੋਗਦਾਨ ਇਕ ਲਿਖਾਰੀ ਵਜੋਂ ਹੀ ਸਵੀਕਾਰ ਕੀਤਾ ਜਾਂਦਾ ਹੈ ਪਰ ਇਹ ਅੰਤਿਮ ਸੱਚ ਨਹੀਂ । ਇਹ ਠੀਕ ਹੈ ਕਿ ਲਿਖਾਰੀ ਭਾਈ ਗੁਰਦਾਸ ਜੀ ਹੀ ਸਨ ਪਰ ਪ੍ਰਮਾਣਿਕ ਬਾਣੀ ਨੂੰ ਇਕੱਤਰ ਕਰਨ, ਕੱਚੀ ਬਾਣੀ ਨੂੰ ਸੱਚੀ ਬਾਣੀ ਨਾਲੋਂ ਨਿਖੇੜ ਕੇ ਵੱਖ ਕਰਨ ਅਤੇ ਹੋਰ ਕਈਆਂ ਕਾਰਨਾਂ ਕਰ ਕੇ ਭਾਈ ਗੁਰਦਾਸ ਜੀ ਦਾ ਯੋਗਦਾਨ ਲਿਖਾਰੀ ਦੇ ਨਾਲ-ਨਾਲ ਹੋਰ ਵੀ ਹੈ।
ਸੰਪਾਦਨ
ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਕਾਰਨਾਂ ਵਿਚ ਸਭ ਤੋਂ ਵੱਡਾ ਕਾਰਨ ਪ੍ਰਮਾਣਿਕ ਬਾਣੀ ਨੂੰ ਕੱਚੀ ਬਾਣੀ ਨਾਲੋਂ ਨਿਖੇੜਨਾ ਸੀ। ਇਸ ਸੰਬੰਧ ਵਿਚ ਕੇਸਰ ਸਿੰਘ ਛਿੱਬਰ ਵਿਸ਼ੇਸ਼ ਤੌਰ ’ਤੇ ਇਹ ਜ਼ਿਕਰ ਕਰਦਾ ਹੈ ਕਿ ਪ੍ਰਿਥੀ ਚੰਦ ਦਾ ਪੁੱਤਰ ਆਪ ਵੀ ਕਵਿਤਾ ਰਚਦਾ ਸੀ ਪਰ ਕਵੀ ਛਾਪ ਵਜੋਂ ‘ਨਾਨਕ’ ਪਦ ਹੀ ਵਰਤਦਾ ਸੀ। ਇਕ ਦਿਨ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਵਿਚ ਕਿਸੇ ਸਿੱਖ ਨੇ ਕੀਰਤਨ ਕਰਦੇ ਵਕਤ ਇਕ ਸ਼ਬਦ ਪੜ੍ਹਿਆ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਸੁਣਿਆ। ਸ਼ਬਦ ਪ੍ਰਮਾਣਿਕ ਬਾਣੀ ਵਿਚ ਨਾ ਹੋਣ ਕਰ ਕੇ ਪ੍ਰਮਾਣਿਕ ਵਜੋਂ ਚੱਲ ਪੈਣ ਦੇ ਡਰ ਕਾਰਨ ਗੁਰੂ ਸਾਹਿਬ ਨੇ ਫੌਰੀ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨ ਦਾ ਮਨ ਬਣਾ ਲਿਆ। ਹੁਣ ਸਵਾਲ ਇਹ ਸੀ ਇਹ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਕਿਸ ਨੂੰ ਸੌਂਪਿਆ ਜਾਵੇ। ਬੇਸ਼ੱਕ ਇਹ ਸਾਰਾ ਕੁਝ ਗੁਰੂ ਸਾਹਿਬ ਦੀ ਆਪਣੀ ਨਿਗਰਾਨੀ ਵਿਚ ਹੋਣਾ ਸੀ ਪਰ ਸਹਾਇਕ ਅਤੇ ਲਿਖਾਰੀ ਵਜੋਂ ਚੋਣ ਭਾਈ ਗੁਰਦਾਸ ਜੀ ਦੀ ਹੀ ਕੀਤੀ ਗਈ। ਭਾਈ ਗੁਰਦਾਸ ਜੀ ਪਹਿਲਾਂ ਹੀ ਤੋਂ ਗੁਰਬਾਣੀ ਦੀਆਂ ਪੋਥੀਆਂ ਤਿਆਰ ਕਰਨ ਦਾ ਕੰਮ ਕਰ ਰਹੇ ਸਨ। ਇਹ ਇਹ ਦੱਸਣ ਦੀ ਲੋੜ ਨਹੀਂ ਭਾਸਦੀ ਕਿ ਸਾਰੇ ਸ੍ਰੀ ਗੁਰੂ ਸਾਿਹਬਾਨ ਦੇ ਦਰਬਾਰਾਂ ਵਿਚ ਕਈ ਲਿਖਾਰੀ ਹੁੰਦੇ ਸਨ ਜੋ ਬਾਣੀ ਲਿਖਦੇ ਆਏ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਵੀ ਚਾਰ ਪੰਜ ਨਾਮੀ ਲਿਖਾਰੀ ਸਨ। ਇੰਜ ਭਾਈ ਗੁਰਦਾਸ ਦੇ ਮੁਹਾਵਰੇ ਤੋਂ ਜਾਣੂ ਸਨ। ਸਭ ਤੋਂ ਪਹਿਲਾ ਕੰਮ ਗੁਰਬਾਣੀ ਨੂੰ ਇਕੱਤਰ ਕਰਨ ਦਾ ਸੀ ਜੋ ਪੋਥੀਆਂ ਦੇ ਰੂਪ ਿਵਚ ਗੋਇੰਦਵਾਲ ਸਾਿਹਬ ਵਿਖੇ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਦੇ ਪੁੱਤਰ ਬਾਬਾ ਮੋਹਨ ਕੋਲ ਸੁਰੱਖਿਅਤ ਪਈਆਂ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਭਾਈ ਗੁਰਦਾਸ ਜੀ ਨੂੰ ਭੇਜਣਾ ਚਾਹਿਆ ਪਰ ਭਾਈ ਗੁਰਦਾਸ ਜੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਸ ਨੂੰ ਉਹ ਪੋਥੀਆਂ ਨਾ ਦੇਣ, ਇਸ ਲਈ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਆਪ ਲੈਣ ਵਾਸਤੇ ਗਏ। ਆਪ ਜੀ ਇਹ ਪੋਥੀਆਂ ਲੈ ਆਏ ਤੇ ਭਾਈ ਗੁਰਦਾਸ ਦੇ ਸਪੁਰਦ ਕਰ ਦਿੱਤੀਆਂ ਗਈਆਂ। ਹੋਰ ਦੂਰ-ਨੇੜਿਓਂ ਜਿਥੇ ਵੀ ਗੁਰਬਾਣੀ ਦੇ ਹੱਥ-ਲਿਖਤ ਸੰਗ੍ਰਹਿ ਹੋਣ ਦੀ ਦੱਸ ਪਈ, ਉਹ ਵੀ ਮੰਗਵਾ ਲਏ ਗਏ। ਇਸ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਿਹਬ ਜੀ ਦੀ ਬੀੜ ਤਿਆਰ ਕਰਨ ਦਾ ਕੰਮ ਆਰੰਭਿਆ।
ਭਾਵੇਂ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀ ਨਿਰਖ-ਪਰਖ ਕਰ ਕੇ ਭਾਈ ਗੁਰਦਾਸ ਜੀ ਨੂੰ ਸੱਚੀ ਤੇ ਪ੍ਰਮਾਣਿਕ ਬਾਣੀ ਨੂੰ ਪਛਾਣਨ ਦਾ ਕੰਮ ਸੌਂਪ ਰੱਖਿਆ ਸੀ ਅਤੇ ਉਹ ਇਸ ਕਾਰਜ ਨੂੰ ਬੜੀ ਮਿਹਨਤ ਅਤੇ ਲਗ਼ਨ ਨਾਲ ਕਰ ਰਹੇ ਸਨ ਪਰ ਿਫਰ ਵੀ ਗੁਰੂ ਸਾਹਿਬ ਕਦੀ-ਕਦਾਈਂ ਉਨ੍ਹਾਂ ਦੀ ਪ੍ਰੀਖਿਆ ਵੀ ਲੈ ਲੈਂਦੇ ਸਨ ਅਤੇ ਇਸ ਪ੍ਰਕਾਰ ਉਨ੍ਹਾਂ ਦੀ ਤਸੱਲੀ ਵੀ ਹੋ ਜਾਂਦੀ ਸੀ। ਇਕ ਦਿਨ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਨੂੰ ਸਵਾਲ ਕੀਤਾ ਕਿ ਉਹ ਅਜਿਹੀ ਿਨਰਖ ਪਰਖ ਕਿਸ ਪ੍ਰਕਾਰ ਕਰ ਲੈਂਦੇ ਹਨ ? ਗੁਰੂ ਸਾਹਿਬ ਦੇ ਇਸ ਪ੍ਰਸ਼ਨ ਦਾ ਉੱਤਰ ਮਹਿਮਾ ਪ੍ਰਕਾਸ਼ ਗ੍ਰੰਥ ਦੇ ਕਰਤਾ ਸਰੂਪ ਦਾਸ ਭੱਲਾ ਨੇ ਬਹੁਤ ਹੀ ਸੋਹਣੇ ਢੰਗ ਨਾਲ ਦੁਆਇਆ ਹੈ। ਭਾਈ ਗੁਰਦਾਸ ਜੀ ਦਾ ਉੱਤਰ ਸੀ ਿਕ ਜਿਸ ਤਰ੍ਹਾਂ ਬਹੁਤ ਸਾਰੇ ਮਰਦਾਂ ਵਿਚ ਪਤਨੀ ਆਪਣੇ ਪਤੀ ਦੀ ਆਵਾਜ਼ ਸਹਿਜੇ ਹੀ ਪਛਾਣ ਲੈਂਦੀ ਹੈ, ਤਿਵੇਂ ਹੀ ਅੰਦਰੋਂ ਫੁੱਟੀ ਚੇਤਨਾ ਨਾਲ ਉਹ ਅਜਿਹੀ ਪਛਾਣ ਕਰ ਲੈਂਦਾ ਹੈ-
‘ਕਹਿਓ ਦਿਆਲ ਗੁਰਦਾਸ ਕੋ,
ਤੁਮ ਬਾਣੀ ਲਿਖੋ ਪਛਾਣ।
ਜੋ ਯਹ ਿਨਕਲ ਬਾਹਰ ਧਰੀ,
ਕੈਸੇ ਪਾਇਓ ਗਿਆਨ।
ਕਰ ਜੋੜ ਗੁਰਦਾਸ ਕਰੀ ਅਰਦਾਸ।
ਸੋ ਸਤਿਗੁਰ ਗਿਆਨ ਐਸੇ ਮੋ ਪਾਸ।
ਬਹੁਤ ਪੁਰਖ ਿਮਲ ਬਾਤ ਬਖਨੇ।
ਨਿਜ ਭਰਤਾ ਬੋਲ ਤਿਰੀਆ ਪਹਿਚਾਨੇ।’
ਭਾਈ ਵੀਰ ਸਿੰਘ ਆਪਣੇ ਗ੍ਰੰਥ ‘ਗੁਰੂ ਕੀਰਤ ਪ੍ਰਕਾਸ਼’ ਵਿਚ ਚਰਚਾ ਕਰਦਾ ਹੈ ਿਕ ਿਮਹਰਬਾਨ ਤੋਂ ਬਿਨਾਂ ਪ੍ਰਿਥੀਚੰਦ ਅਤੇ ਉਸ ਦਾ ਭਰਾ ਮਹਾਂਦੇਵ ਵੀ ਕੱਚੀ ਬਾਣੀ ਰਚਦੇ ਸਨ। ਜਦ ਸ੍ਰੀ ਗੁਰੂ ਗ੍ਰੰਥ ਸਾਿਹਬ ਜੀ ਦੀ ਬੀੜ ਤਿਆਰ ਹੋ ਰਹੀ ਸੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਖ਼ਤ ਿਵਰੋਧ ਹੋਣ ਦੇ ਬਾਵਜੂਦ, ਉਹ ਆਪਣੀ ਕੱਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਿਹਬ ਜੀ ਵਿਚ ਦਰਜ ਕਰਾਉਣ ਲਈ ਲੈ ਆਏੇ ਪਰ ਭਾਈ ਗੁਰਦਾਸ ਜੀ ਦੀ ਪਾਰਖੂ ਅੱਖ ਨੇ ਉਸ ਦੇ ਅਜਿਹੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ–
‘ਸ੍ਰੀ ਗੁਰਬਾਣੀ ਸਰਬ ਲਿਖਾਈ।
ਗੁਰੂ ਗ੍ਰੰਥ ਕੀ ਬੀੜ ਬੰਧਾਈ।
ਸਭ ਭਗਤਾਂ ਦੇ ਸ਼ਬਦ ਚਢਾਏ।
ਰਾਗ ਰਾਗ ਕੈ ਅੰਤਹਿ ਆਏ।
ਸੋ ਬਾਣੀ ਗੁਰਦਾਸ ਹਟਾਈ।
ਗੁਰ ਬਿਨਾ ਕਾਚੀ ਠਹਿਰਾਈ।’
ਭਾਈ ਸੰਤੋਖ ਸਿੰਘ ਰਚਿਤ ‘ਗੁਰੂ ਪ੍ਰਤਾਪ ਸੂਰਜ ਗ੍ਰੰਥ’ ਦਾ ਸਿੱਖ ਗ੍ਰੰਥਾਂ ਵਿਚ ਉੱਘਾ ਤੇ ਮਹੱਤਵਪੂਰਨ ਸਥਾਨ ਹੈ। ਉਸ ਨੇ ਵੀ ਥੋੜ੍ਹੇ ਬਹੁਤੇ ਫ਼ਰਕ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਿਹਬ ਜੀ ਦੀ ਸੰਪਾਦਨਾ ਦੀ ਗੱਲ ਕੀਤੀ ਹੈ। ਆਮ ਧਾਰਨਾ ਬੇਸ਼ੱਕ ਭਾਈ ਗੁਰਦਾਸ ਦੀ ਸੇਵਾ ਨੂੰ ਸ੍ਰੀ ਗੁਰੂ ਗ੍ਰੰਥ ਸਾਿਹਬ ਜੀ ਦੀ ਬੀੜ ਦੀ ਲਿਖਾਈ ਤੱਕ ਹੀ ਸੀਮਤ ਕਰਦਾ ਹੈ ਪਰ ਸਾਡੇ ਿਖ਼ਆਲ ਵਿਚ ਭਾਈ ਗੁਰਦਾਸ ਦਾ ਯੋਗਦਾਨ ਇਸ ਨਾਲੋਂ ਵੱਡਾ ਹੈ। ਕੱਚੀ ਬਾਣੀ ਨਾਲੋਂ ਪ੍ਰਮਾਣਿਕ ਬਾਣੀ ਨੂੰ ਿਨਖੇੜਨ ਦੀ ਉਨ੍ਹਾਂ ਦੀ ਤਿੱਖੀ ਸੂਝ ਅਤੇ ਬਾਰੀਕਬੀਨੀ ਇਸ ਦਾ ਪ੍ਰਮਾਣ ਹੈ। ਇਹ ਠੀਕ ਹੈ ਿਕ ਇਸ ਪਾਸੇ ਭਾਈ ਗੁਰਦਾਸ ਜੀ ਦੀ ਅਗਵਾਈ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਕਰ ਰਹੇ ਸਨ ਪਰ ਗੁਰੂ ਆਸ਼ੇ ਮੁਤਾਬਿਕ ਗ੍ਰੰਥ ਤਿਆਰ ਕਰਨ ਵਿਚ ਭਾਈ ਗੁਰਦਾਸ ਜੀ ਦੀ ਪਾਰਖੂ ਅੱਖ ਦਾ ਯੋਗਦਾਨ ਘੱਟ ਨਹੀਂ। ਭਾਈ ਗੁਰਦਾਸ ਜੀ ਵਲੋਂ ਲਿਖਤ ਬੀੜ , ਦਸਮੇਸ਼ ਿਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ‘ਭਾਈ ਗੁਰਦਾਸ ਜੀ ਦੀ ਬੀੜ’ ਜਾਂ ‘ਕਰਤਾਰਪੁਰੀ ਬੀੜ’ ਦੇ ਨਾਂ ਨਾਲ ਵੀ ਪ੍ਰਸਿੱਧ ਸੀ। ਇਸ ਤੋਂ ਪਿਛੋਂ ਜਦ ਤਲਵੰਡੀ ਸਾਬੋ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਿਹਬ ਜੀ ਦੀ ਬਾਣੀ ਇਸ ਵਿਚ ਦਰਜ ਕਰ ਕੇ ਅਤੇ ਇਸ ਨੂੂੰ ਭਾਈ ਮਨੀ ਸਿੰਘ ਵੱਲੋਂ ਲਿਖਵਾ ਕੇ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ, ਨਾਂਦੇੜ ਦੇ ਸਥਾਨ ਉਪਰ ਗੁਰੂ ਜੀ ਵਲੋਂ ਗੁਰਗੱਦੀ ਦਿੱਤੀ ਗਈ ਤਾਂ ਇਸੇ ਬੀੜ ਨੂੰ ‘ਦਮਦਮੀ ਬੀੜ’ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਕਾਲਾਂਤਰ ਨਾਲ ਗੁਰਬਾਣੀ ਦੇ ਜਿੰਨ ਵੀ ਟੀਕੇ, ਵਿਆਖਿਆਵਾਂ ਹੋਈਆਂ ਹਨ, ਉਨ੍ਹਾਂ ਸਭਨਾਂ ਦਾ ਆਧਾਰ ਇਹੋ ਦਮਦਮੀ ਬੀੜ ਹੈ। ਕਈਆਂ ਕਾਰਨ ਕਰ ਕੇ ਫਰੀਦਕੋਟੀ ਟੀਕਾ, ਸ਼ਬਦਾਰਥ ਅਤੇ ਸ੍ਰੀ ਗੁਰੂ ਗ੍ਰੰਥ ਦਰਪਣ ਆਦਿ ਟੀਿਕਆਂ ਦੇ ਨਾਂ ਵੱਖ-ਵੱਖ ਹਨ ਪਰ ਆਧਾਰ ਸਭ ਦਾ ਇਹੋ ਭਾਈ ਗੁਰਦਾਸ ਜੀ ਤੇ ਪਿਛੋਂ ਭਾਈ ਮਨੀ ਸਿੰਘ ਵਾਲੀ ‘ਦਮਦਮੀ ਬੀੜ’ ਹੀ ਹੈ।
ਸਮੁੱਚੀ ਰਚਨਾ ’ਤੇ ਪੰਜਵੇਂ ਪਾਤਸ਼ਾਹ ਦੀ ਮੋਹਰ
ਭਾਈ ਗੁਰਦਾਸ ਦਾ ਯੋਗਦਾਨ ਇਥੋਂ ਤੱਕ ਹੀ ਸੀਮਤ ਨਹੀਂ ਸਗੋਂ ਦੋ ਹੋਰ ਗੱਲਾਂ ਕਰ ਕੇ ਵੀ ਗੌਲਣਯੋਗ ਹੈ। ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਤੇ ਕਬਿੱਤ ਸ੍ਰੀ ਗੁਰੂ ਅਰਜਨ ਦੇਵ ਜੀ ਆਗਿਆ ਨਾਲ ਹੀ ਰਚੇ ਸਨ । ਜਿਸ ਦਾ ਸਿੱਧਾ ਜਿਹਾ ਅਰਥ ਹੈ ਿਕ ਭਾਈ ਜੀ ਦੀ ਸਮੁੱਚੀ ਰਚਨਾ ਉਪਰ ਪੰਜਵੇਂ ਪਾਤਸ਼ਾਹ ਦੀ ਪ੍ਰਵਾਨਗੀ ਦੀ ਮੋਹਰ-ਛਾਪ ਹੈ। ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਦਾ ਕਰਤਾ ਕਵੀ ਸੋਹਨ ਲਿਖਦਾ ਹੈ, ‘ਗੁਰ ਅਰਜਨ ਮਮ ਆਗਿਆ ਕਰੀ….. ।’ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਹੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ‘ਸ੍ਰੀ ਗੁਰੂ ਗ੍ਰੰਥ ਸਾਿਹਬ ਜੀ ਦੀ ਕੁੰਜੀ ’ ਕਹਿ ਕੇ ਸਤਿਕਾਰਿਆ ਗਿਆ ਹੈ। ਜਿਸ ਦਾ ਅਰਥ ਹੈ ਕਿ ਜਿਹੜੇ ਜਿਹੜੇ ਵੀ ਦਾਰਸ਼ਨਿਕ ਸੰਕਲਪ ਜਾਂ ਿਵਚਾਰ ਸ੍ਰੀ ਗੁਰੂ ਗ੍ਰੰਥ ਸਾਿਹਬ ਜੀ ਵਿਚ ਹਨ, ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵੀ ਉਨ੍ਹਾਂ ਦੀ ਸਰਲ ਭਾਸ਼ਾ ਵਿਚ ਿਵਆਖਿਆ ਹੈ । ਭਾਈ ਗੁਰਦਾਸ ਜੀ ਨੂੰ ਸਿੱਖ ਇਤਿਹਾਸ ਦਾ ਪਹਿਲਾ ਇਤਿਹਾਸਕਾਰ ਵੀ ਮੰਨਿਆ ਗਿਆ ਹੈ। ਉਨ੍ਹਾਂ ਦੀ ਪਹਿਲੀ ਵਾਰ ਨੂੰ ‘ਗੁਰੂ ਨਾਨਕ ਦੇਵ ਜੀ ਦੀ ਵਾਰ’ ਵੀ ਿਕਹਾ ਜਾਂਦਾ ਹੈ ਜਿਸ ਵਿਚ ਗੁਰੂ ਜੀ ਦਾ ਸੰਖੇਪ ਜੀਵਨ ਬਿਰਤਾਂਤ ਹੈ। ਇਸੇ ਵਾਰ ਦੇ ਆਧਾਰ ’ਤੇ ਹੀ ਿਪਛਲਕਾਲੀ ਲੇਖਕਾਂ ਨੇ ਆਪੋ-ਆਪਣੀਆਂ ਜਨਮ ਸਾਖੀਆਂ ਦੀ ਰਚਨਾ ਕੀਤੀ । ਬਾਕੀ ਵਾਰਾਂ ਵਿਚ, ਪਹਿਲੇ ਗੁਰੂ ਸਾਿਹਬ ਤੋਂ ਲੈ ਕੇ ਪੰਜਵੇਂ ਗੁਰੂ ਸਾਹਿਬ ਤੱਕ ਦੇ ਪ੍ਰਮੁੱਖ ਸਿੱਖਾਂ ਦੇ ਨਾਂ, ਜਾਤ-ਗੋਤ ਅਤੇ ਥਾਵਾਂ ਦੀ ਟੋਹ ਦਿੱਤੀ ਹੈ । ਭਾਈ ਗੁਰਦਾਸ ਦੀਆਂ ਵਾਰਾਂ ਦੀਆਂ ਕਈ ਸਤਰਾਂ ਅੱਜ ਵੀ ਲੋਕੋਕਤੀਆਂ ਦੇ ਰੂਪ ਵਿਚ ਪੰਜਾਬੀ ਸਮਾਜ ਵਿਚ ਵਰਤੀਆਂ ਜਾਂਦੀਆਂ ਹਨ ।
ਆਭਾਰ : https://www.punjabijagran.com/religion/religious-articles-contribution-of-bhai-gurdas-ji-in-the-editing-of-guru-granth-sahib-9398327.html
test