14 ਸਤੰਬਰ, 2024 –ਜਗਰਾਓਂ : ਰੋਸ਼ਨੀਆਂ ਦਾ ਸ਼ਹਿਰ ਜਗਰਾਉਂ ਕੂੜੇ ਦੇ ਢੇਰਾਂ ਨਾਲ ਬਦਬੂ ਮਾਰ ਰਿਹਾ ਹੈ। ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਹੈ। ਇਸ ਦੇ ਪਿੱਛੇ ਵੱਡਾ ਕਾਰਨ ਨਗਰ ਕੌਂਸਲ ਕੋਲ ਕੂੜਾ ਸੁੱਟਣ ਦੇ ਲਈ ਜਗ੍ਹਾ ਨਾ ਹੋਣਾ ਹੈ। ਜੋ ਕੂੜਾ ਸੁੱਟਣ ਨੂੰ ਨਗਰ ਕੌਂਸਲ ਕੋਲ ਜਗ੍ਹਾ ਹੈ ਉਹ ਬਿਲਕੁਲ ਭਰ ਚੁੱਕੀ ਹੈ।
ਇਸ ਸਬੰਧੀ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੇ ਪ੍ਰਧਾਨ ਅਰੁਣ ਗਿੱਲ ਵੱਲੋਂ ਵੀ ਪ੍ਰਧਾਨ ਰਾਣਾ ਅਤੇ ਈ.ਓ. ਸਖਦੇਵ ਸਿੰਘ ਰੰਧਾਵਾ ਨੂੰ ਵੀ ਕਈ ਵਾਰ ਲਿਖਤੀ ਕਿਹਾ ਗਿਆ ਹੈ, ਪਰ ਜਿਸ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਿਲਆ। ਇਥੋਂ ਤੱਕ ਕੀ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੇ ਪ੍ਰਧਾਨ ਅਰੁਣ ਗਿੱਲ ਨੇ ਸਾਰੇ ਕੌਂਸਲਰਾਂ ਨੂੰ ਘਰ-ਘਰ ਜਾ ਕੇ ਲਿਖਤੀ ਤੌਰ ਤੇ ਆਪਣੇ ਵਾਰਡਾ ਵਿੱਚ ਕੂੜਾ ਡੰਪ ਕਰਨ ਲਈ ਜਗ੍ਹਾ ਦੇਣ ਬਾਰੇ ਆਖਿਆ ਹੈ।
ਅਰੁਣ ਗਿੱਲ ਦੇ ਇਸ ਪੱਤਰ ਤੋਂ ਬਾਅਦ ਵੀ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਜਿਸਦੇ ਚਲਦੇ ਸ਼ਹਿਰ ਵਿੱਚ ਹੁਣ ਇਹ ਆਲਮ ਬਣਿਆ ਹੋਇਆ ਹੈ ਕੀ ਜਗਰਾਉ ਦਾ ਝਾਂਸੀ ਰਾਣੀ ਚੌਂਕ, ਸੁਭਾਸ਼ ਗੇਟ ਨੇੜੇ ਗਰੇਵਾਲ ਕਲੋਨੀ, ਡਿਸਪੋਜਲ ਰੋਡ, ਪੁਰਾਣੀ ਮੰਡੀ ਤੇ ਨਾਲ ਹੋਰ ਵੀ ਕਈ ਥਾਵਾਂ ਹਨ ਜਿੱਥੇ ਕੂੜਾ ਸੁੱਟਿਆ ਜਾਂਦਾ ਹੈ ਜਿਸ ਵੱਲ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਪ੍ਰਧਾਨ ਨੂੰ ਧਿਆਨ ਦੇਣ ਦੀ ਸਖਤ ਜ਼ਰੂਰਤ ਹੈ।
ਇਸ ਸਬੰਧ ਵਿੱਚ ਜਦੋਂ ਨਗਰ ਕੌਂਸਲ ਪ੍ਰਧਾਨ ਰਾਣਾ ਦਾ ਪੱਖ ਜਾਨਣ ਲਈ ਉਹਨਾਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ। ਇਸ ਸਬੰਧੀ ਈ.ਓ. ਸਖਦੇਵ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਸ਼ਹਿਰ ਦੀ ਸਾਫ ਰੱਖਣ ਲਈ ਪਾਬੰਦ ਹਨ। 23 ਵਾਰਡਾ ਵਿੱਚ ਸਫਾਈ ਰੱਖਣ ਲਈ ਸੈਨਟਰੀ ਇੰਸਪੈਕਟਰ ਨੂੰ ਹਦਾਇਤਾ ਦਿੱਤੀਆਂ ਗਈਆਂ ਹਨ।
Courtesy : BabuShahi.Com
test