ਸੌਰਭ ਕਪੂਰ
13 ਅਪ੍ਰੈਲ 1919, ਦਿਨ ਐਤਵਾਰ, ਵਿਸਾਖੀ, ਉਸ ਦਿਨ ਫਸਲ ਕੱਟਣ ਨੂੰ ਤਿਆਰ ਸੀ ਅਤੇ ਦੇਸ਼ ਦੇ ਬੇਟੇ ਬੇਟੀਆਂ ਪ੍ਰਾਣ ਹਥੇਲੀ ਉੱਤੇ ਰੱਖ ਕੇ ਕਫ਼ਨ ਸਿਰ ਉੱਤੇ ਬੰਨ ਕੇ ਭਾਰਤ ਮਾਤਾ ਨੂੰ ਬੇੜੀਆਂ ਤੋਂ ਮੁਕਤ ਕਰਨ ਲਈ ਸਿਰ ਦੇਣ ਨੂੰ ਤਿਆਰ ਸੀ। ਵੈਸੇ ਦਾ 1917 ਰੋਲਟ ਐਕਟ ਤੋਂ ਬਾਅਦ ਹੀ ਕ੍ਰਾਂਤੀ ਦੀ ਜਵਾਲਾ ਅੰਦਰ ਹੀ ਅੰਦਰ ਭੜਕ ਰਹੀ ਸੀ। ਵਿਸਫ਼ੋਟ ਲਈ ਵੀ ਤਿਆਰ ਸੀ। ਪਰ ਅੰਮ੍ਰਿਤਸਰ ਵਿੱਚ 8 ਅਪ੍ਰੈਲ ਤੋਂ ਲੈ ਕੇ 13 ਅਪ੍ਰੈਲ ਤੱਕ ਜੋ ਕੁਝ ਵੀ ਹੋਇਆ ਉਸ ਨਾਲ ਪੂਰਾ ਦੇਸ਼ ਕੁਝ ਪਲਾਂ ਲਈ ਸਹਿਮਿਆ ਅਤੇ ਉਸ ਤੋਂ ਬਾਅਦ ਬਲੀ ਦੇ ਰਾਹ ਤੇ ਵੱਧਦੇ ਹੋਏ ਅੱਗੇ ਵਧਿਆ। ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਜਿਹੜੀ ਘਟਨਾ ਨੇ ਦੇਸ਼ਵਾਸੀਆਂ ਉੱਤੇ ਸਭ ਤੋਂ ਵੱਧ ਅਸਰ ਪਾਇਆ, ਉਹ ਹੈ ਜਲਿਆਂਵਾਲਾ ਬਾਗ਼ ਹੱਤਿਆਕਾਂਡ। ਇਸ ਹੱਤਿਆਕਾਂਡ ਨੇ ਸਾਡੇ ਦੇਸ਼ ਦੇ ਇਤਿਹਾਸ ਦੀ ਪੂਰੀ ਧਾਰਾ ਨੂੰ ਹੀ ਬਦਲ ਕੇ ਰੱਖ ਦਿੱਤਾ ਸੀ। ਅੱਜ ਮਨੁੱਖੀ ਇਤਿਹਾਸ ਦੇ ਇੱਕ ਘਿਨਾਉਣੇ ਹੱਤਿਆਕਾਂਡ ਅਤੇ ਭਾਰਤ ਚ ਬ੍ਰਿਟਿਸ਼ ਹੁਕੂਮਤ ਦੇ ਸਭ ਤੋਂ ਕਾਲੇ ਅਧਿਆਏ, ਜਲਿਆਂਵਾਲਾ ਹੱਤਿਆਕਾਂਡ ਦੀ 102 ਵੀਂ ਵਰੇਗੰਢ ਹੈ।ਬ੍ਰੀਗੇਡੀਅਰ ਜਨਰਲ ਰੇਗੀਨਾਲ਼ਡ ਡਾਇਰ ਦੇ ਹੁਕਮ ਤੇ ਜਲਿਆਂਵਾਲਾ ਬਾਗ਼ ਵਿੱਚ ਇਕੱਠੇ ਹਜਾਰਾਂ ਮਸੂਮ ਲੋਕਾਂ ਦੀ ਭੀੜ ਉੱਤੇ ਗੋਲ਼ੀਆਂ ਚਲਾਈ ਗਈ। ਕਈ ਲੋਗ਼ ਮਾਰੇ ਗਏ।
13 ਅਪ੍ਰੈਲ,1919 ਨੂੰ ਉਸ ਦਿਨ ਵਿਸਾਖੀ ਦਾ ਤਿਉਹਾਰ ਸੀ,ਜਦੋਂ ਔਰਤਾਂ ਤੇ ਬੱਚਿਆਂ ਸਮੇਤ ਹਜਾਰਾਂ ਲੋਕ ਜਲਿਆਂਵਾਲਾ ਬਾਗ਼ ਚ ਇਕੱਠੇ ਹੋਏ ਸਨ।ਉਹ ਸਰਕਾਰ ਵੱਲੋਂ ਅਜਿਹੀਆਂ ਸਭਾਵਾਂ ਉੱਤੇ ਲ਼ਾਈ ਗਈ ਪਬੰਦੀ ਤੋਂ ਅਨਜਾਣ ਸਨ।ਬਿਨਾਂ ਕਿਸੇ ਅਗਾਉ ਚਿਤਾਵਨੀ ਦੇ ਉਸ ਭੀੜ ਤੇ 10 ਮਿੰਟ ਤੱਕ ਅੰਨੇਵਾਹ ਗੋਲ਼ੀਆਂ ਚਲਾਇਆਂ ਗਈਆਂ। ਅੰਮ੍ਰਿਤਸਰ ਵਿੱਚ 102 ਵਰੇ ਬਾਅਦ ਅੱਜ ਵੀ ਬੇਕਸੂਰ ਭਾਰਤੀਆਂ ਦੀ ਚੀਖਾਂ ਸੁਣਾਈ ਦੇ ਰਹੀ ਹੈ। ਜਲਿਆਂਵਾਲਾ ਬਾਗ ਦੀ ਖੂਨੀ ਦਿਵਾਰਾਂ ਅੱਜ ਵੀ ਸ਼ਹਾਦਤ ਦੀ ਗਵਾਹੀ ਭਰ ਰਹੀ ਹੈ। ਉਸ ਘਿਨਾਉਣੇ ਹੱਤਿਆਕਾਂਡ ਨੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਅਤੇ ਦੇਸ਼ ਦੀ ਆਜ਼ਾਦੀ ਅਨਦੋਲਣ ਦੀ ਇਸ ਦਿਸ਼ਾ ਨਾਲ ਹੀ ਬਦਲ ਗਈ। ਕਰੋਧ ਤੋਂ ਪ੍ਰੇਰਿਤ ਰਾਸ਼ਟਰਵਾਦੀ ਲਹਿਰ ਪੂਰੇ ਦੇਸ਼ ਵਿੱਚ ਫੈਲ ਗਈ।
ਬ੍ਰਿਟਿਸ਼ ਹੁਕੂਮਤ ਦੇ ਭਿਆਨਕ ਜ਼ੁਲਮਾਂ ਤੋਂ ਦੁਖੀ ਗੁਰੁਦੇਵ ਰਵਿੰਦਰਨਾਥ ਟੈਗੋਰ ਨੇ ਵਾਇਸਰਾਏ ਲਾਰਡ ਚੇਮਸਫੋਰਡ ਨੂੰ ਚਿਠੀ ਲਿਖ਼ ਕੇ ਆਪਣਾ ਰੋਸ਼ ਜਾਹਿਰ ਕੀਤਾ ਅਤੇ ਅੰਗਰੇਜ਼ਾਂ ਵਲੋਂ ਦਿੱਤੇ ਗਏ ‘ਨਾਈਟ’ ਦੇ ਖਿਤਾਬ ਨੂੰ ਵਿਰੋਧ ਵਜੋਂ ਵਾਪਿਸ ਕਰ ਦਿੱਤਾ।ਇਥੇ ਇਸ ਚਿਠੀ ਦੇ ਕੁਝ ਅੰਸ਼ਾਂ ਦਾ ਹਵਾਲਾ ਦੇਣਾ ਗਹਿਰਾ ਹੋਵੇਗਾ ਤਾਂ ਕਿ ਮੌਜੂਦਾ ਪੀੜੀ ਨੂੰ ਉਸ ਪੀੜ ਦਾ ਅਹਿਸਾਸ ਹੋ ਸਕੇ, ਜੋ ਉਸ ਵੇਲੇ ਦੇ ਲੋਕਾਂ ਨੇ ਪਥਰ ਦਿਲ ਅੰਗਰੇਜਾਂ ਦੀ ਗੈਰ- ਸੰਵੇਦਨਸ਼ੀਲਤਾ ਦੇ ਕਾਰਣ ਝਲੀ ਸੀ।
ਰਵਿੰਦਰਨਾਥ ਟੈਗੋਰ ਨੇ ਆਪਣੀ ਚਿਠੀ ਵਿੱਚ ਲਿਖਿਆ, ਸਥਾਨਕ ਵਿਰੋਧ ਨੂੰ ਕੁਚਲਣ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਸਖਤ ਕਦਮਾਂ ਦੀ ਭਿਆਨਕ ਗ਼ੈਰ-ਸੰਵੇਦਨਸ਼ੀਲਤਾ ਨੇ ਇੱਕ ਝਟਕੇ ਚ ਉਸ ਲਾਚਾਰੀ ਨੂੰ ਸਾਡੇ ਸਾਹਮਣੇ ਜਾਹਿਰ ਕਰ ਦਿੱਤਾ ਹੈ, ਜਿਸ ਚ ਅੰਗਰੇਜ਼ਾਂ ਦੇ ਗ਼ੁਲਾਮ ਭਾਰਤ ਦੀ ਜਨਤਾ ਖੁਦ ਨੂੰ ਮਹਿਸੂਸ ਕਰਦੀ ਹੈ। ਅਭਾਗੇ ਲੋਕਾਂ ਤੇ ਜਿਸ ਸਖਤੀ ਨਾਲ ਕਾਰਵਾਈ ਕੀਤੀ ਗਈ ਅਤੇ ਸਖਤ ਸਜ਼ਾ ਦੇਣ ਲਈ ਜੋ ਤਰੀਕੇ ਅਪਣਾਏ ਗਏ, ਉਨ੍ਹਾਂ ਨੂੰ ਦੇਖ ਕੇ ਅਸੀਂ ਆਸਵੰਦ ਹਾਂ ਕਿ ਨੇੜਲੇ ਜਾਂ ਦੂਰ ਅਤੀਤ ਚ ਵੀ ਸਭਿਅਕ ਸ਼ਾਸਨ ਦੇ ਇਤਿਹਾਸ ਚ ਕੁੱਝ ਕੁ ਅਪਵਾਦਾਂ ਨੂੰ ਛੱਡ ਕੇ ਇਹਨਾਂ ਦੀ ਮਿਸਾਲ ਨਹੀਂ ਮਿਲੇਗੀ।
‘ਨਾਈਟ’ ਦੇ ਖਿਤਾਬ ਤੋ ਮੁਕਤ ਹੋਣ ਦੀ ਵਾਇਸਰਾਏ ਨੂੰ ਅਪੀਲ ਕਰਦਿਆਂ ਟੈਗੋਰ ਨੇ ਲਿਖਿਆ, ਇਸ ਅਪਮਾਨ ਦੇ ਸੰਦਰਭ ਚ ਹੁਣ ਸਨਮਾਨ ਵਜੋਂ ਦਿੱਤੇ ਗਏ ਇਹ ਖਿਤਾਬ ਹੋਰ ਵੀ ਸ਼ਰਮਨਾਕ ਲਗਣ ਲੱਗੇ ਹਨ। ਮੈਂ ਇਹਨਾਂ ਵਿਸ਼ੇਸ਼ ਸਨਮਾਨਾਂ ਤੋ ਮੁਕਤ ਹੋ ਕੇ ਆਪਣੇ ਦੇਸ਼ਵਾਸਿਆਂ ਨਾਲ ਖੜਾ ਹੋਣਾ ਚਾਹੁੰਦਾ ਹਾਂ, ਜਿਹਨਾਂ ਨਾਲ ਉਨ੍ਹਾਂ ਦੀ ਕਥਿਤ ਤੁਛਤਾ ਕਾਰਨ ਅਣਮਨੁੱਖੀ ਅਪਮਾਨ ਝਲਣਾ ਪੈ ਰਿਹਾ ਹੈ। ਹਾਲਾਂਕਿ ਇਸ ਕਤਲੇਆਮ ਨੂੰ ਹੋਇਆ ਇੱਕ ਸਾਕੇ ਤੋਂ ਵੱਧ ਸਮਾਂ ਬੀਤ ਗਿਆ ਪਰ ਉਸ ਦੀ ਪੀੜ ਅੱਜ ਵੀ ਹਰ ਭਾਰਤੀ ਦੇ ਦਿਲ ਵਿੱਚ ਹੈ।
ਇਤਿਹਾਸ ਘਟਨਾਵਾਂ ਦਾ ਵੇਰਵਾ ਮਾਤਰ ਨਹੀਂ ਹੈ। ਇਹ ਸਾਨੂੰ ਵੀ ਸਿੱਖਿਆ ਦਿੰਦਾ ਹੈ ਕਿ ਮੱਕਾਰੀ ਭਰੀ ਅਤੇ ਘਿਨਾਉਣੀ ਮਾਨਸਿਕਤਾ ਕਿਸ ਹੱਦ ਤੱਕ ਡੀਗ ਸਕਦੀ ਹੈ। ਇਤਿਹਾਸ ਸਾਨੂੰ ਦਸਦਾ ਹੈ ਕਿ ਬੁਰਾਈ ਦੀ ਉਮਰ ਘੱਟ ਹੁੰਦੀ ਹੈ, ਜਿਵੇਂ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਕਿਹਾ ਕਿ ਸਮੁਚੇ ਇਤਿਹਾਸ ਚ ਪ੍ਰੇਮ ਅਤੇ ਸਚ ਦੀ ਹਮੇਸ਼ਾਂ ਜਿੱਤ ਹੋਈ ਹੈ। ਬਹੁਤ ਸਾਰੇ ਜ਼ਾਲਿਮ ਤਾਨਾਸ਼ਾਹ ਕਾਤਲ ਸ਼ਾਸਕ ਸਿਧ ਹੋਏ ਹਨ, ਜੋ ਕੁਝ ਸਮੇਂ ਤੱਕ ਤਾਂ ਅਜੇਤੂ ਹੀ ਸਮਝੇ ਜਾਂਦੇ ਸਨ ਪਰ ਆਖਿਰ ਚ ਉਹ ਸਾਰੇ ਹਾਰ ਗਏ। ਇਹ ਗੱਲ ਹਮੇਸ਼ਾ ਧਿਆਨ ਚ ਰਖੋ।
ਸੁਨਾਮ (ਸੰਗਰੂਰ) ਦੇ ਜਨਮੇ ਸ਼ਹੀਦ ਊਧਮ ਸਿੰਘ ਵਲੋਂ ਲਿਆ ਇਸ ਹੱਤਿਆਕਾਂਡ ਦਾ ਬਦਲਾ ਵੀ ਸਾਨੂੰ ਪ੍ਰੇਰਨਾ ਦਿੰਦਾ ਹੈ। ਜਲਿਆਂਵਾਲਾ ਬਾਗ਼ ਵਿੱਚ ਖ਼ੂਨੀ ਖੂਹ, ਸ਼ਹਾਦਤੀ ਦੀਵਾਰਾਂ, ਸ਼ਹੀਦੀ ਜੋਤ ਨੂੰ ਹਰ ਰੋਜ਼ ਸੈਕੜੇ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਨ। ਜਿਹੜੇ ਲੀਡਰ ਵੀ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਂਦੇ ਹਨ, ਉਨ੍ਹਾਂ ਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਵੀ ਸਾਕਾਰ ਕਰਨ ਲਈ ਤਿਆਰ ਰਹਿਣਾ ਚਾਹੀਦਾ। ਇਸ ਦੇ ਨਾਲ ਹੀ ਇੱਕ ਹੋਰ ਗੱਲ ਜਿਹੜੇ ਦੁਰਗਾ ਦਾਸ ਜਲਿਆਂਵਾਲਾ ਵਿੱਚ ਡਾਇਰ ਦੀ ਗੋਲ਼ੀਆਂ ਤੋ ਪਹਿਲਾਂ ਅਤੇ ਗੋਲ਼ੀਆਂ ਦੌਰਾਨ ਭਾਸ਼ਣ ਦੇ ਰਹੇ ਸੀ, ਕਿਥੇ ਗਏ ਉਨ੍ਹਾਂ ਵਲੋ ਕੀਤੇ ਗਏ ਮਹਾਨ ਕਾਰਜ। ਭਾਰਤ ਸਰਕਾਰ ਵੱਲੋਂ ਇੱਕ ਕੋਸ਼ਿਸ਼ ਕਰਣੀ ਚਾਹੀਦੀ ਜਿਸ ਨਾਲ ਪੂਰੇ ਭਾਰਤ ਦੇ ਲੋਕ ਇਹਨਾਂ ਬਲਿਦਾਨਿਆਂ ਦੀ ਅਮਰ ਗਾਥਾ ਨਾਲ ਪਰੀਚਿਤ ਹੋ ਸਕਣ। ਇਕ ਚੰਗਾ ਸੰਕੇਤ ਵੀ ਹੈ ਕਿ ਪੂਰੇ ਭਾਰਤ ਤੋਂ ਆਉਣ ਵਾਲੇ ਯਾਤਰੀ ਪੂਰੀ ਸ਼ਰਧਾ ਦੇ ਨਾਲ ਜਲਿਆਂਵਾਲਾ ਬਾਗ ਪਹੁੰਚਦੇ ਹਨ।
13 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਵਿੱਚ ਸ਼ਹੀਦਾਂ ਦੀ ਅੰਮ੍ਰਿਤਸਰ ਵਿੱਚ ਮੇਲਾ ਤਾਂ ਲਗਦਾ। ਹਾਲਾਂਕਿ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਰਕੇ ਉਹ ਮੇਲਾ ਨਹੀ ਲੱਗ ਸਕਿਆ। ਪਰ ਇਸ ਵਾਰ ਆਪਾਂ ਸਭ ਜਦੋਂ ਵੀ ਜਾਵਾਂਗੇ ਤੇ ਜਲਿਆਂਵਾਲਾ ਬਾਗ ਦੀ ਮਿੱਟੀ ਦਾ ਟਿੱਕਾ ਲਗਾਉਂਦੇ ਹੋਏ ਉਹ ਆਵਾਜ਼ ਨੂੰ ਸੁਨੀਏ ਜਿਸ ਆਵਾਜ ਨੇ ਭਗਤ ਸਿੰਘ ਨੂੰ ਸ਼ਹੀਦ ਭਗਤ ਸਿੰਘ ਬਣਾਈਆ ਅਤੇ ਉਧਮ ਸਿੰਘ ਜੀ ਨੂੰ ਡਾਇਰ ਦੀ ਸ਼ੈਤਾਨੀ ਦਾ ਬਦਲਾ ਲੈ ਕੇ ਵਿਸ਼ਵ ਇਤਿਹਾਸ ਵਿਚ ਪੁਜਣ ਯੋਗ ਸਥਾਨ ਦਿੱਤਾ।
(ਸੌਰਭ ਕਪੂਰ -ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸੰਭਾਗ ਸੰਗਠਨ ਮੰਤਰੀ ਹਨ)
test