11 ਜੂਨ, 2025 – ਪਠਾਨਕੋਟ : ਇਥੋਂ ਦੇ ਮੁਹੱਲਾ ਸੈਲੀ ਕੁਲੀਆਂ ਵਿੱਚ ਪਾਣੀ ਦੇ ਸੰਕਟ ਨੇ ਲੋਕਾਂ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ। ਇਸ ਕਾਰਨ ਇਲਾਕਾ ਵਾਸੀਆਂ ਨੇ ਨਗਰ ਨਿਗਮ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਇਲਾਕੇ ਵਿੱਚ ਨਵਾਂ ਟਿਊਬਵੈੱਲ ਲਗਾਉਣ ਦੀ ਮੰਗ ਕੀਤੀ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਰੂਪਾ ਗੁਰੰਗ, ਮੁਖਤਿਆਰ ਸਿੰਘ, ਸੋਮ ਨਾਥ, ਜਨਕ ਰਾਜ, ਰਾਮ ਲਾਲ, ਸ਼ਾਮ ਲਾਲ, ਕਮਲੇਸ਼ ਕੁਮਾਰੀ, ਅੰਜੂ ਬਾਲਾ, ਰਜਨੀ, ਆਸ਼ਾ ਦੇਵੀ, ਸੁਨੀਤਾ ਰਾਣੀ ਆਦਿ ਸ਼ਾਮਲ ਸਨ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 3 ਮਹੀਨੇ ਹੋ ਗਏ ਹਨ, ਇਲਾਕੇ ਵਿੱਚ ਪਾਣੀ ਦੀ ਕਿੱਲਤ ਬਣੀ ਹੋਈ ਹੈ। ਇਸ ਕਾਰਨ ਉਨ੍ਹਾਂ ਨੂੰ ਸੈਲੀ ਕੁਲੀਆਂ ਦੇ ਇੱਕ ਮੰਦਰ ਵਿੱਚ ਬਣੇ ਬੋਰ ਤੋਂ ਪਾਣੀ ਢੋਅ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਪੈ ਰਹੀਆਂ ਹਨ। ਗਰਮੀ ਕਾਰਨ ਉਨ੍ਹਾਂ ਦੀ ਸਮੱਸਿਆ ਵਿੱਚ ਹੋਰ ਵਾਧਾ ਹੋ ਗਿਆ ਹੈ ਪਰ ਨਿਗਮ ਨੇ ਅਜੇ ਤੱਕ ਉਨ੍ਹਾਂ ਦੀ ਇਹ ਸਮੱਸਿਆ ਹੱਲ ਨਹੀਂ ਕੀਤੀ ਹੈ। ਲੋਕਾਂ ਦੀ ਮੰਗ ਹੈ ਕਿ ਇਸ ਇਲਾਕੇ ਵਿੱਚ ਨਿਗਮ ਵੱਲੋਂ ਇੱਕ ਵੱਖਰਾ ਵੱਡਾ ਟਿਊਬਵੈੱਲ ਲਗਾਇਆ ਜਾਵੇ। ਨਗਰ ਨਿਗਮ ਦੇ ਐਕਸੀਅਨ ਪਰਮਜੋਤ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਕਤ ਇਲਾਕੇ ਵਿੱਚ ਇੱਕ ਨਵਾਂ ਟਿਊਬਵੈੱਲ ਲਗਾਉਣ ਦਾ ਪ੍ਰਸਤਾਵ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਮਨਜ਼ੂਰੀ ਮਿਲਣ ਉਪਰੰਤ ਟੈਂਡਰ ਲਗਾ ਕੇ ਨਵਾਂ ਟਿਊਬਵੈਲ ਲਗਾ ਦਿੱਤਾ ਜਾਵੇਗਾ।
ਪੰਜਾਬੀ ਟ੍ਰਿਬਯੂਨ
test