ਲਾਈਫਸਟਾਈਲ ਡੈਸਕ, ਨਵੀਂ ਦਿੱਲੀ :
ਹਰ ਸਾਲ 26 ਨਵੰਬਰ ਨੂੰ ਸੰਵਿਧਾਨ ਦਿਵਸ (National Constitution Day 2024) ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਲਈ ਬਹੁਤ ਖਾਸ ਹੈ ਅਤੇ ਬਹੁਤ ਮਹੱਤਵ ਰੱਖਦਾ ਹੈ। ਡਾ. ਬੀਆਰ ਅੰਬੇਡਰ ਦੀ ਪ੍ਰਧਾਨਗੀ ਹੇਠ 1949 ਵਿਚ ਅੱਜ ਦੇ ਦਿਨ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਗਿਆ ਸੀ। ਹਾਲਾਂਕਿ ਧਿਆਨ ਦੇਣਯੋਗ ਹੈ ਕਿ ਇਹ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ ਪਰ 26 ਨਵੰਬਰ ਨੂੰ ਖਾਸ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਸੰਵਿਧਾਨ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ।
ਭਾਰਤ ਦਾ ਸੰਵਿਧਾਨ ਅਜਿਹਾ ਦਸਤਾਵੇਜ਼ ਹੈ ਜਿਸ ਨੇ ਭਾਰਤ ਨੂੰ ਲੋਕਤੰਤਰੀ ਦੇਸ਼ ਬਣਾਇਆ ਹੈ। ਇਹ ਅਜਿਹਾ ਦਸਤਾਵੇਜ਼ ਹੈ ਜੋ ਸਾਡੀ ਵਿਭਿੰਨਤਾ ਨੂੰ ਸਵੀਕਾਰ ਕਰਦਾ ਹੈ ਤੇ ਸਾਰੇ ਨਾਗਰਿਕਾਂ ਨੂੰ ਸਮਾਨਤਾ ਦਾ ਅਧਿਕਾਰ ਦਿੰਦਾ ਹੈ। ਇਸ ਲਈ ਸੰਵਿਧਾਨ ਦਿਵਸ ਸਾਡੇ ਲਈ ਬਹੁਤ ਖਾਸ ਹੈ। ਇਸ ਮੌਕੇ (ਭਾਰਤ ਦੇ 75ਵੇਂ ਸੰਵਿਧਾਨ ਦਿਵਸ) ‘ਤੇ ਆਓ ਅਸੀਂ ਭਾਰਤੀ ਸੰਵਿਧਾਨ ਨਾਲ ਜੁੜੀਆਂ ਕੁਝ ਹੈਰਾਨੀਜਨਕ ਗੱਲਾਂ ‘ਤੇ ਨਜ਼ਰ ਮਾਰੀਏ, ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ।
ਸਭ ਤੋਂ ਲੰਬਾ ਲਿਖਤੀ ਸੰਵਿਧਾਨ
ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ ਹੈ। ਇਸ ਵਿਚ 448 ਅਨੁਛੇਦ, 12 ਅਨੁਸੂਚੀਆਂ ਤੇ 25 ਭਾਗ ਹਨ।
ਹੱਥ ਨਾਲ ਲਿਖਿਆ ਹੋਇਆ
ਭਾਰਤੀ ਸੰਵਿਧਾਨ ਦੀ ਅਸਲ ਕਾਪੀ ਹੱਥ ਲਿਖਤ ਹੈ। ਇਸ ਨੂੰ ਪ੍ਰੇਮ ਬਿਹਾਰੀ ਨਾਰਾਇਣ ਰਾਏਜ਼ਾਦਾ ਨੇ ਇਟਾਲਿਕ ਸ਼ੈਲੀ ਵਿਚ ਲਿਖਿਆ ਸੀ। ਇਹ ਕਾਪੀ ਭਾਰਤ ਦੇ ਸੰਸਦ ਭਵਨ ਦੀ ਕੇਂਦਰੀ ਲਾਇਬ੍ਰੇਰੀ ਵਿਚ ਹੀਲੀਅਮ ਗੈਸ ਨਾਲ ਭਰੇ ਕੱਚ ਦੇ ਬਕਸੇ ਵਿਚ ਸੁਰੱਖਿਅਤ ਰੱਖੀ ਹੋਈ ਹੈ।
2 ਸਾਲ, 11 ਮਹੀਨੇ ਤੇ 18 ਦਿਨਾਂ ’ਚ ਤਿਆਰ
ਸੰਵਿਧਾਨ ਸਭਾ ਨੇ 2 ਸਾਲ, 11 ਮਹੀਨੇ ਅਤੇ 18 ਦਿਨਾਂ ਵਿਚ ਕੁੱਲ 114 ਦਿਨ ਬੈਠਕਾਂ ਕੀਤੀਆਂ ਸਨ। ਇਸ ਸਮੇਂ ਦੌਰਾਨ ਉਨ੍ਹਾਂ ਨੇ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਅਤੇ ਇਸ ’ਚ ਕਈ ਸੋਧਾਂ ਕੀਤੀਆਂ।
2000 ਤੋਂ ਵੱਧ ਸੋਧਾਂ
ਭਾਰਤੀ ਸੰਵਿਧਾਨ ਦੇ ਪਹਿਲੇ ਖਰੜੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਇਸ ਵਿੱਚ ਲਗਪਗ 2000 ਸੋਧਾਂ ਕੀਤੀਆਂ ਗਈਆਂ ਸਨ। ਇਹ ਦਰਸਾਉਂਦਾ ਹੈ ਕਿ ਸੰਵਿਧਾਨ ਦਾ ਖਰੜਾ ਤਿਆਰ ਕਰਨ ’ਚ ਕਿੰਨੀ ਮਿਹਨਤ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ।
15 ਔਰਤਾਂ ਨੇ ਕੀਤੇ ਦਸਤਖ਼ਤ
ਸੰਵਿਧਾਨ ‘ਤੇ ਦਸਤਖਤ ਕਰਨ ਵਾਲਿਆਂ ‘ਚ 15 ਔਰਤਾਂ ਵੀ ਸ਼ਾਮਿਲ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਸੰਵਿਧਾਨ ਸਭਾ ਵਿਚ ਔਰਤਾਂ ਦੀ ਭਾਗੀਦਾਰੀ ਕਿੰਨੀ ਮਹੱਤਵਪੂਰਨ ਸੀ।
ਅੰਗਰੇਜ਼ੀ ਸੰਸਕਰਣ ’ਚ 117,369 ਸ਼ਬਦ
ਭਾਰਤੀ ਸੰਵਿਧਾਨ ਦੇ ਅੰਗਰੇਜ਼ੀ ਸੰਸਕਰਣ ਵਿਚ ਕੁੱਲ 117,369 ਸ਼ਬਦ ਹਨ। ਇਹ ਦਰਸਾਉਂਦਾ ਹੈ ਕਿ ਸੰਵਿਧਾਨ ਕਿੰਨਾ ਵਿਸ਼ਾਲ ਹੈ।
ਸੰਵਿਧਾਨ ਦੀ ਆਤਮਾ
ਪ੍ਰਸਤਾਵਨਾ, ਜਿਸ ਨੂੰ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈ, ਅਮਰੀਕੀ ਸੰਵਿਧਾਨ ਤੋਂ ਲਿਆ ਗਿਆ ਹੈ। ਭਾਰਤੀ ਸੰਵਿਧਾਨ ਵਿੱਚ ਹੁਣ ਤੱਕ 124 ਵਾਰ ਸੋਧ ਹੋ ਚੁੱਕੀ ਹੈ, ਪਰ ਪ੍ਰਸਤਾਵਨਾ ਵਿਚ ਕਦੇ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਅਸ਼ੋਕ ਚੱਕਰ ਬਣਿਆ ਰਾਸ਼ਟਰੀ ਚਿੰਨ੍ਹ
ਅਸ਼ੋਕ ਚੱਕਰ ਨੂੰ 26 ਜਨਵਰੀ 1950 ਨੂੰ ਹੀ ਰਾਸ਼ਟਰੀ ਚਿੰਨ੍ਹ ਵਜੋਂ ਸਵੀਕਾਰ ਕੀਤਾ ਗਿਆ ਸੀ।
ਮੌਲਿਕ ਅਧਿਕਾਰਾਂ ਦਾ ਵਰਗੀਕਰਨ
ਭਾਰਤੀ ਸੰਵਿਧਾਨ ਵਿਚ ਮੌਲਿਕ ਅਧਿਕਾਰਾਂ ਨੂੰ ਛੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ – ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਧਾਰਮਿਕ ਆਜ਼ਾਦੀ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਤੇ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ।
ਬਹੁਤ ਸਾਰੇ ਦੇਸ਼ਾਂ ਤੋਂ ਪ੍ਰੇਰਿਤ
ਭਾਰਤੀ ਸੰਵਿਧਾਨ ਨੂੰ ਕਈ ਦੇਸ਼ਾਂ ਤੋਂ ਪ੍ਰੇਰਿਤ ਮੰਨਿਆ ਜਾਂਦਾ ਹੈ। ਇਨ੍ਹਾਂ ਦੇਸ਼ਾਂ ਵਿਚ ਬ੍ਰਿਟੇਨ, ਅਮਰੀਕਾ, ਆਇਰਲੈਂਡ, ਆਸਟ੍ਰੇਲੀਆ, ਫਰਾਂਸ, ਕੈਨੇਡਾ, ਜਾਪਾਨ ਅਤੇ ਰੂਸ ਸ਼ਾਮਿਲ ਹਨ
Credit : https://www.punjabijagran.com/lifestyle/trends-constitution-day-2024-our-constitution-took-over-2-years-to-draft-know-more-amazing-facts-about-it-9426707.html
test