22 ਸਤੰਬਰ, 2023 – ਟਾਂਗਰਾ : ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੀ ਨੌਜਵਾਨੀ ਲਈ ਨਸ਼ਿਆਂ ਦੇ ਵਗ ਰਹੇ ਦਰਿਆ ਦਾ ਹੜ੍ਹ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਨਸ਼ਿਆਂ ਨੂੰ ਜੜ੍ਹਾਂ ਤੋਂ ਖਤਮ ਕਰਨ ਲਈ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਕਾਰਵਾਈ ਤੇਜ ਕਰ ਦਿੱਤੀ ਗਈ ਹੈ। ਇਸੇ ਲੜੀ ਤਹਿਤ ਕਸਬਾ ਖਿਲਚੀਆਂ ਵਿਖੇ ਡੀਐੱਸਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰਪਾਲ ਸਿੰਘ, ਐੱਸਐੱਚਓ ਥਾਣਾ ਖਿਲਚੀਆਂ ਬਿਕਰਮਜੀਤ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ‘ਤੇ ਨਸ਼ਿਆਂ ਦੇ ਵਿਰੁੱਧ ਮਾਰਚ ਕੱਿਢਆ ਗਿਆ।
ਇਸ ਸਮੇਂ ਸੰਬੋਧਨ ਕਰਦਿਆਂ ਜਥੇਦਾਰ ਪੂਰਨ ਸਿੰਘ ਖਿਲਚੀਆਂ, ਸੀਨੀਅਰ ਆਗੂ ਦਿਆਲ ਸਿੰਘ ਨੇ ਕਿਹਾ ਕਿ ਜੋ ਨੌਜਵਾਨਾਂ ਆਪਣੀਆਂ ਗਲਤੀਆਂ ਕਾਰਣ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਬਾਹਰ ਨਿਕਲਣਾ ਚਾਹੁੰਦੇ ਹਨ, ਉਹ ਲਿਖਤੀ ਤੌਰ ‘ਤੇ ਦੱਸਣ ਉਨਾਂ੍ਹ ਦਾ ਮੁਫਤ ਇਲਾਜ ਕਰਵਾਇਆ ਜਾਵੇਗਾ। ਜੋ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ, ਹਲਫੀਆ ਬਿਆਨ ਦੇਣ ਕਿ ਉਹ ਅੱਗੇ ਤੋਂ ਨਸ਼ਿਆਂ ਦੇ ਕਾਰੋਬਾਰ ਨਹੀਂ ਕਰਨਗੇ। ਜੇਕਰ ਫਿਰ ਵੀ ਨਹੀਂ ਹਟਣਗੇ ਤਾਂ ਇਨਾਂ੍ਹ ਦੀ ਨਾ ਕੋਈ ਜਮਾਨਤ ਦੇਵੇਗਾ ਅਤੇ ਨਾ ਹੀ ਕਿਸੇ ਕੇਸ ਦੀ ਪੈਰਵੀ ਕੀਤੀ ਜਾਵੇਗੀ। ਇਸ ਸਮੇਂ ਸਰਪੰਚ ਮਨਰੀਤ ਕੌਰ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਖਾਲਸਾ, ਸੋਨੀ, ਕਸ਼ਮੀਰ ਕੌਰ ਸੋਨੀ ਚੀਮਾ, ਹਰਦਿਆਲ ਸਿੰਘ, ਜਗੀਰ ਸਿੰਘ ਸਾਰੇ ਮੈਂਬਰ, ਵੀਰ ਸਿੰਘ ਚੀਮਾ, ਬਾਊ ਬੈਟਰੀਆਂ ਵਾਲਾ, ਕਸ਼ਮੀਰ ਸਿੰਘ, ਰਾਜ ਕੁਮਾਰ ਰਾਜੂ, ਜਰਨੈਲ ਸਿੰਘ, ਛਬਾ ਜਿੰਮ ਵਾਲਾ, ਬਾਬਾ ਬੂਟਾ ਸਿੰਘ ਆਦਿ ਹਾਜ਼ਰ ਸਨ।
Courtesy : Punjabi Jagran
test