ਪੀਪਲਜ਼ ਪਾਰਟੀ ਆਗੂ ਤੇ ਸਾਬਕਾ ਮੰਤਰੀ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਕਾਰਵਾਈ
15 ਸਤੰਬਰ, 2023 – ਪਿਸ਼ਾਵਰ : ਪਾਕਿਸਤਾਨ ’ਚ ਸਿੱਖ ਪੱਤਰਕਾਰ ਹਰਮੀਤ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਹ ਨਿੱਜੀ ਟੀਵੀ ਚੈਨਲ ਪਬਲਿਕ ਟੀਵੀ ’ਚ ਐਂਕਰ ਸਨ। ਉਨ੍ਹਾਂ ਨੂੰ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਆਗੂ ਤੇ ਸਾਬਕਾ ਮੰਤਰੀ ਸਾਜ਼ੀਆ ਅੱਟਾ ਮੈਰੀ ਦੀ ਸ਼ਿਕਾਇਤ ਤੋਂ ਬਾਅਦ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਹੈ। ਸਾਜ਼ੀਆ ਨੇੇ ਉਨ੍ਹਾਂ ’ਤੇ ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਦੀ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਘਰੋਂ 97 ਅਰਬ ਪਾਕਿਸਤਾਨੀ ਰੁਪਏ ਮਿਲਣ ਦਾ ਫ਼ਰਜ਼ੀ ਖ਼ਬਰ ਚਲਾਉਣ ਦਾ ਦੋਸ਼ ਲਾਇਆ ਸੀ ਪਰ ਉਦੋਂ ਪਤਾ ਲੱਗਾ ਕਿ ਖ਼ਬਰ ਫ਼ਰਜ਼ੀ ਹੈ ਤਾਂ ਹਰਮੀਤ ਸਿੰਘ ਨੇ ਸਾਬਕਾ ਮੰਤਰੀ ਤੋਂ ਮਾਫ਼ੀ ਮੰਗੀ ਸੀ। ਹਰਮੀਤ ਸਿੰਘ ਨੇ ਕਿਹਾ ਕਿ ਮਾਫ਼ੀ ਸਵੀਕਾਰ ਕਰਨ ਦੀ ਬਜਾਏ ਸਾਜ਼ੀਆ ਨੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਤੇ 10 ਅਰਬ ਪਾਕਿਸਤਾਨੀ ਰੁਪਏ ਦੀ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ। ਸਾਜ਼ੀਆ ਨੇ ਚੈਨਲ ਦੇ ਮਾਲਕਾਂ ਨੂੰ ਧਮਕੀ ਦਿੱਤੀ ਕਿ ਜੇ ਹਰਮੀਤ ਸਿੰਘ ਨੂੰ ਨਾ ਹਟਾਇਆ ਗਿਆ ਤਾਂ ਸਾਰੇ ਸਰਕਾਰੀ ਇਸ਼ਤਿਹਾਰ ਬੰਦ ਕਰ ਦਿੱਤੇ ਜਾਣਗੇ ਤੇ ਚੈਨਲ ਦਾ ਲਾਈਸੈਂਸ ਰੱਦ ਕਰ ਦਿੱਤਾ ਜਾਵੇਗਾ।
Courtesy : Punjabi Jagran
test