25 ਸਤੰਬਰ, 2024 – ਚੰਡੀਗੜ੍ਹ : ਪੀਐਮ ਮੋਦੀ ਨੇ ਨਿਊਯਾਰਕ ਵਿੱਚ ਸਿੱਖ ਆਗੂਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਗਏ ਕੰਮਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਨ੍ਹਾਂ ‘ਚ ਜਸਦੀਪ ਸਿੰਘ ਜੱਸੀ, ਸਿੱਖਸ ਆਫ ਅਮਰੀਕਾ ਸੰਸਥਾ -ਦਰਸ਼ਨ ਸਿੰਘ ਧਾਲੀਵਾਲ, ਵਿਸਕਾਨਸਿਨ ਤੋਂ ਉੱਘੇ ਸਿੱਖ ਆਗੂ ਆਗੂ ਸਨ।
ਅਮਰੀਕੀ ਸਿੱਖ ਵਫ਼ਦ ਨੇ ਕਿਹਾ ਕਿ, “ਉਨ੍ਹਾਂ ਨਹੀਂ ਲਗਦਾ ਕਿ ਭਾਰਤ ਦੇ ਇਤਿਹਾਸ ਵਿੱਚ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਸਿੱਖ ਕੌਮ ਲਈ ਉਹ ਕੀਤਾ ਹੈ ਜੋ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਹੈ, ਜੀਵਨ ਕਿ ਕਰਤਾਰ ਸਾਹਿਬ ਲਾਂਘੇ ਦਾ ਉਦਘਾਟਨ, ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨ, ਕਾਂਗਰਸ ਸਰਕਾਰ ਦੇ ਅਧੀਨ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼, ਸਿੱਖ ਕੌਮ ਦੀ ਕਾਲੀ ਸੂਚੀ ਨੂੰ ਖਤਮ ਕਰਨ ਸਮੇਤ ਕਈ ਹੋਰ ਕੰਮ ਕੀਤੇ ਹਨ।
ਵਫਦ ਨੇ ਕਿਹਾ ਕਿ “ਅਸੀਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦੇ ਹਾਂ ਜੋ ਉਨ੍ਹਾਂ ਨੇ ਸਿੱਖ ਭਾਈਚਾਰੇ ਲਈ ਕੀਤਾ ਹੈ ਅਤੇ ਅਸੀਂ ਜਲਦੀ ਹੀ ਉਨ੍ਹਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਮੁੱਦਿਆਂ ‘ਤੇ ਚਰਚਾ ਕਰਨ ਲਈ ਇੱਕ ਹੋਰ ਵਫ਼ਦ ਲੈ ਕੇ ਭਾਰਤ ਜਾ ਰਹੇ ਹਾਂ।”
Courtesy : BabuShahi.Com
test