ਡਾੱ ਗੁਰਤੇਜ ਸਿੰਘ
ਗੁਲਾਬ ਕੌਰ
ਬੀਬੀ ਗੁਲਾਬ ਕੌਰ ਦਾ ਜਨਮ ਸੰਗਰੂਰ ਦੇ ਪਿੰਡ ਬਖਸ਼ੀਵਾਲਾ ਵਿੱਖੇ 1890 ਨੂੰ ਹੋਇਆ। ਵਿਆਹ ਤੋਂ ਬਾਅਦ ਜਦੋਂ ਓਹ ਆਪਣੇ ਪਤੀ ਨਾਲ ਅਮਰੀਕਾ ਜਾ ਰਹੇ ਸਨ ਤਾਂ ਮਨੀਲਾ ਵਿੱਖੇ ਓਹਨਾਂ ਦੀ ਮੁਲਾਕਾਤ ਕੁਝ ਗਦਰ ਪਾਰਟੀ ਦੇ ਦੇਸ਼ ਭਗਤਾਂ ਨਾਲ ਹੋਈ । ਤੇ ਓਹ ਰਸਤੇ ਵਿੱਚੋਂ ਹੀ ਦੇਸ਼ ਦੀ ਅਜ਼ਾਦੀ ਲਈ ਵਾਪਿਸ ਭਾਰਤ ਆਂ ਗਏ । ਓਹਨਾਂ ਸਿੰਘਾਪੁਰ, ਪੀਨਾਂਗ, ਰੰਗੂਨ ਵਿੱਚ ਵੀ ਦੇਸ਼ ਦੀ ਲੜਾਈ ਦੀ ਜਾਗ ਜਗਾਈ। ਬੀਬੀ ਗੁਲਾਬ ਕੌਰ ਨੇ ਅੰਮ੍ਰਿਤਸਰ ਅਤੇ ਲਾਹੌਰ ਗ਼ਦਰ ਪਾਰਟੀ ਦੇ ਦਫ਼ਤਰਾਂ ਵਿੱਚ ਸੇਵਾਵਾਂ ਦਿੱਤੀਆਂ। ਉਹ ਚਰਖਾ ਕੱਤਣ ਦਾ ਵਿਖਾਵਾ ਕਰਦੀ ਅਤੇ ਪੂਣੀਆਂ ਹੇਠ ਗ਼ਦਰੀ ਸਾਹਿਤ ਲੁਕਾ ਕੇ ਰੱਖਦੀ। ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਸਾਈਕਲਾਂ ਉਪਰ ਜਾ ਕੇ ਫ਼ੌਜੀ ਛਾਉਣੀਆਂ ਅਤੇ ਲੋਕਾਂ ਵਿੱਚ ਗ਼ਦਰ ਦਾ ਹੋਕਾ ਦਿੰਦੇ ਅਤੇ ਗੁਲਾਬ ਕੌਰ ਇਨ੍ਹਾਂ ਉੱਡਦੇ ਪੰਖੇਰੂਆਂ ਨੂੰ ਸੰਭਾਲਣ ਦਾ ਕੰਮ ਕਰਦੀ। ਉਹ ਗੁਲਾਬ ਦੇਵੀ, ਬਸੰਤ ਕੌਰ ਤੇ ਕਿਰਪੋ ਨਾਵਾਂ ਹੇਠ ਵਿਚਰੀ ਤਾਂ ਜੋ ਹਕੂਮਤ ਦੀ ਨਜ਼ਰ ਤੋਂ ਬਚ ਕੇ ਆਜ਼ਾਦੀ ਲਈ ਜੂਝਦੇ ਪ੍ਰਵਾਨਿਆਂ ਦੀ ਮਦਦ ਕੀਤੀ ਜਾ ਸਕੇ। ਅੰਗਰੇਜ਼ਾਂ ਨੂੰ ਓਹਨਾਂ ਨੂੰ ਲਾਹੌਰ ਸ਼ਾਹੀ ਕਿਲੇ ਵਿੱਚ ਕੈਦ ਕਰ ਲਿਆ ਸੀ । 28 ਜੁਲਾਈ 1925 ਨੂੰ ਆਜ਼ਾਦੀ ਘੁਲਾਟੀਆਂ ਦੇ ਪਿੰਡ ਕੋਟਲਾ ਨੌਧ ਸਿੰਘ (ਹੁਸ਼ਿਆਰਪੁਰ) ਵਿਖੇ ਆਜ਼ਾਦੀ ਦੇ ਨਾਮ ਆਖ਼ਰੀ ਸਾਹ ਸਮਰਪਿਤ ਕਰ ਗਈ।
ਭਗਵਤੀ ਚਰਨ ਵੋਹਰਾ
ਭਗਵਤੀ ਚਰਨ ਵੋਹਰਾ ਦਾ ਜਨਮ ਲਾਹੌਰ ਵਿਖੇ ਰੇਲਵੇ ਮਹਿਕਮੇ ਵਿਚ ਨੌਕਰੀ ਕਰਦੇ ਪੰਡਿਤ ਸ਼ਿਵ ਚਰਨ ਵੋਹਰਾ ਦੇ ਘਰ ਹੋਇਆ । ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ ਪਾਰਟੀ ਅਤੇ ਨੌਜਵਾਨ ਭਾਰਤ ਸਭਾ ‘ਚ ਕੰਮ ਕਰਦੇ ਹਰੇਕ ਕ੍ਰਾਂਤੀਕਾਰੀ ਦੀ ਜ਼ੁਬਾਨ ‘ਤੇ ਜੇ ਕੋਈ ਨਾਮ ਸਭ ਤੋਂ ਵਧੇਰੇ ਚੜ੍ਹਿਆ ਸੀ ਤਾਂ ਉਹ ਭਗਵਤੀ ਚਰਨ ਵੋਹਰਾ ਦਾ ਸੀ। ਸੰਨ 1921 ਵਿਚ ਮਹਾਤਮਾ ਗਾਂਧੀ ਵੱਲੋਂ ਨਾਮਿਲਵਰਤਨ ਅੰਦੋਲਨ ਵਾਪਸ ਲੈਣ ਕਰ ਕੇ ਭਗਵਤੀ ਚਰਨ ਵੋਹਰਾ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਮੁੜ ਨੈਸ਼ਨਲ ਕਾਲਜ ਲਾਹੌਰ ਵਿਚ ਦਾਖ਼ਲਾ ਲੈ ਲਿਆ। ਭਗਵਤੀ ਨੇ ਦੇਸ਼ ਤੋਂ ਬਾਹਰ ਦੀਆਂ ਰਾਜਨੀਤਕ ਜੱਥੇਬੰਦੀਆਂ ਨਾਲ ਗੁਪਤ ਸੰਪਰਕ ਕਾਇਮ ਕੀਤੇ। ਭਗਵਤੀ ਚਰਨ ਵੋਹਰਾ ਦਾ ਦੁਰਗਾਵਤੀ ਨਾਲ ਵਿਆਹ ਹੋ ਚੁੱਕਾ ਸੀ। ਉਹ ਵੀ ਕਾਲਜ ਵਿਚ ਪੜ੍ਹਦੀ ਸੀ। ਕ੍ਰਾਂਤੀਕਾਰੀ ਲਹਿਰ ਵਿਚ ਕੰਮ ਕਰਨ ਸਦਕਾ ਉਹ ਦੁਰਗਾ ਭਾਬੀ ਦੇ ਨਾਂ ਨਾਲ ਮਸ਼ਹੂਰ ਹੋ ਗਈ ਸੀ।
ਇੱਕ ਵਾਰ ਓਹ ਚੰਦਰ ਸ਼ੇਖਰ ਅਜ਼ਾਦ ਅਤੇ ਭਗਤ ਸਿੰਘ ਨੂੰ ਛੁਡਾਉਣ ਦੇ ਹੀਲੇ ਵਿੱਚ ਬੰਬ ਦੇ ਇਸਤੇਮਾਲ ਦਾ ਪਰੀਖਣ ਕਰ ਰਹੇ ਸਨ । ਬੰਬ ਵਿਚ ਨੁਕਸ ਸੀ ਜਿਸ ਦਾ ਸਾਰਿਆਂ ਨੂੰ ਪਤਾ ਲੱਗ ਗਿਆ ਪਰ ਇਨ੍ਹਾਂ ਹਾਲਤਾਂ ਵਿਚ ਭਗਵਤੀ ਚਰਨ ਵੋਹਰਾ ਨੇ ਕਿਹਾ ਕਿ ਮੈਂ ਮਾਹਿਰ ਹਾਂ।ਬੰਬ ਮੈਂ ਚਲਾਵਾਂਗਾ। ਜੇ ਮੈਂ ਮਰ ਗਿਆ ਤਾਂ ਮੇਰੀ ਜਗ੍ਹਾ ਕੋਈ ਹੋਰ ਕ੍ਰਾਂਤੀਕਾਰੀ ਸਾਥੀ ਚਲਿਆ ਜਾਵੇਗਾ ਪਰ ਭਗਤ ਸਿੰਘ ਤੇ ਬੀਕੇ ਦੱਤ ਨੂੰ ਛੁਡਾਉਣ ਵਾਲਾ ਹੀਆ ਹਰ ਹਾਲਤ ਵਿਚ ਹੋਣਾ ਚਾਹੀਦਾ ਹੈ। ਭਗਵਤੀ ਚਰਨ ਵੋਹਰਾ ਨੇ ਬੰਬ ਫੜਿਆ ਅਤੇ ਨਾਲਦਿਆਂ ਨੂੰ ਦੂਰ ਲੁਕ ਜਾਣ ਦੀ ਹਦਾਇਤ ਦਿੱਤੀ। ਜਦੋਂ ਹੀ ਬੰਬ ਦੀ ਪਿੰਨ ਕੱਢੀ ਤਾਂ ਉਹ ਹੱਥ ‘ਚ ਹੀ ਫਟ ਗਿਆ ਤੇ ਭਗਵਤੀ ਚਰਨ ਵੋਹਰਾ ਦੇ ਸਖ਼ਤ ਜ਼ਖ਼ਮੀ ਹੋਣ ਤੋਂ ਬਾਅਦ 28 ਮਈ 1930 ਨੂੰ ਸ਼ਹੀਦ ਹੋ ਗਏ। ਚੰਦਰ ਸ਼ੇਖਰ ਆਜ਼ਾਦ ਨੇ ਖ਼ਤਰਿਆਂ ਨੂੰ ਭਾਂਪਦਿਆਂ ਹੋਇਆਂ ਦੁਰਗਾਵਤੀ ਨੂੰ ਪਤੀ ਦੀ ਲਾਸ਼ ਦੇ ਦਰਸ਼ਨ ਕਰਨ ਦੀ ਵੀ ਆਗਿਆ ਨਾ ਦਿੱਤੀ। ਉਸ ਮਹਾਨ ਮਹਿਲਾ ਨੇ ਵੀ ਦਲ ਦਾ ਹੁਕਮ ਸਿਰ-ਮੱਥੇ ਪ੍ਰਵਾਨ ਕੀਤਾ।
ਪੰਡਿਤ ਕਾਸ਼ੀ ਰਾਮ
ਪੰਡਿਤ ਕਾਂਸੀ ਰਾਮ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਕ੍ਰਾਂਤੀਕਾਰੀ ਆਗੂਆਂ ਵਿਚੋਂ ਇੱਕ ਸਨ। ਉਹਨਾਂ ਦਾ ਜਨਮ ਪਿਤਾ ਗੰਗਾ ਰਾਮ ਜੋਸ਼ੀ ਅਤੇ ਮਾਤਾ ਮਹਿਤਾਬ ਕੌਰ ਦੇ ਘਰ 13 ਅਕਤੂਬਰ 1883 ਨੂੰ ਪਿੰਡ ਮੜੌਲੀ ਕਲਾਂ (ਨੇੜੇ ਮੋਰਿੰਡਾ- ਰੋਪੜ) ਵਿੱਚ ਹੋਇਆ। ਜਿਹਨਾਂ ਨੇ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ, ਤੇ ਭਾਈ ਪ੍ਰਮਾਨੰਦ ਨਾਲ ਮਿਲ ਕੇ “ਹਿੰਦੀ ਪੈਸੇਫਿਕ ਐਸੋਸੀਏਸ਼ਨ” ਨਾਅ ਦੀ ਸੰਸਥਾ ਕਾਇਮ ਕੀਤੀ ਸੀ। ਬਾਅਦ ਵਿੱਚ ਇਸ ਸੰਸਥਾ ਨੇ ਕੈਨੇਡਾ ਤੇ ਅਮਰੀਕਾ ਵਿੱਚ ਕਾਇਮ ਹੋਈਆਂ ਕਈ ਐਸੋਸੀਏਸ਼ਨਾਂ ਨੂੰ ਨਾਲ ਲੈਕੇ 21 ਅਪਰੈਲ 1913 ਨੂੰ ਗਦਰ ਪਾਰਟੀ ਦੀ ਸਥਾਪਨਾ ਕੀਤੀ, ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ ਤੇ ਖਜ਼ਾਨਚੀ ਪੰਡਿਤ ਕਾਂਸੀ ਰਾਮ ਮੰਡੋਲੀ ਚੁਣੇ ਗਏ। ਇਸ ਤੋਂ ਪਹਿਲਾਂ ਉਹ ਕੰਮ ਦੀ ਭਾਲ ਵਿੱਚ ਅਮਰੀਕਾ ਚਲੇ ਗਏ। ਸੰਨ 1914 ਵਿੱਚ ਉਹ ਹਿੰਦੋਸਤਾਨ ਵਾਪਸ ਆ ਗਏ ਅਤੇ ਗ਼ਦਰ ਪਾਰਟੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਹਿਲੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਭਾਰਤੀ ਫ਼ੌਜਾਂ ਵਿੱਚ ਆਜ਼ਾਦੀ ਦੀ ਲਹਿਰ ਦੀ ਚਿੰਗਾਰੀ ਲਗਾਉਣ ਦੀ ਕੋਸ਼ਿਸ਼ ਕੀਤੀ।
ਦੇਸ਼ ਦੀ ਅਜ਼ਾਦੀ ਦੀ ਲੜਾਈ ਲਈ ਜਦੋਂ ਪੈਸੇ ਦੀ ਲੋੜ ਪਈ ਤਾਂ ਇਹਨਾਂ ਨੇ ਲੋਕਾਂ ਦਾ ਖੂਨ ਚੂਸਣ ਵਾਲੇ ਧਨਾਂਡ ਲੋਕਾਂ ਦੇ ਘਰ ਡਾਕੇ ਵੀ ਮਾਰੇ । ਜਿਨ੍ਹਾਂ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਅੰਮ੍ਰਿਤਸਰ ਦੇ ਪਿੰਡ ਚੰਬੇ ਦਾ ਡਾਕਾ ਕਾਫ਼ੀ ਪ੍ਰਸਿੱਧ ਹੋਇਆ। ਇਨ੍ਹਾਂ ਡਾਕਿਆਂ ਕਰਕੇ ਉਨ੍ਹਾਂ ਨੂੰ ਕਈ ਵਾਰ ਪੁਲੀਸ ਝੜਪਾਂ ਦਾ ਸਾਹਮਣਾ ਕਰਨਾ ਪਿਆ। ਇੱਕ ਅਜਿਹੀ ਹੀ ਝੜਪ ਵਿੱਚ ਪੰਡਤ ਕਾਂਸ਼ੀ ਰਾਮ ਵੀ ਮੁਕਾਬਲੇ ਵਿੱਚ ਫੜੇ ਗਏ। ਬਾਅਦ ’ਚ ਸੱਤ ਜਣਿਆਂ ’ਤੇ ਮੁਕੱਦਮਾ ਚੱਲਿਆ ਅਤੇ ਫਾਂਸੀ ਦੀ ਸਜ਼ਾ ਹੋਈ। ਜਿਨ੍ਹਾਂ ਸੱਤ ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਹੋਈ ਉਨ੍ਹਾਂ ਵਿੱਚ ਪੰਡਤ ਕਾਂਸ਼ੀ ਰਾਮ, ਸਰਦਾਰ ਜੀਵਨ ਸਿੰਘ, ਸਰਦਾਰ ਬਖ਼ਸ਼ੀਸ਼ ਸਿੰਘ, ਸਰਦਾਰ ਹਜ਼ਾਰਾ ਸਿੰਘ ਅਤੇ ਸਰਦਾਰ ਅਰਜਨ ਸਿੰਘ ਦੇ ਨਾਂ ਸ਼ਾਮਲ ਸਨ। ਅਜਿਹਾ ਉਨ੍ਹਾਂ ਨੇ ਆਜ਼ਾਦੀ ਦੇ ਜਜ਼ਬੇ ਦੇ ਅਧੀਨ ਹੋ ਕੇ ਕੀਤਾ। ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨੂੰ 27 ਮਾਰਚ 1915 ਈ. ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਉਨ੍ਹਾਂ ਦਾ ਪਿੰਡ ਚੰਡੀਗੜ੍ਹ-ਲੁਧਿਆਣਾ ਰੋਡ ’ਤੇ ਮੋਰਿੰਡੇ ਕੋਲ ਹੈ, ਜਿੱਥੇ ਬਾਹਰ ਸੜਕ ’ਤੇ ਉਨ੍ਹਾਂ ਦੀ ਯਾਦਗਾਰ ਵਜੋਂ ਇੱਕ ਬੁੱਤ ਲਗਾਇਆ ਗਿਆ ਹੈ ।
ਹਜ਼ਾਰਾ ਸਿੰਘ
ਹਜ਼ਾਰਾ ਸਿੰਘ ਦਾ ਜਨਮ 1910 ਦੇ ਸ਼ੁਰੂ ਵਿੱਚ ਭਲੜੀ, ਹੁਸ਼ਿਆਰਪੁਰ, ਪੰਜਾਬ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਬੰਤਾ ਸਿੰਘ ਸੀ। ਪਹਿਲੀ ਕਿਰਤੀ ਕਿਸਾਨ ਪਾਰਟੀ ਦੀ ਕਨਵੈਨਸ਼ਨ 6 ਅਤੇ 7 ਅਕਤੂਬਰ 1927 ਨੂੰ ਹੁਸ਼ਿਆਰਪੁਰ ਵਿੱਚ ਹੋਈ ਸੀ ਅਤੇ ਸ਼ਾਇਦ ਉਦੋਂ ਹੀ ਸਿੰਘ ਨੇ ਕੀਰਤੀ ਲਹਿਰ ਦੇ ਇਨਕਲਾਬੀਆਂ ਨਾਲ ਗੱਲਬਾਤ ਸ਼ੁਰੂ ਕੀਤੀ ਸੀ। ਇਸ ਦੇ ਨਾਲ ਹੀ ਉਹ ਭਗਤ ਸਿੰਘ ਦੀ ਨੌਜਵਾਨ ਭਾਰਤ ਸਭਾ ਵਿੱਚ ਵੀ ਸ਼ਾਮਲ ਸਨ । ਉਹ ਇੱਕ ਅਡੋਲ ਆਤਮਾ ਸਨ ਜੋ ਪੰਜਾਬ, ਮਦਰਾਸ, ਪੋਰਟ ਬਲੇਅਰ ਅਤੇ ਬਿਹਾਰ (ਹੁਣ ਝਾਰਖੰਡ) ਦੇ ਕੋਲੇ ਦੇ ਖੇਤਾਂ ਵਿੱਚ ਲੋਕਾਂ ਲਈ ਲੜਦੇ ਰਹੇ। ਆਪ ਜੀ ਰੌਸ਼ਨ ਲਾਲ ਮਹਿਰਾ, ਜਦੋਂ ਤੱਕ ਉਸਨੇ ਅੰਤ ਵਿੱਚ ਜਮਸ਼ੇਦਪੁਰ ਵਿੱਖੇ ਸ਼ਹੀਦੀ ਪ੍ਰਾਪਤ ਨਹੀਂ ਕੀਤੀ। ਸ਼ੰਭੂ ਨਾਥ ਅਜ਼ਾਦ, ਅਤੇ ਖੁਸ਼ੀ ਰਾਮ ਮਹਿਤਾ ਵਰਗੇ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਦੇਸ਼ ਦੀ ਅਜ਼ਾਦੀ ਦੀ ਲੜਾਈ ਲੜਦੇ ਰਹੇ ।
ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੀ ਗ੍ਰਿਫਤਾਰੀ ਤੋਂ ਬਾਅਦ, 1929 ਵਿਚ ਨੌਜਵਾਨ ਭਾਰਤ ਸਭਾ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਜ਼ਾਰਾ ਸਿੰਘ ਹੋਰ ਨਾਬਾਲਗ ਕ੍ਰਾਂਤੀਕਾਰੀਆਂ ਨਾਲ ਲਾਹੌਰ ਦੀ ਬੋਰਸਟਲ ਜੇਲ੍ਹ ਵਿਚ ਆ ਗਏ । ਉਹ ਅਤੇ ਉਸ ਦੇ ਸਮੂਹ ਨੇ ਸਿਵਲ ਅਤੇ ਮਿਲਟਰੀ ਗਜ਼ਟ ਦੇ ਮੁੱਦਿਆਂ ਵਿੱਚ ਘੁਸਪੈਠ ਕੀਤੀ, ਜਿੱਥੇ ਉਨ੍ਹਾਂ ਨੇ ਪੜ੍ਹਿਆ ਕਿ ਮਦਰਾਸ ਦੇ ਗਵਰਨਰ ਸਰ ਜਾਰਜ ਫਰੈਡਰਿਕ ਸਟੈਨਲੇ ਨੇ ਇੱਕ ਦਲੇਰਾਨਾ ਘੋਸ਼ਣਾ ਕੀਤੀ ਹੈ ਕਿ “ਮੇਰੇ ਖੇਤਰ ਦੇ ਲੋਕ ਮਹਾਰਾਣੀ ਦੇ ਪ੍ਰਤੀ ਵਫ਼ਾਦਾਰ ਹਨ, ਅਤੇ ਮੇਰੇ ਨਿਯੰਤਰਣ ਵਿੱਚ, ਆਜ਼ਾਦੀ ਘੁਲਾਟੀਏ ਕਦੇ ਨਹੀਂ ਹੋਣਗੇ। ਦੱਖਣ ਵਿੱਚ ਲੈਣ ਵਾਲਿਆਂ ਨੂੰ ਲੱਭੋ”। ਗੁੱਸੇ ਵਿਚ ਆ ਕੇ ਉਨ੍ਹਾਂ ਨੇ ਰਾਜਪਾਲ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ।
7 ਜੁਲਾਈ, 1933 ਨੂੰ, ਹਜ਼ਾਰਾ ਸਿੰਘ ‘ਤੇ ਓਟਾਕਮੁੰਡ ਬੈਂਕ ਐਕਸ਼ਨ ਕੇਸ ਵਿਚ ਮੁਕੱਦਮਾ ਚਲਾਇਆ ਗਿਆ ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 109, 395, ਅਤੇ 397 ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਓਹਨਾਂ ਨੂੰ ਬੇਲਾਰੀ ਕੇਂਦਰੀ ਜੇਲ੍ਹ ਅਤੇ ਬਾਅਦ ਵਿੱਚ ਰਾਜਾਮੁੰਦਰੀ ਜੇਲ੍ਹ ਭੇਜ ਦਿੱਤਾ ਗਿਆ, ਜਿੱਥੋਂ ਉਹ ਪ੍ਰੇਮ ਪ੍ਰਕਾਸ਼ ਮੁਨੀ ਅਤੇ ਇੰਦਰ ਸਿੰਘ ਗੜਵਾਲੀ ਨਾਲ ਭੱਜਣ ਵਿੱਚ ਕਾਮਯਾਬ ਹੋ ਗਿਆ। 1934 ਵਿੱਚ, ਉਸਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੰਡੇਮਾਨ ਦੀਪ ਸਮੂਹ ਵਿੱਚ ਜਲਾਵਤਨ ਕਰ ਦਿੱਤਾ ਗਿਆ। 2 ਜੁਲਾਈ 1937 ਨੂੰ ਮਜਦੂਰਾਂ ਲਈ ਲੜਦੇ ਹੋਏ ਓਹ ਇੱਕ ਪ੍ਰਦਰਸ਼ਨ ਦੌਰਾਨ ਸ਼ਹੀਦ ਹੋ ਗਏ ।
ਭਾਈ ਬਾਲ ਮੁਕੰਦ
ਭਾਈ ਬਾਲ ਮੁਕੁੰਦ ਜੀ ਜਨਮ 1889 ਨੂੰ ਕਰਿਆਲਾ ਜਿਲ੍ਹਾ ਜਿਹਲਮ ਪਾਕਿਸਤਾਨ ਵਿੱਖੇ ਭਾਈ ਮਥੂਰਦਾਸ ਜੀ ਦੇ ਘਰ ਹੋਇਆ। ਆਪ ਜੀ ਭਾਈ ਮਤੀਦਾਸ ਜੀ ਦੀ ਕੁਲ ਵਿੱਚੋਂ ਸਨ । ਦੇਸ਼ ਭਗਤਾਂ ਦੇ ਗੜ੍ਹ ਰਹੇ ਡੀ ਏ ਵੀ ਕਾਲਜ ਲਾਹੌਰ ਵਿੱਖੇ ਆਪ ਜੀ ਪੜ੍ਹੇ । 23 ਦਿਸੰਬਰ 1912 ਨੂੰ ਲਾਰਡ ਹਰਡਿੰਗ ਦੇ ਜਲੂਸ ਤੇ ਚਾਂਦਨੀ ਚੌਕ ਤੇ ਜੋ ਬੰਬ ਸੁੱਟਿਆ ਸੀ , ਜਿਸ ਚ ਓਹ ਬਚ ਗਿਆ । ਭਾਈ ਬਾਲਮੁਕੁੰਦ ਨੂੰ ਇਸਦਾ ਅਫਸੋਸ ਰਿਹਾ । ਇਸ ਲਈ ਓਹਨਾਂ ਆਪਣੀ ਆਪਣੇ ਪਰਿਵਾਰ ਨੂੰ ਛੱਡ ਕੇ ਜੋਧਪੁਰ ਦੇ ਰਾਜਕੁਮਾਰਾਂ ਕੋਲ ਟਿਊਟਰ ਦੀ ਨੌਕਰੀ ਕਰ ਲਈ । ਇਹ ਯੋਜਨਾ ਸੀ ਕਿ ਜਦੋਂ ਕਦੋਂ ਲਾਰਡ ਹਰਡਿੰਗ ਓਥੇ ਆਵੇਗਾ ਤਾਂ ਨੇੜੇ ਹੋ ਕੇ ਬੰਬ ਸੁੱਟ ਕੇ ਅਧੂਰੇ ਕੰਮ ਨੂੰ ਪੂਰਾ ਕਰ ਲੈਣਗੇ । ਪੁਲਿਸ ਨੂੰ ਬਹੁਤ ਦਿਨਾਂ ਤੱਕ ਇਹ ਪਤਾ ਨਾ ਚੱਲਿਆ ਕਿ ਇਹ ਕਾਂਡ ਕਿਸਨੇ ਕੀਤਾ ਸੀ । ਫਿਰ 16 ਫ਼ਰਵਰੀ 1914 ਨੂੰ ਓਹਨਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਤੇ ਮੁਕੱਦਮਾ ਚਲਾਇਆ ਗਿਆ । ਹਾਲਾਂਕਿ ਓਹਨਾਂ ਤੇ ਦੋਸ਼ ਸਾਬਿਤ ਨਹੀਂ ਹੋ ਸਕਿਆ ਸੀ ਪਰ ਫਿਰ ਵੀ ਸ਼ੱਕ ਦੇ ਆਧਾਰ ਤੇ 8 ਮਈ 1915 ਨੂੰ ਓਹਨਾਂ ਨੂੰ 32 ਸਾਲ ਦੀ ਛੋਟੀ ਉਮਰੇ 11 ਮਈ 1915 ਨੂੰ ਸੈਂਟਰਲ ਜੇਲ ਅੰਬਾਲਾ ਵਿੱਖੇ ਫਾਂਸੀ ਦੇ ਦਿੱਤੀ ਗਈ
ਹਰਿ ਕ੍ਰਿਸ਼ਨ ਤਲਵਾੜ
ਸ਼ਿਕਾਰ ਦਾ ਸ਼ੌਂਕ ਰੱਖਣ ਵਾਲੇ ਲਾਲਾ ਗੁਰਦਾਸ ਮੱਲ ਦੇ ਘਰ ਮਾਤਾ ਮਥੁਰਾ ਦੇਵੀ ਦੀ ਕੁੱਖੋਂ 2 ਜਨਵਰੀ 1908 ਨੂੰ ਨੋਰਥ ਫਰਾਂਟਿਆਰ ਪ੍ਰੋਵਿੰਸ (ਅੱਜ ਕੱਲ ਖਾਇਬਰ ਪਖਤੂੰਖਾਂ ) ਵਿੱਖੇ ਹਰਿ ਕ੍ਰਿਸ਼ਨ ਦਾ ਜਨਮ ਹੋਇਆ । ਓਹਨਾਂ ਦਾ ਪਰਿਵਾਰ ਖਾਨ ਅਬਦੁਲ ਗੱਫਾਰ ਖਾਂ ਦੇ ਅੰਦੋਲਨ ਨਾਲ ਜੁੜਿਆ ਹੋਇਆ ਸੀ । 1925 ਵਿੱਚ ਜਦੋਂ ਕਾਕੋਰੀ ਕਾਂਡ ਹੋਇਆ ਤਾਂ ਹਰਿ ਕ੍ਰਿਸ਼ਨ ਹਿੰਦੁਸਤਾਨ ਰਿਪਬਲਿਕ ਅਸੇਸੋਸੀਏਸ਼ਨ ਤੋਂ ਬਹੁਤ ਪ੍ਰਭਾਵਿਤ ਹੋ ਤੇ ਇਹਨਾਂ ਨਾਲ ਜੁੜ ਗਏ । ਓਹਨਾਂ ਭਗਤ ਸਿੰਘ ਈ ਅਜ਼ਾਦੀ ਦੀ ਲੜਾਈ ਵਿੱਚ ਆਪਣਾ ਗੁਰੂ ਮੰਨਿਆ ਸੀ । 1930 ਵਿੱਚ ਓਹਨਾਂ ਨੂੰ ਜੇਲ ਵੀ ਹੋਈ ਸੀ । ਅੰਗਰੇਜ਼ਾਂ ਨੇ ਓਹਨਾਂ ਤੋਂ ਇੱਕ ਪੇਪਰ ਤੇ ਸਾਈਨ ਕਰਵਾ ਲਏ ਇਹ ਕਹਿ ਕੇ ਕਿ ਇਹ ਓਹਨਾਂ ਦੀ ਰਿਹਾਈ ਦੇ ਕਾਗਜ਼ ਹਨ । ਜਦਕਿ ਓਸ ਅੰਗਰੇਜ਼ੀ ਚ ਲਿਖੇ ਕਾਗਜ਼ ਚ ਲਿਖਿਆ ਸੀ ਕੀ “ਮੈਂ ਅੱਗੇ ਤੋਂ ਕਿਸੇ ਵੀ ਕ੍ਰਾਂਤੀਕਾਰੀ ਗਤੀਵਿਧੀ ਚ ਭਾਗ ਨਹੀਂ ਲਵਾਂਗਾ”
ਦਿਸੰਬਰ 1930 ਚ ਓਹਨਾਂ ਨੇ ਆਪਣੇ ਕ੍ਰਾਂਤੀਕਾਰੀ ਸਾਥੀਆਂ ਨਾਲ ਮਿਲ ਕੇ ਪੰਜਾਬ ਦੇ ਗਵਰਨਰ ਜਿਓਫਰੀ ਡੀ ਮਨਸੂਰੀ ਨੂੰ ਮਾਰਨ ਦਾ ਪਲਾਨ ਬਣਾਇਆ । ਇਸ ਕਾਂਡ ਨੂੰ ਅੰਜਾਮ ਪੰਜਾਬ ਯੂਨੀਵਰਸਿਟੀ ਲਾਹੌਰ ਦੇ 23 ਦਿਸੰਬਰ 1930 ਨੂੰ ਹੋਣ ਦਿਕਸ਼ਾਂਤ ਸਮਾਰੋਹ ਦਿੱਤਾ ਜਾਣਾ ਸੀ। ਗਵਰਨਰ ਦੇ ਨਾਲ ਡਾੱ ਸਰਵਪੱਲੀ ਰਾਧਾਕ੍ਰਿਸ਼ਨ ਜੀ ਬੈਠੇ ਸਨ , ਇਸ ਲਈ ਓਹ ਨਹੀਂ ਚਾਹੁੰਦੇ ਸੀ ਕੀ ਓਹਨਾਂ ਨੂੰ ਕਿਤੇ ਗੋਲੀ ਵੱਜ ਜਾਵੇ । ਓਹਨਾਂ ਨੇ ਗਵਰਨਰ ਤੇ ਗੋਲੀਆਂ ਚਲਾਈਆਂ ਪਰ ਓਹ ਬਚ ਗਿਆ । ਇਸ ਦੌਰਾਨ ਪੁਲਿਸ ਨੇ ਓਹਨਾਂ ਨੂੰ ਪਕੜ ਲਿਆ ਅਤੇ ਲਾਹੌਰ ਜੇਲ ਵਿੱਚ ਬਰਫ਼ ਤੇ 14 ਦਿਨ ਨੰਗਾ ਕਰ ਕੇ ਲਿਟਾਇਆ। ਭਗਤ ਸਿੰਘ ਵੀ ਆਪਣੇ ਇੱਕ ਖਤ ਵਿੱਚ ਇਸ ਘਟਨਾ ਦਾ ਜਿਕਰ ਕਰਦੇ ਹਨ ।
ਅੰਤ 9 ਜੂਨ 1931 ਨੂੰ ਮੀਆਂਵਾਲੀ ਜੇਲ ਲਾਹੌਰ ਵਿੱਖੇ ਓਹਨਾਂ ਨੂੰ ਫਾਂਸੀ ਦੇ ਦਿੱਤੀ ਗਈ । ਓਹਨਾਂ ਦੀ ਅੰਤਿਮ ਇੱਛਾ ਇਹੀ ਸੀ ਕਿ ਓਹਨਾਂ ਦਾ ਅੰਤਿਮ ਸੰਸਕਾਰ ਓਥੇ ਕੀਤਾ ਜਾਵੇ ਜਿੱਥੇ ਭਗਤ ਸਿੰਘ ਦਾ ਕੀਤਾ ਗਿਆ ਸੀ । ਪਰ ਪੁਲਿਸ ਵਾਲਿਆਂ ਨੇ ਓਹਨਾਂ ਦੀ ਦੇਹ ਪਰਿਵਾਰ ਨੂੰ ਨਹੀਂ ਸੌਂਪੀ । ਕੁਝ ਦਿਨ ਬਾਅਦ ਪੁਲਿਸ ਨੇ ਓਹਨਾਂ ਦੇ ਪਿਤਾ ਜੀ ਨੂੰ ਵੀ ਗਿਰਫ਼ਤਾਰ ਕਰ ਲਿਆ ਅਤੇ ਬਹੁਤ ਤਸੀਹੇ ਦਿੱਤੇ ਅਤੇ ਓਹ ਵੀ 4 ਜੁਲਾਈ 1931 ਨੂੰ ਸ਼ਹੀਦ ਹੋ ਗਏ।
ਅਜੀਤ ਸਿੰਘ
ਸਰਦਾਰ ਅਜੀਤ ਸਿੰਘ ਭਾਰਤ ਦੇ ਕ੍ਰਾਂਤੀਕਾਰੀ ਆਜ਼ਾਦੀ ਸੰਗਰਾਮੀਆ ਸਨ । ਉਹ ਭਗਤ ਸਿੰਘ ਦੇ ਚਾਚਾ ਅਤੇ ਪੰਜਾਬ ਦੀ ਕਿਸਾਨ ਲਹਿਰ ਦੇ ਮੋਢੀਆਂ ਵਿੱਚੋਂ ਸਨ । ਓਹਨਾਂ ਨੂੰ ‘ਪਗੜੀ ਸੰਭਾਲ ਜੱਟਾ’ ਦੀ ਲਹਿਰ ਚਲਾਉਣ ਵਾਲਾ ਅਜੀਤ ਸਿੰਘ ਵੀ ਆਖਿਆ ਜਾਂਦਾ ਹੈ। ਉਹ ਭਾਰਤ ਦੇ ਪੰਜਾਬ ਦੇ ਇਲਾਕੇ ਵਿੱਚ ਬਰਤਾਨਵੀ ਹਕੂਮਤ ਨੂੰ ਚੁਣੌਤੀ ਦੇਣ ਵਾਲੇ ਪਹਿਲੇ ਵਿਦਰੋਹੀਆਂ ਵਿੱਚੋਂ ਸੀ, ਜਿਹਨਾਂ ਨੇ ਖੁੱਲ੍ਹੇਆਮ ਭਾਰਤੀ ਬਸਤੀਵਾਦੀ ਸਰਕਾਰ ਦੀ ਆਲੋਚਨਾ ਕੀਤੀ। ਵੇਲੇ ਦੀ ਸਰਕਾਰ ਨੇ ਓਹਨਾਂ ਨੂੰ ਸਿਆਸੀ ਵਿਦਰੋਹੀ ਐਲਾਨ ਦਿੱਤਾ ਸੀ ਅਤੇ ਉਹਨਾਂ ਨੂੰ ਆਪਣੇ ਜੀਵਨ ਦਾ ਬਹੁਤਾ ਹਿੱਸਾ ਜੇਲ੍ਹਾਂ ਵਿੱਚ ਬਿਤਾਉਣਾ ਪਿਆ ਸੀ। ਜਲਾਵਤਨੀ ਦੌਰਾਨ ਉਹ ਬਦੇਸ਼ਾਂ ਵਿੱਚ ਘੁੰਮੇ । ਇਟਲੀ ਵਿੱਚ ਨੈਪਲਜ਼ ਦੀ ਯੂਨੀਵਰਸਿਟੀ ਵਿੱਚ ਉਸਨੂੰ ਫ਼ਾਰਸੀ ਸਿਖਾਉਣ ਲਈ ਕਿਹਾ ਗਿਆ ਸੀ। ਓਹਨਾਂ ਨੇ ਹਿੰਦੁਸਤਾਨੀ ਵਿੱਚ ਅਨੇਕ ਭਾਸ਼ਣ ਦਿੱਤੇ ਜਿਹੜੇ ਉੱਤਰੀ ਅਫਰੀਕਾ ਵਿੱਚ ਬ੍ਰਿਟਿਸ਼ ਫੌਜ ਵਿਚਲੇ ਭਾਰਤੀ ਸੈਨਿਕਾਂ ਲਈ ਪ੍ਰਸਾਰਿਤ ਕੀਤੇ ਗਏ। ਇਹ ਭਾਸ਼ਣ ਭਾਰਤ ਵਿੱਚ ਅੰਗਰੇਜ਼ਾਂ ਵਿਰੁੱਧ ਲੜਨ ਲਈ ਆਜ਼ਾਦ ਹਿੰਦ ਫੌਜ ਦਾ ਨਿਰਮਾਣ ਕਰਨ ਲਈ ਸਨ।
ਅਜੀਤ ਸਿੰਘ ਦਾ ਜਨਮ 23 ਫਰਵਰੀ 1881 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਖਟਕੜ ਕਲਾਂ ਵਿਚ ਹੋਇਆ ਸੀ। ਅਜੀਤ ਸਿੰਘ ਦੇ ਪੁਰਖੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨਾਰਲੀ ਤੋਂ ਇਥੇ ਆ ਕੇ ਵਸੇ ਸਨ। ਇਹ ਵੇਰਵਾ ਅਜੀਤ ਸਿੰਘ ਨੇ ਆਪਣੀ ਸਵੈ-ਜੀਵਨੀ ‘ਜ਼ਿੰਦਾ ਦਫ਼ਨ’ (Buried Alive) ਵਿਚ ਦਿੱਤਾ ਹੈ।ਉਸਨੇ ਸਾਈਂਡਸ ਐਂਗਲੋ ਸੰਸਕ੍ਰਿਤ ਸਕੂਲ ਜੱਲ੍ਹਧਰ ਤੋਂ ਮੈਟ੍ਰਿਕ ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿਚ ਲਾਅ ਕਾਲਜ, ਬਰੇਲੀ (ਯੂ.ਪੀ.) ਵਿਚ ਦਾਖਲ ਹੋ ਗਿਆ। ਇਸ ਸਮੇਂ ਦੌਰਾਨ ਉਹ ਭਾਰਤੀ ਸੁਤੰਤਰਤਾ ਅੰਦੋਲਨ ਵਿਚ ਬੜੀ ਤੀਬਰਤਾ ਨਾਲ ਸ਼ਾਮਲ ਹੋ ਗਏ ਅਤੇ ਆਪਣੀ ਕਾਨੂੰਨ ਦੀ ਪੜ੍ਹਾਈ ਛੱਡ ਦਿੱਤੀ।
21 ਅਪ੍ਰੈਲ 1907 ਨੂੰ ਰਾਵਲਪਿੰਡੀ ਵਿੱਚ ਹੋਏ ਇੱਕ ਜਲਸੇ ਦੌਰਾਨ ‘ਝੰਗ ਸਿਆਲ’ ਦੇ ਸੰਪਾਦਕ ਨੇ ‘ਪਗੜੀ ਸੰਭਾਲ਼ ਓ ਜੱਟਾ’ ਦੇ ਸਿਰਲੇਖ ਹੇਠ ਇੱਕ ਕਵਿਤਾ ਪੜ੍ਹੀ।ਇਹ ਕਵਿਤਾ ਆਮ ਲੋਕਾਂ ਵਿੱਚ ਬਹੁਤ ਹਰਮਨ ਪਿਆਰੀ ਹੋ ਗਈ।ਇਹ ਜਲਸਾ ਆਬਦਕਾਰੀ ਬਿੱਲ ਦਾ ਵਿਰੋਧ ਕਰਨ ਲਈ ਕੀਤਾ ਗਿਆ ਸੀ ਜਿਸ ਬਿੱਲ ਰਾਹੀਂ ਜ਼ਮੀਨਾਂ ਦੀ ਮਲਕੀਅਤ ਸਰਕਾਰ ਕੋਲ ਚਲੀ ਜਾਣੀ ਸੀ ਤੇ ਕਿਸਾਨ ਮੁਜ਼ਾਰੇ ਬਣ ਜਾਣੇ ਸਨ। ਅਜੀਤ ਸਿੰਘ ਨੇ ਇਸ ਬਿੱਲ ਵਿਰੁੱਧ ਜ਼ਬਰਦਸਤ ਵਿਰੋਧ ਲਹਿਰ ਪੈਦਾ ਕਰ ਦਿੱਤੀ।1907 ਵਿੱਚ ਚਲੀ ਇਸ ਸੁਹਿਰਦ ਦਾ ਅਜੀਤ ਸਿੰਘ ਨੂੰ ਪੱਥ ਪ੍ਰਦਰਸ਼ਕ ਮੰਨਿਆ ਜਾਂਦਾ ਸੀ।ਉਹਨਾਂ ਨੇ ਕ੍ਰਾਂਤੀਕਾਰੀ ਸਾਹਿਤ ਛਪਵਾ ਕੇ ਕਈ ਪੈਂਫ਼ਲਿਟ ਲਟ ਵੰਡੇ ।ਇਸ ਸਮੇਂ ਦੇ ਮਸ਼ਹੂਰ ਪੈਫਲਟ ਸਨ
ਹਿੰਦੁਸਤਾਨ ਮੇਂ ਅੰਗਰੇਜ਼ੀ ਹਕੂਮਤ
ਜਲਾਵਤਨੀ I II III
ਹਿੰਦੁਸਤਾਨ ਦੇ ਮੌਜੂਦਾ ਹਾਲਾਤ
ਉੰਗਲੀ ਪਕੜ ਕੇ ਪੌਂਚਾ ਪਕੜ
ਹੱਕ
1857 ਦਾ ਗਦਰ
ਮਹਿਬੂਬੇ ਵਤਨ ( ਇਸ ਵਿੱਚ ਅਜ਼ਾਦੀ ਦੀ ਲੜਾਈ ਵਿੱਚ ਭਾਗ ਲੈਣ ਵਾਲਿਆਂ ਦਾ ਹਾਲ ਹੈ)
ਦੇਸੀ ਫ਼ੌਜ ਤੇ ਜ਼ਫਰ ਫੌਜ
ਡਿਵਾਈਡ ਐਂਡ ਕੋਕਰ
ਅਜੀਤ ਸਿੰਘ ਦੀ ਪਹਿਚਾਣ ਇੱਕ ਵਕਤੇ ਦੇ ਤੌਰ ਤੇ ਬਣ ਚੁੱਕੀ ਸੀ । ਉਹ ਪਹਿਲਾਂ ‘ਹਿੰਦੁਸਤਾਨ’ ਦਾ ਉਪ ਸੰਪਾਦਕ ਤੇ ਬਾਦ ਵਿੱਚ ‘ਭਾਰਤ ਮਾਤਾ’ ਦੇ ਸੰਪਾਦਕ ਰਹੇ ।
3 ਜੂਨ 1907 ਨੂੰ ਅਜੀਤ ਸਿੰਘ ਨੂੰ ਵਿਦਰੋਹੀ ਭਾਸ਼ਨ ਕਾਰਨ ਗ੍ਰਿਫਤਾਰ ਕਰਕੇ ਜਲਾਵਤਨ ਕਰ ਕੇ ਮਾਂਡਲੇ ( ਬਰਮਾ) ਭੇਜ ਦਿੱਤਾ।ਪਰ ਫ਼ੌਜ ਵਿੱਚ ਪੈਦਾ ਹੋ ਰਹੇ ਵਿਦਰੋਹ ਦੇ ਖ਼ਦਸ਼ੇ ਕਾਰਨ 18 ਨਵੰਬਰ 1907 ਨੂੰ ਲਾਲਾ ਲਾਜਪਤ ਰਾਏ ਤੇ ਅਜੀਤ ਸਿੰਘ ਜਹੇ ਕ੍ਰਾਂਤੀਕਾਰੀ ਰਿਹਾ ਕੀਤੇ ਗਏ।ਅਜੀਤ ਸਿੰਘ “ਪਗੜੀ ਸੰਭਾਲ ਜੱਟਾ ਲਹਿਰ” ਦੇ ਨਾਇਕ ਸੀ। 1907 ਵਿਚ, ਉਸਨੂੰ ਲਾਲਾ ਲਾਜਪਤ ਰਾਏ ਦੇ ਨਾਲ ਬਰਮਾ ਦੀ ਮੰਡਾਲੇ ਜੇਲ੍ਹ ਭੇਜ ਦਿੱਤਾ ਗਿਆ ਸੀ।ਆਪਣੀ ਰਿਹਾਈ ਤੋਂ ਬਾਅਦ, ਉਹ ਇਰਾਨ ਚਲਾ ਗਿਆ, ਜੋ ਸਰਦਾਰ ਅਜੀਤ ਸਿੰਘ ਅਤੇ ਸੂਫੀ ਅੰਬਾ ਪ੍ਰਸਾਦ ਦੀ ਅਗਵਾਈ ਵਾਲੇ ਸਮੂਹਾਂ ਦੁਆਰਾ ਇਨਕਲਾਬੀ ਗਤੀਵਿਧੀਆਂ ਦੇ ਕੇਂਦਰ ਵਜੋਂ ਤੇਜ਼ੀ ਨਾਲ ਵਿਕਸਤ ਹੋਇਆ। ਉਨ੍ਹਾਂ ਨੇ 1909 ਤੋਂ ਉਥੇ ਕੰਮ ਸ਼ੁਰੂ ਕੀਤਾ ਸੀ। ਇਨ੍ਹਾਂ ਸਮੂਹਾਂ ਵਿਚ ਭਰਤੀ ਕੀਤੇ ਗਏ ਨੌਜਵਾਨ ਰਾਸ਼ਟਰਵਾਦੀਆਂ ਵਿੱਚ ਰਿਸ਼ੀਕੇਸ਼ ਲੇਠਾ, ਜ਼ਿਆ-ਉਲ-ਹੱਕ, ਠਾਕੁਰ ਦਾਸ ਧੂਰੀ ਆਦਿ ਸ਼ਾਮਲ ਸਨ।। 1910 ਤਕ, ਇਹਨਾਂ ਸਮੂਹਾਂ ਦੀਆਂ ਗਤੀਵਿਧੀਆਂ ਅਤੇ ਉਹਨਾਂ ਦੇ ਪ੍ਰਕਾਸ਼ਨ, ਹਯਾਤ ਨੂੰ ਬ੍ਰਿਟਿਸ਼ ਖੁਫੀਆ ਇੰਟੈਲੀਜੈਂਸ ਨੇ ਤਾੜ ਲਿਆ।
ਆਪਣੇ ਜੀਵਨ ਦਾ ਲੰਬਾ ਸਮਾਂ ਓਹ ਜੇਲ ਵਿੱਚ ਰਹੇ । ਦੇਸ਼ ਦੀ ਅਜ਼ਾਦੀ ਲਈ ਓਹ ਲੜਦੇ ਰਹੇ । 15 ਅਗਸਤ 1947 ਨੂੰ ਜਦ ਡਲਹਾਊਜ਼ੀ ਵਿੱਖੇ ਆਪਣੇ ਨਿਵਾਸ ਚ ਸਨ ਤਾਂ ਓਹਨਾਂ ਨੂੰ ਸੂਚਨਾ ਮਿਲੀ ਕਿ ਦੇਸ਼ ਤਾਂ ਅਜ਼ਾਦ ਹੋ ਗਿਆ ਹੈ ਪਰ ਇਸਦੇ ਤਿੰਨ ਟੋਟੇ ਕਰ ਦਿੱਤੇ ਗਏ ਹਨ । ਇਸ ਗੱਲ ਨੇ ਓਹਨਾਂ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਤੇ ਓਹਨਾਂ ਆਪਣੇ ਪ੍ਰਾਣ ਤਿਆਗ ਦਿੱਤੇ ।
ਰੌਸ਼ਨ ਲਾਲ ਮਹਿਰਾ
ਰੋਸ਼ਨ ਲਾਲ ਮਹਿਰਾ, ਭਾਰਤੀ ਸੁਤੰਤਰਤਾ ਅੰਦੋਲਨ ਦੇ ਇੱਕ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ, ਦਾ ਜਨਮ 1913 ਵਿੱਚ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਓਹਨਾਂ ਦੇ ਪਿਤਾ ਸ਼੍ਰੀ ਧਨੀਰਾਮ ਮਹਿਰਾ ਇੱਕ ਕੱਪੜੇ ਦੇ ਵਪਾਰੀ ਸਨ, ਓਹਨਾਂ ਦਾ ਘਰ ਗਲੀ ਨੈਨਸੁਖ ਵਿੱਚ ਸੀ। ਮਾਤਾ ਜੀ, 17 ਸਾਲ ਦੀ ਉਮਰ ਵਿੱਚ, ਤੁਸੀਂ 1930 ਵਿੱਚ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਕ੍ਰਾਂਤੀਕਾਰੀ ਸ਼ੰਭੂਨਾਥ ਆਜ਼ਾਦ ਦੇ ਸੰਪਰਕ ਵਿੱਚ ਆਏ। ਅੰਮ੍ਰਿਤਸਰ ਵਿੱਚ ਇੱਕ ਕ੍ਰਾਂਤੀਕਾਰੀ ਪਾਰਟੀ ਬਣਾਈ ਗਈ। ਜਿਸ ਵਿੱਚ ਸ਼ੰਭੂਨਾਥ ਆਜ਼ਾਦ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ। ਰੌਸ਼ਨ ਲਾਲ ਨੇ ਉਸ ਸਮੇਂ ਬੰਬ ਬਣਾਉਣਾ ਸਿੱਖ ਲਿਆ ਸੀ। ਅਸਹਿਯੋਗ ਅੰਦੋਲਨ ਦੌਰਾਨ ਆਪਣੇ ਇਕ ਸਾਥੀ ਨਾਲ ਮਿਲ ਕੇ ਥਾਣੇ ‘ਤੇ ਬੰਬ ਸੁੱਟਿਆ ਸੀ। ਧਮਾਕੇ ਨਾਲ ਪੁਲਿਸ ਸਟੇਸ਼ਨ ਦੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ। ਓਹ ਉੱਥੋਂ ਚਲੇ ਗਏ। ਓਹਨਾਂ ਅੰਮ੍ਰਿਤਸਰ ਦੀ ਕ੍ਰਾਂਤੀਕਾਰੀ ਪਾਰਟੀ ਨੂੰ ਪ੍ਰਸਤਾਵ ਦਿੱਤਾ ਕਿ ਮਦਰਾਸ ਨੂੰ ਕਾਰਵਾਈ ਦਾ ਖੇਤਰ ਬਣਾਇਆ ਜਾਵੇ। ਮਦਰਾਸ ਦੇ ਗਵਰਨਰ ਨੂੰ ਮਾਰ ਦਿੱਤਾ ਜਾਵੇ। ਹਰ ਕੋਈ ਤੁਹਾਡੇ ਨਾਲ ਸਹਿਮਤ ਹੋ ਗਿਆ ਅਤੇ ਮਦਰਾਸ ਵਿੱਚ ਇੱਕ ਕ੍ਰਾਂਤੀ ਲਿਆਉਣ ਦੀ ਯੋਜਨਾ ਬਣਾਈ ਗਈ ਸੀ, ਤੁਹਾਡੇ ਦੋਸਤਾਂ ਨੇ ਡਾਕਾ ਮਾਰਨ ਦਾ ਪ੍ਰਸਤਾਵ ਰੱਖਿਆ ਸੀ।
ਓਹਨਾਂ ਦੀ ਸੋਚ ਸੀ ਕਿ ਪਿਤਾ ਜੀ ਕੋਲ ਬਹੁਤ ਪੈਸਾ ਹੈ, ਇਸ ਲਈ ਘਰ ਵਿੱਚ ਹੱਥ ਸਾਫ਼ ਕਰਨੇ ਚਾਹੀਦੇ ਹਨ। ਨਾਕਾਮ ਕੋਸ਼ਿਸ਼ ਤੋਂ ਬਾਅਦ ਪਰਿਵਾਰਕ ਮੈਂਬਰ ਦੂਜੀ ਵਾਰ ਬਾਹਰ ਗਏ ਹੋਏ ਸਨ। ਆਪ ਘਰੋਂ 5800 ਰੁਪਏ ਚੋਰੀ ਕਰਕੇ ਸਾਥੀਆਂ ਸਮੇਤ ਮਦਰਾਸ ਵੱਲ ਚੱਲ ਪਏ। ਕ੍ਰਾਂਤੀਕਾਰੀ ਕਾਮਰੇਡਾਂ ਨੇ ਇੱਕ ਬੈਂਕ ਲੁੱਟਣ ਦੀ ਯੋਜਨਾ ਬਣਾਈ ਪਰ ਤੁਸੀਂ ਰਾਜ਼ੀ ਨਹੀਂ ਹੋਏ। ਇਸੇ ਲਈ ਨਾਲ ਨਹੀਂ ਗਿਆ। ਕੁਝ ਸਮੇਂ ਬਾਅਦ ਸ਼ੰਭੂਨਾਥ ਨੂੰ ਛੱਡ ਕੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
1 ਮਈ 1933 ਨੂੰ ਮਦਰਾਸ ਵਿੱਚ ਬੰਬ ਬਣਾਉਣ ਤੋਂ ਬਾਅਦ ਉਹ ਬੰਬ ਦੀ ਪਰਖ ਕਰਨ ਲਈ ਸਮੁੰਦਰ ਦੇ ਕਿਨਾਰੇ ਗਏ ਸਨ। ਤੁਸੀਂ ਫਿਸਲ ਕੇ ਡਿੱਗ ਪਏ ਅਤੇ ਤੁਹਾਡੇ ਹੱਥ ਵਿੱਚ ਬੰਬ ਫਟ ਗਿਆ। ਇਹ ਇੱਕ ਸ਼ਕਤੀਸ਼ਾਲੀ ਬੰਬ ਸੀ। ਜੋ ਤੁਹਾਡੀ ਸ਼ਹਾਦਤ ਦਾ ਕਾਰਨ ਬਣਿਆ।
ਪੰਡਿਤ ਅਮੀਰ ਚੰਦ ਬੰਬਵਾਲ
ਅਮੀਰ ਚੰਦ ਬੰਬਵਾਲ ਦਾ ਜਨਮ ਉਤਰੀ ਵੈਸਟ ਫਰਾਂਟਿਆਰ ਪੰਜਾਬ ਵਿੱਖੇ 8 ਅਗਸਤ 1893 ਨੂੰ ਵਿੱਚ ਹੋਇਆ ਸੀ। ਉਹ ਇੱਕ ਪੱਤਰਕਾਰ, ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਇੱਕ ਸੁਤੰਤਰਤਾ ਸੈਨਾਨੀ, ਇੱਕ ਖੁਦਾਈ ਖਿਦਮਤਗਾਰ ਅਤੇ ਬ੍ਰਿਟਿਸ਼ ਭਾਰਤ ਦੇ ਉੱਤਰ-ਪੱਛਮੀ ਸਰਹੱਦੀ ਸੂਬੇ (NWFP) ਦੇ ਪਿਸ਼ਾਵਰ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ ਇੱਕ ਸਿਆਸੀ ਨੇਤਾ ਸੀ। ਉਹ ਦ ਫਰੰਟੀਅਰ ਮੇਲ ਨਾਮਕ ਹਫਤਾਵਾਰੀ ਅਖਬਾਰ ਦਾ ਸੰਸਥਾਪਕ, ਸੰਪਾਦਕ ਅਤੇ ਪ੍ਰਕਾਸ਼ਕ ਸੀ ਅਤੇ ਖਾਨ ਅਬਦੁਲ ਗੱਫਾਰ ਖਾਨ ਦਾ ਨਜ਼ਦੀਕੀ ਸਹਿਯੋਗੀ ਸੀ, ਜਿਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਉਸਨੇ ‘ਫਰੰਟੀਅਰ ਗਾਂਧੀ’ ਰੱਖਿਆ ਹੈ।ਬੰਬਵਾਲ ਇਲਾਹਾਬਾਦ ਵਿੱਚ ਭਾਰਤ ਮਾਤਾ ਸੋਸਾਇਟੀ ਦੁਆਰਾ 1907 ਅਤੇ 1911 ਦੇ ਵਿਚਕਾਰ ਪ੍ਰਕਾਸ਼ਿਤ ਥੋੜ੍ਹੇ ਸਮੇਂ ਦੇ ਉਰਦੂ-ਭਾਸ਼ਾ ਦੇ ਸਵਰਾਜ ਹਫਤਾਵਾਰੀ ਅਖਬਾਰ ਦਾ ਆਖਰੀ ਸੰਪਾਦਕ ਸੀ। ਇਸ ਅਖਬਾਰ ਨੇ ਬ੍ਰਿਟਿਸ਼ ਰਾਜ ਦੇ ਵਿਰੁੱਧ ਇੱਕ ਤਿੱਖੀ ਮੁਹਿੰਮ ਚਲਾਈ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ ਇੱਕ ਸਰਗਰਮ ਮੈਂਬਰ, ਉਸਨੂੰ 1921-24 ਵਿੱਚ ਪਹਿਲੇ ਅਸਹਿਯੋਗ ਅੰਦੋਲਨ ਵਿੱਚ ਹਿੱਸਾ ਲੈਣ ਲਈ ਜੇਲ੍ਹ ਭੇਜਿਆ ਗਿਆ ਸੀ। ਜੇਲ੍ਹ ਤੋਂ ਰਿਹਾਅ ਹੋਣ ‘ਤੇ, ਉਸਨੇ 1924 ਦੇ ਕੋਹਾਟ ਦੰਗਿਆਂ ਦੇ ਸ਼ਰਨਾਰਥੀਆਂ ਅਤੇ ਪੀੜਤਾਂ ਦੇ ਮੁੜ ਵਸੇਬੇ ਲਈ ਕੰਮ ਕੀਤਾ। ਮਹਾਤਮਾ ਗਾਂਧੀ ਨੇ ਦੰਗਾ ਪੀੜਤਾਂ ਲਈ ਕੀਤੀ ਸੇਵਾ ਲਈ ਉਨ੍ਹਾਂ ਦੀ ਤਾਰੀਫ਼ ਕੀਤੀ
ਭਾਰਤ ਦੀ ਵੰਡ ਤੋਂ ਬਾਅਦ, ਉਸਨੂੰ ਪਾਕਿਸਤਾਨ ਦੇ ਬਾਨੀ, ਮੁਹੰਮਦ ਅਲੀ ਜਿਨਾਹ ਦੁਆਰਾ ਖਾਨ ਅਬਦੁਲ ਗਫਾਰ ਖਾਨ ਅਤੇ ਖਾਨ ਅਬਦੁਲ ਜੱਬਾਰ ਖਾਨ ਦੇ ਨਾਲ ਬਿਨਾਂ ਕਿਸੇ ਦੋਸ਼ ਦੇ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਪਾਕਿਸਤਾਨ ਨਾਲ NWFP ਦੇ ਰਲੇਵੇਂ ਨੂੰ ਕਮਜ਼ੋਰ ਕਰਨ ਦਾ ਸ਼ੱਕ ਸੀ। ਉਹ ਪੇਸ਼ਾਵਰ ਕੇਂਦਰੀ ਜੇਲ੍ਹ ਵਿੱਚ ਬੰਦ ਸਨ ਅਤੇ ਉਨ੍ਹਾਂ ਦੀ ਰਿਹਾਈ ਦੀ ਬਹੁਤ ਘੱਟ ਉਮੀਦ ਸੀ। ਜਿਨਾਹ ਦੀ ਮੌਤ ਤੋਂ ਬਾਅਦ, ਲਿਆਕਤ ਅਲੀ ਖਾਨ, ਜੋ ਉਨ੍ਹਾਂ ਨਾਲ ਦੋਸਤਾਨਾ ਸ਼ਰਤਾਂ ‘ਤੇ ਸਨ, ਨੇ ਪਾਕਿਸਤਾਨ ਦੀ ਸੱਤਾ ਦੀ ਵਾਗਡੋਰ ਸੰਭਾਲੀ। ਲਿਆਕਤ ਅਲੀ ਖਾਨ ਨੇ ਜੇਲ੍ਹ ਤੋਂ ਉਨ੍ਹਾਂ ਦੀ ਰਿਹਾਈ ਦੀ ਸਹੂਲਤ ਦਿੱਤੀ, ਅਤੇ 1948 ਵਿੱਚ ਬੰਬਵਾਲ ਨੂੰ ਭਾਰਤ ਵਿੱਚ ਤਬਦੀਲ ਕਰ ਦਿੱਤਾ, ਜਿੱਥੇ ਉਹ ਪਾਕਿਸਤਾਨ ਤੋਂ 1947 ਦੀ ਭਾਰਤ-ਪਾਕਿਸਤਾਨ ਜੰਗ ਦੇ ਜੰਗਬੰਦੀ ਪ੍ਰਤੀਨਿਧੀ ਮੰਡਲ ਨੂੰ ਲੈ ਕੇ ਇੱਕ ਉਡਾਣ ਵਿੱਚ ਪਹੁੰਚਿਆ।
ਵੰਡ ਤੋਂ ਬਾਅਦ, ਉਹ ਦੇਹਰਾਦੂਨ, ਭਾਰਤ ਵਿੱਚ ਵੱਸ ਗਿਆ ਅਤੇ ਉੱਥੋਂ ਦ ਫਰੰਟੀਅਰ ਮੇਲ ਪ੍ਰਕਾਸ਼ਿਤ ਕਰਨਾ ਜਾਰੀ ਰੱਖਿਆ। ਉਸਨੇ ਭਾਰਤੀ ਲੋਕਾਂ ਨੂੰ ਵਿਠਲਭਾਈ ਪਟੇਲ ਦੀ ਇੱਕ ਫਰਸ਼ ਤੋਂ ਛੱਤ ਦੀ ਉਚਾਈ ਵਾਲੀ ਤੇਲ ਪੇਂਟਿੰਗ ਦਿੱਤੀ ਜੋ ਹੁਣ ਭਾਰਤੀ ਸੰਸਦ ਦੇ ਸੈਂਟਰਲ ਹਾਲ ਵਿੱਚ ਮੰਚ ਦੇ ਸੱਜੇ ਪਾਸੇ ਲਟਕਦੀ ਹੈ। ਉਸ ਦੀ ਮੌਤ ਕੁਦਰਤੀ ਕਾਰਨਾਂ ਕਰਕੇ 10 ਫ਼ਰਵਰੀ 1972 ਨੂੰ ਦਿੱਲੀ ਵਿੱਚ ਹੋਈ ਸੀ। ਉਸਦੀ ਮੌਤ ਤੋਂ ਬਾਅਦ, ਉਸਦੇ ਦਸਤਾਵੇਜ਼ਾਂ ਵਾਲੇ ਪੰਦਰਾਂ ਟਰੰਕ ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ ਨੂੰ ਟਰਾਂਸਫਰ ਕਰ ਦਿੱਤੇ ਗਏ ਸਨ।
ਸੋਹਣ ਲਾਲ ਪਾਠਕ
ਸੋਹਣ ਲਾਲ ਪਾਠਕ ਦਾ ਜਨਮ 7 ਜਨਵਰੀ 1883 ਨੂੰ ਪੱਟੀ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਪੰਡਿਤ ਚੰਦਾ ਰਾਮ ਸੀ। ਸੋਹਨ ਲਾਲ ਇੱਕ ਯੋਗ ਵਿਦਿਆਰਥੀ ਸੀ ਜਿਸਨੇ ਆਪਣੇ ਸਥਾਨਕ ਹਾਈ ਸਕੂਲ ਵਿੱਚ ਬਹੁਤ ਸਾਰੇ ਸਕਾਲਰਸ਼ਿਪ ਅਤੇ ਪੁਰਸਕਾਰ ਪ੍ਰਾਪਤ ਕੀਤੇ ਸਨ। ਹਾਲਾਂਕਿ, ਉਸਦੇ ਪਰਿਵਾਰ ਦੀ ਆਰਥਿਕ ਸਥਿਤੀ ਨੇ ਉਸਨੂੰ ਮਿਡਲ ਸਕੂਲ ਛੱਡਣ ਅਤੇ ਸਿੰਚਾਈ ਵਿਭਾਗ ਵਿੱਚ ਬੇਲਦਾਰ ਵਜੋਂ ਨੌਕਰੀ ਕਰਨ ਲਈ ਮਜਬੂਰ ਕਰ ਦਿੱਤਾ। ਉਸਨੇ ਥੋੜ੍ਹੇ ਸਮੇਂ ਬਾਅਦ ਇਹ ਨੌਕਰੀ ਛੱਡ ਦਿੱਤੀ ਅਤੇ ਲਾਹੌਰ ਦੇ ਇੱਕ ਅਧਿਆਪਕ ਸਿਖਲਾਈ ਸਕੂਲ ਵਿੱਚ ਦਾਖਲਾ ਲੈ ਲਿਆ। ਉਸਨੇ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਸਕੂਲ ਅਧਿਆਪਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। 1901 ਵਿੱਚ ਉਨ੍ਹਾਂ ਦਾ ਵਿਆਹ ਗੁਰਦਾਸਪੁਰ ਜ਼ਿਲ੍ਹੇ ਦੀ ਲਕਸ਼ਮੀ ਦੇਵੀ ਨਾਲ ਹੋਇਆ।
ਸੋਹਨ ਲਾਲ ਪਾਠਕ ਲਾਹੌਰ ਵਿਚ ਰਹਿੰਦਿਆਂ ਰਾਸ਼ਟਰਵਾਦੀ ਭਾਵਨਾਵਾਂ ਤੋਂ ਪ੍ਰਭਾਵਿਤ ਸੀ। ਲਾਲਾ ਲਾਜਪਤ ਰਾਏ ਦਾ ਉਸ ਉੱਤੇ ਕਾਫ਼ੀ ਪ੍ਰਭਾਵ ਸੀ। ਉਸਨੇ ਲਾਜਪਤ ਰਾਏ ਦੇ ਉਰਦੂ ਅਖਬਾਰ ਬਾਂਦੇ ਮਾਤਰਮ ਲਈ ਕੰਮ ਕਰਨ ਲਈ ਆਪਣੀ ਸਕੂਲ ਦੀ ਨੌਕਰੀ ਛੱਡ ਦਿੱਤੀ। ਲਾਲਾ ਹਰ ਦਿਆਲ ਵੀ ਲਾਹੌਰ ਵਿਚ ਉਸ ਨਾਲ ਮਿਲਾਇਆ ਗਿਆ ਸੀ। ਸੋਹਨ ਲਾਲ ਨੇ ਇਸ ਦੌਰਾਨ ਦੁਖਦਾਈ ਤੌਰ ‘ਤੇ ਆਪਣੀ ਪਤਨੀ ਅਤੇ ਬੱਚੇ ਨੂੰ ਗੁਆ ਦਿੱਤਾ। 1909 ਵਿੱਚ, ਉਹ ਸਿਆਮ ਵਿੱਚ ਚਲੇ ਗਏ। ਉਹ ਸਿਆਮ ਤੋਂ ਅਮਰੀਕਾ ਚਲਾ ਗਿਆ, ਜਿੱਥੇ ਉਹ ਗਦਰ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਹਰ ਦਿਆਲ ਨਾਲ ਦੁਬਾਰਾ ਜੁੜ ਗਿਆ। ਗ਼ਦਰ ਪਾਰਟੀ ਦਾ ਟੀਚਾ ਭਾਰਤ ਵਿੱਚ ਬ੍ਰਿਟਿਸ਼ ਸਰਕਾਰ ਵਿਰੁੱਧ ਵਿਦਰੋਹ ਨੂੰ ਜਥੇਬੰਦ ਕਰਨਾ ਸੀ। ਸੋਹਨ ਲਾਲ ਨੇ ਪਾਰਟੀ ਦੇ ਸਰਗਰਮ ਮੈਂਬਰ ਬਣਨ ਵਿਚ ਕੋਈ ਸਮਾਂ ਬਰਬਾਦ ਨਹੀਂ ਕੀਤਾ। ਜਦੋਂ ਪਾਰਟੀ ਨੇ ਕ੍ਰਾਂਤੀਕਾਰੀਆਂ ਦੇ ਸਮੂਹ ਭਾਰਤ ਭੇਜਣੇ ਸ਼ੁਰੂ ਕੀਤੇ, ਸੋਹਨ ਲਾਲ ਨੇ ਬਰਮਾ, ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਤਾਇਨਾਤ ਭਾਰਤੀ ਸੈਨਿਕਾਂ ਵਿੱਚ ਵਿਦਰੋਹ ਨੂੰ ਸੰਗਠਿਤ ਕਰਨ ਲਈ ਪਹਿਲ ਕੀਤੀ। ਸਿੰਗਾਪੁਰ ਵਿੱਚ ਅੰਦੋਲਨ ਵਧਿਆ। ਉਸ ਦੇ ਪ੍ਰਭਾਵ ਹੇਠ ਸਿੰਗਾਪੁਰ ਦੇ 2000 ਸਿਪਾਹੀਆਂ ਨੇ ਵਿਦਰੋਹ ਦੀ ਤਿਆਰੀ ਕੀਤੀ। ਅਧਿਕਾਰੀਆਂ ਨੇ ਉਨ੍ਹਾਂ ਵਿੱਚੋਂ 1000 ਦਾ ਤਬਾਦਲਾ ਕਰ ਦਿੱਤਾ ਪਰ ਬਾਕੀ ਸੈਨਿਕਾਂ ਨੇ ਵਿਦਰੋਹ ਸ਼ੁਰੂ ਕਰ ਦਿੱਤਾ। ਇਹ ਵਾਧਾ 14, 15 ਅਤੇ 16 ਮਾਰਚ 1915 ਨੂੰ ਜਾਰੀ ਰਿਹਾ। ਅੰਗਰੇਜ਼ਾਂ ਨੇ ਸਿੰਗਾਪੁਰ ਛੱਡ ਦਿੱਤਾ। 14 ਦਿਨਾਂ ਤੱਕ ਸ਼ਹਿਰ ਸਿਪਾਹੀਆਂ ਦੇ ਕਬਜ਼ੇ ਵਿੱਚ ਰਿਹਾ। ਬਾਅਦ ਵਿੱਚ, ਅੰਗਰੇਜ਼ਾਂ ਨੇ ਭਾਰੀ ਬਲ ਭੇਜ ਕੇ ਸਥਿਤੀ ਨੂੰ ਕਾਬੂ ਕੀਤਾ। ਅੰਗਰੇਜ਼ਾਂ ਨੇ ਸਿੰਗਾਪੁਰ ਵਿੱਚ ਤਾਇਨਾਤ ਭਾਰਤੀ ਸੈਨਿਕਾਂ ਦੀ ਨਿਡਰ ਵਿਦਰੋਹ ਨੂੰ ਬੇਰਹਿਮੀ ਨਾਲ ਦਬਾ ਦਿੱਤਾ।
ਇਸ ਦੇ ਬਾਵਜੂਦ ਸੋਹਨ ਲਾਲ ਪਾਠਕ ਅਡੋਲ ਰਹੇ। ਉਸਨੇ ਆਪਣੇ ਆਜ਼ਾਦੀ ਦੇ ਆਦਰਸ਼ਾਂ ਨੂੰ ਫੈਲਾਉਣ ਲਈ ਬਰਮਾ ਦੀ ਯਾਤਰਾ ਕੀਤੀ। ਬ੍ਰਿਟਿਸ਼ ਪ੍ਰਸ਼ਾਸਨ ਉਸ ਦੇ ਨਿਡਰ ਅਤੇ ਅਟੱਲ ਰਵੱਈਏ ਵੱਲ ਖਿੱਚਿਆ ਗਿਆ ਸੀ। ਉਨ੍ਹਾਂ ਨੇ ਉਸ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਮਾਮਿਓ (ਮਿਆਂਮਾਰ) ਵਿੱਚ ਉਹ ਭਾਰਤੀ ਸੈਨਿਕਾਂ ਦੇ ਇੱਕ ਸਮੂਹ ਨਾਲ ਗੱਲ ਕਰ ਰਿਹਾ ਸੀ ਜਦੋਂ ਉਸਨੂੰ ਸੂਚਨਾ ਮਿਲੀ ਕਿ ਪੁਲਿਸ ਉਸਨੂੰ ਗ੍ਰਿਫਤਾਰ ਕਰਨ ਲਈ ਆ ਰਹੀ ਹੈ। ਇੱਥੇ, ਉਸਨੂੰ ਅਗਸਤ 1915 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਾਂਡਲੇ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ। ਉਸ ਕੋਲੋਂ ਤਿੰਨ ਪਿਸਤੌਲ ਅਤੇ 273 ਕਾਰਤੂਸ ਬਰਾਮਦ ਹੋਏ ਹਨ। ਕਿਹਾ ਜਾਂਦਾ ਹੈ ਕਿ ਬਰਮਾ ਦਾ ਗਵਰਨਰ ਉਸ ਆਦਮੀ ਨੂੰ ਮਿਲਣ ਲਈ ਉਤਸੁਕ ਸੀ ਜੋ ਸੈਨਿਕਾਂ ਨੂੰ ਆਪਣੇ ਵਿਹੜੇ ਵਿਚ ਸਰਕਾਰ ਵਿਰੁੱਧ ਬਗਾਵਤ ਕਰਨ ਲਈ ਉਕਸਾਉਂਦਾ ਸੀ। ਰਿਪੋਰਟਾਂ ਦੇ ਅਨੁਸਾਰ, ਜਦੋਂ ਰਾਜਪਾਲ ਨੇ ਸੋਹਨ ਲਾਲ ਨੂੰ ਕਿਹਾ ਕਿ ਜੇਕਰ ਉਹ ਆਪਣੇ ਗਲਤ ਕੰਮਾਂ ਲਈ ਰਸਮੀ ਮੁਆਫੀ ਮੰਗਦਾ ਹੈ ਤਾਂ ਉਸਦੀ ਜਾਨ ਬਚਾਈ ਜਾਵੇਗੀ, ਸੋਹਨ ਲਾਲ ਨੇ ਬਹਾਦਰੀ ਨਾਲ ਜਵਾਬ ਦਿੱਤਾ ਕਿ ਉਸਨੂੰ ਮੁਆਫੀ ਮੰਗਣ ਦੀ ਜ਼ਰੂਰਤ ਨਹੀਂ, ਬ੍ਰਿਟਿਸ਼ ਸਰਕਾਰ ਨੂੰ। ਬਰਮਾ ਦੀ ਅਦਾਲਤ ਨੇ ਸੋਹਨ ਲਾਲ ਨੂੰ ਮੌਤ ਦੀ ਸਜ਼ਾ ਸੁਣਾਈ। 10 ਫਰਵਰੀ 1916 ਨੂੰ, ਗ਼ਦਰ ਪਾਰਟੀ ਦੇ ਸਭ ਤੋਂ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ, ਸੋਹਨ ਲਾਲ ਪਾਠਕ ਨੂੰ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਰਾਸ਼ਟਰਵਾਦੀ ਭਾਵਨਾਵਾਂ ਨੂੰ ਭੜਕਾਉਣ ਲਈ ਮਾਂਡਲੇ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਉਹ ਗਦਰ ਪਾਰਟੀ ਦਾ ਪਹਿਲਾ ਇਨਕਲਾਬੀ ਸੀ ਜਿਸ ਨੂੰ ਭਾਰਤ ਤੋਂ ਬਾਹਰ ਫਾਂਸੀ ਦਿੱਤੀ ਗਈ ਸੀ।
- ਲੇਖਕ ਇੱਕ ਸਵਤੰਤਰ ਰੰਗਕਰਮੀ ਹੈ