15 ਸਤੰਬਰ, 2023 – ਅਜੀਤਵਾਲ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ ਸਾਝੇ ਫੋਰਮ ਪੰਜਾਬ ਦੇ ਸੱਦੇੇ ‘ਤੇ ਟੈਕਨੀਕਲ ਸਰਵਿਸ ਯੂਨੀਅਨ ਸਬ ਡਿਵੀਜਨ ਨੱਥੂਵਾਲਾ ਜਦੀਦ ਅਤੇ ਸਬ-ਡਿਵੀਜਨ ਅਜੀਤਵਾਲ ਵਿਖੇ ਦਫਤਰਾ ਚ’ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਲਗਾਏ ਐਸਮਾ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਇਸ ਸਮੇਂ ਹਾਜ਼ਰ ਆਗੂਆਂ ਨੇ ਦੱਸਿਆ ਕਿ ਪਾਵਰ ਕਾਰਪੋਰੇਸ਼ਨ ਲਿਮ ਦੀ ਮੈਨੇਜਮੈਂਟ ਬਿਜਲੀ ਮੁਲਾਜ਼ਮ ਜਥੇਬੰਦੀ ਸਾਂਝਾ ਫੋਰਮ ਪੰਜਾਬ ਨਾਲ ਮੰਗ ਪੱਤਰ ਤੇ ਵਾਰ-ਵਾਰ ਮੀਟਿੰਗਾ ਕਰਕੇ ਮੰਨੀਆਂ ਮੰਗਾ ਨੂੰ ਲਾਗੂ ਕਰਨ ‘ਚ ਟਾਲ ਮਟੋਲ ਕਰ ਰਹੀ ਹੈ। ਜਿਵੇਂ ਪੰਜਾਬ ਦੇ ਬਿਜਲੀ ਮੰਤਰੀ ਨਾਲ ਮੀਟਿੰਗਾ ਕਰਵਾਉਣ ਦੇ ਲਾਰੇ ਲਗਾ ਕੇ ਮੰਨੀਆਂ ਮੰਗਾ ਨੂੰ ਲਾਗੂ ਨਹੀਂ ਕਰ ਰਹੀ ਅਤੇ ਬਿਜਲੀ ਮੰਤਰੀ ਨਾਲ ਮੀਟਿੰਗਾ ਦਾ ਵੀ ਕੋਈ ਸਿੱਟਾ ਨਹੀਂ ਨਿੱਕਲ ਰਿਹਾ ਹੈ।
ਜੇਕਰ ਆਉਣ ਵਾਲੇ ਸਮੇਂ ਵਿਚ ਸਰਕਾਰ ਮੁਲਾਜਮਾਂ ਨਾਲ ਤਾਨਾਸ਼ਾਹੀ ਰਵਾਇਆ ਵਰਤਦੀ ਹੈ ਤਾਂ ਮੁਲਾਜਮ ਵੀ ਚੁੱਪ ਨਹੀਂ ਬੈਠਣਗੇ ਅਤੇ ਆਪਣੀਆਂ ਹੱਕੀ ਮੰਗਾ ਮਨਵਾਉਣ ਲਈ ਸਘੰਰਸ਼ ਕੀਤਾ ਜਾਵੇਗਾ। ਇਸ ਸਮੇਂ ਟੀਐਸਯੂ ਸਕੱਤਰ ਸ਼ਮਿੰਦਰ ਸਿੰਘ, ਕੈਸ਼ੀਅਰ ਗੁਰਪ੍ਰਰੀਤ ਸਿੰਘ, ਰਾਮ ਸੁਖ, ਟੀਐੱਸਯੂ ਪ੍ਰਧਾਨ ਗੁਰਚਰਨ ਸਿੰਘ ਨੱਥੂਵਾਲ ਜਦੀਦ, ਮੀਤ ਪ੍ਰਧਾਨ ਕੰਵਲਜੀਤ ਸਿੰਘ, ਮੀਤ ਪ੍ਰਧਾਨ ਜਗਦੀਪ ਸਿੰਘ, ਮੀਤ ਸਕੱਤਰ ਗੁਰਤੇਜ ਸਿੰਘ ਹਾਜ਼ਰ ਸਨ।
Courtesy : Punjabi Jagran
test