The Punjab Pulse News Bureau
ਭਾਰਤੀ ਜਨਤਾ ਪਾਰਟੀ ਸਿੱਖ ਲੀਡਰਾਂ ਦਾ ਵਫ਼ਦ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਘੱਟ ਗਿਣਤੀ ਕਮਿਸ਼ਨ ਦੇ ਮੰਤਰੀ ਜੌਨ ਬਾਰਲਾ ਨੂੰ ਦਿੱਲੀ ਵਿੱਖੇ ਮਿਲੇ: ਲਾਲਪੁਰਾ
ਅੱਜ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਸਿੱਖ ਲੀਡਰਾਂ ਨੇ ਦਿੱਲੀ ਵਿੱਚ ਭਾਰਤ ਦੇ ਅਲਪ ਸੰਖਿਅਕ ਕਾਰਜ ਰਾਜ ਮੰਤਰੀ ਸ੍ਰੀ ਜੌਹਨ ਬਾਰਲਾ, ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਨੂੰ ਇਹ ਮੰਗ ਪੱਤਰ ਦਿੱਤਾ ਕਿ ਜਿਹੜੇ ਸਿੱਖ ਭਾਈਚਾਰੇ ਅਤੇ ਬਾਕੀ ਘੱਟ ਗਿਣਤੀਆਂ ਦੇ ਕੈਦੀਆਂ ਨੇ ਸਜ਼ਾ ਪੂਰੀ ਕਰ ਲਈ ਹੈ ਅਤੇ ਉਨ੍ਹਾਂ ਦੀ ਸਜ਼ਾ ਦੇ ਦਰਮਿਆਨ ਉਹਨਾਂ ਦਾ ਅਨੁਸ਼ਾਸ਼ਨ ਬਿਲਕੁਲ ਠੀਕ ਰਿਹਾ ਹੈ ਤਾਂ ਉਨ੍ਹਾਂ ਦੀ ਰਿਹਾਈ ਤਰਜੀਹ ਤੇ ਕੀਤੀ ਜਾਵੇ।
ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਬੇਨਤੀ ਕੀਤੀ ਹੈ ਇਸ ਨੂੰ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੱਕ ਪੁੰਹਚਾਇਆ ਜਾਵੇ। ਇਸ ਓੁਪਰੰਤ ਮੰਤਰੀ ਜੋਨ ਬਾਰਲਾ ਨੇ ਵਿਸ਼ਵਾਸ਼ ਦੁਆਇਆ ਹੈ ਕਿ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਤੱਕ ਇਸ ਕਰੋੜਾਂ ਸਿੱਖਾਂ ਦੀ ਮੰਗ ਨੂੰ ਪਹੁੰਚਾਇਆ ਜਾਵੇਗਾ ਅਤੇ ਇਸ ਮੰਗ ਪੱਤਰ ਨੂੰ ਤਰਜੀਹ ਤੇ ਵਿਚਾਰਿਆ ਜਾਵੇਗਾ ।
ਇਸ ਮੌਕੇ ਰਾਜ ਸਭਾ ਮੈਂਬਰ ਦੁਸ਼ਯੰਤ ਗੌਤਮ ਜੀ ਵੀ ਹਾਜਰ ਸਨ। ਇਸ ਮੌਕੇ ਸੂਬਾ ਮੀਡੀਆ ਸਲਾਹਕਾਰ, ਭਾਜਪਾ ਪੰਜਾਬ, ਕਰਨਲ ਜੈਬੰਸ ਸਿੰਘ, ਸਮਾਜ ਸੇਵੀ “ਪਹਿਲਾਂ ਇਨਸਾਨੀਅਤ ” ਸੰਸਥਾ ਦੇ ਪ੍ਰਧਾਨ ਸਰਦਾਰ ਅਜੈਵੀਰ ਸਿੰਘ ਲਾਲਪੁਰਾ, ਜੱਸੀ ਜਸਰਾਜ, ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ , ਸਾਬਕਾ ਐੱਮ ਐੱਲ ਏ ਸ੍ਰੀ ਸ਼ਮਸ਼ੇਰ ਸਿੰਘ ਰਾਏ ,ਸਾਬਕਾ ਐੱਮ ਐੱਲ ਏ ਫਤਹਿਜੰਗ ਸਿੰਘ ਬਾਜਵਾ ,ਬਲਵਿੰਦਰ ਸਿੰਘ ਲਾਡੀ ਸਾਬਕਾ ਵਿਧਾਇਕ ,ਡਾ ਹਰਜੋਤ ਕਮਲ ਸਾਬਕਾ ਵਿਧਾਇਕ, ਹਰਿੰਦਰ ਸਿੰਘ ਕਾਹਲੋਂ ,ਕੁਲਦੀਪ ਸਿੰਘ ਕਾਹਲੋਂ ,ਧਰਮਵੀਰ ਸਰੀਨ ,ਪ੍ਰਦੀਪ ਸਿੰਘ ਭੁੱਲਰ ,ਮਜੀਠਾ ਸ੍ਰੀ ਕਮਲ ਬਖਸ਼ੀ, ਸ੍ਰੀ ਬਲਜਿੰਦਰ ਸਿੰਘ, ਕੁੰਵਰ ਵੀਰ ਸਿੰਘ ,ਸਾਬਕਾ ਡੀ ਜੀ ਪੀ ਐਸ ਐਸ ਵਿਰਕ, ਸਰਦਾਰ ਬਲਵਿੰਦਰ ਸਿੰਘ ਗਿੱਲ ਸ ਜਸਬੀਰ ਸਿੰਘ ਗਿੱਲ ਸੁਖਬੀਰ ਸਿੰਘ ਸੈਣੀ ਅਮਨ ਕਾਬਰਵਾਲ ਗੁਰਕੀਰਤ ਸਿੰਘ ਆਦਿ ਹਾਜਿਰ ਸਨ।
test