ਇਕਬਾਲ ਸਿੰਘ ਲਾਲਪੁਰਾ
ਵੱਡੀ ਜਾ ਭ੍ਰਿਸ਼ਟਾਚਾਰ ਇਕ ਉਹ ਸਿਉਂਕ ਹੈ ਜੋ ਇਨਸਾਫ ਨੂੰ ਖਾ ਜਾਂਦੀ ਹੈ । ਸਿਉਂਕ ਵਾਰੇ ਇਹ ਆਖਿਆ ਜਾਂਦਾ ਹੈ ਕਿ ਉਹ ਕੇਵਲ ਸੁਕੀ ਲੱਕੜ ਨੂੰ ਖਾਂਦੀ ਹੈ ਹਰੇ ਦਰਖ਼ਤ ਨੂੰ ਖਰਾਬ ਨਹੀਂ ਕਰਦੀ । ਕੀ ਪੰਜਾਬ ਵਿਚ ਇਨਸਾਫ ਦਾ ਰੁਖ ਸੁੱਕ ਗਿਆ ਹੈ ।ਰਿਸ਼ਵਤ ਦੋ ਕਾਰਨਾਂ ਕਰਕੇ ਦਿੱਤੀ ਜਾਂਦੀ ਹੈ ਪਹਿਲਾ ਗਲਤ ਕੰਮ ਕਰਾਉਣ ਲਈ ਦੂਜਾ ਸਹੀ ਕੰਮ ਨੂੰ ਅਸਾਨ ਬਣਾਉਣ ਲਈ ।
ਵੱਡੀ , ਭ੍ਰਿਸ਼ਟਾਚਾਰ ਜਾ ਰਿਸ਼ਵਤ ਮੁਡ ਕਦੀਮ ਤੋਂ ਭਾਰਤੀ ਸਮਾਜ ਵਿੱਚ ਰਹੀ ਹੈ , ਇਸ ਲਈ ਇਸਦਾ ਜ਼ਿਕਰ ਧਰਮ ਗ੍ਰੰਥਾਂ ਵਿੱਚ ਵੀ ਮਿਲਦਾ ਹੈ । ਰਾਜੇ ਦਾ ਅਸਲ ਕੰਮ ਆਪਣੀ ਪਰਜਾ ਨੂੰ ਇਨਸਾਫ ਦੇਣ ਦਾ ਹੁੰਦਾ ਹੈ ।
ਕੀ ਅੱਜ ਕਿਸੇ ਦਾ ਜਾਇਜ ਕੰਮ ਸਮੇਂ ਨਾਲ ਹੋ ਜਾਂਦਾ ਹੈ ? ਜਾ ਸਿਫ਼ਾਰਿਸ਼ ਤੇ ਪੈਸਾ ਦੇਣਾ ਪੈਂਦਾ ਹੈ ?
ਕੀ ਪੈਸੇ ਦੇ ਕੇ ਗਲਤ ਕੰਮ ਵੀ ਕਰਵਾਇਆ ਜਾ ਸਕਦਾ ਹੈ ?
ਅਮਰਜੈਸੀਂ ਤੋਂ ਪਹਿਲਾਂ ਆਮ ਆਦਮੀ ਦਾ ਕੰਮ ਸਮੇਂ ਨਾਲ ਹੋਵੇ , ਇਸਦਾ ਧਿਆਨ ਉਚ ਅਧਿਕਾਰੀ ਰੱਖਦੇ ਸਨ ਤੇ ਸ਼ਕਾਇਤ ਮਿਲਣ ਤੇ ਕੰਮ ਵੀ ਕਰਵਾ ਦਿੰਦੇ ਸਨ ਤੇ ਦੋਸ਼ੀ ਕਰਮਚਾਰੀ ਜਾ ਅਧਿਕਾਰੀ ਵਿਰੁੱਧ ਕਾਰਵਾਈ ਵੀ ਕਰਦੇ ਸਨ । ਰਾਜਨੀਤਿਕ ਆਗੂ ਵੀ ਸਮਾਜ ਸੇਵਕ ਹੀ ਹੁੰਦੇ ਸਨ ਤੇ ਸੱਚੇ ਤੇ ਸਹੀ ਵਿਅਕਤੀ ਦੀ ਹੀ ਸਿਫ਼ਾਰਸ਼ ਕਰਦੇ ਸਨ । ਭ੍ਰਿਸ਼ਟ ਅਧਿਕਾਰੀ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ ਤੇ ਉਸਦੀ ਤਰੱਕੀ ਵੀ ਰੋਕ ਲਈ ਜਾਂਦੀ ਸੀ ।
ਅੰਮਰਜੈੰਸੀ ਸਮੇਂ ਇਕ ਨਵੀਂ ਨੋਜਵਾਨਾ ਦੀ ਰਾਜਸੀ ਜਥੇਬੰਦੀ ਸਰਗਰਮ ਹੋਈ , ਪ੍ਰਧਾਨ ਮੰਤਰੀ ਦੇ ਪੁੱਤਰ ਨੂੰ ਖੁਸ਼ ਕਰਨ ਲਈ ਬਣਾਈ ਅਜਨਾਲਾ ਡ੍ਰੇਨ ਲਈ ਸਾਰੇ ਸਰਕਾਰੀ ਸਾਧਨ ਵਰਤੇ ਗਏ । ਸਰਕਾਰ ਦੇ ਹਰ ਕੰਮ ਵਿੱਚ ਨੋਜਵਾਨ ਕਾਂਗਰਸੀ ਆਗੂ ਦਖਲ ਦੇਣ ਲੱਗ ਪਏ , ਪੁਰਾਨੇ ਸੂਝਵਾਨ ਤੇ ਤਜਰਵੇਕਾਰ ਲੋਕ ਪਿੱਛੇ ਹੱਟ ਗਏ । ਭ੍ਰਿਸ਼ਟਾਚਾਰ ਦਾ ਬੋਲਬਾਲਾ ਸ਼ੁਰੂ ਹੋ ਗਿਆ ।
ਅਮਰਜੈੰਸੀ ਖਤਮ ਹੋਣ ਤੇ ਵੀ ਇਹ ਬਿਮਾਰੀ ਦੀ ਜੜ੍ਹ ਨੂੰ ਖਤਮ ਕਰਨ ਵੱਲ ਕਿਸੇ ਧਿਆਨ ਨਹੀਂ ਦਿੱਤਾ । ਗਲਤ ਕੰਮ ਪੈਸੇ ਲੈ ਦੇ ਕੇ ਹੋਣੇ ਸ਼ੁਰੂ ਹੋ ਗਏ । ਪਰ ਇਹ ਭ੍ਰਿਸ਼ਟਾਚਾਰ ਹੇਠਲੇ ਪੱਧਰ ਤੇ ਸੀ ਅਤੇ ਇਮਾਨਦਾਰ ਅਫਸਰ ਤੇ ਕਰਮਚਾਰੀ ਲਈ ਵੀ ਰਾਹ ਬੰਦ ਨਹੀਂ ਸੀ ਤੇ ਉਸਦਾ ਮਾਨ ਸਨਮਾਨ ਵੀ ਸੀ ਤੇ ਤਰੱਕੀ ਵਿੱਚ ਪਹਿਲ ਮਿਲਦੀ ਸੀ ।
ਅੱਤਵਾਦ ਦਾ ਦੌਰ ਸ਼ੁਰੂ ਹੁੰਦਿਆਂ ਹੀ ਇਨਸਾਫ ਦਾ ਗਲ ਘੁੱਟਿਆ ਗਿਆ । ਫੈਸਲਾ ਕਿਸ ਦੇ ਹੱਕ ਵਿੱਚ ਹੋਵੈ , ਇਸਦਾ ਹੁਕਮ ਸ਼੍ਰੀ ਦਰਬਾਰ ਸਾਹਿਬ ਦੇ ਅੰਦਰੋ ਆਉੰਦਾ ਸੀ ਤੇ ਮੰਨਿਆ ਵੀ ਜਾਣ ਲੱਗ ਪਿਆ ਸੀ । ਅੰਤਰ ਰਾਸ਼ਟਰੀ ਸਮਗਲਰ ਪੁਲਿਸ ਤੋਂ ਬਚਣ ਲਈ ਅਸਲਾ ਪਾਕਿਸਤਾਨ ਤੋਂ ਲਿਆਉਣ ਲੱਗ ਪਏ ਤੇ ਅਤਵਾਦੀਆਂ ਦੀ ਪਨਾਹ ਵਿੱਚ ਚਲੇ ਗਏ ।ਸਰਕਾਰੀ ਤੰਤਰ ਕੇਵਲ ਤਮਾਸ਼ਬੀਨ ਬਣ ਕੇ ਹੀ ਰਿਹ ਗਿਆ ਸੀ ।
ਲੰਬੇ ਅੱਤਵਾਦ ਦੇ ਦੌਰ ਵਿੱਚ ਸਰਕਾਰੀ ਅਧਿਕਾਰੀਆਂ ਨੇ ਗਵਰਨਰੀ ਰਾਜ ਵਿੱਚ ਖੁੱਲ ਕੇ ਭ੍ਰਿਸ਼ਟਾਚਾਰ ਕੀਤਾ । ਕੋਈ ਹਰਿਆ ਬੂਟ ਰਹਿਊ ਈ ,ਵਾਂਗ ਬਹੁਤ ਘੱਟ ਅਫਸਰ ਆਪਣੇ ਆਪ ਤੇ ਕਾਬੂ ਰੱਖ ਸਕੇ , ਬਹੁਤਿਆਂ ਨੇ ਤਾਂ ਇਨਸਾਫ ਤੇ ਇਮਾਨਦਾਰੀ ਦਾ ਸਾਹ ਹੀ ਘੁੱਟ ਦਿੱਤਾ । ਲੋਕਾਂ ਵੱਲੋਂ ਚੁਣੀ ਸਰਕਾਰ ਦੀ ਗ਼ੈਰ ਹਾਜ਼ਰੀ ਵਿੱਚ ਅਫਸਰ ਸ਼ਾਹੀ ਹੀ ਮੰਤਰੀਆਂ ਦਾ ਕੰਮ ਕਰਦੀ ਸੀ ਫੇਰ ਤਾਂ ਸ਼ਰਾਬ ਦੇ ਠੇਕੇ ਤੇ ਹੋਰ ਪਰਮਿਟ ਭਾਈਵਾਲੀ ਤੋਂ ਬਿਨਾ ਮਿਲ ਹੀ ਨਹੀਂ ਸਕਦੇ ਸਨ ।
ਅੱਤਵਾਦ ਵੇਲੇ ਚੁਣੀ ਸਰਕਾਰ ਦੇ ਬਹੁਤੇ ਮੈਂਬਰ ਤਾਂ ਪੁਲਿਸ ਅਫਸਰਾਂ ਦੀ ਮਦਦ ਨਾਲ ਜਿੱਤ ਕੇ ਆਏ ਸਨ ਤੇ ਅਫਸਰ ਸ਼ਾਹੀ ਨੂੰ ਰਾਜ ਕਰਨਾ ਵੀ ਆ ਗਿਆ ਸੀ , ਨਵੇਂ ਚੁਣਿਆਂ ਨੂੰ ਤਾਂ ਕੇਵਲ ਭਾਈਵਾਲੀ ਦੇਣੀ ਸੀ । 1992 ਤੋਂ ਬਾਦ ਸ਼ਾਇਦ ਹੀ ਕੌਈ ਚੀਫ ਸੈਕਟਰੀ ਰਟਾਇਰ ਹੋਇਆ ਹੋਵੈ , ਅਨੇਕ ਕਮਿਸ਼ਨ ਇੰਸਾਫ ਜਾ ਕੰਮ ਲ਼ਈ ਨਹੀਂ ਸਗੋਂ ,ਇਨਾਂ ਨੂੰ ਨੌਕਰੀ ਤੋ ਬਾਦ ਪੈਸਾ , ਤਾਕਤ ਤੇ ਸਹੂਲਤਾਂ ਦੇਣ ਲਈ ਹੀ ਹੌਂਦ ਵਿੱਚ ਲਿਆਂਦੇ ਗਏ ਹਨ , ਜਿੰਨਾ ਤੋ ਇਨਸਾਫ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ ਕਿਉਕੀ ਉਹ ਤਾਂ ਲੱਗਦੇ ਹੀ ਅਣਖ ਵੇਚ ਕੇ ਹਨ ।
ਰਾਜਨੀਤਿਕ ਆਗੂਆਂ ਨੂੰ ਭ੍ਰਿਸ਼ਟਾਚਾਰ ਦਾ ਰਾਹ ਵੀ ਉਹ ਹੀ ਦੱਸਦੇ ਹਨ ਤੇ ਚੌਣ ਸਮੇੰ ਪੈਸੇ ਦਾ ਇੰਤਜ਼ਾਮ ਵੀ ਉਹ ਹੀ ਕਰਦੇ ਹਨ ।
ਅੱਜ ਵੀ ਰੇਤ ਮਾਫੀਆ , ਸ਼ਰਾਬ , ਕੇਵਲ , ਲੈਂਡ ਮਾਫੀਆ ਬੇਕਾਬੂ ਹੈ ।
ਚਪੜਾਸੀ ਤੋਂ ਚੀਫ ਸੈਕਟਰੀ ਤੇ ਥਾਨੇ ਦੇ ਸਿਪਾਹੀ ਤੋਂ ਡੀ ਜੀ ਪੀ ਦੀ ਨਿਯੁਕਤੀ ਕੰਮ ਤੇ ਮੁਹਾਰਤ ਵੇਖ ਕੇ ਨਹੀਂ ,ਰਾਜਸੀ ਤਾਲੂਕਾਤ ਵੇਖ ਕੇ ਹੁੰਦੀਆਂ ਹਨ , ਇਹ ਸਿਲਸਿਲਾ ਹੁਣ ਪੁਰਾਣਾ ਹੋ ਚੁੱਕਿਆ ਹੈ ।
ਅੱਜ ਦੀ ਸਰਕਾਰ ਦੇ ਦੋ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਕਰਕੇ ਹਟਾਇਆ ਗਿਆ ਹੈ ਤੇ ਨਸ਼ਾ ਰੋਕਣ , ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਕਰਾ ਸਕਣ ਦੀ ਨਾਲਾਇਕੀ ਅਤੇ ਪੰਜਾਬ ਦੇ ਵਿਕਾਸ ਵਿੱਚ ਅਸਫਲਤਾ ਵਲੋਂ ਲੋਕਾਂ ਦਾ ਧਿਆਨ ਹਟਾਉਣਾ ਵੀ ਇਕ ਸਮੱਸਿਆ ਹੈ ।ਇਹ ਕੰਮ ਭ੍ਰਿਸ਼ਟ ਸਰਕਾਰੀ ਅਫਸਰ ਫੜ ਕੇ ਕਰਨਾ ਸੋਖਾ ਹੈ , ਪਰ ਭ੍ਰਿਸ਼ਟਾਚਾਰ ਬੰਦ ਕਰਵਾਉਣ ਲਈ ਨੇਕ ਨਿਤੀ ਨਾਲ ਇਨਸਾਫ ਤੇ ਫੈਸਲਾ ਕਰਨਾ ਪਵੇਗਾ । ਦੂਜੇ ਸੂਬਿਆਂ ਵਿੱਚ ਵੋਟਰਾਂ ਨੂੰ ਭਰਮਾਉਣ ਲਈ ਪੰਜਾਬ ਦਾ ਸਰਮਾਇਆ ਖ਼ਰਚਣ ਵਿੱਚ ਕਿਹੜਾ ਅਫਸਰ ਮਦਦ ਕਰੇਗਾ?
ਇਸ ਕਾਰਨ ਹੀ ਇਨਸਾਫ ਤਾਂ ਅੱਜ ਵੀ ਨਹੀਂ ਮਿਲ ਰਿਹਾ , ਫੇਰ ਸਵਾਲ ਰਿਹ ਗਿਆ ਹੈ ਕਿ ਅੱਜ ਦੇ ਮਾਹੌਲ ਵਿੱਚ ਪੈਸੇ ਕਮਾਉਣੇ ਕਿਸ ਦਾ ਹੱਕ ਹੈ ? ਇਹ ਹੈ ਲੜਾਈ ਦੀ ਜੜ੍ਹ ।
ਵੱਡੀਆਂ ਅਦਾਲਤਾਂ ਵਿੱਚ ਬੰਦ ਪਏ ਇੰਕੁਆਰੀਆਂ ਦੇ ਲਫਾਫੇ ਵੀ ਸਾਲਾਂ ਵਧੀ ਜਾਣ ਬੁੱਝ ਕੇ ਲਮਕਾਏ ਜਾਂਦੇ ਹਨ , ਜਿਸ ਕਾਰਨ ਹਾਲਾਤ ਆਮ ਸ਼ਹਿਰੀ ਲਈ ਸਭ ਪਾਸਿਓਂ ਇਨਸਾਫ ਦਾ ਰਾਹ ਬੰਦ ਹੋਣ ਵੱਲ ਇਸ਼ਾਰਾ ਕਰਦੇ ਹਨ ।
ਆਪਣੇ ਆਪ ਨੂੰ ਇਮਾਨਦਾਰ ਅਖਵਾਉਣ ਲਈ ਸਰਕਾਰੀ ਸਾਧਨਾ ਦੀ ਦੁਰਵਰਤੋਂ ਕਰਨ ਤੇ ਇਸ਼ਤਿਹਾਰ ਬਰਾਜੀ ਨਾਲ ਲੋਕਾਂ ਦਾ ਦਿਲ ਨਹੀਂ ਜਿੱਤਿਆ ਜਾ ਸਕਦਾ ।
ਪਹਿਲਾਂ ਆਪ ਇਮਾਨਦਾਰ ਹੀ ਨਹੀਂ , ਸਗੋਂ ਲੋਕਾਂ ਨੂੰ ਇਨਸਾਫ ਦੇਣ ਵਾਲਾ ਬਨਣਾ ਪਏਗਾ ਜਿਸ ਲਈ ਪਾਰਟੀ ਦੀ ਐਨਕ ਉਤਾਰਨੀ ਪੈਣੀ ਹੈ ।
ਸਰਕਾਰੀ ਤੰਤਰ ਵੀ ਲੰਬੇ ਭ੍ਰਿਸ਼ਟਾਚਾਰੀ ਰਾਜ ਦਾ ਅੰਗ ਰਿਹਕੇ ਲੋਕਾਂ ਦੇ ਦਿਲਾਂ ਵਿੱਚੋਂ ਦੂਰ ਹੋ ਚੁੱਕਿਆ ਹੈ , ਜਿਸਨੂੰ ਵੀ ਕੇਵਲ ਭ੍ਰਿਸ਼ਟਾਚਾਰ ਤੋਂ ਦੂਰੀ ਹੀ ਨਹੀਂ ਲੋਕਾਂ ਦੇ ਕੰਮ ਵੀ
ਸੱਚਾਈ ਨੂੰ ਸਾਮਣੇ ਰੱਖ ਕੇ ਕਰਨੇ ਪੈਣਗੇ ।
ਜਿਉੰਦਾ ਰਿਹ ਪੰਜਾਬ ਸਿਆਂ ਤੇਰੀ ਨੀਂਹ ਵਿੱਚ ਲੱਗੀ ਸਿਉਂਕ ਦੀ ਦਵਾਈ ਮੌਜੂਦ ਹੈ ।
test