29 ਨਵੰਬਰ, 2021 – ਹੁਸ਼ਿਆਰਪੁਰ: ਥਾਣਾ ਮੇਹਟੀਆਣਾ ਅਧੀਨ ਪੈਂਦੇ ਇਲਾਕੇ ‘ਚ ਮਾਈਨਿੰਗ ਵਿਭਾਗ ਦੇ ਨੱਕ ਹੇਠਾਂ ਗੈਰ-ਕਾਨੂੰਨੀ ਮਾਈਨਿੰਗ ਧੜੱਲੇ ਨਾਲ ਹੋ ਰਹੀ ਹੈ। ਪਿੰਡ ਤਾਜੋਵਾਲ ਵਿੱਚ ਹੋ ਰਹੀ ਮਾਈਨਿੰਗ ਬਾਰੇ ਵਿਭਾਗ ਦੀ ਕਥਿਤ ਮਿਲੀ ਭੁਗਤ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸਬੰਧਿਤ ਵਿਭਾਗ ਦੇ ਐੱਸਡੀਓ ਕਰਨਵੀਰ ਸਿੰਘ ਨੂੰ ਪਿਛਲੇ ਇੱਕ ਮਹੀਨੇ ਤੋਂ ਮੌਕੇ ‘ਤੇ ਦਿੱਤੀ ਜਾ ਰਹੀ ਸੂਚਨਾ ਦੇ ਬਾਵਜੂਦ ਵੀ ਐੱਸਡੀਓ ਵੱਲੋਂ ਰੇਤ ਮਾਫੀਆ ਤੇ ਕਾਰਵਾਈ ਕਰਵਾਉਣ ਦੀ ਬਜਾਏ ਮੌਕੇ ‘ਤੇ ਪਹੁੰਚਣ ਲਈ ਆਨਾਕਾਨੀ ਕੀਤੀ ਗਈ। ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲਾ ਸਖਸ਼ ਪਿੰਡ ਸਸੋਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਪਿੰਡ ਤਾਜੋਵਾਲ ਅਧੀਨ ਪੈਂਦੀ ਜ਼ਮੀਨ ਵਿੱਚੋਂ ਰੇਤ ਮਾਫ਼ੀਆ ਵੱਲੋਂ ਸ਼ਰੇਆਮ ਦਿਨ ਦਿਹਾੜੇ ਰੇਤ ਦੀ ਗੈਰਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਜਿਸ ਦੀ ਸੂਚਨਾ ਪਹਿਲਾਂ ਮਾਈਨਿੰਗ ਇੰਸਪੈਕਟਰ ਮਨਪ੍ਰਰੀਤ ਸਿੰਘ ਅਤੇ ਮਹਿਲਾ ਇੰਸਪੈਕਟਰ ਕੋਮਲ ਨੂੰ ਦਿੱਤੀ ਗਈ। ਸੂਚਨਾ ਦੇਣ ਦੇ ਬਾਵਜੂਦ ਵੀ ਉਕਤ ਅਧਿਕਾਰੀਆਂ ਵੱਲੋਂ ਰੇਡ ਕਰਨ ਲਈ ਜਾਣ ਬੁੱਝ ਕੇ ਦੇਰੀ ਕੀਤੀ ਗਈ। ਜਿਸ ਤੋਂ ਇਲਾਕੇ ‘ਚ ਚਰਚਾ ਹੋ ਰਹੀ ਹੈ ਕਿ ਉਕਤ ਅਧਿਕਾਰੀ ਰੇਤ ਮਾਫ਼ੀਆ ਨਾਲ ਮਿਲੇ ਹੋਏ ਹਨ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਅਗਲੀ ਵਾਰ ਫਿਰ ਤੋਂ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਦੀ ਸੂਚਨਾ ਪੱਤਰਕਾਰਾਂ ਵੱਲੋਂ ਐਨ ਮੌਕੇ ‘ਤੇ ਐੱਸਡੀਓ ਕਰਨਵੀਰ ਸਿੰਘ ਨੂੰ ਦਿੱਤੀ ਗਈ। ਪੰ੍ਤੂ ਉਸ ਨੇ ਅੱਗੋਂ ਆਨਾਕਾਨੀ ਕਰਦਿਆਂ ਕਿਹਾ ਕਿ ਜੇਕਰ ਕੋਈ ਮੁਲਾਜ਼ਮ ਉਪਲੱਬਧ ਹੋਇਆ ਤਾਂ ਭੇਜ ਦਿੰਦੇ ਹਾਂ। ਉਸ ਦਿਨ ਸਾਰਾ ਦਿਨ ਗੈਰਕਾਨੂੰਨੀ ਮਾਈਨਿੰਗ ਚੱਲਦੀ ਰਹੀ। ਮੇਹਟੀਆਣਾ ਇਲਾਕੇ ਵਿਚ ਹੋਰ ਵੀ ਕਈ ਥਾਂ ਗੈਰਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਪੰ੍ਤੂ ਵਿਭਾਗ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਮਾਫੀਆ ਨਾਲ ਕਥਿਤ ਮਿਲੀਭੁਗਤ ਕਰਨ ਵਾਲੇ ਮਾਈਨਿੰਗ ਅਧਿਕਾਰੀਆਂ ਖ਼ਲਿਾਫ਼ ਵਿਭਾਗੀ ਕਾਰਵਾਈ ਕਰਕੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਜੋ ਕਿ ਸ਼ਰੇਆਮ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ।
ਕੀ ਕਹਿੰਦੇ ਨੇ ਮਾਈਨਿੰਗ ਅਧਿਕਾਰੀ
ਇਸ ਮਾਮਲੇ ਵਿੱਚ ਪੱਖ ਲੈਣ ਲਈ ਜਦੋਂ ਪੰਜਾਬੀ ਜਾਗਰਣ ਨੇ ਮਾਈਨਿੰਗ ਦੇ ਐੱਸਡੀਓ ਕਰਨਵੀਰ ਸਿੰਘ ਨਾਲ ਉਨਾਂ੍ਹ ਦੇ ਮੋਬਾਇਲ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨਾਂ੍ਹ ਕਿਹਾ ਕਿ ਉਨਾਂ੍ਹ ਨੂੰ ਇਸ ਸਬੰਧੀ ਸ਼ਿਕਾਇਤਾਂ ਪ੍ਰਰਾਪਤ ਹੋਈਆਂ ਉਸੇ ਦਿਨ ਦੋ ਹੋਰ ਸ਼ਿਕਾਇਤਾਂ ਮਿਲੀਆਂ ਸਨ ਜਦੋਂ ਉਹ ਪਹਿਲੀਆਂ ਦੋ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਤੋਂ ਬਾਅਦ ਤੀਸਰੀ ਦੱਸੀ ਗਈ ਲੋਕਸ਼ਨ ‘ਤੇ ਗਏ ਤਾਂ ਉਦੋਂ ਤਕ ਉੱਥੇ ਅਜਿਹਾ ਕੁਝ ਵੀ ਨਹੀਂ ਸੀ। ਇਕ ਹੋਰ ਸੁਆਲ ਦੇ ਜੁਆਬ ਵਿਚ ਉਨਾਂ੍ਹ ਕਿਹਾ ਕਿ ਉਨਾਂ੍ਹ ‘ਤੇ ਕਿਸੇ ਤਰਾਂ੍ਹ ਦਾ ਕੋਈ ਰਾਜਨੀਤਿਕ ਪ੍ਰਰੈਸ਼ਰ ਨਹੀਂ ਹੈ ਪੰ੍ਤੂ ਸਟਾਫ ਘੱਟ ਹੋਣ ਕਾਰਨ ਉਹ ਆਪਣੀ ਡਿਊਟੀ ਸੰਜੀਦਾ ਢੰਗ ਨਾਲ ਨਿਭਾਉਣ ਦੀ ਕੋਸ਼ਸ਼ਿ ਕਰਦੇ ਹਨ, ਪਰ ਸਾਰੀਆਂ ਸ਼ਿਕਾਇਤਾਂ ਦੀ ਇੱਕੋਂ ਸਮੇਂ ਜਾਂਚ ਕਰਨੀ ਨਾ ਮੁਮਕਿਨ ਹੈ।
ਰੇਤਾ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਟਰੈਕਟਰ ਚਾਲਕ ਕਾਬੂ
ਥਾਣਾ ਟਾਂਡਾ ਪੁਲਿਸ ਨੇ ਪਿੰਡ ਪੁਲਪੁਖਤਾ ਨੇੜੇ ਰੇਤਾ ਦੀ ਨਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਚ ਇੱਕ ਟਰੈਕਟਰ ਚਾਲਕ ਨੂੰ ਰੇਤਾ ਦੀ ਭਰੀ ਟਰਾਲੀ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਮੁਲਜਮ ਦੀ ਪਛਾਣ ਰਿੰਕੂ ਸਿੰਘ ਪੁੱਤਰ ਲਲਿਤਾ ਪ੍ਰਸਾਦ ਵਾਸੀ ਅਬਦੁੱਲਾਪੁਰ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚੳ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਟੀਮ ਨੇ ਪਿੰਡ ਪੁਲਪੁਖਤਾ ਨੇੜੇ ਨਾਕਾਬੰਦੀ ਦੌਰਾਨ ਇੱਕ ਟਰਾਲੀ ਵਿੱਚ ਰੇਤਾ ਭਰ ਕੇ ਜਾ ਰਹੇ ਟਰੈਕਟਰ ਚਾਲਕ ਨੂੰ ਰੋਕਿਆ ਤਾਂ ਉਹ ਉਸ ਬਾਰੇ ਕੋਈ ਕਾਨੂੰਨੀ ਦਸਤਾਵੇਜ਼ ਨਾ ਦਿਖਾ ਸਕਿਆ। ਇਸ ਕਾਰਨ ਟਾਂਡਾ ਪੁਲਿਸ ਨੇ ਦੋਸ਼ੀ ਨੂੰ ਗਿ੍ਫਤਾਰ ਕਰ ਕੇ ਰੇਤ ਦੀ ਭਰੀ ਟਰਾਲੀ ਅਤੇ ਇਕ ਟਰੈਕਟਰ ਜ਼ਬਤ ਕਰਕੇ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Courtesy : Punjabi Jagran
test