03 ਨਵੰਬਰ, 2023 – ਸਮਰਾਲਾ : ਮਾਲਵਾ ਕਾਲਜ ਬੌਂਦਲੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ‘ਚ ਆਪਣੀ ਵਧੀਆ ਕਾਰਗੁਜ਼ਾਰੀ ਵਿਖਾਉਣ ਤੋਂ ਬਾਅਦ ਹੁਣ ਕੁਸ਼ਤੀ ਮੁਕਾਬਲਿਆਂ ‘ਚ ਵੀ ਆਪਣਾ ਵਧੀਆ ਪ੍ਰਦਰਸ਼ਨ ਵਿਖਾਉਂਦੇ ਹੋਏ ਤਮਗੇ ਜਿੱਤ ਕੇ ਕਾਲਜ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਕਾਲਜ ਦੀ ਪਿੰ੍ਸੀਪਲ ਡਾ. ਹਰਿੰਦਰ ਕੌਰ ਨੇ ਦੱਸਿਆ ਕਾਲਜ ਦੇ ਵਿਦਿਆਰਥੀ ਹਰਕ੍ਰਿਸ਼ਨ ਸਿੰਘ, ਬੀਏ ਭਾਗ ਪਹਿਲਾ ਨੇ ਪੰਜਾਬ ਯੂਨੀਵਰਸਿਟੀ ਦੀਆਂ ਖੇਡਾਂ ਫਰੀ ਸਟਾਈਲ ਰੈਸਿਲੰਗ ‘ਚ ਸੋਨੇ ਦਾ, ਗ੍ਰੀਕੋ ਰੋਮਨ ‘ਚ ਤਾਂਬੇ ਦਾ ਤੇ ਕਬੀਰ ਨਾਥ, ਬੀਏ ਭਾਗ ਦੂਜਾ ਦੇ ਵਿਦਿਆਰਥੀ ਨੇ ਫਰੀ ਸਟਾਈਲ ਰੈਸਿਲੰਗ ‘ਚ ਚਾਂਦੀ ਦਾ ਤਗਮਾ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਵਿਦਿਆਰਥੀਆਂ ਦੇ ਇਸ ਮਾਣਮੱਤੀ ਪ੍ਰਰਾਪਤੀ ‘ਤੇ ਸਮੁੱਚੇ ਕਾਲਜ ‘ਚ ਖੁਸ਼ੀ ਦਾ ਮਾਹੌਲ ਹੈ।
ਪਿ੍ਰਸੀਪਲ ਡਾ. ਹਰਿੰਦਰ ਕੌਰ ਨੇ ਹਰਕ੍ਰਿਸ਼ਨ ਸਿੰਘ ਤੇ ਕਬੀਰ ਨਾਥ ਨੂੰ ਜਿੱਤ ‘ਤੇ ਵਧਾਈ ਦਿੱਤੀ ਤੇ ਉਨ੍ਹਾਂ ਵੱਲੋਂ ਸੰਸਥਾ ਦਾ ਮਾਣ ਵਧਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਸੀਨੀਅਰ ਵਾਈਸ ਪ੍ਰਧਾਨ ਆਲਮਦੀਪ ਸਿੰਘ ਮੱਲਮਾਜਰਾ ਹੋਰ ਕਮੇਟੀ ਮੈਂਬਰਾਂ, ਸਟਾਫ਼, ਸਪੋਰਟਸ ਡੀਨ ਜਗਦੀਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ‘ਚ ਹੋਰ ਮਿਹਨਤ ਕਰਨ ਲਈ ਪੇ੍ਰਿਤ ਕੀਤਾ।
Courtesy : Punjabi Jagran
test