25 ਨਵੰਬਰ, 2024 – ਜਲੰਧਰ : ਰਾਊਂਡ ਗਲਾਸ ਹਾਕੀ ਅਕੈਡਮੀ ਮੁਹਾਲੀ ਨੇ ਉੜੀਸਾ ਨੇਵਲ ਟਾਟਾ ਹਾਈ ਪ੍ਰਫਾਰਮੈਂਸ ਸੈਂਟਰ ਭੁਬਨੇਸ਼ਵਰ ਨੂੰ 5-2 ਨਾਲ ਹਰਾ ਕੇ 18ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ (ਅੰਡਰ 19 ਲੜਕੇ) ਦਾ ਖਿਤਾਬ ਜਿੱਤ ਲਿਆ। ਐੱਨਸੀਓਈ ਸੋਨੀਪਤ ਨੇ ਸਪੋਰਟਸ ਹਾਸਟਲ ਲਖਨਊ ਨੂੰ 3-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਨਅਤਕਾਰ ਸੱਜਣ ਜਿੰਦਲ (ਚੇਅਰਮੈਨ ਜੇਐੱਸਡਬਲਿਓ ਗਰੁੱਪ) ਨੇ ਕੀਤੀ। ਜੇਤੂ ਟੀਮ ਨੂੰ 1.50 ਲੱਖ ਰੁਪਏ ਜਦਕਿ ਉਪ ਜੇਤੂ ਟੀਮ ਨੂੰ ਇੱਕ ਲੱਖ ਰੁਪਏ ਨਕਦੀ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 80 ਹਜ਼ਾਰ ਅਤੇ ਚੌਥੇ ਸਥਾਨ ਵਾਲੀ ਟੀਮ ਨੂੰ 60 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ। ਸਪੋਰਟਸ ਹਾਸਟਲ ਲਖਨਊ ਦੀ ਟੀਮ ਨੂੰ ਫੇਅਰ ਪਲੇਅ ਟਰਾਫੀ ਨਾਲ ਸਨਮਾਨਿਆ ਗਿਆ।
ਉੜੀਸਾ ਨੇਵਲ ਟਾਟਾ ਭੁਬਨੇਸ਼ਵਰ ਟੀਮ ਦੇ ਵਿਵੇਕ ਲਾਕੜਾ ਨੂੰ ਟੂਰਨਾਮੈਂਟ ਦਾ ਸਰਬੋਤਮ ਗੋਲਕੀਪਰ, ਐੱਨਸੀਓਈ ਸੋਨੀਪਤ ਦੇ ਆਸ਼ੂ ਮੌਰੀਆ ਨੂੰ ਬਿਹਤਰੀਨ ਫੁੱਲ ਬੈਕ, ਰਾਊਂਡ ਗਲਾਸ ਅਕੈਡਮੀ ਦੇ ਓਮ ਰਜਨੀਸ਼ ਸੈਣੀ ਨੂੰ ਬਿਹਤਰੀਨ ਹਾਫ ਬੈਕ ਅਤੇ ਸਪੋਰਟਸ ਹਾਸਟਲ ਲਖਨਊ ਦੇ ਕੇਤਨ ਖੁਸ਼ਵਾਹਾ ਨੂੰ ਬਿਹਤਰੀਨ ਫਾਰਵਰਡ ਐਲਾਨਿਆ ਗਿਆ।
ਇਸ ਮੌਕੇ ਦਲਜੀਤ ਸਿੰਘ ਕਸਟਮਜ਼, ਮਨਦੀਪ ਸਿੰਘ, ਓਲੰਪੀਅਨ ਰਜਿੰਦਰ ਸਿੰਘ ਸੀਨੀਅਰ, ਅਸ਼ਫਾਕ ਉਲ੍ਹਾ ਖਾਨ, ਜਤਿੰਦਰ ਪੰਨੂ, ਗੁਰਪ੍ਰੀਤ ਸਿੰਘ, ਮਨੂ ਸੂਦ, ਮਨਜੀਤ ਕੌਰ ਕਪੂਰ, ਪਲਵਿੰਦਰ ਕੌਰ ਕਪੂਰ, ਅਨੀਤਾ ਕੌਰ ਕਪੂਰ, ਜਸਪ੍ਰੀਤ ਕੌਰ ਬਵੇਜਾ ਤੇ ਹੋਰ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ
test