22 ਸਤੰਬਰ, 2023 – ਤਰਨਤਾਰਨ : ਨਗਰ ਪਾਲਿਕਾ ਕਰਮਚਾਰੀ ਸੰਗਠਨ ਪੰਜਾਬ ਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਵੀਰਵਾਰ ਨੂੰ ਨਗਰ ਕੌਂਸਲ ਦਫਤਰ ਵਿਖੇ ਦੂਸਰੇ ਦਿਨ ਵੀ ਧਰਨਾ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਯੂਨੀਅਨ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਜਿਸ ਕਰਕੇ ਉਨ੍ਹਾਂ ਨੂੰ ਪ੍ਰਦਰਸ਼ਨ ਦਾ ਰਾਹ ਫੜ੍ਹਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਜਾਇਜ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਇਹ ਧਰਨਾ ਜਾਰੀ ਰਹੇਗਾ। ਜੇਕਰ ਫਿਰ ਵੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਤੇ ਕਾਰਜ ਸਾਧਕ ਅਫਸਰ ਉਨ੍ਹਾਂ ਨਾਲ ਬੈਠ ਕੇ ਗੱਲ ਨਹੀਂ ਕਰਦੇ ਤਾਂ ਇਹ ਧਰਨਾ ਪੱਕੇ ਮੋਰਚੇ ਵਿਚ ਬਦਲ ਦਿੱਤਾ ਜਾਵੇਗਾ।
ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮੁਲਾਜਮ ਜਦੋਂ ਆਪਣੇ ਪ੍ਰੌਵੀਡਡ ਫੰਡ ਕਢਵਾਉਣ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਫੰਡ ਵਿੱਚੋਂ ਪੈਸਾ ਨਹੀਂ ਦਿੱਤਾ ਜਾਂਦਾ । ਜਦਕਿ 15-20 ਸਾਲ ਤੋਂ ਮੁਲਜ਼ਮਾਂ ਦਾ ਹਰ ਮਹੀਨੇ ਪੋ੍ਵਿਡਡ ਫੰਡ ਹਰ ਮਹੀਨੇ ਤਨਖਾਹ ਵਿਚੋਂ ਕੱਟ ਕੇ ਪੈਸਾ ਜਮਾਂ ਹੁੰਦਾ ਹੈ । ਮੁਲਾਜਮਾਂ ਨੂੰ ਲੋੜ ਪੈਣ ਤੇ ਜਿਵੇਂ ਘਰੇਲੂ ਜਰੂਰਤ, ਵਿਆਹ ਸ਼ਾਦੀ ਜਾਂ ਕੋਈ ਮਕਾਨ ਦੀ ਉਸਾਰੀ ਆਦਿ ਦੀ ਲੋੜ ਪੂਰੀ ਕਰਨ ਲਈ ਮਹਿਕਮੇ ਨੂੰ ਅਪਲਾਈ ਕੀਤਾ ਜਾਂਦਾ ਹੈ ਤਾਂ ਉਹ ਮੁਲਾਜਮਾਂ ਨੂੰ ਉਨ੍ਹਾਂ ਦਾ ਪੈਸਾ ਨਹੀਂ ਦਿੰਦੇ ਅਤੇ ਨਾ ਹੀ ਮੁਲਾਜਮਾਂ ਦਾ ਕੱਟਿਆ ਹੋਇਆ ਫੰਡ ਕਿਸੇ ਖਾਤੇ ਵਿਚ ਜਮਾਂ ਕਰਵਾਇਆ ਜਾਂਦਾ ਹੈ। ਜੇਕਰ ਕਰਵਾਇਆ ਜਾਂਦਾ ਹੈ ਤਾਂ ਮੁਲਾਜ਼ਮਾਂ ਨੂੰ ਸਬੂਤ ਦਿੱਤਾ ਜਾਵੇ ਕਿ ਤੁਹਾਡਾ ਪੈਸਾ ਇਸ ਖਾਤੇ ਵਿਚ ਹੈ ਤੇ ਅੱਜ ਤਕ ਇਨ੍ਹਾਂ ਜਮਾਂ ਹੋਇਆ ਹੈ । ਜੇਕਰ ਜਮਾਂ ਨਹੀਂ ਕਰਵਾਇਆ ਗਿਆ ਤਾਂ ਸਮੇਤ ਵਿਆਸ ਜਮਾਂ ਕਰਵਾ ਕੇ ਉਸ ਦੇ ਸਬੂਤ ਦਿੱਤੇ ਜਾਣ। ਸਾਲ 2004 ਤੋਂ ਬਾਅਦ ਭਰਤੀ ਮੁਲਾਜਮਾਂ ਦਾ ਜੋ ਫੰਡ ਹਰ ਮਹੀਨੇ ਕੱਟਿਆ ਜਾਂਦਾ ਹੈ, ਉਹ ਸਰਕਾਰ ਨੂੰ ਭੇਜਣਾ ਹੁੰਦਾ ਹੈ। ਪਰ ਨਗਰ ਕੌਂਸਲ ਤਰਨਤਾਰਨ ਵੱਲੋਂ ਉਹ ਵੀ ਜਮਾਂ ਨਹੀਂ ਕਰਵਾਇਆ ਗਿਆ। ਜਕਰ ਜਮਾਂ ਕਰਵਾਇਆ ਗਿਆ ਤਾ ਸਬੂਤ ਸਮੇਤ ਦੱਸਿਆ ਜਾਵੇ ਤਾਂ ਕਿ ਇਨ੍ਹਾਂ ਦੀ ਸਰਵਿਸ ਫੈਮਿਲੀ ਪੈਨਸ਼ਨ ਲੱਗਣ ਵਿਚ ਕੋਈ ਮੁਸ਼ਕਿਲ ਨਾ ਆਵੇ। ਆਗੂਆਂ ਨੇ ਕਿਹਾ ਕਿ ਤਰਸ ਦੇ ਅਧਾਰ ‘ਤੇ ਬਿਨਾ ਖੱਜ ਖੁਆਰੀ ਦੇ ਮਿ੍ਤਕਾਂ ਦੇ ਵਾਰਸਾਂ ਨੂੰ ਨੌਕਰੀ ਦਿੱਤੀ ਜਾਵੇ, ਪੇ ਕਮਿਸ਼ਨ ਦਾ ਬਕਾਇਆ ਤੁਰੰਤ ਦਿੱਤਾ ਜਾਵੇ, ਲੇਬਰ ਲਾਅ ਦੇ ਕਾਨੂੰਨ ਮੁਤਾਬਿਕ ਤਨਖਾਹ ਹਰ ਮਹੀਨੇ ਦੀ 7 ਤਰੀਕ ਤੋਂ ਪਹਿਲਾਂ ਦਿੱਤੀ ਜਾਵੇ। ਅਗਰ ਅਜਿਹਾ ਨਾ ਕੀਤਾ ਗਿਆ ਤਾਂ ਇਸੇ ਤਰ੍ਹਾਂ ਧਰਨਾ ਜਾਰੀ ਰਹੇਗਾ। ਜਿਸ ਦੀ ਸਾਰੀ ਜਿੰਮੇਵਾਰੀ ਤਰਨ ਤਾਰਨ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਸੁਰਜੀਤ ਕੁਮਾਰ, ਬਲਵਿੰਦਰ ਸਿੰਘ, ਕਾਲਾ, ਰਾਮ ਪ੍ਰਕਾਸ਼, ਅਜੀਤ ਸਿੰਘ, ਪਵਨ, ਨਿੰਦੀ, ਚੰਨਾ, ਜੱਜਪਾਲ, ਜਗਮੋਹਨ, ਸਤਨਾਮ ਸਿੰਘ, ਟੋਨਾ ਭਗਤ, ਜੋਗਿੰਦਰ ਪਾਲ, ਆਸ਼ੂ, ਗੁਰਦਿਆਲ ਸਿੰਘ ਮਾਲੀ, ਬੱਬਲੀ, ਸੰਤੋਸ਼, ਰਾਜ ਕੁਮਾਰੀ, ਸ਼ਿੰਦੋ ਆਦਿ ਹਾਜਰ ਸਨ।
Courtesy : Punjabi Jagran
test