ਸੁੱਚਾ ਰਾਮ ਲੱਧੜ
ਸ੍ਰੀ ਰਾਹੁਲ ਗਾਂਧੀ ਲੀਡਰ ਕਾਂਗਰਸ ਦਾ ਅਮਰੀਕਾ ਵਿੱਚ ਦਿੱਤਾ ਇਹ ਬਿਆਨ ਕਿ ਜਦੋਂ ਕਾਂਗਰਸ ਤਾਕਤ ਵਿੱਚ ਆਵੇਗੀ ਤਾਂ ਰਾਖਵਾਂਕਰਣ ਖਤਮ ਕਰ ਦਿੱਤਾ ਜਾਵੇਗਾ, ਕੋਈ ਪਹਿਲਾ ਬਿਆਨ ਨਹੀ ਹੈ, ਕੋਈ ਪਹਿਲਾ ਯਤਨ ਨਹੀ ਹੈ, ਅਨੁਸੂਚਿਤ ਜਾਤੀਆਂ ਦੇ ਹਿੱਤਾਂ ਖ਼ਿਲਾਫ਼ । ਨਹਿਰੂ ਵੀ ਰਾਂਖਵਾਂਕਰਣ ਵਿਰੋਧੀ ਸੀ , ਇਹ ਇਤਹਾਸ ਦੇ ਪੰਨਿਆਂ ਵਿੱਚ ਦਰਜ ਹੈ ਕਿ ਨਹਿਰੂ ਨੇ ਕਿਹਾ ਸੀ ਕਿ ਰਾਖਵਾਂਕਰਣ ਦੇਣ ਨਾਲ ਅਯੋਗ ਵਿਅਕਤੀ ਮਹੱਤਵਪੂਰਣ ਥਾਵਾਂ ਤੇ ਬਹਿ ਜਾਣਗੇ ਜਿਸ ਨਾਲ ਦੇਸ਼ ਦੀ ਤਰੱਕੀ ਤੇ ਅਸਰ ਪਵੇਗਾ।ਨਹਿਰੂ ਨੇ ਬਾਬਾ ਸਾਹਿਬ ਨੂੰ ਟੁਚੇ ਜਿਹੇ ਕਾਂਗਰਸੀਆਂ ਤੋਂ ਚੋਣਾਂ ਵਿੱਚ ਹਰਾਉਣ ਦਾ ਪਾਪ ਕੀਤਾ। ਇੰਦਰਾ ਗਾਂਧੀ ਨੇ ਬਾਬੂ ਜਗਜੀਵਨ ਰਾਮ ਨੂੰ ਦਲਿਤ ਹੋਣ ਕਾਰਣ ਕਦੇ ਵੀ ਪ੍ਰਧਾਨ ਮੰਤਰੀ ਦੇ ਪਦ ਲਈ ਯੋਗ ਨਹੀਂ ਸਮਝਿਆ ਤੇ ਆਪਣੇ ਆਖਰੀ ਸਮਿਆਂ ਦੌਰਾਨ ਉਹ(ਬਾਬੂ ਜੀ) ਕਾਂਗਰਸ ਤੋ ਵੱਖ ਹੋ ਗਏ। ਕਾਂਗਰਸ ਦੇ ਗਾਂਧੀ ਪ੍ਰੀਵਾਰ ਨੇ , ਨਾ ਨਹਿਰੂ , ਨਾ ਇੰਦਰਾ ਤੇ ਨਾ ਹੀ ਰਜੀਵ ਨੇ ਪ੍ਰਧਾਨ ਮੰਤਰੀ ਹੁੰਦਿਆਂ ਪੱਛੜੀਆਂ ਸ਼ਰੇਣੀਆਂ ਨੂੰ ਉਹਨਾਂ ਦੇ ਹੱਕ ਦਿੱਤੇ। ਜੇਕਰ ਮੰਡਲ ਕਮਿਸ਼ਨ ਲਾਗੂ ਕੀਤਾ ਤਾਂ ਉਹ ਵੀ , ਵੀ ਪੀ ਸਿੰਘ ਦੀ ਸਰਕਾਰ ਨੇ, ਜੇਕਰ ਬਾਬਾ ਸਾਹਿਬ ਨੂੰ ਭਾਰਤ ਰਤਨ ਦੇ ਯੋਗ ਸਮਝਿਆ ਤਾਂ ਉਹ ਵੀ ਵੀ ਪੀ ਸਿੰਘ ਸਰਕਾਰ ਨੇ।
ਨਹਿਰੂ ਹਮੇਸ਼ਾ ਬਾਬਾ ਸਾਹਿਬ ਦਾ ਨਿਰਾਦਰ ਕਰਦੇ ਰਹੇ। ਬਾਬਾ ਸਾਹਿਬ ਜੀ ਨੇ ਦੇਸ਼ ਦਾ ਸੰਵਿਧਾਨ ਲਿਖਿਆ , ਇਹ ਹਰ ਕੋਈ ਜਾਣਦਾ ਪਰ ਬਹੁਤੇ ਲੋਕ ਨਹੀਂ ਜਾਣਦੇ ਕੇ ਬਾਬਾ ਸਾਹਿਬ ਤੋ ਪਹਿਲਾਂ ਸੰਵਿਧਾਨ ਖਰੜਾ ਕਮੇਟੀ ਦੇ ਚੇਅਰਮੈਨ ਜਵਾਹਰ ਲਾਲ ਨਹਿਰੂ ਸਨ। 1931 ਵਿੱਚ ਵੀ ਕਾਂਗਰਸ ਨੇ ਮੋਤੀ ਲਾਲ ਨਹਿਰੂ ਦੀ ਪ੍ਰਧਾਨਗੀ ਹੇਠਾਂ ਸੰਵਿਧਾਨ ਲਿਖਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਸੀ ਹੋ ਸਕੇ ਤੇ ਉਹਨਾਂ ਵਲੋਂ ਪੇਸ਼ ਸੰਵਿਧਾਨ ਨੂੰ ਨਹਿਰੂ ਰਿਪੋਰਟ ਦਾ ਨਾਂ ਦੇ ਕੇ ਇਤਿਹਾਸ ‘ਚ ਦਫਨਾ ਦਿੱਤਾ ਗਿਆ ਕਿਉਂਕੇ ਮੋਤੀ ਲਾਲ ਨਹਿਰੂ ਵੱਲੋਂ ਲਿਖਿਆ ਸੰਵਿਧਾਨ ਮੁਸਲਮਾਨਾਂ, ਸਿੱਖਾਂ ਬੋਧੀਆਂ ਤੇ ਦਲਿਤਾਂ ਨੂੰ ਪ੍ਰਵਾਨ ਨਹੀ ਸੀ, ਉਹਨਾਂ ਦੇ ਹਿੱਤ ੳਸ ਸੰਵਿਧਾਨ ਵਿੱਚ ਸੁਰੱਖਿਅਤ ਨਹੀ ਸੀ ਰੱਖੇ ਗੲੇ
ਨਹਿਰੂ ਜੇਕਰ ਇਤਨਾ ਲਿਆਕਤ ਵਾਲਾ ਸੀ ਤਾਂ ਕਿਉਂ ਨਹੀ ਲਿਖ ਸਕਿਆ
ਦੇਸ਼ ਦਾ ਸੰਵਿਧਾਨ ?
ਇਹਨਾਂ ਸੌਖਾ ਨਹੀਂ ਸੀ ਦੇਸ਼ ਦਾ ਸੰਵਿਧਾਨ ਲਿਖਣਾ। ਬਾਬਾ ਸਾਹਿਬ ਨੇ 62 ਦੇਸ਼ਾ ਦਾ ਸੰਵਿਧਾਨ ਪੜ੍ਹਿਆ , ਦੋ ਸਾਲ ਗਿਆਰਾਂ ਮਹੀਨੇ ਤੇ ਅਠਾਰਾਂ ਦਿਨਾਂ ਵਿੱਚ ਦੇਸ਼ ਨੂੰ ਮੌਜੂਦਾ ਸੰਵਿਧਾਨ ਲਿਖ ਕੇ ਦਿੱਤਾ। ਰਾਹੁਲ ਕਦੇ ਕਹਿੰਦਾ ਸੰਵਿਧਾਨ ਖਤਰੇ ‘ਚ ਹੈ ਕਦੇ ਕਹਿੰਦਾ ਰਾਖਵਾਂਕਰਣ ਖਤਰੇ ‘ਚ ਹੈ ਜ਼ਰਾ ਪੁੱਛੋ ਇਸ ਮਹਾਨ ਸ਼ਖ਼ਸ ਨੂੰ ਕਿ
1 ਪੰਜਾਬ ਵਿੱਚ 85ਵੀਂ ਸੰਵਿਧਾਨ ਦੀ ਸੋਧ ਕਾਂਗਰਸ ਨੇ ਆਪਣੇ ਰਾਜ-ਭਾਗ ਦੌਰਾਨ ਲਾਗੂ ਕਿਉਂ ਨਹੀਂ ਕੀਤੀ ?
2 ਪੰਜਾਬ ਵਿੱਚ ਖੇਤੀ ਬਾੜੀ ਯੂਨੀਵਰਸਿਟੀ ਲੁਧਿਅਾਣਾ ਅਤੇ ਗਡਵਾਸੂ ਅੰਦਰ ਰਾਖਵਾਂਕਰਣ ਲਾਗੂ ਕਿਉਂ ਨਹੀਂ ਕੀਤਾ ?
3. ਜੁਡੀਸ਼ੀਅਲ ਅਫਸਰਾਂ ਲਈ 45% ਨੰਬਰਾਂ ਦੀ ਸ਼ਰਤ ਕਾਂਗਰਸ ਨੇ ਕਿਉਂ ਲਾਈ ਤਾਂ ਜੋ ਅਨੁਸੂਚਿਤ ਜਾਤੀ ਦੇ ਪੜੇ-ਲਿਖੇ ਨੌਜਵਾਨ ਜੱਜ ਨਾ ਬਣ ਸਕਣ। ਅੱਜ ਵੀ ਇਸ ਗੈਰ-ਸੰਵਿਧਾਨਿਕ ਰੂਲ ਖ਼ਿਲਾਫ਼ ਕਾਂਗਰਸ ਦੇ ਲੀਡਰ ਕਿਉਂ ਨਹੀਂ ਬੋਲਦੇ ? ਕੀ ਦਲਿਤ ਮੁੱਖ ਮੰਤਰੀ ਚੰਨੀ ਨੂੰ ਇਹ ਅਨਿਆਂ ਨਜ਼ਰ ਨਹੀਂ ਆਏ ?
4. ਪੰਜਾਬ ਅੰਦਰ 2011 ਦੀ ਜਨ-ਗਣਨਾ ਅਨੁਸਾਰ 32% ਅਨੁਸੂਚਿਤ ਜਾਤੀ ਵੱਸੋਂ ਹੈ ਫਿਰ ਇਹਨਾਂ ਲੋਕਾਂ ਨੂੰ ਅਬਾਦੀ ਮੁਤਾਬਕ ਰਾਂਖਵਾਕਰਣ ਕਿਉਂ ਨਹੀ ? ਕੀ ਕਦੀ ਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਕੋਈ ਉਪਰਾਲਾ ਕੀਤਾ ?
5. ਕਾਂਗਰਸ ਨੇ ਦੇਸ਼ ਅੰਦਰ ਐਮਰਜੈਂਸੀ ਲਾਈ, ਅਕਾਲ ਤਖ਼ਤ ਸਾਹਿਬ ਢਾਹਿਆ, ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ, ਕੀ ਕਾਂਗਰਸ ਤੇ ਕਾਂਗਰਸ ਦੇ ਲੀਡਰਾਂ ਨੂੰ ਕੋਈ ਗੱਲ ਕਰਨ ਦਾ ਅਧਿਕਾਰ ਹੈ ?
ਭਾਜਪਾ ਉਹ ਪਾਰਟੀ ਹੈ ਜੋ ਪੰਜਾਬੀਅਤ , ਪੰਜਾਬੀ ਅਤੇ ਸਿੱਖਾਂ ਦਾ ਸਨਮਾਨ ਕਰਦੀ ਹੈ। ਪੰਜਾਬੀਆਂ ਨੂੰ ਪਿਆਰ ਕਰਦੀ ਹੈ। ਪੰਜਾਬੀ ਅਤੇ ਸਿੱਖ ਗੁਰੂਆਂ ਨੂੰ ਮਾਣ-ਸਤਕਾਰ ਦਿੰਦੀ ਹੈ। ਲੇਕਿਨ ਕਾਂਗਰਸ ਤੇ ਇਸ ਦੇ ਲੀਡਰ ਦੇਸ਼ ਵਿਰੋਧੀ, ਅਰਾਕਸ਼ਣ ਵਿਰੋਧੀ, ਸੰਵਿਧਾਨ ਵਿਰੋਧੀ ਬਿਆਨ ਦੇ ਕੇ ਦੇਸ਼ ਵਿੱਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ। ਕਾਠ ਦੀ ਹਾਂਡੀ ਵਾਰ-ਵਾਰ ਨਹੀ ਚੜਦੀ। ਆਉ ਸਾਰੇ ਦੇਸ਼ ਨੂ ਪਿਆਰ ਕਰਨ ਵਾਲੇ ਤੇ ਅਣਖੀ ਲੋਕ ਇਹਨਾਂ ਕਾਗਰਸੀਆਂ ਦੀਆਂ ਲੂੰਬਣ ਚਾਲਾਂ ਤੋਂ ਸੁਚੇਤ ਹੋਈਏ।
( ਸ੍ਰੀ ਸੁੱਚਾ ਰਾਮ ਲੱਧੜ ਸਾਬਕਾ ਆਈ ਏ ਐਸ ਅਧਿਕਾਰੀ ਤੇ ਮੌਜੂਦਾ ਭਾਜਪਾ ਨੇਤਾ)
test