13 ਜਨਵਰੀ, 2022 – ਅੱਧੀ ਅਬਾਦੀ ਕਿਤੇ ਨਾ ਕਿਤੇ ਤੈਅ ਕਿ ਇਸ ਸੰਗਰਾਮ ਵਿਚ ‘ਕਿਸ ਦਾ ਪੁੱਤਰ ਘੋਡ਼ੀ ਚਡ਼੍ਹੇਗਾ (ਭਾਵ ਕਿ ਕਿਹਡ਼ੀ ਮਾਂ ਦੇ ਪੁੱਤਰ ਨੂੰ ਸੱਤਾ ਦੀ ਚਾਬੀ ਮਿਲੇਗੀ)। ਆਓ, ਇਕ ਨਜ਼ਰ ਧੀਆਂ ਦੀ ਕੁੰਡਲੀ, ਔਰਤ ਵੋਟਰਾਂ ਦੀ ਚੋਣ ਵਿਚ ਭਾਈਵਾਲੀ ਤੇ ਉਨ੍ਹਾਂ ਨੂੰ ਪਤਿਆਉਣ ਲਈ ਕੀਤੇ ਜਾ ਰਹੇ ਐਲਾਨੇ ’ਤੇ ਦਿਨੇਸ਼ ਭਾਰਦਵਾਜ ਦੀ ਵਿਸ਼ੇਸ਼ ਰਿਪੋਰਟ।
2017 ਦੀਆਂ ਵਿਧਾਨ ਸਭਾ ਚੋਣਾਂ
ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੇ ਜ਼ਿਆਦਾ ਵੋਟਿੰਗ ਕੀਤੀ। ਵੋਟਿੰਗ ਦਾ ਫ਼ੀਸਦ 78.16 ਫ਼ੀਸਦ ਰਿਹਾ। 76.73 ਫ਼ੀਸਦ ਪੁਰਸਾਂ ਨੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਇਸ ਵਾਰ ਪੁਰਸ਼ਾਂ ਤੋਂ ਅੱਗੇ ਰਹੀਆਂ।
2022 ਦੀਆਂ ਵਿਧਾਨ ਸਭਾ ਚੋਣਾਂ
ਇਸਤਰੀ ਵੋਟਰਾਂ ਦੀ ਗਿਣਤੀ (7,10,968) 7.58 ਫ਼ੀਸਦ ਵਧੀ। ਪੁਰਸ਼ ਵੋਟਰ (6,84,749) 6.51 ਫ਼ੀਸਦ ਵਧੇ। (ਅੰਕਡ਼ਿਆਂ ਦਾ ਸਰੋਤ : ਚੋਣ ਕਮਿਸ਼ਨ)
ਸਿਆਸੀ ਦਲਾਂ-ਨੇਤਾਵਾਂ ਦੇ ਐਲਾਨ
ਕਾਂਗਰਸ
ਨਵਜੋਤ ਸਿੰਘ ਸਿੱਧੂ : ਕਾਂਗਰਸ ਨੇ ਹਾਲੇ ਐਲਾਨ ਪੱਤਰ ਜਾਰੀ ਨਹੀਂ ਕੀਤਾ ਹੈ ਪਰ ਪਾਰਟੀ ਦੇ ਸੂੁਬਾ ਪ੍ਰਧਾਨ ਵਿਧਾਇਕ ਨਵਜੋਤ ਸਿੱਧੂ ਨੇ ਆਪਣੇ ਪੰਜਾਬ ਮਾਡਲ ਤਹਿਤ ਮੁਡ਼ ਸਰਕਾਰ ਬਣਨ ’ਤੇ ਇਸਤਰੀਆਂ ਲਈ ਵੱਡੇ ਐਲਾਨ ਕੀਤੇ ਹਨ। 2000 ਰੁਪਏ ਮਹੀਨਾ ਦਿੱਤੇ ਜਾਣਗੇ। ਸਾਲ ਵਿਚ 8 ਗੈਸ ਸਿਲੰਡਰ ਮੁਫ਼ਤ। 5ਵੀਂ ਤੋਂ ਲੈ ਕੇ 10ਵੀਂ ਜਮਾਤ ਤਕ ਦੀ ਪਡ਼੍ਹਾਈ ਕਰ ਰਹੀਆਂ ਵਿਦਿਆਰਥਣਾਂ ਨੂੰ 5000, 10ਵੀਂ ਪਾਸ ਬੱਚੀਆਂ ਨੂੰ 5000, 10ਵੀਂ ਪਾਸ ਬੱਚੀਆਂ ਨੂੰ 15000 ਤੇ 12ਵੀਂ ਪਾਸ ਕੁਡ਼ੀਆਂ 20000 ਰੁਪਏ ਦਿੱਤੇ ਜਾਣਗੇ। ਕਾਲਜ ਪ੍ਰਵੇਸ਼ ਸਲਿਪ ਵਿਖਾਉਣ ’ਤੇ ਵਿਦਿਆਰਥਣ ਨੂੰ ਸਕੂਟੀ ਮਿਲੇਗੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਲਾਨ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 53 ਹਜ਼ਾਰ ਆਂਗਨਵਾਡ਼ੀ ਵਰਕਰਾਂ ਤੇ ਸਹਾਇਕਾਂ ਦਾ ਭੱਤਾ ਪਹਿਲੀ ਜਨਵਰੀ 2023 ਤੋਂ ਵਧਾਉਣ ਦਾ ਐਲਾਨ ਕੀਤਾ ਹੈ। ਹਰ ਵਰ੍ਹੇ ਇਸ ਵਿਚ ਵਾਧੇ ਦਾ ਵਾਅਦਾ ਕੀਤਾ ਹੈ।
-22 ਹਜ਼ਾਰ ਆਸ਼ਾ ਵਰਕਰਾਂ ਦਾ ਮਹੀਨਾਵਾਰ ਭੱਤਾ ਵਧਾਉਣ ਦਾ ਵਾਅਦਾ ਕੀਤਾ ਹੈ।
– ਵਿਧਵਾ ਤੇ ਬਿਰਧ ਔਰਤਾਂ ਨੂੰ ਮਾਹਵਾਰ ਪੈਨਸ਼ਨ ਤੋਂ ਇਲਾਵਾ 1000 ਰੁਪਏ ਦੇਣ ਦਾ ਐਲਾਨ ਕੀਤਾ ਹੈ।
ਆਮ ਆਦਮੀ ਪਾਰਟੀ ; ਅਰਵਿੰਦ ਕੇਜਰੀਵਾਲ
– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ‘ਆਪ’ ਸਰਕਾਰ ਬਣਨ ਦੀ ਸਥਿਤੀ ਵਿਚ 18 ਵਰ੍ਹਿਆਂ ਤੋਂ ਵੱਧ ਉਮਰ ਵਰਗ ਦੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਹੈ।
– ਇਕ ਘਰ ਵਿਚ ਭਾਵੇਂ ਇਸ ਉਮਰ ਵਰਗ ਦੀਆਂ ਦੋ ਜਾਂ ਤਿੰਨ ਔਰਤਾਂ ਹੋਣ, ਸਾਰੀਆਂ ਨੂੰ 1000 ਰੁਪਏ ਮਹੀਨੇ ਦੇ ਦਿੱਤੇ ਜਾਣਗੇ। ਇਹ ਰਾਸ਼ੀ ਬੁਢਾਪਾ ਪੈਨਸ਼ਨ ਤੋਂ ਅੱਡ ਹੋਵੇਗੀ।
ਅਕਾਲੀ ਦਲ-ਬਸਪਾ
ਸੁਖਬੀਰ ਸਿੰਘ ਬਾਦਲ
– ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ-ਬਸਪਾ ਗੱਠਜੋਡ਼ ਸਰਕਾਰ ਬਣਨ ਦੀ ਸਥਿਤੀ ’ਤੇ ਨੀਲੇ ਕਾਰਡ ਧਾਰਕ ਲਾਭਪਾਤਰ ਪਰਿਵਾਰਾਂ ਦੀਆਂ ਔਰਤਾਂ ਨੂੰ ਹਰ ਮਹੀਨੇ 2000 ਰੁਪੇ ਦੇਣ ਦਾ ਐਲਾਨ ਕੀਤਾ ਹੈ।
-ਪਿਛਲੀ ਗੱਠਜੋਡ਼ ਸਰਕਾਰ ’ਚ ਸਰਕਾਰੀ ਸਕੂਲਾਂ ’ਚ ਪਡ਼੍ਹਣ ਵਾਲੀਆਂ ਵਿਦਿਆਰਥਣਾਂ ਨੂੰ ਸਾਈਕਲ ਮੁਫ਼ਤ ਦਿੱਤੇ ਜਾਂਦੇ ਸਨ।
ਭਾਜਪਾ, ਪੀਐੱਲਸੀ ਤੇ ਅਕਾਲੀ ਦਲ (ਸੰਯੁਕਤ)
ਅਸ਼ਵਨੀ ਸ਼ਰਮਾ, ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ
– ਤਿੰਨਾਂ ਪਾਰਟੀਆਂ ਦੇ ਐਲਾਨਾਂ ਦੀ ਪਟਾਰੀ ਖੁੱਲ੍ਹਣੀ ਬਾਕੀ ਹੈ। ਫ਼ਿਲਹਾਲ ਦੋਵਾਂ ਪਾਰਟੀਆਂ ਨੇ ਐਲਾਨ ਪੱਤਰ ਜਾਰੀ ਨਹੀਂ ਕੀਤਾ ਹੈ। ਸੰਭਾਵਨਾ ਹੈ ਕਿ ਇਹ ਪਿੱਛੇ ਨਹੀਂ ਰਹਿਣਗੇ।
-ਕੈਪਟਨ ਨੇ ਮੁੱਖ ਮੰਤਰੀ ਹੁੰਦਿਆਂ ਸੂਬੇ ਦੀਆਂ ਸਰਕਾਰੀ ਬੱਸਾਂ ’ਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਈ ਸੀ।
– ਕੁੰਡਲੀ ’ਚ ਸੁਧਾਰ, ਅਧਿਕਾਰਾਂ ’ਚ ਪੂਰਾ ਹੋਣ ਦਾ ਇੰਤਜ਼ਾਰ
ਸੂਬੇ ’ਚ ਲਿੰਗ ਅਨੁਪਾਤ ਦੀ ਗੱਲ ਕਰੀਏ ਤਾਂ ਕੁਡ਼ੀਆਂ ਦੇ ਜਨਮ ਲੈਣ ਦੀ ਕੁੰਡਲੀ ’ਚ ਸੁਧਾਰ ਹੋਇਆ ਹੈ। ਵਰ੍ਹਾ 2015 ਵਿਚ ਜਿੱਥੇ ਪ੍ਰਤੀ 1000 ਮੁੰਡਿਆਂ ਦੇ ਮੁਕਾਬਲੇ ਕੁਡ਼ੀਆਂ ਦੇ ਜਨਮ ਦਾ ਅਨੁਪਾਤ 883 ਰਿਹਾ। ਉਥੇ 2021 ਵਿਚ ਇਹ ਵੱਧ ਕੇ 919 ਹੋ ਗਿਆ। ਉਥੇ ਔਰਤਾਂ ਨੂੰ ਪੰਚਾਇਤ ਤੇ ਸਥਾਨਕ ਸਰਕਾਰਾਂ ਚੋਣਾਂ ’ਚ 50 ਫ਼ੀਸਦ ਰਾਖਵਾਂਕਰਨ ਦਿੱਤਾ। ਜਦਕਿ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਦਲਾਂ ਨੇ ਬਹੁਤ ਘੱਟ ਗਿਣਤੀ ਵਿਚ ਔਰਤ ਉਮੀਦਵਾਰਾਂ ਮੈਦਾਨ ਵਿਚ ਉਤਾਰੀਆਂ ਹਨ। ਅਕਾਲੀ ਦਲ ਨੇ 00 ਤੇ ‘ਆਪ’ ਨੇ ਵੀ 00 ਔਰਤਾਂ ਨੂੰ ਟਿਕਟਾਂ ਦਿੱਤੀਆਂ। ਭਾਜਪਾ-ਪੀਐੱਲਸੀ-ਅਕਾਲੀ ਦਲ (ਸੰਯੁਕਤ) ਗੱਠਜੋਡ਼ ਤੇ ਕਾਂਗਰਸ ਵੱਲੋਂ ਐਲਾਨ ਕੀਤੇ ਜਾਣੇ ਰਹਿੰਦੇ ਹਨ। ਔਰਤਾਂ ਵਿਧਾਨ ਸਭਾ ਵਿਚ ਵੀ 50 ਫ਼ੀਸਦ ਪ੍ਰਤੀਨਿਧਤਾ ਦਿੱਤੇ ਜਾਣ ਦੀ ਇੱਛਾ ਰੱਖਦੀਆਂ ਹਨ। ਜਦਕਿ ਹਾਲੇ ਤਕ ਇਸ ਅਧਿਕਾਰ ਤੋਂ ਵਾਂਝੀਆਂ ਹਨ।
ਲੰਘੇ ਵਰ੍ਹੇ ਦੀ ਤੁਲਨਾ ’ਚ ਕੁਡ਼ੀਆਂ ਦੀ ਜਨਮ ਦਰ
ਸਾਲ ਕੁਡ਼ੀਆਂ
2015 883
2016 888
2017 892
2018 903
2019 886
2020 904
2021 919
(ਅੰਕਡ਼ਿਆਂ ਦਾ ਸਰੋਤ : ਪੰਜਾਬ ਸਿਹਤ ਵਿਭਾਗ)
Courtesy : Punjabi Jagran
test