27 ਅਗਸਤ, 2024 – ਤਪਾ ਮੰਡੀ : ਨਗਰ ਕੌਂਸਲ ਤਪਾ ਦੇ ਦੋ ਕੌਂਸਲਰਾਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਖੜੋਤ ਆ ਜਾਣ ਅਤੇ ਉਨ੍ਹਾਂ ਦੇ ਵਾਰਡਾਂ ਦੀ ਅਣਦੇਖੀ ਕਾਰਨ ਰੋਸ ਵਜੋਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਕੌਂਸਲਰ ਡਾਕਟਰ ਲਾਭ ਸਿੰਘ ਚਹਿਲ ਅਤੇ ਪਰਵੀਨ ਕੁਮਾਰੀ ਕੌਂਸਲਰ ਨੇ ਕਿਹਾ ਕਿ ਕਿ ਡੇਢ ਸਾਲ ਹੋ ਗਿਆ ਹੈ ਨਗਰ ਕੌਂਸਲ ਦੇ ਕੌਂਸਲਰਾਂ ਦਾ ਆਪਸੀ ਖਹਿਬਾਜ਼ੀ ਕਾਰਨ ਅਜੇ ਤੱਕ ਨਾ ਹੀ ਪ੍ਰਧਾਨ ਅਤੇ ਨਾ ਹੀ ਮੀਤ ਪ੍ਰਧਾਨ ਦੀ ਚੋਣ ਹੋ ਸਕੀ ਹੈ। ਕੌਂਸਲਰ ਕਈ ਵਾਰ ਕੌਂਸਲ ਦੇ ਦਫ਼ਤਰ ਅੱਗੇ ਧਰਨੇ ਵੀ ਦੇ ਚੁੱਕੇ ਹਨ। ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਪਬਲਿਕ ਦੇ ਕੰਮ ਨਹੀਂ ਹੋ ਰਹੇ। ਉਨ੍ਹਾਂ ਰੋਸ ਵਜੋਂ ਆਪਣੇ ਅਸਤੀਫ਼ੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਸੌਂਪ ਦਿੱਤੇ ਹਨ। ਇਸ ਸਬੰਧੀ ਹਲਕਾ ਵਿਧਾਇਕ ਲਾਭ ਸਿੰਘ ਉਗੋਂਕੇ ਨੂੰ ਵਾਰ ਵਾਰ ਟੈਲੀਫੋਨ ਕਰਨ ’ਤੇ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Courtesy : Punjabi Tribune
test