16 ਨਵੰਬਰ, 2023 – ਕਲਾਨੌਰ : ਭਾਈ ਗੁਰਦਾਸ ਜੀ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਲੱਖਣ ਕਲਾਂ ਵਿਖੇ ਸਕੂਲੀ ਵਿਦਿਆਰਥੀਆਂ ਵੱਲੋਂ ਭਾਰੀ ਉਤਸ਼ਾਹ ਨਾਲ ਭਾਈ ਦੂਜ ਦਾ ਤਿਉਹਾਰ ਪ੍ਰਿੰਸੀਪਲ ਬਲਜਿੰਦਰ ਕੌਰ ਦੀ ਦੇਖ-ਰੇਖ ਹੇਠ ਮਨਾਇਆ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਬਲਬੀਰ ਸਿੰਘ ਕਾਹਲੋਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਵੱਲੋਂ ਭੈਣ-ਭਰਾ ਦੇ ਆਪਸੀ ਪਿਆਰ ਦਾ ਪ੍ਰਤੀਕ ਤਿਉਹਾਰ ਭਾਈ ਦੂਜ ਮੌਕੇ ਭੈਣਾਂ ਨੇ ਆਪਣੇ ਭਰਾਵਾਂ ਨੂੰ ਤਿਲਕ ਲਗਾਇਆ ਅਤੇ ਉਹਨਾਂ ਦੀ ਲੰਮੀ ਉਮਰ ਦੀ ਕਾਮਨਾਂ ਕੀਤੀ।
ਸਕੂਲ ਪ੍ਰਿੰਸੀਪਲ ਬਲਜਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ 15 ਨਵੰਬਰ ਨੂੰ ਦੇਸ਼ ਭਰ ਵਿੱਚ ਭੈਣ ਤੇ ਭਰਾ ਦੇ ਪਵਿੱਤਰ ਰਿਸ਼ਤੇ ਦੇ ਪ੍ਰਤੀਕ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਂਦਾ ਹੈ। ਉਨ੍ਹਾਂ ਭਰਾ-ਭੈਣ ਦੇ ਇਸ ਸ਼ੁਭ ਦਿਹਾੜੇ ‘ਤੇ ਸਕੂਲ ਸਟਾਫ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਭਰਾ ਅਤੇ ਭੈਣਾਂ ਵਿਚਕਾਰ ਸਦੀਵੀ ਪਿਆਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਦੇ ਪਵਿੱਤਰ ਤਿਉਹਾਰ ‘ਭਾਈ ਦੂਜ’ ਹੈ। ਉਨ੍ਹਾਂ ਨੇ ਕਿਹਾ ਭੈਣਾਂ-ਭਰਾਵਾਂ ਵਿਚਕਾਰ ਅਥਾਹ ਵਿਸ਼ਵਾਸ ਅਤੇ ਅਟੁੱਟ ਸਮਰਪਣ ਹੋਵੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਵਿੱਚ ਸਦਾ ਪਿਆਰ ਬਣਿਆ ਰਹੇ। ਇਸ ਮੌਕੇ ਪ੍ਰਰੀਆ, ਸੁਖਜੀਤ ਕੌਰ, ਸ਼ਵਿਪਾਲ ਸਿੰਘ, ਮਨਜਿੰਦਰ ਸਿੰਘ, ਸਤਨਾਮ ਸਿੰਘ, ਰਜਿੰਦਰ ਸਿੰਘ, ਨਵਦੀਪ ਕੌਰ, ਸੁਖਵਿੰਦਰ ਕੌਰ, ਜਗਮੀਤ ਕੌਰ, ਰੁਪਿੰਦਰ ਕੌਰ, ਪ੍ਰਭਜੋਤ ਕੌਰ, ਰਣਜੀਤ ਕੌਰ,ਕੁਲਬੀਰ ਕੌਰ, ਮਨਦੀਪ ਕੌਰ,ਰਮਨਦੀਪ ਕੌਰ, ਬਲਜੀਤ ਕੌਰ, ਕਿਰਨਦੀਪ ਕੌਰ,ਮੰਨੂ ਸ਼ਰਮਾ, ਜੈਸਮੀਨ ਕੌਰ ਸਕੂਲ ਅਧਿਆਪਕ ਮੌਜੂਦ ਸਨ।
Courtesy : Punjabi Jagran
test