ਇਕਬਾਲ ਸਿੰਘ ਲਾਲਪੁਰਾ
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ !!
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਿਹ ਸਾਚੀ ਮਾਣੋ !!
ਸਰਦਾਰ ਸੰਦੀਪ ਸਿੰਘ ਧਾਰੀਵਾਲ ਦੀ ਅਮਰੀਕਾ ਵਿੱਚ ਨੋਕਰੀ ਕਰਦੇ ਸਮੇਂ ਸ਼ਹੀਦੀ , ਕਤਲ ਜਾਂ ਮੌਤ ਤੇ ਉਸ ਤੋਂ ਵਾਦ ਸਰਕਾਰ , ਪੁਲਿਸ ਵਿਭਾਗ ਜਾ ਲੋਕਾਂ ਦਾ ਪ੍ਰਤਿਕਰਮ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਸਦੀ ਸੂਰਮੇ ਵਾਲੀ ਮੌਤ ਗੁਰਮਿਤ ਅਨੂਸਾਰ ਪ੍ਰਵਾਣ ਹੈ !! ਉਸ ਦੀ ਹਰ ਪਾਸੇ ਤਰੀਫ਼ ਹੋਈ ਜਿਸ ਨਾਲ ਸਾਥੀ ਪੁਲਿਸ ਅਫਸਰਾ ਵਿੱਚ ਬੇਖੋਫ ਚੰਗਾ ਕਰਨ ਦਾ ਜਜ਼ਬਾ ਪੈਦਾ ਹੋਵੇਗਾ !!
ਮੈਂ ਵੀ ਉਸ ਬਹਾਦੁਰ ਖਾਲਸਾ ਜਿਸਨੇ ਕਕਾਰਾਂ ਦੀ ਇਜ਼ਤ ਤੇ ਪਹਿਚਾਣ ਲਈ ਅਦਾਲਤੀ ਮੁਕੱਦਮਾ ਜਿੱਤਿਆ ਤੇ ਸ਼ਲਾਘਾਯੋਗ ਸੇਵਾ ਪੁਲਿਸ ਅਫਸਰ ਦੇ ਤੋਰ ਤੇ ਕੀਤੀ ਨੂੰ ਸਲੂਟ ਕਰਦਾ ਹਾਂ !!
ਕੀ ਭਾਰਤ ਦੀ ਪੁਲਿਸ ਦਾ ਵੀ ਅਕਸ ਤੇ ਸਰਕਾਰ ਦੀ ਪਹੁੰਚ ਪੁਲਿਸ ਵਾਰੇ ਇਸੇ ਤਰਾਂ ਦੀ ਹੈ ?
ਇਕ ਹਵਾਲਦਾਰ ਨੇ 1981 ਤੋਂ ਪਹਿਲਾਂ ਕਿਸੇ ਜਿਲੇ ਦੇ ਐਸ ਪੀ ਦਾ ਕੋਈ ਗਲਤ ਹੁਕਮ ਨਹੀਂ ਸੀ ਮੰਨਿਆਂ ਜਦੋਂ ਉਹ ਸਾਬ ਦੁਬਾਰਾ ਅੱਤਵਾਦ ਸਮੇਂ ਅੰਮ੍ਰਿਤਸਰ ਲੱਗੇ ਤਾਂ ਉਸ ਹਵਾਲਦਾਰ ਨੂੰ ਸੁਰੱਖਿਆ ਲਈ ਦਿੱਤਾ ਸਰਕਾਰੀ ਰਿਵਾਲਵਰ ਵਾਪਿਸ ਕਰਵਾ ਲਿਆ ਤੇ ਕੁਝ ਦਿਨਾਂ ਬਾਦ ਹੀ ਖਾੜਕੂਆਂ ਨੇ ਉਸਦਾ ਕਤਲ ਕਰ ਦਿੱਤਾ !!
ਇਕ ਡੀ ਐਸ ਪੀ ਤੋਂ ਪਹਿਲਾ ਨਾਜਾਇਜ਼ ਤੇ ਗ਼ੈਰ ਕਾਨੂੰਨੀ ਝੂਠੇ ਪੁਲਿਸ ਮੁਕਾਬਲੇ ਕਰਵਾਏ ਤੇ ਰਿਟਾਇਰ ਹੋਣ ਤੇ ਸੁਰੱਖਿਆ ਲਈ ਗੱਡੀ ਤੱਕ ਨਹੀਂ ਦਿੱਤੀ , ਖਾੜਕੂਆ ਨੇ ਰਿਕਸ਼ਾ ਵਿੱਚ ਜਾਂਦੇ ਸਾਬ ਤੇ ਗਨਮੇਨਾ ਸਮੇਤ ਉਸ ਦਾ ਸਾਰਾ ਟੱਬਰ ਹੀ ਮਾਰ ਦਿੱਤਾ !!
ਜ਼ਿਹਨਾਂ ਨੇ ਬੁਝਦਿਲੀ ਵਿਖਾਈ ਉਹ ਬਹਾਦੁਰੀ ਦੇ ਮੈਡਲ ਲੈ ਗਏ , ਜਿਸਦੀ ਰਾਜਸੀ ਪਹੁੰਚ ਸੀ ਉੱਥੇ ਸਾਬਕਾ ਸਰਪੰਚ ਕੌਂਸਲਰਾਂ ਦੇ ਬੱਚੇ ਅਤਵਾਦ ਦੀ ਘਟਨਾਵਾਂ ਤੋਂ ਵਾਦ ਇੰਸਪੈਕਟਰ , ਡੀ ਐਸ ਪੀ ਭਰਤੀ ਕਰ ਲਏ ਸ਼ਹੀਦ ਥਾਨੇਦਾਰ ਦਾ ਬਚਾ ਸਿਪਾਹੀ ਲਈ ਵੀ ਤਰਲੇ ਮਾਰਦੇ ਦਫ਼ਤਰਾਂ ਵਿੱਚ ਖੱਜਲ ਖ਼ੁਆਰ ਹੋ ਰਹੇ ਹਨ !!
ਅਪਰਾਧੀਆਂ ਜਾ ਜਿਨਾ ਨੇ ਅੱਤਵਾਦ ਦੀ ਮਦਦ ਕੀਤੀ ਜਾ ਚਹੇਤਿਆਂ ਨੂੰ ਸਰਕਾਰੀ ਗੱਡੀਆਂ ਤੇ ਗਨਮੈਨ ਲੋਕਾਂ ਤੇ ਪ੍ਰਭਾਵ ਪਾਉਣ ਲਈ ਦਿੱਤੇ ਹਨ ਤੇ ਉਹ ਅਫਸਰ ਜਿਨਾ ਨੇ ਉਦੋਂ ਬਹਾਦਰੀ ਨਾਲ ਆਪਣੀ ਜਾਨ ਤੇ ਖੇਲ ਕੇ ਕੰਮ ਕੀਤਾ ਉਹ ਬਿਨਾ ਸਕਿਉਰਟੀ ਜਾਨ ਬਚਾਉਂਦੇ ਲੁਕ ਕੇ ਬੈਠੇ ਹਨ !!
ਕੁਝ ਤੇ ਇਸ ਕਰਕੇ ਬਦਲਾ ਲੈਣ ਲਈ ਸਕੋੳਰੀਟੀ ਵਾਪਸ ਲੈ ਲਈ ਹੈ ,ਤਾਂ ਕਿ ਉਹਨਾਂ ਤੇ ਬਦਮਾਸ਼ ਹਮਲਾ ਕਰ ਸਕਣ ,ਕਿਉਂਕਿ ਨੋਕਰੀ ਸਮੇਂ ਉਂਨਾਂ ਛੋਟੇ ਆਹੁਦਿਆ ਤੇ ਹੁੰਦਿਆਂ ਅੱਜ ਦੇ ਵੱਡੇ ਅਫਸਰਾ ਦੇ ਬੁਝਦਿਲੀ ਜਾ ਭਰਿਸ਼ਟਾ ਚਾਰ ਵਾਰੇ ਲਿਖਿਆ ਸੀ !!
ਇਸੇ ਕਾਰਨ ਹੀ ਸ਼ਾਇਦ ਭਾਰਤੀ ਪੁਲਿਸ ਦਾ ਮਨੋਬਲ ਗਿਰ ਚੁੱਕਾ ਹੈ ,ਲੋਕਾਂ ਵੱਲੋਂ ਕੁੱਟੇ ਮਾਰੇ ਜਾ ਰਹੇ ਹਨ ਤੇ ਆਪ ਵੀ ਅਪਰਾਧਾਂ ਵਿੱਚ ਰੋਜ਼ ਫੜੇ ਜਾ ਰਹੇ ਹਨ ! ਅਦਾਲਤਾਂ ਤੇ ਜਨਤਾ ਦੀਆਂ ਨਜ਼ਰਾਂ ਵਿੱਚ ਗਿਰ ਚੁੱਕੇ ਹਨ !! ਜੁਰਮ ਦਿਨੋ ਦਿਨ ਵੱਧ ਰਹੇ ਹਨ !!
ਭਾਰਤੀ ਦੀ ਸਰਕਾਰ ਤੇ ਪੁਲਿਸ ਅਫਸਰਾਂ ਨੂੰ ਸਰਦਾਰ ਸੰਦੀਪ ਸਿੰਘ ਦੀ ਸ਼ਹੀਦੀ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਲੋਕਾਂ ਦਾ ਪਿਆਰ ਤੇ ਭਰੋਸਾ ਕਿਵੇਂ ਜਿੱਤੀ ਦਾ ਹੈ !!
ਮਾਣ ਤੇ ਇਜਤ ਦੀ ਮੌਤ ਵੀ ਭਰਿਸ਼ਟਾਚਾਰ ਦੀ ਦੌਲਤ ਨਾਲ਼ੋਂ ਕਿਤੇ ਚੁੰਗੀ ਹੈ !!
ਵਾਹਿਗੁਰੂ ਜੀ ਕੀ ਫ਼ਤਿਹ !!
test