25 ਨਵੰਬਰ, 2024 – ਸ਼ਹਿਣਾ : ਇਥੇ ਵਾਰਡ ਨੰਬਰ ਚਾਰ ਵਿੱਚ ਇਕੱਤਰ ਹੋਏ ਲੋਕਾਂ ਨੇ ਸ਼ਰੇਆਮ ਵਿੱਕ ਰਹੇ ਨਸ਼ੀਲੇ ਪਾਊਡਰ ਚਿੱਟੇ ਖਿਲਾਫ਼ ਰੋਸ ਵਜੋਂ ਨਾਅਰੇਬਾਜ਼ੀ ਕੀਤੀ। ਜਗਦੇਵ ਸਿੰਘ, ਸਤਿਨਾਮ ਸਿੰਘ, ਬੰਤ ਕੌਰ, ਰਾਜੂ ਸਿੰਘ, ਸਰਪੰਚ ਨਾਜਮ ਸਿੰਘ, ਪੰਚ ਗਗਨਦੀਪ ਸਿੰਘ, ਕਰਨੈਲ ਕੌਰ, ਅੱਕੀ ਕੌਰ, ਜਸਵੀਰ ਕੌਰ ਆਦਿ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਚਾਰ ਨੰਬਰ ਵਾਰਡ ਵਿੱਚ ਸ਼ਰੇਆਮ ਚਿੱਟਾ ਅਤੇ ਨਸ਼ੀਲੀਆਂ ਗੋਲੀਆਂ ਵਿੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਾਲਮੀਕਿ ਮੰਦਰ ਵਿੱਚ ਬੈਠ ਕੇ ਨਸ਼ੇੜੀ ਸ਼ਰੇਆਮ ਚਿੱਟੇ ਦੇ ਟੀਕੇ ਲਾਉਂਦੇ ਹਨ ਤੇ ਕਈ ਵਾਰ ਤਾਂ ਘਰਾਂ ਅਤੇ ਵਾਲਮੀਕਿ ਮੰਦਰ ਵਿੱਚ ਚੋਰੀ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਘਰਾਂ ਵਿੱਚੋਂ ਰਾਤ ਨੂੰ ਮੋਬਾਈਲ, ਕਣਕ, ਸਿਲੰਡਰ, ਸਾਈਕਲ, ਮੋਟਰਸਾਈਕਲ ਆਦਿ ਚੀਜ਼ਾਂ ਚੋਰੀ ਹੋਣੀਆਂ ਆਮ ਹੀ ਗੱਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਨਸ਼ੇੜੀ ਟੋਲੀਆਂ ਬਣਾ ਕੇ ਗਲੀਆਂ ਵਿੱਚ ਗਾਲ੍ਹਾਂ ਕੱਢਦੇ ਰਹਿੰਦੇ ਹਨ ਜਿਸ ਕਾਰਨ ਨੇੜਲੇ ਘਰਾਂ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨੇੜਲੇ ਪਿੰਡਾਂ ਦੇ ਨਸ਼ੇੜੀ ਨੌਜਵਾਨ ਇੱਥੇ ਚਿੱਟਾ ਖਰੀਦਣ ਲਈ ਆਉਂਦੇ ਹਨ।
ਥਾਣਾ ਸ਼ਹਿਣਾ ਦੇ ਏਐੱਸਆਈ ਬਲਵਿੰਦਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਵਾਲਮੀਕਿ ਮੰਦਰ ਪਹੁੰਚ ਕੇ ਮੌਕਾ ਦੇਖਿਆ। ਪਿੰਡ ਵਾਸੀਆਂ ਨੇ ਸ਼ਰੇਆਮ ਵਿੱਕ ਰਹੇ ਨਸ਼ੀਲੇ ਪਾਊਡਰ ਚਿੱਟੇ ਅਤੇ ਨਸ਼ੇੜੀਆਂ ਖਿਲਾਫ਼ ਪੁਲੀਸ ਤੋਂ ਸਖ਼ਤ ਕਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ੇੜੀਆਂ ਨੂੰ ਨਕੇਲ ਪਾਈ ਜਾਵੇ। ਇਸ ਮੌਕੇ ਪਿਆਰਾ ਸਿੰਘ, ਮਾਨੂੰ ਸਿੰਘ, ਮਿੰਟੂ ਸਿੰਘ, ਗੁਰਜੰਟ ਸਿੰਘ, ਗੁਲਜ਼ਾਰ ਸਿੰਘ, ਗਿਆਨੀ ਸਿੰਘ, ਹਰਦੀਪ ਸਿੰਘ, ਬਿੰਦਰ ਸਿੰਘ, ਕਰਮਜੀਤ ਕੌਰ, ਜਸਵੀਰ ਕੌਰ, ਇੰਦਰਜੀਤ ਕੌਰ ਤੇ ਹੋਰ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ
test