ਸੌਰਭ ਕਪੂਰ
ਇਹ ਦੇਸ਼ ਦੇ ਸਵਤੰਤਰਤਾ ਸੰਗਰਾਮ ਨੂੰ ਇੱਕ ਇਤਿਹਾਸਿਕ ਮੋੜ ਦੇਣ ਵਾਲੀ ਘਟਨਾ ਹੈ, ਇੱਕ ਸ਼ਹੀਦ ਦੇ ਖ਼ੂਨ ਦੇ ਨਾਲ ਅਨੇਕ ਸ਼ਹੀਦ ਪੈਦਾ ਹੁੰਦੇ ਹਨ। ਇਸ ਦੇ ਕਈ ਸਿੱਧ ਪ੍ਰਮਾਣ ਵੀ ਹਨ। 30 ਅਕਤੂਬਰ 1928 ਨੂੰ ਇੰਗਲੈਂਡ ਦੇ ਇੱਕ ਪ੍ਰਸਿੱਧ ਵਕੀਲ ਸਰ ਜੌਨ ਸਾਇਮਨ ਦੀ ਪ੍ਰਧਾਨਗੀ ਵਿਚ ਸੱਤ ਮੈਂਬਰੀ ਆਯੋਗ ਲਾਹੌਰ ਆਇਆ। ਉਸ ਦੇ ਸਾਰੇ ਮੈਂਬਰ ਅੰਗਰੇਜ਼ ਸਨ, ਇਸ ਲਈ ਪੂਰੇ ਭਾਰਤ ਵਿੱਚ ਵੀ ਇਸ ਕਮਿਸ਼ਨ ਦਾ ਵਿਰੋਧ ਹੋ ਰਿਹਾ ਸੀ, ਲਾਹੌਰ ਵਿੱਚ ਵੀ ਇਹੀ ਫੈਸਲਾ ਹੋਇਆ। ਸਿਰਫ ਕਾਲੇ ਝੰਡੇ ਅਤੇ ਸੁਣਾਈ ਦਿੰਦਾ ਸੀ ਸਾਇਮਨ ਕਮੀਸ਼ਨ ‘ਗੋ ਬੈਕ’ , ਇਨਕਲਾਬ ਜ਼ਿੰਦਾਬਾਦ ਅਤੇ ਨੋਜਵਾਨ ਗਾ ਰਹੇ ਸੀ ਇਹ ਗੀਤ ਹਿੰਦੁਸਤਾਨੀ ਹਾਂ ਅਸੀਂ – ਹਿੰਦੁਸਤਾਨ ਸਾਡਾ, ਮੁੜ ਜਾਓ, ਜਾਓ ਸਾਇਮਨ ਇੱਥੇ ਕੁੱਝ ਨਹੀਂ ਤੁਹਾਡਾ।
ਵੈਸੇ ਅੰਦੋਲਨਕਾਰੀ ਨਿਹੱਥੇ ਸਨ, ਪਰ ਮਜਬੂਤ ਇਰਾਦੇ ਨਾਲ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਅੱਗੇ ਵਧ ਰਹੇ ਸਨ। ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਨੇਤਰਤੱਵ ਵਿੱਚ ਜਵਾਨ, ਬਜ਼ੁਰਗ, ਨਰ-ਨਾਰੀ ਸਾਰੇ ਨਾਅਰੇ ਲਗਾਉਂਦੇ ਹੋਏ ਸਟੇਸ਼ਨ ਵੱਲ ਵਧਦੇ ਜਾ ਰਹੇ ਸਨ। ਪੁਲਿਸ ਦੀ ਧਮਕੀ ਭਰੀ ਚੇਤਾਵਨੀ ਦਾ ਵੀ ਉਥੇ ਕੋਈ ਅਸਰ ਨਹੀਂ ਸੀ, ਫਿਰੰਗੀਆਂ ਦੀ ਨਜ਼ਰ ਵਿਚ ਇਹ ਦੇਸ਼ ਭਗਤਾਂ ਦਾ ਗੁਨਾਹ ਸੀ। ਖ਼ੂਬ ਲਾਠੀਆਂ ਬਰਸੀ, ਹੱਡੀਆ ਟੁੱਟੀ, ਸੈਂਕੜੇ ਲੋਕ ਜਖਮੀਂ ਹੋਏ, ਰਾਸ਼ਟਰ ਭਗਤਾਂ ਦੇ ਲਹੂ ਨਾਲ ਭਾਰਤ ਮਾਂ ਦਾ ਅਭਿਸ਼ੇਕ ਹੋਇਆ। ਇਸ ਨਾਲ ਵੀ ਲੋਕਾਂ ਦੀ ਭੀੜ ਨੂੰ ਨਾ ਰੁਕਦੇ ਹੋਏ ਦੇਖ ਪੁਲਿਸ ਕਪਤਾਨ ਸਕਾਟ ਨੇ ਆਪਣੇ ਹੱਥ ਦੇ ਡੰਡੇ ਨਾਲ ਲਾਲਾ ਜੀ ਦੀ ਕੁਟਾਈ ਕੀਤੀ, ਉਸ ਦੇ ਸਹਾਇਕ ਸਾਂਡਰਸ ਨੇ ਆਪਣੇ ਸਾਥੀ ਐਸਪੀ ਦਾ ਖੂਬ ਸਾਥ ਵੀ ਨਿਭਾਇਆ।
ਕ੍ਰਾਂਤੀਕਾਰੀ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਇਹ ਸਭ ਕਰੂਰਤਾ ਆਪਣੀਆਂ ਅੱਖਾਂ ਨਾਲ ਵੇਖੀ ਅਤੇ ਉਸੀ ਸ਼ਾਮ ਲਾਹੌਰ ਵਿਖੇ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਲਾਲਾ ਲਾਜਪਤ ਰਾਏ ਨੇ ਕਿਹਾ ਕਿ ਮੈਂ ਇਹ ਘੋਸ਼ਣਾ ਕਰਦਾ ਹਾਂ ਕਿ ਮੇਰੇ ਉੱਤੇ ਜਿਹੜੀ ਲਾਠੀਆਂ ਵਰ੍ਹਾਈਆਂ ਗਈਆਂ ਹਨ ਭਾਰਤ ਵਿਚ ਬ੍ਰਿਟਿਸ਼ ਸਰਕਾਰ ਦੀ ਆਖਰੀ ਕਿੱਲ ਸਾਬਤ ਹੋਵੇਗੀ। ਸਭਾ ਵਿੱਚ ਮੌਜੂਦ ਕ੍ਰਾਂਤੀਵੀਰ ਯਸ਼ਪਾਲ ਅਤੇ ਸੁਖਦੇਵ ਨੇ ਵੇਖਿਆ ਕਿ ਲਾਲਾ ਜੀ ਦੇ ਭਾਸ਼ਨ ਦਾ ਇੱਕ ਅੰਗਰੇਜ਼ ਅਧਿਕਾਰੀ ਨੀਲ ਮਜਾਕ ਉਡਾ ਰਿਹਾ ਹੈ ਅਤੇ ਹੱਸ ਰਿਹਾ ਸੀ, ਪਰ ਭਾਰਤ ਦੇ ਲਾਡਲੇ ਕ੍ਰਾਂਤੀਕਾਰੀਆਂ ਦੇ ਲਈ ਇਹ ਹਾਸਾ ਸਹਿਣਯੋਗ ਨਹੀਂ ਸੀ।
17 ਨਵੰਬਰ ਦੇ ਦਿਨ ਲਾਲਾ ਜੀ ਲਾਠੀਆਂ ਦੇ ਜਖਮਾਂ ਨੂੰ ਨਾ ਸਹਿੰਦੇ ਹੋਏ ਸ਼ਹਾਦਤ ਪਾ ਗਏ ਪੂਰਾ ਦੇਸ਼ ਸ਼ੌਕ ਨਾਲ ਗੁੱਸੇ ਵਿਚ ਹੂੰਕਾਰ ਉਠਿਆ। ਨਵਯੁਵਕਾਂ ਦੇ ਲਈ ਇਹ ਚੁਣੌਤੀ ਸੀ, ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਲਈ ਇਹ ਰਾਸ਼ਟਰ ਦਾ ਅਪਮਾਨ ਸੀ। ਉਹਨਾਂ ਨੇ ਨਾਰਾ ਲਗਾਇਆ – ਖ਼ੂਨ ਦੇ ਬਦਲੇ ਖ਼ੂਨ। ਇੱਕ ਪੰਜਾਬ ਕੇਸਰੀ ਦੀ ਹੱਤਿਆ ਦਾ ਬਦਲਾ 10 ਅੰਗਰੇਜ਼ਾਂ ਦੀ ਹੱਤਿਆ ਕਰਕੇ ਲਿਆ ਜਾਵੇਗਾ। ਕ੍ਰਾਂਤੀਕਾਰੀਆਂ ਦੀ ਇੱਕ ਹੰਗਾਮੀ ਅਤੇ ਗੁੱਪਤ ਮੀਟਿੰਗ 10 ਦਸੰਬਰ,1928 ਦੀ ਰਾਤ ਨੂੰ ਲਾਹੌਰ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਚੰਦਰ ਸ਼ੇਖਰ ਆਜ਼ਾਦ ਨੇ ਕੀਤੀ। ਇਸ ਵਿੱਚ ਭਗਤ ਸਿੰਘ, ਮਹਾਂਵੀਰ, ਸੁਖਦੇਵ, ਰਾਜਗੁਰੂ, ਕਿਸ਼ੋਰੀ ਲਾਲ ਅਤੇ ਜੈ ਗੋਪਾਲ ਨੇ ਹਿੱਸਾ ਲਿੱਤਾ। ਵਿਚਾਰ ਵਿਮਰਸ਼ ਤੋਂ ਬਾਅਦ ਇਹ ਫੈਸਲਾ ਹੋਇਆ ਕੀ ਸਾਰੇ ਕੰਮ ਨੂੰ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੇ ਨਾਲ ਆਜ਼ਾਦ ਅਤੇ ਜੈ ਗੋਪਾਲ ਸ਼ੁਰੂ ਕਰਨਗੇ। ਫੈਸਲੇ ਦੇ ਅਨੁਸਾਰ ਰਾਜਗੁਰੂ ਅਤੇ ਭਗਤ ਸਿੰਘ ਸਕਾਟ ਗੋਲੀ ਚਲਾਉਣ ਦੇ ਲਈ ਅਤੇ ਪਿੱਛੋਂ ਉਹਨਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਆਜ਼ਾਦ ਅਤੇ ਸੁਖਦੇਵ ਤੈਅ ਕੀਤੇ ਗਏ। ਕਿਉਕਿ ਉਹਨਾਂ ਨੇ ਇਸ ਵਿੱਚ ਵਿਸ਼ੇਸ਼ ਪ੍ਰਸ਼ਿਕਸ਼ਨ ਪ੍ਰਾਪਤ ਕੀਤਾ ਹੋਇਆ ਸੀ।
ਪੰਜਾਬ ਦੇ ਪੁੱਤਰਾਂ ਨੇ ਲਾਲਾ ਲਾਜਪਤ ਰਾਏ ਦੇ ਖ਼ੂਨ ਦਾ ਬਦਲਾ ਖ਼ੂਨ ਦੇ ਨਾਲ ਲਿਆ। ਸਾਂਡਰਸ ਅਤੇ ਉਹਨਾਂ ਦੇ ਕੁਝ ਸਾਥੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਸਾਂਡਰਸ ਦੀ ਮੌਤ ਤੋਂ ਬਾਅਦ ਲਾਹੌਰ ਤੋਂ ਸੁਰੱਖਿਅਤ ਨਿੱਕਲ ਗਏ ਭਗਤ ਸਿੰਘ ਕਲਕੱਤਾ ਪਹੁੰਚ ਗਏ। ਕੁਝ ਦਿਨ ਉੱਥੇ ਰਹਿ ਕੇ ਉਹ ਬੰਗਾਲ ਅਤੇ ਉੱਤਰ ਪ੍ਰਦੇਸ਼ ਦੇ ਅਲੱਗ ਅਲੱਗ ਕ੍ਰਾਂਤੀਕਾਰੀਆਂ ਨਾਲ ਭੇਂਟ ਕਰਦੇ ਹੋਏ ਦਿੱਲੀ ਪਹੁੰਚ ਗਏ। ਉਹਨਾਂ ਦਿਨੀਂ ਅੰਗਰੇਜ਼ੀ ਸਰਕਾਰ ਦਿੱਲੀ ਦੀ ਅਸੈਂਬਲੀ ਵਿੱਚ ਪਬਲਿਕ ਸੇਫਟੀ ਬਿੱਲ ਅਤੇ ਟ੍ਰੇਡ ਡਿਸਪਿਊਟ ਬਿੱਲ ਲਿਆਉਣ ਦੀ ਤਿਆਰੀ ਵਿਚ ਸੀ। ਇਹ ਬਹੁਤ ਹੀ ਦਮਨਕਾਰੀ ਕਾਨੂੰਨ ਅਤੇ ਸਰਕਾਰ ਉਨ੍ਹਾਂ ਨੂੰ ਪਾਸ ਕਰਨ ਦਾ ਫੈਸਲਾ ਕਰ ਚੁੱਕੀ ਸੀ। ਸ਼ਾਸਕਾਂ ਦਾ ਇਸ ਬਿਲ ਨੂੰ ਕਾਨੂੰਨ ਬਨਾਉਣ ਦੇ ਪਿਛੇ ਉਦੇਸ਼ ਇਹ ਸੀ ਕਿ ਜਨਤਾ ਵਿੱਚ ਕ੍ਰਾਂਤੀ ਦਾ ਜੋ ਬੀਜ ਪਨਪ ਰਿਹਾ ਹੈ, ਉਸ ਨੂੰ ਅੰਕੁਰਿਤ ਹੋਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਜਾਵੇ। ਕ੍ਰਾਂਤੀਕਾਰੀਆਂ ਦੀ ਕੇਂਦਰੀ ਕਾਰਜਕਾਰੀ ਬੈਠਕ ਵਿੱਚ ਭਗਤ ਸਿੰਘ ਨੇ ਕਿਹਾ ਕਿ ਬ੍ਰਿਟਿਸ਼ ਸਾਮਰਾਜਵਾਦ ਵਿੱਚ ਨਿਆਯ ਦੇ ਲਈ ਕੋਈ ਥਾਂ ਨਹੀਂ ਹੈ। ਉਹ ਦਾਸਾਂ ਨੂੰ ਸਾਹ ਲੈਣ ਦਾ ਅਫਸਰ ਦਿੱਤੇ ਬਿਨਾਂ ਹੀ ਉਨ੍ਹਾਂ ਨੂੰ ਦਬਾਉਣਾ ਤੇ ਲੁੱਟਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਰੋਕਣ ਦਾ ਇੱਕੋ ਹੀ ਹੱਲ ਹੈ – ਬਲਿਦਾਨ।
ਗੰਭੀਰ ਵਿਚਾਰ ਵਿਮਰਸ਼ ਤੋਂ ਬਾਅਦ 8 ਅਪ੍ਰੈਲ 1929 ਦਾ ਦਿਨ ਅਸੈਂਬਲੀ ਵਿੱਚ ਬੰਬ ਸੁੱਟਣ ਦੇ ਲਈ ਤੈਅ ਹੋਇਆ ਅਤੇ ਇਸ ਕੰਮ ਦੇ ਲਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨਿਸ਼ਚਿਤ ਹੋਏ। ਹਾਲਾਕਿ ਅਸੰਬਲੀ ਦੇ ਕਈ ਮੈਂਬਰ ਇਸ ਦਮਨਕਾਰੀ ਕਾਨੂੰਨ ਦੇ ਵਿਰੁੱਧ ਸੀ, ਫੇਰ ਵੀ ਵਾਇਸਰਾਏ ਇਸ ਨੂੰ ਆਪਣੇ ਵਿਸ਼ੇਸ਼ ਅਧਿਕਾਰ ਨਾਲ ਪਾਸ ਕਰਨਾ ਚਾਹੁੰਦਾ ਸੀ। ਇਸ ਲਈ ਇਹ ਤੈਅ ਹੋਇਆ ਕਿ ਵਾਇਸਰਾਏ ਪਬਲਿਕ ਸੇਫਟੀ ਬਿੱਲ ਨੂੰ ਕਾਨੂੰਨ ਬਣਾਉਣ ਦੇ ਲਈ ਪੇਸ਼ ਕਰਨ, ਠੀਕ ਉਸੀ ਸਮੇਂ ਧਮਾਕਾ ਕੀਤਾ ਜਾਵੇ ਅਤੇ ਇਹ ਕੀਤਾ ਵੀ ਗਿਆ। ਜਿਵੇਂ ਹੀ ਬਿਲ ਸਬੰਧੀ ਘੋਸ਼ਣਾ ਕੀਤੀ ਗਈ ਨਾਲ ਹੀ ਭਗਤ ਸਿੰਘ ਨੇ ਬੰਬ ਸੁੱਟਿਆ, ਪਰ ਇਸ ਢੰਗ ਨਾਲ ਜਿਸ ਕਰਕੇ ਵਿੱਠਲ ਭਾਈ ਪਟੇਲ ਅਤੇ ਮੋਤੀ ਲਾਲ ਨਹਿਰੂ ਨੂੰ ਸੱਟ ਨਾ ਲੱਗੇ। ਦੂਸਰਾ ਬੰਬ ਬਟੁਕੇਸ਼ਵਰ ਦੱਤ ਨੇ ਸੁੱਟਿਆ, ਪੂਰਾ ਹਾਲ ਧੂੰਏਂ ਨਾਲ਼ ਭਰ ਗਿਆ ਅਤੇ ਭਗਦੜ ਮੱਚ ਗਈ। ਭਗਤ ਸਿੰਘ ਅਤੇ ਦੱਤ ਉੱਥੇ ਹੀ ਖੜੇ ਰਹੇ। ਉਨ੍ਹਾਂ ਕਾਗਜ ਵੀ ਸੁੱਟਿਆ, ਜਿਸ ਵਿਚ ਲਿਖਿਆ ਸੀ ਬਹਿਰੇ ਨੂੰ ਸੁਣਾਉਣ ਦੇ ਲਈ ਉੱਚੀ ਆਵਾਜ਼ ਦੀ ਜ਼ਰੂਰਤ ਹੁੰਦੀ ਹੈ।
23 ਮਾਰਚ 1931 ਨੂੰ ਸ਼ਾਮ ਦੇ ਸਮੇਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇਸ਼ ਭਗਤੀ ਦੇ ਅਪਰਾਧੀ ਕਹਿ ਕੇ ਫਾਂਸੀ ਉਤੇ ਲਟਕਾ ਦਿੱਤੇ ਗਏ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਫਾਂਸੀ ਦੀ ਸਜ਼ਾ ਦੇਣ ਦੇ ਲਈ 24 ਮਾਰਚ ਦੀ ਸਵੇਰ ਹੀ ਪੱਕੀ ਕੀਤੀ ਸੀ, ਪਰ ਜਨਤਾ ਦੇ ਗੁੱਸੇ ਨਾਲ ਡਰੀ ਸਰਕਾਰ ਨੇ 23 – 24 ਮਾਰਚ ਦੀ ਅੱਧੀ ਰਾਤ ਦੇ ਹਨੇਰੇ ਵਿਚ ਵੀ ਸਤਲੁਜ ਦੇ ਕਿਨਾਰੇ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ।ਆਖਰੀ ਸਾਹ ਤਕ ਗਰਜਨਾ ਕਰਦੇ ਰਹੇ, ਇਨਕਲਾਬ ਜ਼ਿੰਦਾਬਾਦ, ਡਾਉਣ ਡਾਉਣ ਯੂਨੀਅਨ ਜੈਕ, ਰਾਸ਼ਟਰੀ ਝੰਡਾ ਉੱਚਾ ਰਹੇ ਅਤੇ ਅੰਗ੍ਰੇਜ਼ੀ ਸਾਮਰਾਜਵਾਦ ਦਾ ਨਾਸ਼ ਹੋਵੇ।
24 ਮਾਰਚ ਨੂੰ ਇਹ ਖ਼ਬਰ ਜਦ ਦੇਸ਼ ਵਾਸੀਆਂ ਨੂੰ ਮਿਲੀ ਤਾਂ ਲੋਕ ਉਥੇ ਪਹੁੰਚੇ ਜਿੱਥੇ ਇਨ੍ਹਾਂ ਸ਼ਹੀਦਾਂ ਦੇ ਸ਼ਰੀਰ ਦੀ ਪਵਿੱਤਰ ਰਾਖ ਅਤੇ ਕੁਝ ਅਸਥੀਆਂ ਪਈ ਸਨ। ਦੇਸ਼ ਦੇ ਦਿਵਾਨੇ ਉਸ ਰਾਖ ਨੂੰ ਕੀ ਸਿਰ ਉੱਤੇ ਲਗਾ ਕੇ, ਇਹਨਾਂ ਅਸਥੀਆਂ ਨੂੰ ਸੰਭਾਲੇ ਅੰਗਰੇਜ਼ੀ ਸਮਰਾਜ ਨੂੰ ਉਖਾੜ ਸੁੱਟਣ ਦੇ ਲਈ ਸੰਕਲਪ ਲੈਣ ਲੱਗੇ। ਦੇਸ਼-ਵਿਦੇਸ਼ ਦੇ ਪਰਮੁੱਖ ਨੇਤਾਵਾਂ ਅਤੇ ਸਮਾਚਾਰ ਪੱਤਰਾਂ ਨੇ ਅੰਗਰੇਜ਼ੀ ਸਰਕਾਰ ਦੇ ਇਸ ਕਾਲੇ ਕਾਰਨਾਮਿਆਂ ਦੀ ਨਿੰਦਾ ਵੀ ਕੀਤੀ।
ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਕੇਵਲ ਇੰਨਾ ਹੀ ਕਹਿ ਸਕਦੇ ਹਾਂ –
ਤੁਸੀਂ ਦਿੱਤਾ ਦੇਸ਼ ਨੂੰ ਜੀਵਨ, ਦੇਸ਼ ਤੁਹਾਨੂੰ ਕੀ ਦਵੇਗਾ
ਬਸ ਆਪਣੀ ਆਂਚ ਤੇਜ਼ ਰੱਖਣ ਨੂੰ ਨਾਮ ਤੁਹਾਡਾ ਹੀ ਲਵੇਗਾ।
ਸ਼ਹੀਦਾਂ ਦੇ ਖੂਨ ਦੇ ਨਾਲ ਰੰਗੀ ਭਾਰਤ ਦੀ ਭੂਮੀ ਅੱਧੀ ਅਧੂਰੀ ਆਜ਼ਾਦੀ ਦਾ ਪਾ ਗਈ, ਪਰ ਅਸੀਂ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਪਾਏ। ਦੇਸ਼ ਵਿਚ ਡਰ, ਭੁੱਖ ਅਤੇ ਦੇਸ਼ ਦੇ ਅੰਦਰ ਛੁਪੇ ਗੱਦਾਰਾਂ ਨੂੰ ਜਦੋਂ ਖਤਮ ਕਰ ਸਕਾਂਗੇ, ਉਦੋਂ ਹੀ ਸਾਡੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਪਿਛਲੇ ਦਿਨੀਂ ਆਪਣੇ ਹੀ ਭਾਰਤ ਦੇਸ਼ ਵਿੱਚ ਜਦ ਕੁਝ ਲੋਕ ਕਿਸਾਨਾਂ ਦੀ ਆੜ ਦੇ ਵਿੱਚ 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਕਰਦੇ ਹਨ, ਤਾਂ ਸ਼ਹੀਦਾਂ ਨੂੰ ਨਾਟਕੀ ਸ਼ਰਧਾਂਜਲੀ ਦੇਣਾ ਅਰਥਹੀਣ ਹੋ ਜਾਂਦਾ ਹੈ। ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਕੰਮ ਸਾਡੀ ਵਰਤਮਾਨ ਅਤੇ ਭਾਵੀ ਪੀੜੀ ਨੂੰ ਸੰਭਾਲਨਾ ਹੀ ਹੋਵੇਗਾ।
(ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸੰਭਾਗ ਸੰਗਠਨ ਮੰਤਰੀ ਅਤੇ ਸਾਬਕਾ ਪ੍ਰਦੇਸ਼ ਸਕੱਤਰ ਪੰਜਾਬ ਹਨ)
test