ਇਕਬਾਲ ਸਿੰਘ ਲਾਲਪੁਰਾ
ਸੰਨ 1469 ਈ ਤੋਂ ਲੈ ਕੇ ਸੰਨ 1708 ਈ ਤਕ ਕੁਲ 239 ਸਾਲ , ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤਕ ਇਸ ਸੰਸਾਰ ਵਿਚ ਰਹਿ ਕੇ ਆਪਣੇ ਪ੍ਰਗਟ ਕੀਤੇ ਫਲਸਫੇ ਨੂੰ ਆਪਣੇ ਜੀਵਨ ਵਿਚ ਜੀਵੰਤ ਉਦਾਹਰਣ ਵਝੋਂ ਪੇਸ਼ ਕੀਤਾ !!
ਗੁਰਮਿਤ ਇਕ ਕਰਮ ਕਾਂਡ ਰਹਿਤ ਨਿਰਮਲ ਪੰਥ ਹੈ , ਜਿਸ ਵਿਚ ਨਾ ਧਾਰਮਿਕ ਸਥਾਨਾਂ ਦੀ ਯਾਤਰਾ ਲਾਜਮੀ ਹੈ ਨਾ ਰੋਜੇ ਜਾ ਵਰਤ ਰਖਣੇ , ਇਹ ਦੁਨੀਆ ਦੇ ਹੋਰ ਧਰਮਾਂ ਤੋਂ ਨਿਯਾਰਾ ਹੈ । ਜਿਸ ਵਿਚ ਹੱਸਦੇ , ਖੇਲਦੇ , ਖਾਂਦੇ ਤੇ ਪਹਿਨਦੇ ਵੀ ਉਦਮੀ ਹੋਕੇ ਕਮਾਈ ਕਰਦਿਆਂ ਅਕਾਲ ਪੁਰਖ ਦਾ ਸਿਮਰਣ ਕਰਦਿਆਂ ਇਕ ਮਿਕ ਹੋਣ ਦਾ ਮਾਰਗ ਸਪਸ਼ਟ ਹੈ । ਜੇ ਲੋੜ ਹੈ ਤਾਂ ਆਪਣੇ ਅੰਦਿਰ ਦਾ ਦੀਵਾ ਬਿਨਾ ਤੇਲ ਰੋਸ਼ਨਾਉਣ ਦਾ !! ਦੂਜਾ ਵਡਾ ਨਿਯਮ ਹੈ ਸੇਵਾ !
ਆਪਣੇ ਧਰਮ ਵਿਚ ਪਰਪੱਕ ਪਰ ਕਿਸੇ ਦੂਸਰੇ ਨਾਲ ਨਫਰਤ ਨਾ ਹੋ ਕੇ ਪ੍ਰੇਮ ਮਾਰਗ ਹੀ ਪ੍ਰਵਾਨ ਹੈ !!
ਅਜਾਦ ਹਸਤੀ ਲਈ ਇਜਤ ਨਾਲ ਜਿਉਣਾ ਹੈ !! ਇਹ ਪ੍ਰੇਮ ਮਾਰਗ ਕੇਵਲ ਪਹਿਲਾਂ ਮਰਣ ਕਬੂਲ ਤੇ ਗੁਰੂ ਅਗੇ ਸੀਸ ਅਰਪਣ ਕਰਕੇ ਹੀ ਪ੍ਰਾਪਤ ਹੁੰਦਾ ਹੈ !!
ਗੁਰੂ ਸਾਹਿਬਾਨ ਨੇ 239 ਸਾਲ ਦੇ ਜੀਵਨ ਕਾਲ ਵਿਚ ਭਾਰਤੀਆਂ ਦਾ ਜੀਵਨ ਪ੍ਰਤੀ ਸੋਚ ਜਾ ਡੀ ਐਨ ਏ ਹੀ ਬਦਲ ਦਿਤਾ ! ਹੁਣ ਸਿਰ ਝੁਕਾਉਣ ਦੀ ਥਾਂ ਤੇ ਉਹ ਜਾਲਮ ਨੂੰ ਵੰਗਾਰਨ ਲਗੇ ਤੇ ਕੇਵਲ 2 ਸਾਲ ਅੰਦਿਰ 1710 ਈ ਨੂੰ ਬਾਬਾ ਬੰਦਾ ਸਿੰਘ ਬਹਾਦੁਰ ਨੇ ਆਜਾਦ ਖਾਲਸਾ ਰਾਜ ਦੀ ਸਥਾਪਨਾ ਕਰ ਦਿਤੀ !
ਆਉਣ ਵਾਲੇ 140 ਸਾਲ 1849 ਈ ਤਕ ਕੇਵਲ 30 ,30 ਦੇ 100 ਜਥਿਆਂ ਤੋਂ ਆਰੰਭ ਹੋ ਕੇ ਨਪੋਲੀਅਨ ਤੇ ਨੈਲਸਨ ਵਰਗੇ ਜਰਨੈਲਾਂ ਤੋ ਵੀ ਮਹਾਨ ਤੇ ਦਿਆਲੂ ਬਾਦਸ਼ਾਹਤ ਕਾਇਮ ਰਹੀ !! ਇਸਦਾ ਇਕ ਹੀ ਕਾਰਨ ਸੀ ਕਿ ਸਿੰਘ ਸਿਧਾਂਤ ਦੇ ਪਕੇ ਤੇ ਇਕ ਦੂਜੇ ਦੇ ਸਾਥੀ ਸਨ !!
ਪਰ ਅੰਗਰੇਜ ਨੂੰ ਇਹ ਗਲ ਰਾਸ ਨਹੀ ਸੀ , ਉਸਨੇ ਅਹਿਮਦ ਸ਼ਾਹ ਅਬਦਾਲੀ ਦੇ ਪਾਲਤੂ ਭੇਖੀ ਸਿੱਖਾਂ ਰਾਹੀਂ ਸਿਖ ਸਿਧਾਂਤ ਨੂੰ ਹੀ ਸਟ ਮਾਰਨ ਦੀ ਨੀਤੀ ਅਪਣਾਈ !! ਪੰਜਾਬ ਦਾ ਬਾਲ ਬਾਦਸ਼ਾਹ ਇਸਾਈ ਬਣਾ ਦਿਤਾ , ਜਦੋਂ ਉਹ ਸਚ ਜਾਣ ਕੇ ਸਿੰਘ ਸਜ ਵਾਪਸ ਆਉਣ ਲਗਾ ਤਾਂ ਬਹੁਤੇ ਸਿੱਖ ਅਖੌਤੀ ਆਗੂ ਉਸ ਦੇ ਨੇੜੇ ਲਗਣ ਦੀ ਥਾਂ ਅੰਗਰੇਜੀ ਟੋਡੀ ਬਣ ਚੁਕੇ ਸਨ !! ਆਪਣੇ ਰਾਜ ਵਿਚ ਉਹ ਪੈਰ ਨਾ ਰਖ ਸਕਿਆ ਤੇ ਪੈਰਿਸ ਦੇ ਹੋਟਲ ਵਿਚ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ! ਅਜ ਤਕ ਉਸ ਬਾਦਸ਼ਾਹ ਦਾ ਸ਼ਰੀਰ ਸਿਖ ਰਵਾਇਤਾਂ ਦੇ ਉਲਟ ਵਲੈਤ ਵਿਚ ਦਫਨ ਹੈ !! ਸੰਸਕਾਰ ਦਾ ਵੀ ਕੋਈ ਉਦਮ ਅਜ ਤਕ ਨਹੀ ਹੋਇਆ !!
ਅੰਗਰੇਜ ਨੇ ਰਾਜਮਾਤਾ ਤੇ ਸ਼ੇਰਨੀ ਜਿੰਦ ਕੌਰ ਨੂੰ ਵੀ ਬਦਨਾਮ ਕਰਨ ਦੀ ਕੋਈ ਕਸਰ ਨਹੀ ਛਡੀ !! ਪਰ ਉਸਦਾ ਸੰਸਕਾਰ ਵੀ ਪੰਜਾਬ ਵਿਚ ਨਾ ਕਰਨ ਦਿਤਾ !!
1920-1925 ਦੀ ਗੁਰਦਵਾਰਾ ਸੁਧਾਰ ਲਹਿਰ ਨੇ ਸਿਖ ਕੌਮ ਨੂੰ ਹਲੂਣਾ ਤਾਂ ਜਰੂਰ ਦਿਤਾ ਪਰ ਟੋਡੀਆਂ ਨੇ ਇਸਨੂੰ ਕੇਵਲ ਗੁਰਦੁਆਰਾ ਪ੍ਰਬੰਧ ਤਕ ਸੀਮਿਤ ਕਰ ਦਿਤਾ ਤੇ ਧਰਮ ਪ੍ਰਚਾਰ ਇਸ ਦਾ ਹਿਸਾ ਨਹੀ ਸੀ ! ਅੰਗਰੇਜ ਵਿਰੋਧੀ ਕਾਂਗਰਸ ਦੀ ਝੋਲੀ ਪੈ ਗਏ ਤੇ ਅੰਗਰੇਜ ਪਖੀ ਤਾਂ ਪਹਿਲਾਂ ਬਿਨਾ ਧਰਮ ਪ੍ਰਵਰਤਣ ਹੀ ਸਿਖ ਧਰਮ ਦੇ ਸਿਧਾਂਤ ਤੋਂ ਕੋਹਾਂ ਦੂਰ ਜਾ ਚੁਕੇ ਸਨ !!
1928 ਈ ਦੀ ਮੋਤੀ ਲਾਲ ਨੇਹਰੂ ਰਿਪੋਰਟ ਨੇ ਸਿਖਾਂ ਦੀ ਆਜਾਦ ਭਾਰਤ ਵਿਚ ਵੀ ਕਿਸੇ ਵੀ ਵਿਸ਼ੇਸ਼ ਅਧਿਕਾਰ ਨੂੰ ਨਾਂਹ ਕਰ ਦਿਤੀ ਸੀ ਤੇ ਵਖਰੇ ਖਿਤੇ ਜਿਥੇ ਸਿਖ ਆਜਾਦੀ ਦਾ ਨਿਘ ਮਾਣ ਸਕਣਗੇ ਦੇ ਲਾਰੇ ਵਫਾ ਨਹੀ ਹੋਏ !!
ਕਾਂਗਰਸ ਨਾਲ 1948ਈ ਤੇ 1956 ਦਾ ਰਲੇਵਾਂ ਸਿੱਖ ਪੰਥ ਤੇ ਪੰਜਾਬ ਲਈ ਕੁਝ ਵੀ ਪ੍ਰਾਪਤ ਕਰ ਸਕਿਆ । ਪੰਜਾਬੀ ਭਾਸ਼ਾ , ਪੰਜਾਬੀ ਸੂਬਾ ਤੇ ਧਰਮ ਯੁਧ ਮੋਰਚੇ ਦੀ ਪ੍ਰਾਪਤੀ ਕੇਵਲ ਸਿੱਖ ਕੌਮ ਦਾ ਜਾਨੀ ਤੇ ਮਾਲੀ ਨੁਕਸਾਨ ਹੀ ਰਹੀ !! ਰਾਜਨੀਤਿਕ ਤੌਰ ਤੇ ਵਖਰੀ ਨੀਤੀ ਨਾਂ ਹੋਣ ਕਾਰਨ ਕਾਮਰੇਡਾਂ ਦੇ ਨਾਮ ਧਰੀਕ ਕਿਸਾਨ ਅੰਦੋਲਨ ਨੂੰ ਪੰਥਕ ਅੰਦੋਲਨ ਬਣਾ ਕੇ ਕੌਮ ਨੂੰ ਇਕ ਹੋਰ ਲੜਾਈ ਵਿਚ ਧਕ ਕੇ ਨੁਕਸਾਨ ਕਰਵਾ ਦਿਤਾ !!
1967 ਈ ਤੋਂ ਵਾਦ ਬਣੀਆਂ ਨਾਮ ਧਰੀਕ ਪੰਥਕ ਲੀਡਰਾਂ ਦੀਆਂ ਸਰਕਾਰਾਂ ਨੇ ਕੋਈ ਵੀ ਅਜਿਹਾ ਕੀਤਾ ਕੰਮ ਨਜਰ ਨਹੀਂ ਆਉਂਦਾ ਜਿਸ ਤੇ ਕੌਮ ਮਾਣ ਕਰ ਸਕੇ !!
ਸਿੱਖ ਕੌਮ ਨੂੰ ਅਤਵਾਦ ਦੀ ਭਠੀ ਵਿਚ ਸੁਟਣ ਲਈ ਵੀ ਉਹ ਨਕਸਲਵਾੜੀ ਤੇ ਪੰਥ ਵਿਰੋਧੀ ਲੋਕ ਹਨ ਜੋ ਆਪਣੀ ਲੜਾਈ ਹਾਰ ਕੇ ਪੰਥਕ ਸਫਾਂ ਵਿਚ ਘੁਸਪੈਠ ਕਰ ਗਏ !!
ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਵਲੋਂ ਜੁਲਾਈ 1982 ਵਿਚ ਭਾਈ ਅਮਰੀਕ ਸਿੰਘ ਤੇ ਭਾਈ ਠਾਹਰਾ ਸਿੰਘ ਦੀ ਰਿਹਾਈ ਲਈ ਲਾਇਆ ਮੋਰਚਾ ਕਿਵੇਂ ਧਰਮਯੁਧ ਬਣ ਗਿਆ ਜਾ ਬਣਾ ਲਿਆ ਗਿਆ !! ਏਸ਼ੀਅਨ ਖੇਡਾਂ ਸਮੇਂ ਦਿਲੀ ਜਾਂਦਿਆ ਸਿਖਾਂ ਦੀ ਬੇਇਜਤੀ ਤੋਂ ਝੂਠੇ ਪੁਲਿਸ ਮੁਕਾਬਲੇ , ਬੇਗੁਨਾਹਾਂ ਦੇ ਕਤਲ , ਗਿ੍ਰਫਤਾਰੀਆਂ ਤੇ ਮਰਜੀਵੜੇ ਬਨਣ ਦੀ ਸੁੰਹ ਖਾਉਣ ਵਾਲਿਆਂ ਨੇ ਪੰਜਾਬ ਦੇ ਹਰ ਪਿੰਡ ਵਿਚ ਮਿਟੀ ਖੂਨ ਨਾਲ ਲਾਲ ਕਰ ਦਿੱਤੀ। ਹਜਾਰਾ ਮੌਤਾਂ ਤੇ ਬੇਗੁਨਾਹਾਂ ਦੇ ਖੂਨ ਤੋਂ ਬਾਦ ਪ੍ਰਾਪਤੀ ਕੇਵਲ ਇਕ ਵਾਰੀ ਫੇਰ ਪੰਜਾਬ ਦੀ ਰਾਜਸੀ ਕੁਰਸੀ ਹੀ ਹੋਈ , ਇਕ ਵੀ ਸਮਸਿਆ ਦਾ
ਹਲ ਨਹੀਂ ਹੋਇਆ , ਨਾ ਖਾਲਿਸਤਾਨ ਮਿਲਿਆ ਨਾ ਚੰਡੀਗੜ , ਨਾ ਹੀ ਪੰਜਾਬੀ ਬੋਲਦੇ ਇਲਾਕੇ ਤੇ ਨਾ ਹੀ ਦਰਿਆਈ ਪਾਣੀ !!
1985 , 1989 , 1997 , 1998 ,2007 ਤੇ 2012 ਈ ਦੀਆਂ ਵਿਧਾਨ ਸਭਾ ਜਿਤਾਂ ਕੇਵਲ ਪੰਥਕ ਅਖਵਾਉਣ ਵਾਲੇ ਰਾਜਸੀ ਲੋਕਾਂ ਨੂੰ ਹੀ ਲਾਭ ਹੋਇਆ !!
2007ਈ ਤੋਂ ਵਾਦ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੌਰ ਪੰਜਾਬ ਵਿਚ ਹੀ ਸ਼ੁਰੂ ਹੋ ਗਿਆ 2015ਈ ਵਿਚ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰਨ ਵਾਲਿਆਂ ਤੇ ਪੁਲਿਸ ਗੋਲੀ ਚਲਾਉਣਾ ਤੇ ਪੁਲਿਸ ਦਾ ਅਣਪਛਾਤੇ ਹੋਣਾ ਪਹਿਲੀ ਵਾਰੀ ਪੰਜਾਬੀਆਂ ਤੇ ਸਿਖਾਂ ਨੇ ਵੇਖਿਆ !!
ਪੰਜਾਬ ਦੀ ਅਮਨ ਸ਼ਾਤੀਂ ਨੂੰ ਪਿਛਲੇ 75 ਸਾਲ ਤੋਂ ਲਗੇ ਲਾਂਬੂ ਨੇ ਪੰਜਾਬ ਦੀ ਆਰਥਿਕਤਾ ਤੇ ਭਾਈਚਾਰਾ ਤਬਾਹ ਕਰ ਦਿਤਾ !! 2017 ਈ ਦੀਆਂ ਵਿਧਾਨ ਸਭਾ ਚੋਣਾ ਦੇ ਨਤੀਜੇ 1952 ਈ ਤੋਂ ਵੀ ਮਾੜੇ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਵੀ ਨਹੀਂ ਰਿਹਾ ,2022 ਈ ਦੀ ਵਿਧਾਨ ਸਭਾ ਅੰਦਿਰ ਤਾਂ ਪੰਥਕ ਰਾਜਨੀਤੀ ਦਾ ਸੂਰਜ ਹੀ ਡੁਬ ਗਿਆ ।
ਰਾਜ ਬਿਨਾ ਨਾ ਧਰਮ ਚਲੈ ਹੈਂ !! ਦਾ ਹੁਕਮ ਹੈ , ਪਰ 1920ਈ ਤੋਂ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੀ , ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਰਮਲ ਪੰਥ ਨੂੰ ਕਰਮਕਾਂਡੀ ਬਣਾਕੇ , ਮੈਂਬਰ ਸਾਹਿਬਾਨ ਦੇ ਬਚਿਆਂ ਲਈ ਨੌਕਰੀ , ਅਕਾਲੀ ਦਲ ਦੇ ਰਾਜਸੀ ਖਰਚੇ ਤੇ ਗਤੀਵਿਧੀਆਂ ਦੇ ਕੇਂਦਰ ਤੇ ਦੂਜੇ ਸਿੱਖਾਂ ਨੂੰ ਬਦਨਾਮ ਕਰਨ ਤਕ ਹੀ ਸੀਮਿਤ ਰਖਿਆ ਹੈ !!
ਖਾੜਕੂ , ਬਾਬਾ , ਮਿਸ਼ਨਰੀ , ਟਕਸਾਲੀ , ਜਥੇਦਾਰ ਜਾ ,ਨਰਮ ਅਖਵਾਉਣ ਵਾਲਾ ਇਕ ਵੀ ਧਾਰਮਿਕ ਜਾ ਰਾਜਨੀਤਿਕ ਲੀਡਰ ਪੂਰੇ ਸਮਾਜ ਵਿਚ ਨਹੀਂ ਜਿਸ ਦਾ ਕੌਮ ਜਾ ਨਵੀਂ ਪੀੜੀ ਇਤਬਾਰ ਕਰ ਸਕੇ !! ਧੜੇ ਪਾਰਟੀਆਂ ਬਦਲਣ ਜਾਂ ਬਣਾਉਣ ਨਾਲ ਕੋਈ ਵੀ ਕੌਮ ਦਾ ਭਰੋਸਾ ਜਿਤਣਯੋਗ ਨਹੀਂ ਰਿਹਾ !! ਇਸ ਕਾਰਨ ਹੀ ਪੰਥਕ ਦਿਖ ਵਾਲੇ ਆਗੂ ਰਾਜਨੀਤੀ ਵਿਚ ਹਾ਼ਸ਼ੀਏ ਤੇ ਚਲੇ ਗਏ ਹਨ !! ਸਿਖ ਸਮਾਜ ਅਗਵਾਈ ਲਈ ਨਾਸਤਿਕ ਵਿਚਾਰਧਾਰਾ ਵਾਲੇ ਲੋਕਾਂ ਦੇ ਪਿਛੇ ਲਗ ਪਤਿਤ ਹੋ ਰਹੇ ਹਨ !!
ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨ ਵਾਲਾ ਵੀ ਹੁਣ ਪੰਥਕ ਦੋਖੀ ਨਹੀਂ ਲਗਦਾ ਤੇ ਕੌਮੀ ਸੇਵਾ ਕਰ ਸਨਮਾਨ ਪ੍ਰਪਾਤ ਕਰਨ ਵਾਲੇ ਨੂੰ ਜਰੂਰ ਭੰਡਿਆ ਜਾ ਰਿਹਾ ਹੈ !!
ਪੰਥ ਦੇ ਸੇਵਕ , ਪ੍ਰਤੀਨਿਧ ਜਾ ਰਾਖੇ , ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਜਾਂ ਉਨਾ ਦੀ ਪੁਸ਼ਤ ਪੂਰਨ ਵਾਲੇ ਗਹਦਾਨੇ ਜਾਣ ਲਗ ਪਏ ਹਨ !!
ਦਸਮ ਪਿਤਾ ਦਾ ਖੰਡੇ ਵਾਟੇ ਵਿਚੋਂ ਨਿਕਲੇ ਧਰਮ ਨੂੰ ਕੋਈ ਖਤਰਾ ਨਹੀਂ , ਇਹ ਬੁਧ ਧਰਮ ਵਾਂਗ ਕਈ ਦੇਸ਼ਾਂ ਵਿਚ ਪ੍ਰਫੁਲਤ ਹੋਣ ਦੇ ਸਮਰਥ ਵਿਸ਼ਵ ਧਰਮ ਹੈ , ਪਰ ਵਾਹਿਗੁਰੂ ਚਾਹੇ ਤਾਂ ਕਰੇਗਾ ਮੇਹਰਬਾਨੀ ਨਹੀਂ ਪੰਜਾਬ ਵਿਚ ਸੂਰਜ ਡੁੱਬ ਰਿਹਾ ਹੈ , ਕਿਉਕੀਂ ਨਾ ਕੋਈ ਪੰਥ ਪ੍ਰਵਾਨਿਤ ਆਗੂ ਹੈ ਨਾ ਹੀ ਕੋਈ ਮੁੱਦਾ !!
ਵਿਦੇਸ਼ੀ ਸ਼ਿਹ ਤੇ ਦੂਸਰੇ ਦੇਸ਼ਾਂ ਵਿਚ ਬੈਠ ਖਾਲਿਸਤਾਨ ਦੀਆਂ ਗਲਾਂ ਸ਼ਾਇਦ ,ਰਾਜਸੀ ਸ਼ਰਨ ਲੈਣ ਲਈ ਜਾਂ ਦੂਜਿਆਂ ਨੂੰ ਖੁਸ਼ ਕਰਨ ਲਈ ਹਨ , ਜੋ ਜਮੀਨੀ ਹਕੀਕਤ ਤੋਂ ਕੋਹਾਂ ਦੂਰ ਹਨ !!
test