ਇਕਬਾਲ ਸਿੰਘ ਲਾਲਪੁਰ
ਪਿਛਲੇ ਦਿਨਾਂ ਵਿੱਚ “Who is the greatest leader in World History ? Some one who exercised power and had a positive impact on humanity “ ਵਾਰੇ ਖੋਜ ਹੋਈ !!
ਦੁਨੀਆ ਦੇ ਇਤਹਾਸ ਵਿੱਚ ਜੇਕਰ ਪਰਉਪਕਾਰੀ ਤੇ ਬਹਾਦੁਰ ਬਾਦਸ਼ਾਹਾਂ ਦੀ ਗੱਲ ਚਲਦੀ ਹੈ, ਤਾਂ ਖਾਲਸਾ ਕੇਵਲ 300 ਸਾਲਾਂ ਦੇ ਇਤਿਹਾਸ ਨਾਲ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਰੂਪ ਵਿੱਚ ਪੰਜਵੇਂ ਨੰਬਰ ਤੇ ਹੈ, ਇਹ ਨੋਮੀਨੇਸ਼ਨ ਕਿਸੇ ਸਿੱਖ ਜਾ ਭਾਰਤੀ ਵੱਲੋਂ ਨਹੀਂ, ਬਲਕਿ ਦੁਨੀਆ ਭਰ ਦੇ ਇਤਿਹਾਸਕਾਰਾ ਵੱਲੋਂ ਹੈ !!
ਕੁਝ ਸਾਲ ਪਹਿਲਾਂ ਅਸਟਰੇਲੀਆ ਅੰਦਿਰ ਦੁਨੀਆ ਦੇ ਮਹਾਨ ਜਰਨੈਲਾਂ ਵਾਰੇ ਖੌਜ ਹੋਈ ਤਾਂ ਸਿਕੰਦਰ, ਸੀਜਰ ਆਦਿ ਨੂੰ ਪਿੱਛੇ ਛੱਡ ਸਰਦਾਰ ਹਰੀ ਸਿੰਘ ਨਲਵਾ ਦੁਨੀਆ ਦੇ ਇਤਿਹਾਸ ਵਿੱਚ ਪਹਿਲੇ ਨੰਬਰ ਤੇ ਸੀ !!
ਕੋਮ ਲਈ ਇਹ ਪ੍ਰਾਪਤੀਆਂ ਮਾਣ ਵਾਲ਼ੀਆਂ ਹਨ !!
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਸੀਂ ਕੁਝ ਮਹੀਨੇ ਪਹਿਲਾ ਹੀ ਮਨਾ ਕੇ ਹਟੇ ਹਾਂ, ਇਥੋ ਹੀ ਸਿੱਖ ਧਰਮ ਦੇ ਕਲਿਆਣ ਕਾਰੀ ਫ਼ਲਸਫ਼ੇ ਤੇ ਨਿਰਮਲ ਪੰਥ ਦੀ ਆਰੰਭਤਾ ਹੋਈ !! ਕਿਸੇ ਵੀ ਫ਼ਲਸਫ਼ੇ ਦੀ ਪਰਖ ਉਸਨੂ ਮੰਨਣ ਵਾਲੇ ਲੋਕਾਂ ਦੇ ਜੀਵਨ ਤੇ ਚਰਿੱਤਰ ਵਿੱਚੋਂ ਪ੍ਰਗਟ ਹੁੰਦਾ ਹੈ !!
1469 ਤੋਂ 1708 ਈ ਤੱਕ ਤਾਂ ਗੁਰੂ ਸਾਹਿਬਾਨ ਨੇ ਪੀਰੀ ਸੰਕਲਪ ਹੀ ਪੇਸ਼ ਕੀਤਾ, 21 ਲੜਾਈਆਂ ਜਿੱਤ ਕੇ ਵੀ ਇਕ ਇੰਚ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ !! ਪਰ ਹਲੇਮੀ ਰਾਜ ਜਿੱਥੇ ਸਾਰੇ ਸੁੱਖੀ ਵੱਸਣ ਤੇ ਸਵਾ ਲਾਖ ਨਾਲ ਇਕ ਇਕ ਲੜਣ ਵਾਲਾ ਖਾਲਸਾ , ਭਾਰਤੀ ਸਮਾਜ ਦੀਆਂ ਅਖੌਤੀ ਚਿੜੀਆਂ ਨੂੰ ਖਾਲਸਾ ਪਾਣ ਦੇ ਕੇ ਬਾਜ ਤੋੜਣ ਦੀ ਜੁਗਤ ਦੇ ਦਿੱਤੀ !!
ਸਿੱਖ ਫ਼ਲਸਫ਼ੇ ਦੀ ਰੂਹ ਨਾਲ ਮਨੁੱਖਤਾ ਦੀ ਸੇਵਾ ਦੁਨੀਆ ਭਰ ਵਿੱਚ ਕਰ ਰਹੇ ਹਨ ਤੇ ਨਾਮਣਾ ਖਟ ਰਹੇ ਹਨ !!
ਪਰ ਪਿਛਲੇ ਕਰੀਬ 180 ਸਾਲ ਭਾਵ 1849 ਤੋਂ ਵਾਦ ਕੌਮ ਚੜਦੀ ਕਲਾ ਦੀ ਥਾਂ ਢਹਿੰਦੇ ਵੱਲ ਜਾ ਰਹੀ ਹੈ !!
ਧਾਰਮਿਕ ਰੂਪ ਵਿੱਚ ਨਿਰਮਲ ਪੰਥ ਦੀ ਥਾਂ ਕਰਮਕਾਂਡਾਂ ਨੂੰ ਪਹਿਲ ਤੇ ਦੂਜੇ ਧਰਮਾਂ ਵਾਂਗ ਬਦਲਵੇਂ ਕਰਮ ਕਾਂਡ ਚਲਾ ਲੈਣੇ !!
ਸਮਾਜਿਕ ਰੂਪ ਵਿੱਚ ਜਾਤ-ਪਾਤ ਨੂੰ ਪ੍ਰਵਾਨਗੀ ਤੇ ਕਾਨੂੰਨੀ ਮਾਨਤਾ ਸਵੀਕਾਰ ਕਰਨੀ ਕਿੰਨੀ ਜਾਇਜ ਹੈ ?
ਆਰਥਿਕ ਰੂਪ ਵਿੱਚ ਘਾਲਿ ਖਾਇ ਕਿਛ ਹੱਥੋਂ ਦੇ ਦੀ ਥਾਂ ਪੁਜਾਰੀ , ਬਾਬੇ ਤੇ ਡੇਰੇਦਾਰ ਬਣ ਲੋਕਾਂ ਨੂੰ ਕਿਰਤ ਦੀ ਪ੍ਰਧਾਨਗੀ ਦੀ ਥਾਂ ਕੁਰਾਹੇ ਪਾ ਰਹੇ ਹਨ !!
ਨਸ਼ਿਆ ਨੂੰ ਮਾਨਤਾ , ਆਪਸੀ ਫੁੱਟ ਕੋਮ ਲਈ ਘਾਤਕ ਬਣ ਚੁੱਕੀ ਹੈ !!
ਰਾਜਨੀਤਿਕ ਰੂਪ ਵਿੱਚ ਆਪਣੀ ਨਿਤੀ ਤੇ ਕਾਰਜ ਵਿਧੀ ਦੀ ਘਾਟ ਕਾਰਨ ਸਿੱਖ ਬੁਹ ਗਿਣਤੀ ਵਾਲੇ ਪ੍ਰਦੇਸ਼ ਪੰਜਾਬ ਵਿੱਚ ਹੀ ਸਿੱਖ ਸਮਾਜ ਦੇ ਹੱਕਾਂ ਦੀ ਰਾਖੀ ਨਹੀਂ ਕਰ ਸਕੇ !!
ਕੀ ਮਹਾਨ ਗੁਰੂ ਸਾਹਿਬਾਨ , ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲਵਾ ਦੀ ਵਿਰਾਸਤ ਅੱਗੇ ਵਧਾਉਣਾ ਸਾਡੀ ਜ਼ੁਮੇਵਾਰੀ ਨਹੀਂ ?
ਵਾਹਿਗੁਰੂ ਜੀ ਕੀ ਫ਼ਤਿਹ !!
test