ਭਾਰਤ ਦੇ ਕੰਪਾਊਂਡ ਤੀਰਅੰਦਾਜ਼ਾਂ ਨੇ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਇੱਕ ਚਾਂਦੀ ਅਤੇ ਦੋ ਸੋਨ ਤਗਮੇ ਜਿੱਤੇ। ਜੋਤੀ ਸੁਰੇਖਾ ਵੇਨੱਮ, ਦੀਪਸ਼ਿਖਾ ਅਤੇ ਪ੍ਰਿਤਿਕਾ ਪ੍ਰਦੀਪ ਨੇ ਮਹਿਲਾ ਟੀਮ ਵਰਗ ਦੇ ਫਾਈਨਲ ਵਿੱਚ ਕੋਰੀਆ ਨੂੰ 236-234 ਦੇ ਸਕੋਰ.
14 ਨਵੰਬਰ, 2025 – ਢਾਕਾ : ਭਾਰਤ ਦੇ ਕੰਪਾਊਂਡ ਤੀਰਅੰਦਾਜ਼ਾਂ ਨੇ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਇੱਕ ਚਾਂਦੀ ਅਤੇ ਦੋ ਸੋਨ ਤਗਮੇ ਜਿੱਤੇ। ਜੋਤੀ ਸੁਰੇਖਾ ਵੇਨੱਮ, ਦੀਪਸ਼ਿਖਾ ਅਤੇ ਪ੍ਰਿਤਿਕਾ ਪ੍ਰਦੀਪ ਨੇ ਮਹਿਲਾ ਟੀਮ ਵਰਗ ਦੇ ਫਾਈਨਲ ਵਿੱਚ ਕੋਰੀਆ ਨੂੰ 236-234 ਦੇ ਸਕੋਰ ਨਾਲ ਹਰਾਇਆ। ਤਿੰਨੇ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੋਰੀਆ ਦੀ ਪਾਰਕ ਯੇਰਿਨ, ਓ ਯੂਹਯੂਨ ਅਤੇ ਜੁੰਗੀਯੂਨ ਪਾਰਕ ਨੂੰ ਹਰਾਇਆ ਹੈ। ਕੰਪਾਊਂਡ ਟੀਮ ਵਿੱਚ ਅਭਿਸ਼ੇਕ ਵਰਮਾ ਤੇ ਦੀਪਸ਼ਿਖਾ ਨੇ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ 153-151 ਦੇ ਫਰਕ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਕੰਪਾਊਂਡ ਪੁਰਸ਼ ਟੀਮ ਦੇ ਫਾਈਨਲ ਵਿੱਚ ਭਾਰਤ ਨੂੰ ਕਜ਼ਾਖ਼ਸਤਾਨ ਨੇ 230-229 ਦੇ ਫਰਕ ਨਾਲ ਹਰਾਇਆ। ਭਾਰਤੀ ਟੀਮ ਵਿੱਚ ਅਭਿਸ਼ੇਕ ਵਰਮਾ, ਸਾਹਿਲ ਰਾਜੇਸ਼ ਯਾਦਵ ਤੇ ਪ੍ਰਥਮੇਸ਼ ਫੂਗੇ ਸ਼ਾਮਲ ਸਨ, ਜਦਕਿ ਕਜ਼ਾਖ਼ਸਤਾਨ ਟੀਮ ਵਿੱਚ ਦਿਲਮੁਖਾਮੇਤ ਮੁਸਾ, ਬੁਨਿਯੋਦ ਮਿਰਜ਼ਾਮੇਤੋਵ ਤੇ ਆਂਦਰੇਈ ਯੂਤਯੁਨ ਸ਼ਾਮਲ ਸਨ।
https://www.punjabitribuneonline.com/news/sports/indian-archers-win-two-gold-medals/
ਜੀਤ ਸਿੰਘ ਨੇ ਮਾਸਟਰ ਅਥਲੈਟਿਕਸ ’ਚ ਸੋਨਾ ਜਿੱਤਿਆ
ਮੁਹਾਲੀ ਦੇ ਸਰਕਾਰੀ ਕਾਲਜ ਦੇ ਖੇਡ ਮੈਦਾਨ ਵਿੱਚ ਅਭਿਆਸ ਕਰਨ ਵਾਲੇ ਜੀਤ ਸਿੰਘ ਨੇ 65-70 ਸਾਲ ਉਮਰ ਵਰਗ ਦੀ ਚੇਨਈ ਵਿੱਚ ਹੋਈ 23ਵੀਂ ਏਸ਼ੀਅਨ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਰ ਦੌੜਾਕਾਂ ਦੀ 100 ਮੀਟਰ ਰਿਲੇਅ ਵਿੱਚ ਸੋਨ ਤਗਮਾ ਜਿੱਤਿਆ ਹੈ।
ਐਸਏਐਸ ਨਗਰ (ਮੁਹਾਲੀ) : ਮੁਹਾਲੀ ਦੇ ਸਰਕਾਰੀ ਕਾਲਜ ਦੇ ਖੇਡ ਮੈਦਾਨ ਵਿੱਚ ਅਭਿਆਸ ਕਰਨ ਵਾਲੇ ਜੀਤ ਸਿੰਘ ਨੇ 65-70 ਸਾਲ ਉਮਰ ਵਰਗ ਦੀ ਚੇਨਈ ਵਿੱਚ ਹੋਈ 23ਵੀਂ ਏਸ਼ੀਅਨ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਰ ਦੌੜਾਕਾਂ ਦੀ 100 ਮੀਟਰ ਰਿਲੇਅ ਵਿੱਚ ਸੋਨ ਤਗਮਾ ਜਿੱਤਿਆ ਹੈ। ਜੀਤ ਸਿੰਘ ਇੱਥੇ ਕੋਚ ਰਾਮਸ਼ੰਕਰ ਪ੍ਰਸਾਦ ਦੀ ਅਗਵਾਈ ਹੇਠ ਅਭਿਆਸ ਕਰਦੇ ਸਨ। ਜੀਤ ਸਿੰਘ ਨੇ ਆਪਣੀ ਇਸ ਪ੍ਰਾਪਤੀ ਨਾਲ 2026 ਵਿੱਚ ਕੋਰੀਆ ਵਿੱਚ ਹੋਣ ਵਾਲੀ ਵਿਸ਼ਵ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਰਾਹ ਪੱਧਰਾ ਕਰ ਲਿਆ ਹੈ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/sports/jeet-singh-wins-gold-in-masters-athletics/