21 ਸਤੰਬਰ 2024 – ਨਵੀਂ ਦਿੱਲੀ– ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸਭ ਤੋਂ ਵੱਡਾ ਅੱਤਵਾਦੀ ਦੱਸਿਆ। ਉਨ੍ਹਾਂ ਦੇ ਇਸ ਬਿਆਨ ਨਾਲ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਤੇਲੰਗਾਨਾ ਤੋਂ ਕਾਂਗਰਸ ਵਿਧਾਇਕ ਵੇਦਮਾ ਭੋਜੂ ਨੇ ਕੇਂਦਰੀ ਰੇਲ ਰਾਜ ਮੰਤਰੀ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ, ‘ਜੋ ਵੀ ਰਵਨੀਤ ਸਿੰਘ ਬਿੱਟੂ ਦਾ ਸਿਰ ਲੈ ਕੇ ਆਵੇਗਾ, ਉਸ ਦੇ ਨਾਂ ‘ਤੇ ਵਿਧਾਇਕ ਦੀ ਜਾਇਦਾਦ ‘ਚੋਂ 1.38 ਏਕੜ ਜ਼ਮੀਨ ਦਰਜ ਕਰਵਾਈ ਜਾਵੇਗੀ।’ ਕਾਂਗਰਸੀ ਵਿਧਾਇਕ ਦੇ ਇਸ ਬੇਤੁਕੇ ਬਿਆਨ ‘ਤੇ ਕਾਂਗਰਸ ਨੇ ਫਿਲਹਾਲ ਚੁੱਪ ਧਾਰੀ ਹੋਈ ਹੈ।
ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਨੇ ਐਕਸ ‘ਤੇ ਪੋਸਟ ‘ਚ ਆਪਣੀ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਾਂਗਰਸ 1984 ਤੋਂ 2024 ਤੱਕ ਬਿਲਕੁਲ ਨਹੀਂ ਬਦਲੀ ਹੈ। ਉਹ ਉਦੋਂ ਵੀ ਸਿੱਖਾਂ ਦੇ ਖੂਨ ਦੀ ਪਿਆਸੀ ਸੀ ਅਤੇ ਅੱਜ ਵੀ ਖੂਨ ਦੀ ਪਿਆਸੀ ਹੈ।
ਰਵਨੀਤ ਸਿੰਘ ਬਿੱਟੂ ਨੇ ਤੇਲੰਗਾਨਾ ਦੇ ਕਾਂਗਰਸੀ ਵਿਧਾਇਕ ਦੇ ਬਿਆਨ ਨੂੰ X ਉਤੇ ਸਾਂਝਾ ਕਰਦੇ ਹੋਏ ਲਿਖਿਆ, “ਕਾਂਗਰਸ 1984 ਤੋਂ 2024 ਤੱਕ ਨਹੀਂ ਬਦਲੀ ਹੈ। ਉਹ ਉਦੋਂ ਵੀ ਸਿੱਖਾਂ ਦੇ ਖੂਨ ਦੀ ਪਿਆਸੀ ਸੀ ਤੇ ਅੱਜ ਵੀ ਹੈ…ਇਹੀ ਹੈ ਮੋਹੱਬਤ ਦੀ ਦੁਕਾਨ।”
ਤੁਹਾਨੂੰ ਦੱਸ ਦੇਈਏ ਕਿ ਰਵਨੀਤ ਬਿੱਟੂ ਲਗਾਤਾਰ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਨਜ਼ਰ ਆ ਰਹੇ ਹਨ। ਕਰਨਾਟਕ ਦੇ ਇੱਕ ਕਾਂਗਰਸੀ ਅਧਿਕਾਰੀ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਦਰਅਸਲ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਨੇਤਾ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਗਈ ਹੈ।
ਰਾਹੁਲ ਦੇ ਵਿਰੁਧ ਬਿਆਨ ਦੇਣ ‘ਤੇ ਰਵਨੀਤ ਬਿੱਟੂ ਖਿਲਾਫ FIR ਦਰਜ
ਦੱਸ ਦਈਏ ਕਿ ਵੀਰਵਾਰ (19 ਸਤੰਬਰ) ਨੂੰ ਬੈਂਗਲੁਰੂ ‘ਚ ਕਾਂਗਰਸੀ ਨੇਤਾਵਾਂ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖਿਲਾਫ ਐੱਫ.ਆਈ.ਆਰ. ਬੈਂਗਲੁਰੂ ਪੁਲਿਸ ਨੇ ਕੇਂਦਰੀ ਰਾਜ ਮੰਤਰੀ ਦੇ ਖਿਲਾਫ ਧਾਰਾ 353 (ਝੂਠੀ ਜਾਣਕਾਰੀ ਦੇ ਅਧਾਰ ‘ਤੇ ਬਿਆਨ ਦੇਣਾ ਜਾਂ ਅਫਵਾਹਾਂ ਫੈਲਾਉਣਾ), 192 (ਦੰਗੇ ਭੜਕਾਉਣ ਦੇ ਇਰਾਦੇ ਨਾਲ ਭੜਕਾਊ ਬਿਆਨ ਦੇਣਾ), 196 (ਦੋ ਭਾਈਚਾਰਿਆਂ ਵਿਚਕਾਰ ਦੁਸ਼ਮਣੀ ਨੂੰ ਵਧਾਵਾ ਦੇਣਾ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਸਟਿਸ ਕੋਡ ਬੈਂਗਲੁਰੂ ਦੇ ਹਾਈ ਗਰਾਊਂਡ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ।
Courtesy : News 18
test