Asian Games 2023: ਭਾਰਤ ਨੇ ਨਿਸ਼ਾਨੇਬਾਜ਼ੀ ‘ਚ ਜਿੱਤਿਆ ਸੋਨ ਤਗਮਾ, 10 ਮੀਟਰ ਏਅਰ ਰਾਈਫਲ ‘ਚ ਤੋੜਿਆ ਵਿਸ਼ਵ ਰਿਕਾਰਡ
Asian Games 2023: ਏਸ਼ੀਆਈ ਖੇਡਾਂ 2023 ਦਾ ਆਯੋਜਨ ਚੀਨ ਦੇ ਹਾਂਗਜ਼ੂ ਵਿੱਚ ਕੀਤਾ ਜਾ ਰਿਹਾ ਹੈ। ਅੱਜ ਦੂਜੇ ਦਿਨ ਭਾਰਤ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਵੇਗਾ। ਯਾਦ ਰਹੇ ਕਿ ਭਾਰਤ ਦੇ ਕੁੱਲ 655 ਖਿਡਾਰੀ 41 ਖੇਡਾਂ ਵਿੱਚ ਦੇਸ਼ ਲਈ ਤਗਮੇ ਜਿੱਤਣ ਲਈ ਆਪਣਾ ਸਭ ਕੁਝ ਦੇਣ ਲਈ ਤਿਆਰ ਹਨ। ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਫਾਈਨਲ ਮੈਚ ਵਿੱਚ ਸ੍ਰੀਲੰਕਾ ਨਾਲ ਭਿੜੇਗੀ। ਭਾਰਤ ਕੋਲ ਮਹਿਲਾ ਕ੍ਰਿਕਟ ਸਮੇਤ ਕਈ ਖੇਡਾਂ ਵਿੱਚ ਸੋਨ ਤਗਮੇ ਜਿੱਤਣ ਦਾ ਸੁਨਹਿਰੀ ਮੌਕਾ ਹੈ।
Asian Games 2023: UPDATE
ਭਾਰਤ ਦੀ 10 ਮੀਟਰ ਪੁਰਸ਼ ਰਾਈਫਲ ਟੀਮ ਨੇ 1893.7 ਅੰਕ ਹਾਸਲ ਕਰਕੇ ਸੋਨ ਤਗਮਾ ਜਿੱਤਿਆ ਅਤੇ ਵਿਸ਼ਵ ਰਿਕਾਰਡ ਤੋੜ ਦਿੱਤਾ। ਵਿਸ਼ਵ ਚੈਂਪੀਅਨ ਰੁਦਰਾਕਸ਼ ਪਾਟਿਲ, ਓਲੰਪੀਅਨ ਦਿਵਿਆਂਸ਼ ਪੰਵਾਰ ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਦੀ ਟੀਮ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 1893.7 ਦਾ ਸਕੋਰ ਬਣਾਇਆ, ਜਿਸ ਨੇ ਚੀਨ ਵੱਲੋਂ ਬਣਾਏ 1893.3 ਦੇ ਵਿਸ਼ਵ ਰਿਕਾਰਡ ਨੂੰ ਬਿਹਤਰ ਬਣਾਇਆ।ਇਸ ਦੌਰਾਨ, ਭਾਰਤ ਨੇ ਪੁਰਸ਼ਾਂ ਦੇ ਚਾਰ ਰੋਇੰਗ ਮੁਕਾਬਲੇ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ, ਜਿੱਥੇ ਜਸਵਿੰਦਰ, ਭੀਮ, ਪੁਨੀਤ ਅਤੇ ਆਸ਼ੀਸ਼ ਦੇ ਕੁਆਟਰ ਨੇ 6:10.81 ਦਾ ਸਮਾਂ ਰਿਕਾਰਡ ਕੀਤਾ।
ਭਾਰਤ ਨੇ ਤੋੜਿਆ ਵਿਸ਼ਵ ਰਿਕਾਰਡ
ਇਸ ਈਵੈਂਟ ਵਿੱਚ ਕੋਰੀਆ ਗਣਰਾਜ 1890.1 ਦੇ ਨਾਲ ਦੂਜੇ ਸਥਾਨ ‘ਤੇ ਹੈ ਅਤੇ ਚੀਨ 1888.2 ਦੇ ਨਾਲ ਤੀਜੇ ਸਥਾਨ ‘ਤੇ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਇਸ ਨੇ ਇਕ ਚਾਂਦੀ ਦਾ ਤਗਮਾ ਅਤੇ ਇਕ ਕਾਂਸੀ ਦਾ ਤਗਮਾ ਜਿੱਤਿਆ ਸੀ, ਜਦਕਿ ਸਮੁੰਦਰੀ ਸਫ਼ਰ ਵਿਚ ਵੀ ਦੋ ਚਾਂਦੀ ਦੇ ਤਗਮੇ ਅਤੇ ਇਕ ਕਾਂਸੀ ਦੇ ਤਗਮੇ ਨਾਲ ਭਾਰਤ ਮੁਕਾਬਲਿਆਂ ਦੇ ਪਹਿਲੇ ਦਿਨ ਕੁੱਲ 5 ਤਗਮੇ ਜਿੱਤਣ ਵਿਚ ਸਫਲ ਰਿਹਾ ਸੀ। .
Courtesy : Punjabi Jagran
Asian Games 2023 : BAN ਦੀ ਬੱਲੇਬਾਜ਼ਾਂ ’ਤੇ ਕਹਿਰ ਬਣ ਕੇ ਟੁੱਟੀ Pooja Vastrakar, ਭਾਰਤੀ ਟੀਮ ਦੀ ਪੱਕੀ ਹੋਈ ਫਾਈਨਲ ਦੀ ਟਿਕਟ
ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਅਨ ਗੇਮਜ਼ 2023 ਦੇ ਫਾਈਨਲ ਦੀ ਟਿਕਟ ਕਟਾ ਲਈ ਹੈ। ਸੈਮੀਫਾਈਨਲ ਮੁਕਾਬਲੇ ’ਚ ਇਕਤਰਫਾ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 8 ਵਿਕੇਟ ਨਾਲ ਹਰਾਇਆ। ਬੰਗਲਾਦੇਸ਼ ਨਾਲ ਮਿਲੇ ਸਿਰਫ਼ 52 ਦੌੜਾਂ ਦੇ ਉਦੇਸ਼ ਨੂੰ ਭਾਰਤੀ ਟੀਮ ਨੇ 2 ਵਿਕੇਟ ਗਵਾ ਕੇ ਸਿਰਫ਼ 8.2 ਓਵਰ ’ਚ ਹਾਸਿਲ ਕਰ ਲਿਆ। ਪੂਜਾ ਵਾਸਤਰਕਾਰ ਨੇ ਗੇਂਦ ਨਾਲ ਕਹਿਰ ਢਾਉਂਦੇ ਹੋਏ 4 ਵਿਕੇਟ ਆਪਣੇ ਨਾਂ ਕੀਤੇ।
ਭਾਰਤੀ ਟੀਮ ਨੇ ਕਟਵਾਇਆ ਫਾਈਨਲ ਦਾ ਟਿਕਟ
52 ਰਨ ਦੇ ਉਦੇਸ਼ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਤੇ ਕਪਤਾਨ ਸਮ੍ਰਿਤੀ ਮੰਧਾਨਾ ਸਿਰਫ਼ 7 ਦੌੜਾਂ ਬਣਾ ਕੇ ਆਊਟ ਹੋਈ। ਸ਼ੇਫਾਲੀ ਵਰਮਾ ਨੇ ਕੁਝ ਦਮਦਾਰ ਸ਼ਾਟਸ ਲਗਾਉਣ ਤੋਂ ਬਾਅਦ 17 ਦੌੜਾਂ ਬਣਾਈਆ। ਹਾਲਾਂਕਿ, ਜੇਮਿਮਾ ਰੌਡਰਿਗਜ਼ ਨੇ ਇਕ ਪਾਸਾ ਸੰਭਾਲਿਆ ਤੇ ਟੀਮ ਨੂੰ ਜਿੱਤ ਦਿਵਾਈ। ਇਸ ਜਿੱਤ ਨਾਲ ਹੀ ਭਾਰਤੀ ਟੀਮ ਨੇ ਏਸ਼ੀਅਨ ਗੇਮਜ਼ ’ਚ ਘੱਟ ਤੋਂ ਘੱਟ ਆਪਣਾ ਚਾਂਦੀ ਦਾ ਤਗਮਾ ਪੱਕਾ ਕਰ ਲਿਆ ਹੈ।
ਪੂਜਾ ਨੇ ਮਚਾਈ ਤਬਾਹੀ
ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ’ਤੇ ਪੂਜਾ ਵਸਤਰਕਾਰ ਕਹਿਰ ਬਣ ਕੇ ਟੁੱਟੀ। ਪੂਜਾ ਨੇ ਮੈਚ ਦੇ ਪਹਿਲੇ ਹੀ ਓਵਰ ’ਚ ਬੰਗਲਾਦੇਸ਼ ਨੂੰ ਦੋ ਵੱਡੇ ਝਟਕੇ ਦਿੱਤੇ। ਇਸ ਤੋਂ ਬਾਅਦ ਬੰਗਲਾਦੇਸ਼ ਨੇ ਲਗਾਤਾਰ ਅੰਤਰਾਲ ’ਤੇ ਵਿਕੇਟਾਂ ਗਵਾਈਆ ਤੇ ਦੇਖਦੇ ਹੀ ਦੇਖਦੇ ਪੂਰੀ ਟੀਮ ਸਿਰਫ਼ 51 ਰਨ ਬਣਾ ਕੇ ਢਹਿ ਗਈ। ਪੂਜਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਸਿਰਫ਼ 17 ਦੌੜਾਂ ਦੇ ਕੇ 4 ਵਿਕੇਟ ਲਈਆ। ਉੱਥੇ ਹੀ ਅਮਨਜੋਤ ਕੌਰ ਤੇ ਰਾਜਸ਼ਵਰੀ ਗਾਇਕਵਾੜ ਨੇ ਕਫਾਇਤੀ ਗੇਂਦਬਾਜ਼ੀ ਕਰਨ ਦੇ ਨਾਲ ਇਕ-ਇਕ ਵਿਕਟ ਆਪਣੇ ਨਾਂ ਕੀਤੀ।
ਤਗਮਾ ਹੋਇਆ ਪੱਕਾ
ਬੰਗਲਾਦੇਸ਼ ਨੂੰ ਹਰਾਉਣ ਨਾਲ ਹੀ ਭਾਰਤੀ ਮਹਿਲਾ ਟੀਮ ਨੇ ਏਸ਼ੀਅਨ ਗੇਮਜ਼ 2023 ’ਚ ਘੱਟ ਤੋਂ ਘੱਟ ਆਪਣਾ ਚਾਂਦੀ ਦਾ ਤਗਮਾ ਫਿਕਸ ਕਰ ਲਿਆ ਹੈ। ਫਾਈਨਲ ਮੁਕਾਬਲੇ ’ਚ ਟੀਮ ਇੰਡੀਆ ਦੇ ਸਾਹਮਣੇ ਪਾਕਿਸਤਾਨ ਤੇ ਸ੍ਰੀਲੰਕਾ ਵਿਚਾਲੇ ਹੋਣ ਵਾਲੇ ਸੈਮੀਫਾਈਨਲ ਦੇ ਵਿਜੇਤਾ ਨਾਲ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਪਹਿਲੀ ਵਾਰ ਏਸ਼ੀਅਨ ਗੇਮਜ਼ ’ਚ ਹਿੱਸਾ ਲੈ ਰਹੀ ਹੈ।
Courtesy : Punjabi Jagran
Asian Games 2023 : ਸ਼ੂਟਿੰਗ ’ਚ ਮਿਲੀ ਭਾਰਤ ਨੂੰ ਦੁੱਗਣੀ ਖ਼ੁਸ਼ੀ, ਕਾਂਸੇ ਦੇ ਤਗਮੇ ਨੂੰ Ramita Jindal ਨੇ ਕੀਤਾ ਆਪਣੇ ਨਾਂ
ਨਵੀਂ ਦਿੱਲੀ : ਏਸ਼ੀਅਨ ਗੇਮਜ਼ 2023 ’ਚ ਤਗਮੇ ਦੀ ਬਰਸਾਤ ਸ਼ੁਰੂ ਹੋ ਗਈ ਹੈ। ਟੀਮ ਇਵੇਂਟ ’ਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਰਮਿਤਾ ਜਿੰਦਲ ਨੇ 10 ਮੀਟਰ ਏਅਰ ਰਾਈਫਲ ’ਚ ਦੇਸ਼ ਨੂੰ ਇਕ ਹੋਰ ਕਾਂਸੇ ਦਾ ਤਗਮਾ ਦਿਵਾ ਦਿੱਤਾ ਹੈ। ਅੱਜ ਦੇ ਦਿਨ ਭਾਰਤ ਦੀ ਝੋਲੀ ’ਚ ਆਇਆ ਇਹ ਕੁੱਲ ਪੰਜਵਾਂ ਤੇ ਸ਼ੂਟਿੰਗ ’ਚ ਦੂਸਰਾ ਤਗਮਾ ਹੈ। ਹਾਲਾਂਕਿ, ਮੇਹੁਲਾ ਘੋਸ਼ ਤਗਮਾ ਲਿਆਉਣ ਤੋਂ ਖੁੰਝ ਗਈ ਤੇ ਉਹ ਚੌਥੇ ਸਥਾਨ ’ਤੇ ਰਹੀ।
ਰਮਿਤਾ ਦੇ ਨਾਂ ਕਾਂਸੇ ਦਾ ਤਗਮਾ
10 ਮੀਟਰ ਦੀ ਏਅਰ ਰਾਈਫਲ ’ਚ ਰਮਿਤਾ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਕਾਂਸੇ ਦੇ ਤਗਮੇ ’ਤੇ ਕਬਜ਼ਾ ਕੀਤਾ। ਰਮਿਤਾ ਨੇ 230.1 ਅੰਕ ਹਾਸਲ ਕਰ ਕੇ ਕਾਂਸੇ ਦਾ ਤਗਮਾ ਜਿੱਤਿਆ। ਰਮਿਤਾ ਆਖ਼ਰੀ ਸ਼ਾਟ ਤੋਂ ਪਹਿਲਾਂ ਚਾਂਦੀ ਦਾ ਤਗਮਾ ਜਿੱਤਣ ਦੀ ਦਾਅਵੇਦਾਰ ਲੱਗ ਰਹੀ ਸੀ ਪਰ ਆਖ਼ਰ ’ਚ ਉਹ ਖੁੰਝ ਗਈ ਤੇ ਉਨ੍ਹਾਂ ਨੂੰ ਕਾਂਸੇ ਦੇ ਤਗਮੇ ਨਾਲ ਸਤੁੰਸ਼ਟੀ ਕਰਨੀ ਪਈ। ਮੇਹੁਲਾ ਘੋਸ਼ ਵੀ ਤਗਮਾ ਜਿੱਤਣ ਦੇ ਬਹੁਤ ਨੇੜੇ ਸੀ ਪਰ ਉਨ੍ਹਾਂ ਨੂੰ ਚੌਥੇ ਸਥਾਨ ’ਤੇ ਰਹਿਣਾ ਪਿਆ।
ਟੀਮ ਇਵੇਂਟ ’ਚ ਹੱਥ ਆਇਆ ਚਾਂਦੀ ਦਾ ਤਗਮਾ
ਇਸ ਨਾਲ ਪਹਿਲੇ ਟੀਮ ਇਵੇਂਟ ’ਚ ਭਾਰਤੀ ਮਹਿਲਾ ਸ਼ੂਟਿੰਗ ਟੀਮ ਨੇ ਚਾਂਦੀ ਦੇ ਤਗਮੇ ’ਤੇ ਕਬਜ਼ਾ ਜਮਾਇਆ। ਮੇਹੁਲਾ ਘੋਸ਼, ਆਸ਼ੀ ਚੌਕਸੇ ਤੇ ਰਮਿਤਾ ਦੀ ਜੋੜੀ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਚਾਂਦੀ ਦੇ ਤਗਮੇ ’ਤੇ ਨਿਸ਼ਾਨਾ ਲਗਾਇਆ ਹੈ। ਤਿੰਨਾਂ ਨੇ ਮਿਲਕੇ ਕੁੱਲ 1886 ਅੰਕ ਹਾਸਿਲ ਕੀਤੇ। ਮੇਹੁਲੀ ਨੇ 630.8, ਰਮਿਤਾ ਨੇ 631.9 ਤੇ ਆਸ਼ੀ ਨੇ 623.3 ਅੰਕ ਅਰਜਿਤ ਕਰਦੇ ਹੋਏ ਭਾਰਤ ਦਾ ਚੀਨ ’ਚ ਖੇਡੇ ਜਾ ਰਹੇ ਟੂਰਨਾਮੈਂਟ ’ਚ ਪਹਿਲਾ ਚਾਂਦੀ ਦਾ ਤਗਮਾ ਪੱਕਾ ਕੀਤਾ।
ਰੋਇੰਗ ’ਚ ਤਿੰਨ ਤਗਮੇ
ਏਸ਼ੀਅਨ ਗੇਮਸ 2023 ’ਚ ਰੋਇੰਗ ਖੇਡ ’ਚ ਭਾਰਤੀ ਖਿਡਾਰੀਆਂ ਦਾ ਦਮਦਾਰ ਪ੍ਰਦਰਸ਼ਨ ਜਾਰੀ ਹੈ। ਰੋਇੰਗ ’ਚ ਭਾਰਤ ਦੀ ਝੋਲੀ ’ਚ ਹੁਣ ਤਕ ਕੁੱਲ ਤਿੰਨ ਤਗਮੇ ਆ ਚੁੱਕੇ ਹਨ। ਅਰਵਿੰਦ ਸਿੰਘ ਤੇ ਅਰਜੁਨ ਦੀ ਜੋੜੀ ਨੇ ਦੇਸ਼ ਨੂੰ ਏਸ਼ੀਅਨ ਗੇਮਜ਼ 2023 ਦਾ ਪਹਿਲਾ ਚਾਂਦੀ ਦਾ ਤਗਮਾ ਦਿੱਤਾ। ਇਸ ਤੋਂ ਬਾਅਦ ਬਾਬੂ ਯਾਦਵ ਤੇ ਲੇਖ ਰਾਮ ਨੇ ਕਾਂਸੇ ਦੇ ਤਗਮੇ ’ਤੇ ਕਬਜ਼ਾ ਕੀਤਾ। ਟੀਮ ਇਵੇਂਟ ’ਚ ਵੀ ਰੋਇੰਗ ਦੇ ਖਿਡਾਰੀਆਂ ਨੇ ਦਮਦਾਰ ਖੇਡ ਦਿਖਾਇਆ ਤੇ ਚਾਂਦੀ ਦੇ ਤਗਮੇ ਨੂੰ ਆਪਣੇ ਨਾਂ ਕੀਤਾ।
Courtesy : Punjabi Jagran
Asian Games 2023 : ਅਰਵਿੰਦ ਸਿੰਘ ਤੇ ਅਰਜੁਨ ਲਾਲ ਦੀ ਜੋੜੀ ਨੇ ਰੋਇੰਗ ‘ਚ ਕੀਤਾ ਕਮਾਲ, ਚਾਂਦੀ ਦੇ ਤਗ਼ਮੇ ‘ਤੇ ਕੀਤਾ ਕਬਜ਼ਾ
ਨਵੀਂ ਦਿੱਲੀ : ਭਾਰਤ ਨੇ ਏਸ਼ੀਆਈ ਖੇਡਾਂ 2023 ਦੀ ਸ਼ੁਰੂਆਤ ਧਮਾਕੇ ਨਾਲ ਕੀਤੀ ਹੈ। ਸ਼ੂਟਿੰਗ ‘ਚ ਚਾਂਦੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਹੁਣ ਰੋਇੰਗ ਦੀ ਖੇਡ ਤੋਂ ਭਾਰਤ ਲਈ ਵੱਡੀ ਖਬਰ ਆ ਰਹੀ ਹੈ। ਅਰਵਿੰਦ ਸਿੰਘ ਅਤੇ ਅਰਜੁਨ ਲਾਲ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ। ਅਰਵਿੰਦ-ਅਰਜੁਨ ਨੇ ਲਾਈਟਵੇਟ ਡਬਲ ਸਕਲਸ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
ਰੋਇੰਗ ਖੇਡ ਵਿੱਚ ਪਹਿਲਾ ਚਾਂਦੀ ਦਾ ਤਗ਼ਮਾ
ਭਾਰਤ ਨੇ ਏਸ਼ੀਆਈ ਖੇਡਾਂ 2023 ਵਿੱਚ ਰੋਇੰਗ ਦੀ ਖੇਡ ਵਿੱਚ ਆਪਣਾ ਪਹਿਲਾ ਤਮਗਾ ਜਿੱਤਿਆ ਹੈ। ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ। ਭਾਰਤੀ ਜੋੜੀ ਨੇ ਲਾਈਟਵੇਟ ਡਬਲ ਸਕਲਸ ਵਰਗ ਵਿੱਚ 6.28.18 ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 16 ਸਾਲਾਂ ਵਿੱਚ ਦੇਸ਼ ਨੇ ਇਸ ਵਰਗ ਵਿੱਚ ਇਹ ਪਹਿਲਾ ਚਾਂਦੀ ਦਾ ਤਗਮਾ ਵੀ ਜਿੱਤਿਆ ਹੈ। ਦੋਹਾ ਖੇਡਾਂ ਵਿੱਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਵੀ ਹੈ।
ਨਿਸ਼ਾਨੇਬਾਜ਼ੀ ‘ਚੋਂ ਪਹਿਲਾ ਤਮਗ਼ਾ
ਏਸ਼ੀਆਈ ਖੇਡਾਂ 2023 ‘ਚ ਭਾਰਤ ਦਾ ਮੈਡਲ ਖਾਤਾ ਖੁੱਲ੍ਹ ਗਿਆ ਹੈ। ਭਾਰਤੀ ਮਹਿਲਾ ਸ਼ੂਟਿੰਗ ਟੀਮ ਨੇ 10 ਮੀਟਰ ਏਅਰ ਰਾਈਫਲ ‘ਚ ਦੇਸ਼ ਦਾ ਪਹਿਲਾ ਤਮਗਾ ਜਿੱਤਿਆ ਹੈ। ਮੇਹੁਲੀ ਘੋਸ਼, ਆਸ਼ੀ ਚੌਕਸੇ ਅਤੇ ਰਮਿਤਾ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦੇ ਤਗਮੇ ‘ਤੇ ਨਿਸ਼ਾਨਾ ਲਗਾਇਆ ਹੈ। ਤਿੰਨਾਂ ਨੇ ਮਿਲ ਕੇ ਕੁੱਲ 1886 ਅੰਕ ਬਣਾਏ। ਮੇਹੁਲੀ ਨੇ 630.8, ਰਮਿਤਾ ਨੇ 631.9 ਅਤੇ ਆਸ਼ੀ ਨੇ 623.3 ਅੰਕ ਬਣਾ ਕੇ ਚੀਨ ‘ਚ ਖੇਡੇ ਜਾ ਰਹੇ ਟੂਰਨਾਮੈਂਟ ‘ਚ ਭਾਰਤ ਦਾ ਪਹਿਲਾ ਚਾਂਦੀ ਦਾ ਤਗਮਾ ਪੱਕਾ ਕੀਤਾ।
ਗੋਲਡ ਮੈਡਲ ਚੀਨ ਨੂੰ ਗਿਆ
ਚੀਨ ਨੇ 10 ਮੀਟਰ ਏਅਰ ਰਾਈਫਲ ‘ਚ ਸੋਨ ਤਗਮੇ ‘ਤੇ ਕਬਜ਼ਾ ਕੀਤਾ। ਭਾਰਤੀ ਮਹਿਲਾ ਟੀਮ ਨੇ ਚੀਨ ਨੂੰ ਸਖ਼ਤ ਟੱਕਰ ਦਿੱਤੀ ਪਰ ਅੰਤ ਵਿੱਚ ਸੋਨ ਤਮਗਾ ਖਿਸਕ ਗਿਆ। ਚੀਨੀ ਜੋੜੀ ਨੇ 1896.6 ਅੰਕ ਬਣਾ ਕੇ ਸੋਨ ਤਗਮਾ ਜਿੱਤਿਆ।
Courtesy : Punjabi Jagran
Asian Games 2023 Ind-W vs BAN-W : ਉਜ਼ਬੇਕਿਸਤਾਨ ਨੂੰ 16-0 ਨਾਲ ਰੌਂਦ ਕੇ ਭਾਰਤੀ ਹਾਕੀ ਟੀਮ ਨੇ ਕੀਤਾ ਧਮਾਕੇਦਾਰ ਆਗਾਜ਼
Asian Games 2023 : ਏਸ਼ਿਆਈ ਖੇਡਾਂ 2023 ਚੀਨ ਦੇ ਹਾਂਗਜ਼ੂ ‘ਚ ਚੱਲ ਰਹੀਆਂ ਹਨ। ਭਾਰਤ ਦੇ ਕੁੱਲ 655 ਖਿਡਾਰੀ 41 ਖੇਡਾਂ ‘ਚ ਦੇਸ਼ ਲਈ ਤਗਮੇ ਜਿੱਤਣ ਲਈ ਆਪਣੀ ਜੀਅ-ਜਾਨ ਲਾਉਣ ਲਈ ਤਿਆਰ ਹਨ। ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਚੀਨ ਦੇ ਪੀਪਲਜ਼ ਰੀਪਬਲਿਕ ਆਫ ਚਾਈਨਾ ਦੇ ਹਾਂਗਜ਼ੂ ਦੇ ਗੋਂਗਸ਼ੂ ਕੈਨਾਲ ਸਪੋਰਟਸ ਪਾਰਕ ਸਟੇਡੀਅਮ ‘ਚ ਏਸ਼ਿਆਈ ਖੇਡਾਂ 2023 ਪੂਲ ਏ ਦੇ ਆਪਣੇ ਸ਼ੁਰੂਆਤੀ ਮੈਚ ‘ਚ ਉਜ਼ਬੇਕਿਸਤਾਨ ਨੂੰ 16-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਪੂਲ ਏ ਦੇ ਮੈਚ ‘ਚ ਲਲਿਤ ਉਪਾਧਿਆਏ, ਵਰੁਣ ਕੁਮਾਰ ਤੇ ਮਨਦੀਪ ਸਿੰਘ ਨੇ ਹੈਟ੍ਰਿਕ ਬਣਾਈਆਂ।
ਦੁਨੀਆ ਦੀ 66ਵੇਂ ਨੰਬਰ ਦੀ ਉਜ਼ਬੇਕ ਟੀਮ ਦਾ ਸਾਹਮਣਾ ਕਰ ਰਹੀ ਦੁਨੀਆ ਦੀ ਤੀਜੇ ਨੰਬਰ ਦੀ ਭਾਰਤੀ ਟੀਮ ਨੇ ਸ਼ੁਰੂ ਤੋਂ ਲੈ ਕੇ ਅੰਤ ਤਕ ਖੇਡ ‘ਤੇ ਕੰਟਰੋਲ ਰੱਖਿਆ। ਲਲਿਤ ਉਪਾਧਿਆਏ ਨੇ ਚਾਰ ਗੋਲ (7ਵੇਂ, 24ਵੇਂ, 37ਵੇਂ, 53ਵੇਂ) ਕੀਤੇ ਜਦਕਿ ਵਰੁਣ ਕੁਮਾਰ ਨੇ ਵੀ ਚਾਰ ਗੋਲ ਆਪਣੇ ਨਾਂ ਕੀਤੇ (12ਵੇਂ, 36ਵੇਂ, 50ਵੇਂ, 52ਵੇਂ)। ਮਨਦੀਪ ਸਿੰਘ ਨੇ ਤਿੰਨ ਵਾਰ (18ਵੇਂ, 27ਵੇਂ, 28ਵੇਂ ਮਿੰਟ) ਗੋਲ ਕੀਤੇ। ਅਭਿਸ਼ੇਕ (17ਵਾਂ), ਅਮਿਤ ਰੋਹੀਦਾਸ (38ਵਾਂ), ਸੁਖਜੀਤ (42ਵਾਂ), ਸ਼ਮਸ਼ੇਰ ਸਿੰਘ (43ਵਾਂ) ਅਤੇ ਸੰਜੇ (57ਵਾਂ) ਨੇ ਗੋਲ ਜਸ਼ਨ ਵਿੱਚ ਯੋਗਦਾਨ ਪਾਇਆ।
ਮੈਚ ਦੇ ਸ਼ੁਰੂਆਤੀ ਮਿੰਟਾਂ ਵਿੱਚ ਹੀ ਲਲਿਤ ਉਪਾਧਿਆਏ ਨੇ ਪੈਨਲਟੀ ਕਾਰਨਰ ਦਾ ਫਾਇਦਾ ਉਠਾਇਆ ਅਤੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਤੁਰੰਤ ਬਾਅਦ ਵਰੁਣ ਕੁਮਾਰ ਨੇ ਇਕ ਹੋਰ ਸਫਲ ਪੈਨਲਟੀ ਕਾਰਨਰ ਨਾਲ ਭਾਰਤ ਦੀ ਬੜ੍ਹਤ ਵਧਾ ਦਿੱਤੀ। ਪਹਿਲਾ ਕੁਆਰਟਰ ਖਤਮ ਹੁੰਦੇ ਹੀ ਭਾਰਤ ਨੇ 2-0 ਦੀ ਬੜ੍ਹਤ ਬਣਾ ਲਈ।
ਦੂਜੇ ਕੁਆਰਟਰ ਵਿੱਚ ਵੀ ਭਾਰਤ ਦਾ ਦਬਦਬਾ ਕਾਇਮ ਰਿਹਾ, ਜਿੱਥੇ ਉਸ ਨੇ ਅਭਿਸ਼ੇਕ ਅਤੇ ਮਨਦੀਪ ਸਿੰਘ ਦੀ ਬਦੌਲਤ ਲਗਾਤਾਰ ਦੋ ਮੈਦਾਨੀ ਗੋਲ ਕੀਤੇ। ਲਲਿਤ ਉਪਾਧਿਆਏ ਨੇ ਆਪਣਾ ਦੂਜਾ ਗੋਲ ਕੀਤਾ, ਜਿਸ ਨਾਲ ਭਾਰਤ ਦੀ ਗਿਣਤੀ ਪੰਜ ਹੋ ਗਈ।
ਮਨਦੀਪ ਸਿੰਘ ਨੇ ਇਸ ਤੋਂ ਬਾਅਦ ਸਿਰਫ ਦੋ ਮਿੰਟਾਂ ‘ਚ ਦੋ ਗੋਲ ਕਰ ਕੇ ਕਮਾਲ ਦੀ ਹੈਟ੍ਰਿਕ ਮਾਰ ਕੇ ਭਾਰਤ ਨੂੰ ਅੱਧੇ ਸਮੇਂ ਤੱਕ 7-0 ਦੀ ਬੜ੍ਹਤ ਦਿਵਾਈ।
ਇੰਟਰਮਿਸ਼ਨ ਤੋਂ ਬਾਅਦ ਭਾਰਤ ਨੇ ਆਪਣਾ ਨਿਰੰਤਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਆਪਣੇ ਸਕੋਰ ਵਿੱਚ ਨੌਂ ਵਾਧੂ ਗੋਲ ਕੀਤੇ ਤੇ ਅੰਤ ਵਿੱਚ 16-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਜਦੋਂਕਿ ਭਾਰਤ ਨੂੰ ਕਈ ਪੈਨਲਟੀ ਕਾਰਨਰ ਮਿਲੇ (ਕੁੱਲ 14), ਉਸ ਨੇ ਸਿਰਫ ਪੰਜ ਨੂੰ ਬਦਲਿਆ। ਭਾਰਤ ਆਪਣੇ ਅਗਲੇ ਪੂਲ ਮੈਚ ‘ਚ ਸਿੰਗਾਪੁਰ ਦਾ ਸਾਹਮਣਾ ਕਰੇਗਾ।
Courtesy : Punjabi Jagran
test