Asian Games 2023, Day 12 : ਭਾਰਤ ਨੇ ਰਚਿਆ ਇਤਿਹਾਸ, ਦੀਪਿਕਾ ਪੱਲੀਕਲ-ਹਰਿੰਦਰ ਪਾਲ ਸਿੰਘ ਨੇ ਜਿੱਤਿਆ ਸੋਨ ਤਗਮਾ
ਨਵੀਂ ਦਿੱਲੀ : ਦੀਪਿਕਾ ਪੱਲੀਕਲ ਕਾਰਤਿਕ ਅਤੇ ਹਰਿੰਦਰ ਪਾਲ ਸਿੰਘ ਸੰਧੂ ਨੇ ਸਕੁਐਸ਼ ਵਿੱਚ ਮਿਕਸਡ ਡਬਲਜ਼ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਏਸ਼ਿਆਈ ਖੇਡਾਂ ਵਿੱਚ ਸਕੁਐਸ਼ ਵਿੱਚ ਪਹਿਲੀ ਵਾਰ ਮਿਕਸਡ ਡਬਲਜ਼ ਮੁਕਾਬਲੇ ਸ਼ਾਮਲ ਕੀਤੇ ਗਏ ਸਨ। ਭਾਰਤ ਇਸ ਦਾ ਪਹਿਲਾ ਚੈਂਪੀਅਨ ਬਣਿਆ। ਦੀਪਿਕਾ ਪੱਲੀਕਲ ਕਾਰਤਿਕ ਅਤੇ ਹਰਿੰਦਰ ਪਾਲ ਸਿੰਘ ਸੰਧੂ ਮਿਕਸਡ ਡਬਲਜ਼ ਦਾ ਸੋਨ ਜਿੱਤਣ ਵਾਲੀ ਪਹਿਲੀ ਜੋੜੀ ਬਣ ਗਈ। ਭਾਰਤ ਲਈ ਇਤਿਹਾਸਕ ਪਲ। ਭਾਰਤ ਨੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ 20ਵਾਂ ਸੋਨ ਤਗ਼ਮਾ ਜਿੱਤਿਆ ਹੈ। ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 83 ਹੋ ਗਈ ਹੈ।
Courtesy : Punjabi Jagran
test