21 ਨਵੰਬਰ, 2024 – ਵਿਨੀਪੈਗ : ਆਪਣੇ ਗੁਆਂਢੀ ਮੂਲਕ ਨੂੰ ਵਾਧੂ ਪਣ ਬਿਜਲੀ ਨਿਰਯਾਤ ਕਰਨ ਦੇ ਲਗਭਗ ਦੋ ਦਹਾਕਿਆਂ ਬਾਅਦ ਸੋਕੇ ਅਤੇ ਖ਼ਰਾਬ ਮੌਸਮ ਕਾਰਨ ਕੈਨੇਡਾ ਨੂੰ ਅਮਰੀਕਾ ਤੋਂ ਬਿਜਲੀ ਦਰਾਮਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਪੱਛਮੀ ਕੈਨੇਡਾ ਵਿੱਚ ਭਿਆਨਕ ਸੋਕੇ ਕਾਰਨ ਦੋ ਹਾਈਡ੍ਰੋ-ਅਮੀਰ ਸੂਬਿਆਂ ਨੂੰ ਦੂਜੇ ਅਧਿਕਾਰ ਖੇਤਰਾਂ ਤੋਂ ਬਿਜਲੀ ਦਰਾਮਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਬੀਸੀ ਅਤੇ ਮੈਨੀਟੋਬਾ ਜਿੱਥੇ ਜ਼ਿਆਦਾਤਰ ਬਿਜਲੀ ਹਾਈਡ੍ਰੋਇਲੈਕਟ੍ਰਿਕ ਹੈ, ਵਿਚ ਪਾਣੀ ਦਾ ਪੱਧਰ ਹਰ ਘੱਟ ਹੋਣ ਕਾਰਨ ਇਸ ਨੇ ਪਤਝੜ ਅਤੇ ਸਰਦੀਆਂ ਵਿੱਚ ਬਿਜਲੀ ਉਤਪਾਦਨ ਨੂੰ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕੀਤਾ ਹੈ। ਪਰ ਕਿਸੇ ਵੀ ਸੂਬੇ ਵਿੱਚ ਲਾਈਟਾਂ ਦੇ ਜਲਦੀ ਬੰਦ ਹੋਣ ਦਾ ਕੋਈ ਖ਼ਤਰਾ ਨਹੀਂ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਸੋਕੇ ਨੂੰ ਆਮ ਅਤੇ ਵਧੇਰੇ ਗੰਭੀਰ ਬਣਾ ਰਹੀ ਹੈ, ਜਿਸ ਕਾਰਨ ਕਿ ਆਉਣ ਵਾਲੇ ਸਾਲਾਂ ਵਿੱਚ ਪਣ ਬਿਜਲੀ ਉਤਪਾਦਕਾਂ ’ਤੇ ਵਧੇਰੇ ਦਬਾਅ ਪਵੇਗਾ।
ਇਸ ਵਾਰ ਕੈਨੇਡਾ ਦੇ ਕਈ ਇਲਾਕਿਆਂ ਵਿਚ ਦਰਮਿਆਨਾ ਜਾਂ ਭਾਰੀ ਸੋਕਾ ਪਿਆ, ਜਿਸ ਕਾਰਨ ਪਣ-ਬਿਜਲੀ ਪ੍ਰੋਜੈਕਟਾਂ ਦੀਆਂ ਝੀਲਾਂ ਤੱਕ ਲੋੜੀਂਦਾ ਪਾਣੀ ਨਾ ਪੁੱਜ ਸਕਿਆ। ਹਾਈਡਰੋ ਪਾਵਰ ਪੈਦਾ ਕਰਨ ਵਾਲੇ ਪ੍ਰਮੁੱਖ ਰਾਜਾਂ ਵਿਚ ਕਿਉਬਿਕ, ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਸ਼ਾਮਲ ਹਨ। ਅਤੀਤ ਵਿਚ ਇਨ੍ਹਾਂ ਰਾਜਾਂ ਕੋਲ ਵਾਧੂ ਬਿਜਲੀ ਹੁੰਦੀ ਸੀ ਜੋ ਅਮਰੀਕਾ ਨੂੰ ਵੇਚ ਦਿੱਤੀ ਜਾਂਦੀ ਪਰ ਇਸ ਵਾਰ ਹਾਲਾਤ ਉਲਟੇ ਨਜ਼ਰ ਆ ਰਹੇ ਹਨ।
ਕੈਨੇਡਾ ਨੂੰ ਦਰਪੇਸ਼ ਚੁਣੌਤੀ ਦੁਨੀਆ ਦੇ ਕਈ ਹੋਰ ਹਿੱਸਿਆਂ ਵਿਚ ਵੀ ਨਜ਼ਰ ਆਈ ਅਤੇ ਹਾਈਡਰੋ ਇਲੈਕਟ੍ਰਿਸਿਟੀ ਪੈਦਾ ਕਰਨ ਦੀ ਦਰ 2023 ਦੌਰਾਨ ਪੰਜ ਸਾਲ ਦੇ ਹੇਠਲੇ ਪੱਧਰ ’ਤੇ ਪੁੱਜ ਗਈ। ਬਿਜਲੀ ਦੀ ਮੰਗ ਪੂਰੀ ਕਰਨ ਲਈ ਬਦਲਵੇਂ ਸਰੋਤਾਂ ਦਾ ਵਰਤੋਂ ਕੀਤੀ ਗਈ ਅਤੇ ਗਰੀਨ ਹਾਊਸ ਗੈਸਾਂ ਵਿਚ 40 ਫ਼ੀਸਦੀ ਵਾਧਾ ਹੋਇਆ।
ਬੁਲਾਰੇ ਬਰੂਸ ਓਵੇਨ ਨੇ ਕਿਹਾ ਕਿ ਮੈਨੀਟੋਬਾ ਵਿਚ ਬਿਜਲੀ ਦੀ ਕਮੀ ਦਾ ਕੋਈ ਖ਼ਤਰਾ ਨਹੀਂ ਹੈ। ਕ੍ਰਾਊਨ ਕਾਰਪੋਰੇਸ਼ਨ ਦੂਜੇ ਅਧਿਕਾਰ ਖੇਤਰਾਂ ਤੋਂ ਬਿਜਲੀ ਆਯਾਤ ਕਰਨ ਦੇ ਯੋਗ ਹੈ।
ਅਮਰੀਕੀ ਊਰਜਾ ਵਿਭਾਗ ਦੇ ਅਨੁਸਾਰ 2021 ਦੇ ਸੋਕੇ ਨੇ ਸੰਯੁਕਤ ਰਾਜ ਵਿੱਚ ਪਣ ਬਿਜਲੀ ਉਤਪਾਦਨ ਨੂੰ ਵੀ ਪ੍ਰਭਾਵਿਤ ਕੀਤਾ, ਜਿੱਥੇ ਕੁੱਲ ਉਤਪਾਦਨ ਔਸਤ ਨਾਲੋਂ 16 ਪ੍ਰਤੀਸ਼ਤ ਘੱਟ ਸੀ। ਅਮਰੀਕਾ ਦੇ ਸਭ ਤੋਂ ਵੱਡੇ ਹਾਈਡ੍ਰੋ ਪਾਵਰ ਜੈਨਰੇਟਰਾਂ ਵਿਚੋਂ ਇਕ ਨੇਵਾਡਾ ਦੇ ਹੂਵਰ ਡੈਮ ਵਿਚ ਉਤਪਾਦਨ ਵਿਚ 25 ਫ਼ੀਸਦੀ ਦੀ ਗਿਰਾਵਟ ਆਈ ਹੈ।
ਕੈਨੇਡਾ ਵਿਚ ਪਣ-ਬਿਜਲੀ ਦੀ ਪੈਦਾਵਾਰ 3.9 ਫ਼ੀਸਦੀ ਘਟੀ ਅਤੇ 2016 ਮਗਰੋਂ ਸਭ ਤੋਂ ਹੇਠਲੇ ਪੱਧਰ ’ਤੇ ਚਲੀ ਗਈ। ਜਿਸ ਕਾਰਨ ਅਮਰੀਕਾ ਨੂੰ ਬਿਜਲੀ ਵੇਚ ਕੇ ਹੋ ਰਹੀ ਆਮਦਨ ਵਿਚ 2023 ਦੌਰਾਨ 30 ਫ਼ੀਸਦੀ ਕਮੀ ਆਈ ਅਤੇ ਇਸ ਦੇ ਨਾਲ ਹੀ ਅਮਰੀਕਾ ਤੋਂ ਸਵਾ ਅਰਬ ਡਾਲਰ ਦੀ ਬਿਜਲੀ ਮੰਗਵਾਉਣ ਲਈ ਮਜਬੂਰ ਹੋਣਾ ਪਿਆ। ਮੈਨੀਟੋਬਾ ਹਾਈਡਰੋ ਦੇ ਮੁੱਖ ਕਾਰਜਕਾਰੀ ਅਫ਼ਸਰ ਐਲਨ ਡੈਨਰੌਥ ਨੇ ਦੱਸਿਆ ਕਿ ਦੋ ਸਾਲ ਦੇ ਸੋਕੇ ਕਾਰਨ 2023 ਵਿਚ 157 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਅਤੇ ਕੰਪਨੀ ਕੁਦਰਤ ਦੇ ਰਹਿਮ ਓ ਕਰਮ ’ਤੇ ਆ ਗਈ।
ਪੰਜਾਬੀ ਟ੍ਰਿਬਯੂਨ
test