29 ਨਵੰਬਰ, 2024 – ਮਸਕਟ : ਨਵੰਬਰਸਾਬਕਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਪੁਰਸ਼ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪੂਲ ਏ ਦੇ ਸਖ਼ਤ ਮੁਕਾਬਲੇ ਵਿੱਚ ਜਪਾਨ ’ਤੇ 3-2 ਨਾਲ ਜਿੱਤ ਦਰਜ ਕੀਤੀ। ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਹੈ।
ਬੁੱਧਵਾਰ ਨੂੰ ਆਪਣੇ ਪਹਿਲੇ ਮੈਚ ਵਿੱਚ ਥਾਈਲੈਂਡ ਨੂੰ 11-0 ਨਾਲ ਹਰਾਉਣ ਵਾਲੇ ਭਾਰਤ ਲਈ ਥੋਕਚੋਮ ਕਿੰਗਸਨ ਸਿੰਘ ਨੇ 12ਵੇਂ ਮਿੰਟ, ਰੋਹਿਤ ਨੇ 36ਵੇਂ ਮਿੰਟ ਅਤੇ ਅਰੀਜੀਤ ਸਿੰਘ ਹੁੰਦਲ ਨੇ 39ਵੇਂ ਮਿੰਟ ’ਚ ਗੋਲ ਕੀਤੇ।
ਜਪਾਨ ਤਰਫ਼ੋਂ ਦੋਵੇਂ ਗੋਲ ਨਿਯੋ ਸਾਤੋ ਨੇ 15ਵੇਂ ਅਤੇ 38ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਕੀਤੇ। ਭਾਰਤ ਦਾ ਅਗਲਾ ਮੁਕਾਬਲਾ ਸ਼ਨਿੱਚਰਵਾਰ ਨੂੰ ਚੀਨੀ ਤਾਇਪੇ ਨਾਲ ਹੋਵੇਗਾ।
Hockey: ਜੂਨੀਅਰ ਹਾਕੀ: ਭਾਰਤ ਨੇ ਥਾਈਲੈਂਡ ਨੂੰ 11-0 ਨਾਲ ਹਰਾਇਆ
Men’s Junior Asia Cup ਮਸਕਟ : ਸਾਬਕਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਜੂਨੀਅਰ ਪੁਰਸ਼ ਏਸ਼ੀਆ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਪੂਲ ਏ ਦੇ ਇੱਕਤਰਫ਼ਾ ਮੁਕਾਬਲੇ ਵਿੱਚ ਥਾਈਲੈਂਡ ਨੂੰ 11-0 ਨਾਲ ਹਰਾ ਦਿੱਤਾ। ਪੂਲ ਏ ਵਿੱਚ ਭਾਰਤ ਅਤੇ ਥਾਈਲੈਂਡ ਤੋਂ ਇਲਾਵਾ ਚੀਨੀ ਤਾਇਪੇ, ਜਪਾਨ ਅਤੇ ਦੱਖਣੀ ਕੋਰੀਆ ਸ਼ਾਮਲ ਹਨ। ਪੂਲ ਬੀ ਵਿੱਚ ਪਾਕਿਸਤਾਨ, ਮਲੇਸ਼ੀਆ, ਬੰਗਲਾਦੇਸ਼, ਮੇਜ਼ਬਾਨ ਓਮਾਨ ਅਤੇ ਚੀਨ ਸ਼ਾਮਲ ਹਨ।
ਭਾਰਤ ਲਈ ਅਰੀਜੀਤ ਸਿੰਘ ਹੁੰਦਲ ਨੇ ਦੂਜੇ ਮਿੰਟ ਤੇ 24ਵੇਂ ਮਿੰਟ, ਅਰਸ਼ਦੀਪ ਸਿੰਘ ਨੇ ਅੱਠਵੇਂ ਮਿੰਟ, ਗੁਰਜੋਤ ਸਿੰਘ ਨੇ 18ਵੇਂ ਤੇ 45ਵੇਂ ਮਿੰਟ, ਸੌਰਭ ਆਨੰਦ ਕੁਸ਼ਵਾਹਾ ਨੇ 19ਵੇਂ ਮਿੰਟ ਤੇ 52ਵੇਂ ਮਿੰਟ, ਦਿਲਰਾਜ ਸਿੰਘ ਨੇ 21ਵੇਂ ਮਿੰਟ ਅਤੇ ਮੁਕੇਸ਼ ਟੋਪੋ ਨੇ 59ਵੇਂ ਮਿੰਟ ’ਚ ਮੈਦਾਨੀ ਗੋਲ ਕੀਤੇ। ਸ਼ਾਰਦਾ ਨੰਦ ਤਿਵਾੜੀ ਨੇ 10ਵੇਂ ਮਿੰਟ ’ਚ ਪੈਨਲਟੀ ਕਾਰਨਰ ਤੋਂ ਗੋਲ ਦਾਗ਼ਿਆ, ਜਦਕਿ ਰੋਹਿਤ ਨੇ 29ਵੇਂ ਮਿੰਟ ’ਚ ਪੈਨਲਟੀ ਸਟੋਕ ਨੂੰ ਗੋਲ ’ਚ ਬਦਲਿਆ। ਭਾਰਤ ਵੀਰਵਾਰ ਨੂੰ ਜਪਾਨ ਦਾ ਸਾਹਮਣਾ ਕਰੇਗਾ।
ਪੰਜਾਬੀ ਟ੍ਰਿਬਯੂਨ
test