28 ਨਵੰਬਰ, 2024 – ਮਸਕਟ : ਸਾਬਕਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਜੂਨੀਅਰ ਪੁਰਸ਼ ਏਸ਼ੀਆ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਪੂਲ ਏ ਦੇ ਇੱਕਤਰਫ਼ਾ ਮੁਕਾਬਲੇ ਵਿੱਚ ਥਾਈਲੈਂਡ ਨੂੰ 11-0 ਨਾਲ ਹਰਾ ਦਿੱਤਾ। ਪੂਲ ਏ ਵਿੱਚ ਭਾਰਤ ਅਤੇ ਥਾਈਲੈਂਡ ਤੋਂ ਇਲਾਵਾ ਚੀਨੀ ਤਾਇਪੇ, ਜਪਾਨ ਅਤੇ ਦੱਖਣੀ ਕੋਰੀਆ ਸ਼ਾਮਲ ਹਨ। ਪੂਲ ਬੀ ਵਿੱਚ ਪਾਕਿਸਤਾਨ, ਮਲੇਸ਼ੀਆ, ਬੰਗਲਾਦੇਸ਼, ਮੇਜ਼ਬਾਨ ਓਮਾਨ ਅਤੇ ਚੀਨ ਸ਼ਾਮਲ ਹਨ।
ਭਾਰਤ ਲਈ ਅਰੀਜੀਤ ਸਿੰਘ ਹੁੰਦਲ ਨੇ ਦੂਜੇ ਮਿੰਟ ਤੇ 24ਵੇਂ ਮਿੰਟ, ਅਰਸ਼ਦੀਪ ਸਿੰਘ ਨੇ ਅੱਠਵੇਂ ਮਿੰਟ, ਗੁਰਜੋਤ ਸਿੰਘ ਨੇ 18ਵੇਂ ਤੇ 45ਵੇਂ ਮਿੰਟ, ਸੌਰਭ ਆਨੰਦ ਕੁਸ਼ਵਾਹਾ ਨੇ 19ਵੇਂ ਮਿੰਟ ਤੇ 52ਵੇਂ ਮਿੰਟ, ਦਿਲਰਾਜ ਸਿੰਘ ਨੇ 21ਵੇਂ ਮਿੰਟ ਅਤੇ ਮੁਕੇਸ਼ ਟੋਪੋ ਨੇ 59ਵੇਂ ਮਿੰਟ ’ਚ ਮੈਦਾਨੀ ਗੋਲ ਕੀਤੇ। ਸ਼ਾਰਦਾ ਨੰਦ ਤਿਵਾੜੀ ਨੇ 10ਵੇਂ ਮਿੰਟ ’ਚ ਪੈਨਲਟੀ ਕਾਰਨਰ ਤੋਂ ਗੋਲ ਦਾਗ਼ਿਆ, ਜਦਕਿ ਰੋਹਿਤ ਨੇ 29ਵੇਂ ਮਿੰਟ ’ਚ ਪੈਨਲਟੀ ਸਟੋਕ ਨੂੰ ਗੋਲ ’ਚ ਬਦਲਿਆ। ਭਾਰਤ ਵੀਰਵਾਰ ਨੂੰ ਜਪਾਨ ਦਾ ਸਾਹਮਣਾ ਕਰੇਗਾ।
ਪੰਜਾਬੀ ਟ੍ਰਿਬਯੂਨ
test