ਉਜਾਗਰ ਸਿੰਘ
ਰਾਮਗੜ੍ਹੀਆ ਮਿਸਲ ਦੇ ਮੋਢੀ, ਮਹਾਨ ਜਰਨੈਲ, ਨਿਡਰ ਯੋਧੇ ਤੇ ਸੁਲਝੇ ਹੋਏ ਸਮਰੱਥ ਨੀਤੀਵਾਨ ਜੱਸਾ ਸਿੰਘ ਰਾਮਗੜ੍ਹੀਆ
ਸਿੱਖ ਧਰਮ ਦੀ ਵਿਰਾਸਤ ਅਮੀਰ ਹੈ। ਸਾਡੇ ਧਰਮ ਦੇ ਪੈਰੋਕਾਰਾਂ ਨੇ ਸਿੱਖੀ ਦੇ ਬੂਟੇ ਨੂੰ ਆਪਣੇ ਖ਼ੂਨ ਨਾਲ ਸਿੰਜਿਆ ਹੈ। ਉਨ੍ਹਾਂ ਵਿਚੋਂ ਕੁਝ ਅਜਿਹੇ ਗੁਰਮਤਿ ਦੇ ਧਾਰਨੀ ਮਹਾਨ ਯੋਧੇ ਹਨ, ਜਿਨ੍ਹਾਂ ਦਾ ਯੋਗਦਾਨ ਬਹੁਤ ਵਿਲੱਖਣ ਹੈ। ਜੱਸਾ ਸਿੰਘ ਰਾਮਗੜ੍ਹੀਆ ਉਨ੍ਹਾਂ ’ਚੋਂ ਇਕ ਅਜਿਹਾ ਬੁੱਧੀਮਾਨ ਪੈਰੋਕਾਰ ਹੋਇਆ ਹੈ ਜੱਸਾ ਸਿੰਘ ਰਾਮਗੜ੍ਹੀਆ, ਰਾਮਗੜ੍ਹੀਆ ਮਿਸਲ ਦਾ ਮੋਢੀ ਸੀ। ਉਹ ਮਹਾਨ ਜਰਨੈਲ, ਨਿਡਰ ਯੋਧੇ ਅਤੇ ਸੁਲਝੇ ਹੋਏ ਸਮਰੱਥ ਨੀਤੀਵਾਨ ਵਿਅਕਤੀ ਸਨ। ਉਨ੍ਹਾਂ ਬਾਲ ਬਰੇਸ ਉਮਰ ’ਚ ਹੀ ਯੁੱਧ ਦੀ ਨੀਤੀ ਦੇ ਗੁਣ ਅਦੀਨਾ ਬੇਗ਼ ਸੂਬੇਦਾਰ ਜਲੰਧਰ ਕੋਲ ਨੌਕਰੀ ਕਰਦਿਆਂ ਹੀ ਗ੍ਹਿਣ ਕਰ ਲਏ ਸਨ। ਅਦੀਨਾ ਬੇਗ਼ ਨੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਉਨ੍ਹਾਂ ਦੇ ਪਿਤਾ ਭਗਵਾਨ ਸਿੰਘ ਦੇ ਨਾਦਰ ਸ਼ਾਹ ਦੇ ਹਮਲੇ ’ਚ ਅਦੀਨਾ ਬੇਗ਼ ਨੂੰ ਬਚਾਉਂਦਿਆਂ ਮਾਰੇ ਜਾਣ ਤੋਂ ਬਾਅਦ ਨੌਕਰੀ ’ਤੇ ਰੱਖ ਲਿਆ ਸੀ। ਉਨ੍ਹਾਂ ਦੇ ਪਿਤਾ ਭਗਵਾਨ ਸਿੰਘ ਵੀ ਸਿਰਲੱਥ ਯੋਧੇ ਅਤੇ ਜੰਗੀ ਨੀਤੀਵਾਨ ਸਨ। ਜੱਸਾ ਸਿੰਘ ਰਾਮਗੜ੍ਹੀਆ ਦਾ ਜੰਗੀ ਜੀਵਨ 16 ਸਾਲ ਦੀ ਅੱਲ੍ਹੜ੍ਹ ਉਮਰ ’ਚ ਹੀ ਨਾਦਰ ਸ਼ਾਹ ਵਿਰੁੱਧ ਪਹਿਲੀ ਲੜਾਈ ਲੜਦਿਆਂ ਸ਼ੁਰੂ ਹੋ ਗਿਆ ਜਿਸ ਦੇ ਤਜ਼ਰਬੇ ਜ਼ਿੰਦਗੀ ਭਰ ਜੱਸਾ ਸਿੰਘ ਰਾਮਗੜ੍ਹੀਆ ਦੇ ਕੰਮ ਆਏ।
ਅਦੀਨਾ ਬੇਗ਼ ਨੇ ਜੱਸਾ ਸਿੰਘ ਰਾਮਗੜ੍ਹੀਆ ਦੀ ਪ੍ਤਿਭਾ ਦੀ ਪਛਾਣ ਕਰ ਲਈ ਸੀ ਪ੍ੰਤੂ ਅਣਖੀ ਜੱਸਾ ਸਿੰਘ ਰਾਮਗੜ੍ਹੀਆ ਨੇ ਉਸ ਦਾ ਸਾਥ ਛੱਡ ਦਿੱਤਾ ਅਤੇ ਆਜ਼ਾਦ ਤੌਰ ’ਤੇ ਸਿੱਖੀ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਜਦੋਜਹਿਦ ਸ਼ੁਰੂ ਕਰ ਦਿੱਤੀ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਰਾਮਗੜ੍ਹ ਕਿਲ੍ਹਾ ਅਤੇ ਰਾਮਗੜ੍ਹੀਆ ਬੰੁਗੇ ਦੀ ਉਸਾਰੀ ਕਰਵਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ‘ਰਾਮਗੜ੍ਹ’ ਕੱਚੀ ਗੜ੍ਹੀ ਦੀ ਉਸਾਰੀ ਤੋਂ ਪਹਿਲਾਂ ਜੱਸਾ ਸਿੰਘ ਇਚੋਗੱਲੀਆ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ, ਰਾਮਗੜ੍ਹ ਦਾ ਕਿਲ੍ਹਾ ਉਸਾਰਨ ਤੋਂ ਬਾਅਦ ਰਾਮਗੜ੍ਹੀਆ ਸ਼ਬਦ ਉਨ੍ਹਾਂ ਦੇ ਨਾਮ ਨਾਲ ਜੁੜਿਆ ਸੀ। ਵੱਡੇ ਘੱਲੂਘਾਰੇ 1762 ਵੇਲੇ ਜੱਸਾ ਸਿੰਘ ਆਹਲੂਵਾਲੀਆ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ ਤਾਂ ਜੱਸਾ ਸਿੰਘ ਰਾਮਗੜ੍ਹੀਆ ਨੇ ਉਸ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾ ਕੇ ਲੜਾਈ ਦਾ ਮੋਰਚਾ ਖੁਦ ਸੰਭਾਲ ਲਿਆ ਸੀ।
ਇਸੇ ਤਰ੍ਹਾਂ ਜਦੋਂ ਉਨ੍ਹਾਂ ਦੇ ਭਰਾ ਮਾਲੀ ਸਿੰਘ ਰਾਮਗੜ੍ਹੀਆ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਕੈਦ ਕਰ ਲਿਆ ਸੀ ਤਾਂ ਉਸ ਵੇਲੇ ਜੱਸਾ ਸਿੰਘ ਰਾਮਗੜ੍ਹੀਆ ਨੇ ਉਸ ਨੂੰ ਬਣਦਾ ਮਾਣ ਸਤਿਕਾਰ ਦੇਂਦਿਆਂ ਆਪਣੀ ਨਿਗਰਾਨੀ ਹੇਠ ਇਲਾਜ ਕਰਵਾਇਆ ਅਤੇ ਉਸ ਦੇ ਟਿਕਾਣੇ ’ਤੇ ਪਹੁੰਚਾਇਆ ਸੀ। ਰਾਮਗੜ੍ਹੀਆ ਨੇ ਪਹਾੜੀ ਰਾਜਿਆਂ ਨੂੰ ਜਿੱਤਣ ਦੀ ਮੁਹਿੰਮ ਵਿੱਢੀ ਤੇ ਕਾਂਗੜੇ ਦੇ ਕਿਲ੍ਹੇ ’ਤੇ ਕਾਬਜ਼ ਰਹੇ। ਲਾਹੌਰ ’ਤੇ ਕਬਜ਼ਾ ਕਰਨ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਜੱਸਾ ਸਿੰਘ ਰਾਮਗੜ੍ਹੀਆ ਦੀ ਮਦਦ ਲਈ ਸੀ। ਜੱਸਾ ਸਿੰਘ ਰਾਮਗੜ੍ਹੀਆ ਦੇ ਮਿਕਨਾਤੀਸੀ ਵਿਅਕਤਿਵ ਹੋਣ ਕਰਕੇ ਉਨ੍ਹਾਂ ਨਾਲ ਹਰ ਕੋੲਂੀ ਰਲ ਕੇ ਤੁਰਨ ਲਈ ਤਿਆਰ ਰਹਿੰਦਾ ਸੀ। ਉਨ੍ਹਾਂ ਪਹਾੜੀ ਰਿਆਸਤਾਂ ਵਿੱਚ ਸਿੱਖ ਰਾਜ ਦੀ ਨੀਂਹ ਰੱਖੀ ਸੀ। ਪਹਾੜਂੀ ਰਿਆਸਤਾਂ ਰਿਆੜਕੀ ਅਤੇ ਦੁਆਬੇ ਦੀ ਜਿੱਤ ਨਾਲ ਜੱਸਾ ਸਿੰਘ ਰਾਮਗੜ੍ਹੀਆ ਦੀ ਚੜ੍ਹ ਮੱਚ ਗਈ। ਉਸ ਨੇ ਪਾਣੀਪਤ ਅਤੇ ਮੇਰਠ ਸ਼ਹਿਰਾਂ ਤੱਕ ਮੱਲਾਂ ਮਾਰੀਆਂ। ਵਿਸ਼ੇਸ਼ ਥਾਂਵਾਂ ’ਤੇ ਕਿਲ੍ਹਿਆਂ ਦੀ ਉਸਾਰੀ ਕਰਵਾਈ। ਇਨ੍ਹਾਂ ਕਿਲ੍ਹਿਆਂ ਦੀ ਗਿਣਤੀ 362 ਦੇ ਕਰੀਬ ਦੱਸੀ ਜਾ ਰਹੀ ਹੈ। ਵੱਡੇ ਘੱਲੂਘਾਰੇ ਅਤੇ 1764 ਵਿਚ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਸਮੇਂ ਹਜ਼ਾਰਾਂ ਹਿੰਦੂ ਇਸਤਰੀਆਂ ਨੂੰ ਅਹਿਮਦ ਸ਼ਾਹ ਅਬਦਾਲੀ ਤੋਂ ਛੁਡਾ ਕੇ ਵਾਪਸ ਲਿਆ ਕੇ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਸੀ।
ਹਿਸਾਰ ਦਾ ਗਵਰਨਰ ਗ਼ਰੀਬ ਬ੍ਹਮਣ ਦੀਆਂ ਦੋ ਧੀਆਂ ਨੂੰ ਚੁੱਕ ਕੇ ਲੈ ਗਿਆ ਸੀ, ਜਦੋਂ ਜੱਸਾ ਸਿੰਘ ਰਾਮਗੜ੍ਹੀਆ ਨੂੰ ਲੜਕੀਆਂ ਦੇ ਪਿਤਾ ਨੇ ਦੱਸਿਆ ਤਾਂ ਉਨ੍ਹਾਂ ਹਿਸਾਰ ਦੇ ਗਵਰਨਰ ’ਤੇ ਹਮਲਾ ਕਰਕੇ ਦੋਵੇਂ ਧੀਆਂ ਨੂੰ ਛੁਡਾ ਕੇ ਉਨ੍ਹਾਂ ਦੇ ਪਿਤਾ ਦੇ ਹਵਾਲੇ ਕੀਤਾ ਸੀ। ਉਹ ਉਚੇ ਸੁੱਚੇ ਕਿਰਦਾਰ ਵਾਲੇ ਸਨ। ਉਹ ਰਾਜਨੀਤਕ ਤੌਰ ’ਤੇ ਵੀ ਚੇਤੰਨ, ਚਿੰੰਤਨਸ਼ੀਲ ਅਤੇ ਪ੍ਬੰਧਕੀ ਕਲਾ ਦੇ ਮਾਹਿਰ ਸਨ, ਜਿਸ ਕਰਕੇ ਉਨ੍ਹਾਂ 1783 ’ਚ ਜੱਸਾ ਸਿੰਘ ਆਹਲੂਵਾਲੀਆ ਤੇ ਬਘੇਲ ਸਿੰਘ ਨਾਲ ਮਿਲ ਕੇ ਦਿੱਲੀ ’ਤੇ ਕਬਜ਼ਾ ਕੀਤਾ ਸੀ। ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਤੋਂ ਬਾਅਦ ਕਿਲ੍ਹੇ ਵਿਚੋਂ ਮੁਗ਼ਲਾਂ ਦੀ ਤਾਜ਼ਪੋਸ਼ੀ ਦਾ ਪੱਥਰ ਚੁੱਕ ਕੇ ਅੰਮਿ੍ਤਸਰ ਲੈ ਆਂਦਾ, ਜੋ ਰਾਮਗੜ੍ਹੀਆ ਬੁੰਗੇ ਵਿਚ ਰੱਖਿਆ ਹੈ ਜੋ ਮੁਗ਼ਲਾਂ ’ਤੇ ਖਾਲਸੇ ਦੀ ਜਿੱਤ ਦਾ ਪ੍ਤੀਕ ਹੈ। ਜੱਸਾ ਸਿੰਘ ਰਾਮਗੜ੍ਹੀਆ ਨੇ ਸਿੱਖ ਰਾਜ ਦੀ ਸਥਾਪਨਾ ਦਾ ਮੁੱਢ ਬੰਨ੍ਹਿਆਂ ਸੀ।
ਜੱਸਾ ਸਿੰਘ ਰਾਮਗੜ੍ਹੀਆ ਨੇ ਸਿੱਖ ਪੰਥ ਦੀ ਹਰ ਮੁਹਿੰਮ ਵਿਚ ਮੋਹਰੀ ਦੀ ਭੂਮਿਕਾ ਨਿਭਾਈ ਸੀ। ਉਹ ਜੰਗਜੂ ਸੀ, ਉਸ ਵੱਲੋਂ ਬਣਾਏ ਕੁਝ ਕਿਲ੍ਹੇ ਇਸ ਪ੍ਕਾਰ ਹਨ: ਕਿਲ੍ਹਾ ਰਾਮਗੜ੍ਹ, ਬੁੰਗਾ ਰਾਮਗੜ੍ਹੀਆ, ਕੱਟੜਾ ਰਾਮਗੜ੍ਹੀਆ, ਕਿਲ੍ਹਾ ਮਿਆਣੀ, ਬਟਾਲਾ ਦੀ ਫ਼ਸੀਲ, ਸਿੰਘਪੁਰਾ ਬਰਨਾਲਾ, ਕਿਲ੍ਹਾ ਦਰਸ਼ਨ ਸਿੰਘ, ਕਿਲ੍ਹਾ ਹਲਵਾਰਾ, ਪਿੰਡ ਮੱਤੇਵਾਲ ਦਾ ਕਿਲ੍ਹਾ, ਦਿੱਲੀ ਦੀ ਜਿੱਤ ਦੇ ਚਿੰਨ੍ਹ ਅਤੇ ਸ੍ਰੀ ਹਰਿਗੋਬਿੰਦਪੁਰ ਦੀਆਂ ਇਮਾਰਤਾਂ ਆਦਿ। ਇਸ ਤੋਂ ਇਲਾਵਾ ਉਨ੍ਹਾਂ ਕੁਝ ਗੁਰਦੁਆਰੇ ਬਣਵਾਏ ਜਿਵੇਂ: ਬਾਬਾ ਦੀਪ ਸਿੰਘ ਦੀ ਯਾਦ ਵਿਚ ‘ਸ਼ਹੀਦ ਗੰਜ ਗੁਰਦੁਆਰਾ’, ਰਾਮਗੜ੍ਹੀਏ ਸਰਦਾਰਾਂ ਦੀਆਂ ਸਮਾਧਾਂ, ਸ਼ਹਿਰ ਬਟਾਲਾ ਦੀ ਇਤਿਹਾਸਿਕ ਦੀਵਾਰ, ਰਾਮਗੜ੍ਹੀਆ ਬੁੰਗਾ ਤਰਨਤਾਰਨ, ਬਾਬਾ ਅਟੱਲ ਸਾਹਿਬ ਅੰਮਿ੍ਰਤਸਰ ਆਦਿ।
test