ਨਵਗਰਹ `ਚ ਸੂਰਜ ਹੀ ਇੱਕਮਾਤ੍ਰ ਗ੍ਰਹ ਹੈ ਜੀਸਦੇ ਇਰਦ ਗਿਰਦ ਸਾਰੇ ਗ੍ਰਹ ਘੁਮਦੇ ਹਣ| ਏਹੀ ਪ੍ਰਕਾਸ਼ ਦੇਣ ਵਾਲਾਂ ਪੁੰਜ ਹੈ ਜੋ ਧਰਤੀ ਦੇ ਅਲਾਵਾ ਹੋਰ ਗ੍ਰਹਵਾਂ ਤੇ ਵੀ ਜੀਵਨ ਪ੍ਰਦਾਨ ਕਰਦਾ ਹੈ| ਹਰ ਸਾਲ 14 ਜਨਵਰੀ ਨੂੰ ਸੂਰਜ ਮਕਰ ਰਾਸ਼ੀ ਚ ਪ੍ਰਵੇਸ਼ ਕਰਦਾ ਹੈ ਜਿਸਨੁ ਅਸਾਨ ਭਾਸ਼ਾ ਚ ਮਕਰ ਸੰਕਰਾਂਤੀ ਆਖਦੇ ਹਣ| ਏਹ ਪਰਵ ਦਕਸ਼ੀਨਾਅਨ ਦੇ ਖਤਮ ਹੋਣ ਅਤੇ ਉੱਤਰਾਯਣ ਸ਼ੁਰੂ ਹੋਣ ਤੇ ਮਨਾਯਾ ਜਾਂਦਾ ਹੈ|
ਏਹ ਇੱਕ ਖਗੋਲਿਆ ਘਟਣਾ ਹੈ ਜਦ ਸੂਰਜ ਹਰ ਸਾਲ ਧਨੁ ਤੋਂ ਮਕਰ ਰਾਸ਼ੀ ਚ ਪ੍ਰਵੇਸ਼ ਕਰਦਾ ਹੈ ਅਤੇ ਹਰ ਬਾਰ ਏ ਸਮੇ ਲੱਗਭੱਗ 20 ਮਿਨਟ ਵੱਧ ਜਾਂਦਾ ਹੈ| 72 ਸਾਲਾਂ ਬਾਅਦ ਇੱਕ ਦਿਨ ਦਾ ਅੰਤਰ ਪੈ ਜਾਂਦਾ ਹੈ| ਪੰਦਰਵੀਂ ਸ਼ਤਾਬਦੀ ਦੇ ਆਸਪਾਸ ਏਹ ਸੰਕਰਾਂਤੀ 10 ਜਨਵਰੀ ਦੇ ਆਸਪਾਸ ਪੈਂਦੀ ਸੀ ਅਤੇ ਹੁਣ ਏਹ 14 ਯਾ 15 ਜਨਵਰੀ ਨੂੰ ਹੋਣ ਲੱਗੀ ਹੈ| ਲੱਗਭਗ 150 ਸਾਲਾਂ ਦੇ ਬਾਅਦ 14 ਜਨਵਰੀ ਦੀ ਮਿਤੀ ਅੱਗੇ ਪਿੱਛੇ ਹੋ ਜਾਏਗੀ| ਸਾਲ 1863 ਚ ਮਕਰ ਸੰਕਰਾਂਤੀ 12 ਜਨਵਰੀ ਨੂੰ ਪਈ ਸੀ| 2012 ਚ ਸੂਰਜ ਮਕਰ ਰਾਸ਼ੀ ਚ 15 ਜਨਵਰੀ ਨੂੰ ਆਯਾ ਸੀ| 2018 ਚ 14 ਜਨਵਰੀ ਅਤੇ 2019 ਤੇ 2020 ਚ ਏਹ 15 ਜਨਵਰੀ ਨੂੰ ਪਈ ਸੀ| ਗਣਨਾ ਏਹ ਹੈ ਕਿ 5000 ਸਾਲਾਂ ਬਾਅਦ ਮਕਰ ਸੰਕਰਾਂਤੀ ਫ਼ਰਵਰੀ ਦੇ ਆਖਰੀ ਸਪਤਾਹ ਚ ਮਨਾਨੀ ਪਏਗੀ| ਅੱਜ ਦੇ ਦਿਨ ਦਾ ਪੌਰਾਣਿਕ ਮਹੱਤਵ ਵੀ ਵੱਡਾ ਹੈ| ਸੂਰਜ ਆਪਣੇ ਪੁੱਤਰ ਸ਼ਨੀ ਦੇ ਘਰ ਜਾਂਦੇ ਨੇ| ਮੰਨਣਾ ਹੈ ਕਿ ਭਗਵਾਨ ਵਿਸ਼ਣੂ ਨੇ ਅਸੁਰਾਂ ਦਾ ਸਂਹਾਰ ਵੀ ਅੱਜ ਦੇ ਦਿਨ ਹੀ ਕੀਤਾ ਸੀ|
ਜਿਨੇ ਸਮਯ ਚ ਪ੍ਰਿਥਵੀ ਸੂਰਯ ਦੇ ਚਾਰੋਂ ਔਰ ਇੱਕ ਚੱਕਰ ਲੱਗਾਂਦੀ ਹੈ, ਉਸ ਅਵਧੀ ਨੂੰ ਸੌਰ ਵਰਸ਼ ਆਖਦੇ ਹਨ| ਧਰਤੀ ਦਾ ਗੋਲਾਈ ਚ ਸੂਰਜ ਦੇ ਚਾਰੋਂ ਔਰ ਘੁਮੰਨਾਂ ‘ਕ੍ਰਾਂਤੀ ਚੱਕਰ’ ਕਹਲਾਂਦਾ ਹੈ| ਇਸ ਪਰਿਧੀ ਨੂੰ 12 ਭਾਗਾਂ ਚ ਬੰਡਕੇ 12 ਰਾਸ਼ੀਆਂ ਬਣੀਆਂ ਹਨ | ਪ੍ਰਿਥਵੀ ਦਾ ਇੱਕ ਰਾਸ਼ੀ ਦੋ ਦੂਜੀ ਰਾਸ਼ੀ ਚ ਜਾਣਾ ‘ਸੰਕਰਾਂਤੀ’ ਕੇਲਾਂਦਾ ਹੈ| ਏਹ ਇੱਕ ਖਗੋਲਿਆ ਘਟਣਾ ਹੈ ਜੋ ਸਾਲ ਚ 12 ਬਾਰ ਹੋਨਦੀ ਹੈ| ਸੂਰਜ ਇੱਕ ਥਾਂ ਤੇ ਹੀ ਖੜੀਆ ਹੈ, ਧਰਤੀ ਚੱਕਰ ਲਾਂਦੀ ਹੈ| ਜਦੋਂ ਪ੍ਰਿਥਵੀ ਮਕਰ ਰਾਸ਼ੀ ਚ ਪ੍ਰਵੇਸ਼ ਕਰਦੀ ਹੈ ਤਾਂ ਇਸ ਨੂੰ ਮਕਰ ਸੰਕਰਾਂਤੀ ਆਖਦੇ ਹਣ|
ਇਸੀ ਤਰ੍ਹਾਂ ਸੂਰਯ ਦਾ ਮਕਰ ਰੇਖਾ ਤੇ ਉੱਤਰੀ ਕਰਕ ਰੇਖਾ ਦੀ ਔਰ ਜਾਣਾ ਉੱਤਰਾਯਣ ਕਹਲਾਂਦਾ ਹੈ| ਉੱਤਰਾਯਣ ਸ਼ੁਰੂ ਹੋਨਦੇ ਹੀ ਦਿਨ ਵੱਡੇ ਹੋਣ ਲੱਗਦੇ ਹਣ ਤੇ ਰਾਤਾਂ ਛੋਟੀ ਹੋਣ ਲੱਗਦੀ ਹੈ| ਆਜ ਦੇ ਦਿਨ ਪਵਿੱਤਰ ਨਦੀਆਂ ਅਤੇ ਤੀਰਥਾਂ ਚ ਸਨਾਨ, ਦਾਨ, ਦੇਵ ਕਾਰਿਆ ਅਤੇ ਮੰਗਲਕਾਰਿਆ ਕਰਨ ਤੋਂ ਵਿਸ਼ੇਸ਼ ਲਾਭ ਮਿਲਦੇ ਹਣ|
ਜਯੋਤਿਸ਼ ਨਜਰੀਏ ਤੋਂ ਸੂਰਜ, ਕਰਕ, ਅਤੇ ਮਕਰ ਰਾਸ਼ੀਆਂ ਵਿਸ਼ੇਸ਼ ਰੂਪ ਤੋਂ ਪ੍ਰਭਾਵਿਤ ਹੁੰਦੀਆ ਹਣ| ਭਾਰਤ ਉੱਤਰੀ ਅਰਧਗੋਲ ਚ ਹੈ| ਸੂਰਯ ਮਕਰ ਸੰਕਰਾਂਤੀ ਤੋਂ ਪਹਿਲਾਂ ਦਕਸ਼ੀਨ ਅਰਧਗੋਲ ਚ ਹੋਨਦਾ ਹੈ, ਸਰਦੀ ਸੇ ਮੌਸਮ ਚ ਦਿਨ ਛੋਟੇ ਹੁੰਦੇ ਹਨ| ਇਸ ਦਿਨ ਸੂਰਯ ਦੇ ਉੱਤਰਾਯਣ ਚ ਆਨ ਤੋਂ ਦਿਨ ਵਢੇ ਹੋਣ ਸ਼ੁਰੂ ਹੋ ਜਾਂਦੇ ਹਣ ਅਤੇ ਸ਼ਰਦ ਰੀਤੂ ਸ਼ੁਰੂ ਹੋ ਜਾਂਦੀ ਹੈ| ਪ੍ਰਾਨ ਸ਼ਕਤੀ ਵਦਨ ਤੋਂ ਕਾਰੀਆ ਸ਼ਕਤੀ ਵਧਤੀ ਹੈ ਤਦਿ ਭਰਤੀਏ ਸੂਰਜ ਦੀ ਉਪਾਸਨਾ ਕਰਦੇ ਹਣ| ਏਹ ਸੰਜੋਗ 14 ਜਨਵਰੀ ਨੂੰ ਹੀ ਆਉਂਦਾ ਹੈ|
ਕਿ ਕਰਨਾ ਚਾਹੀਦਾ ਮਕਰ ਸੰਕਰਾਂਤੀ ਚ ?
ਅੱਜ ਦੇ ਦਿਨ ਪਵਿੱਤਰ ਨਦੀਆਂ ਅਤੇ ਤੀਰਥ ਸਥਾਨਾਂ ਚ ਸਨਾਨ, ਦਾਨ, ਦੇਵ ਕਾਰਿਆ ਅਤੇ ਮੰਗਲਕਾਰਿਆ ਕਰਨ ਤੋਂ ਵਿਸ਼ੇਸ਼ ਲਾਭ ਮਿਲਦੇ ਹਣ| ਮਹਾਭਾਰਤ ਯੁੱਧ ਚ ਪਿਤਾਹਮਹ ਨੇ ਭੀ ਪ੍ਰਾਨ ਛੱਡਣ ਦੇ ਲਈ ਇਸ ਸਮੇ ਸੂਰਯ ਦੇ ਉੱਤਰਾਯਣ ਹੋਣ ਦੀ ਪ੍ਰਤਿਕਸ਼ਾਂ ਕੀਤੀ ਸੀ|
ਸੂਰਯ ਨਿਕਲਣ ਤੋਂ ਬਾਅਦ ਖਿਚੜੀ, ਤਿਲ ਦੇ ਲੱਡੂ ਆਦੀ ਬਣਾਕੇ ਸਬਤੋਂ ਪਹਿਲਾਂ ਸੂਰਯ ਨਾਰਾਯਣ ਨੂੰ ਅਰਪਿਤ ਕਰਨਾ ਚਾਹੀਦਾ ਬਾਅਦ ਚ ਦਾਨ ਆਦਿ ਕਰਨਾ ਚਾਹੀਦਾ| ਆਪਣੇ ਨਹਾਨ ਦੇ ਪਾਣੀ ਚ ਤਿਲ ਢਾਲ ਕੇ ਨਹਾਨਾਂ ਚਾਹੀਦਾ|
ਸੂਰਯ ਜਯੋਤਿਸ਼ ਤੇ ਹੱਡੀਆਂ ਦੇ ਕਾਰਕ ਭੀ ਹੈਂ ਜਿਨ੍ਹਾਂ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮਸੀਆ ਹੈ ਯਾ ਬਾਰ ਬਾਰ ਧੁਰਘਟਣਾਵਾਂ ਚ ਫੈਕਚਰ ਹੋਨਦੇ ਹਣ ਉਨ੍ਹਾਂ ਨੂੰ ਇਸ ਦਿਨ ਸੂਰਯ ਨੂੰ ਜਲ ਜਰੂਰ ਅਰਪਿਤ ਕਰਨਾ ਚਾਹੀਦਾ|
ਇਸ ਦਿਨ ਪਤੰਗ ਉਡਾਨ ਦੀ ਪ੍ਰਥਾ ਵੀ ਇਸਲਈ ਬਣਾਈ ਗਈ ਹੈ ਤਾਂਕਿ ਖੇਲ ਦੇ ਬਹਾਨੇ, ਸੂਰਯ ਦੀ ਕਿਰਨਾਂ ਨੂੰ ਸ਼ਰੀਰ ਜਾਦਾ ਲੈ ਸਕੇ|
ਦੇਵ ਦੀ ਪੂਜਾ, ਪਿੱਤਰਾਂ ਨੂੰ ਯਾਦ ਕਰਕੇ ਤਿਲ, ਗੁੜ, ਗਰਮ ਕੱਪੜੇ ਕਮਬਲ ਆਦਿ ਜਰੂਰਤਮੰਡਾਂ ਨੂੰ ਦਾਨ ਕਰਨਾ ਚਾਹੀਦਾ| ਕੇਹਾ ਜਾਂਦਾ ਹੈ ਕਿ ਇਸ ਮੌਕੇ ਤੇ ਕੀਤਾ ਗਿਆ ਦਾਨ ਸੌ ਗੁਣਾਂ ਫਲ ਦੇੰਦਾ ਹੈ|
ਮਕਰ ਸੰਕਰਾਂਤੀ ਦੇ ਸਨਾਨ ਤੋਂ ਲੈਕੇ ਸ਼ਿਵਰਾਤਰੀ ਤਕ ਸਨਾਨ ਕੀਤਾ ਜਾਂਦਾ ਹੈ| ਇਸ ਦਿਨ ਖਿਚੜੀ ਖਾਣਾ ਤੇ ਇਸਨੂ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ| ਇਸ ਦਿਨ ਨੂੰ ਖਿਚੜੀ ਵੀ ਕੇਹਾ ਜਾਂਦਾ ਹੈ| ਮਹਾਰਾਸ਼ਟਰ ਚ ਇਸ ਦਿਨ ਗੁੜ ਤਿਲ ਬੰਡਣ ਦੀ ਪ੍ਰਥਾ ਹੈ| ਗੰਗਾ ਸਾਗਰ ਚ ਵੀ ਇਸ ਮੌਕੇ ਤੇ ਮੇਲਾ ਲੱਗਦਾ ਹੈ| ਆਖਦੇ ਨੇ – “ਸਾਰੇ ਤੀਰਥ ਬਾਰ ਬਾਰ – ਗੰਗਾ ਸਾਗਰ ਇੱਕ ਵਾਰ”| ਤਮਿਲਨਾਡੂ ਚ ਇਸ ਦਿਨ ਨੂੰ ਪੋਂਗਲ ਦੇ ਰੂਪ ਚ ਮਨਾਯਾ ਜਾਂਦਾ ਹੈ ਅਤੇ ਮਿੱਟੀ ਦੀ ਹਾਂਡੀ ਚ ਖੀਰ ਬਣਾਕੇ ਸੂਰਯ ਨੂੰ ਅਰਪਿਤ ਕੀਤੀ ਜਾਂਦੀ ਹੈ| ਪੰਜਾਬ ਚ ਇੱਕ ਦਿਨ ਪਹਿਲਾਂ ਲੋਹਰੀ ਦਾ ਪਰਵ ਮਨਾਯਾ ਜਾਂਦਾ ਹੈਂ|
ਸੰਕਰਾਂਤੀ ਤੇ ਧਾਰਮਿਕ ਦ੍ਰਿਸ਼ਟੀ
ਮਣੀਆਂ ਜਾਂਦਾ ਹੈ ਕਿ ਭਗਵਾਨ ਸੂਰਯ ਆਪਣੇ ਪੁੱਤਰ ਸ਼ਨੀ ਤੋਂ ਮਿਲਣ ਉਨ੍ਹਾਂ ਦੇ ਘਰ ਆਏ ਸੀ| ਮਕਰ ਰਾਸ਼ੀ ਦੇ ਸਵਾਮੀ ਸ਼ਨਿਦੇਵ ਹੈਂ, ਇਸਲਈ ਵੀ ਇਨਹੁ ਮਕਰ ਸੰਕਰਾਂਤੀ ਕੇਹਾ ਜਾਂਦਾ ਹੈ| ਮਹਾਭਾਰਤ ਕਾਲ ਚ ਪਿਤਾਹਮਹ ਨੇ ਦੇਹ ਤਿਆਗ ਦਾ ਸਮਾਂ ਏਹੀ ਚੁਣੀਆਂ ਸੀ| ਯਸ਼ੋਦਾ ਮਾਤਾ ਨੇ ਭੀ ਇਸੀ ਸੰਕਰਾਂਤੀ ਤੇ ਸ਼੍ਰੀ ਕ੍ਰਿਸ਼ਨ ਨੂੰ ਪੁੱਤਰ ਦੇ ਰੂਪ ਚ ਪ੍ਰਾਪਤ ਕਰਨ ਦਾ ਵਰਤ ਲਿਆ ਸੀ| ਇਸਤੋਂ ਅਲਾਵਾ ਏਹ ਓ ਇਤਿਹਾਸਿਕ ਦਿਨ ਹੈ ਜਦੋਂ ਗੰਗਾ ਮਾਤਾ, ਭਾਗਿਰਥ ਦੇ ਪਿੱਛੇ-ਪਿੱਛੇ ਚੱਲਦੇ ਹੋਏ ਕਪਿਲ ਮੁਨਿ ਦੇ ਆਸ਼ਰਮ ਤੋਂ ਹੋਨਦੇ ਹੋਏ ਗੰਗਾ ਸਾਗਰ ਤੱਕ ਪਹੁੰਚੀ ਸੀ| ਕੇਹਾ ਜਾਂਦਾ ਹੈ ਕਿ ਮਕਰ ਸੰਕਰਾਂਤੀ ਚ ਯੱਗ ਜਾਂ ਪੂਜਾ ਪਾਠ ਚ ਅਰਪਿਤ ਕੀਤੇ ਗਏ ਦ੍ਰਵ ਨੂੰ ਗ੍ਰਹਣ ਕਰਨ ਲਈ ਦੇਵ ਅਤੇ ਪੂਨੀਆ ਆਤਮਾਂ ਧਰਤੀ ਤੇ ਆਉਂਦੇ ਹਨ|
ਏਹ ਸੰਕਰਾਂਤੀ ਕਾਲ ਮੌਸਮ ਦੇ ਬਦਲਣ ਅਤੇ ਇਦੇ ਸਕਰਮਣ ਤੋਂ ਬੱਚਨ ਦਾ ਹੈਂ| ਇਸਲਈ ਤਿਲ ਯਾ ਤਿਲ ਤੋਂ ਬਣੇ ਪ੍ਰਦਾਰਥ ਖਾਣ ਅਤੇ ਵੰਡਣ ਤੋਂ ਸ਼ਰੀਰ ਚ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਸਰਦੀ ਤੋਂ ਲੜਨ ਦੀ ਸ਼ਕਤੀ ਦੇੰਦਾ ਹੈਂ|
ਮਕਰ ਸੰਕਰਾਂਤੀ ਭਾਰਤ ਚ ਹੀ ਨਹੀਂ ਬਲਕਿ ਵਿਦੇਸ਼ਾਂ ਚ ਵੀ ਮਨਾਯਾ ਜਾਂਦਾ ਹੈ| ਰੋਮ ਚ ਖਜੂਰ, ਅੰਜੀਰ, ਅਤੇ ਸ਼ਹਦ ਵੰਡ ਕੇ ਸੰਕਰਾਂਤੀ ਮਨਾਈ ਜਾਂਦੀ ਹੈ| ਗ੍ਰੀਕ ਚ ਤਿਲ ਦੀਆਂ ਮਿਠਾਈਆਂ ਬਣਾਂਦੇ ਹੈਂ|
test