ਚਾਰ ਕਿੱਲੋਮੀਟਰ ਲੰਮਾ ਇਹ ਪਾਣੀ ਹੇਠਲਾ ਸੈਕਸ਼ਨ ਦੋ ਦੇਸ਼ਾਂ ਡੈਨਮਾਰਕ ਤੇ ਸਵੀਡਨ ਨੂੰ ਆਪਸ ’ਚ ਜੋੜਦਾ ਹੈ। ਇਸ ਦੀ ਵੱਡੀ ਖ਼ਾਸੀਅਤ ਇਹ ਹੈ ਕਿ ਇਸ ’ਚੋਂ ਸਿਰਫ਼ ਰੇਲ ਹੀ ਨਹੀਂ, ਸਗੋਂ ਕਾਰਾਂ ਤੇ ਹੋਰ ਵਾਹਨ ਵੀ ਜਾ ਸਕਦੇ ਹਨ। ਸਾਲ 2003 ’ਚ ਇਟਲੀ ਦੀ ਐਕੁਆਲਾਈਨ ਸ਼ੁਰੂ ਹੋਈ ਸੀ।
ਭਾਰਤ ਨੂੰ ਡੂੰਘੇ ਪਾਣੀਆਂ ਵਿੱਚੋਂ ਦੌੜਨ ਵਾਲੀ ਪਹਿਲੀ ਮੈਟਰੋ ਰੇਲ ਮਿਲ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ’ਚ ਇਸ ਰੇਲ ਸੇਵਾ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਹੀ ਦਸੰਬਰ 2023 ’ਚ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਸਕੂਲੀ ਬੱਚਿਆਂ ਨਾਲ ਬੈਠ ਕੇ ਇਸ ਰੇਲ ਯਾਤਰਾ ਦਾ ਆਨੰਦ ਵੀ ਮਾਣਿਆ। ਹਾਲੇ ਇਹ ਮੈਟਰੋ ਰੇਲ ਹਾਵੜਾ ਮੈਦਾਨ ਤੇ ਕੋਲਕਾਤਾ ਦੇ ਪੂਰਬੀ-ਪੱਛਮੀ ਲਾਂਘੇ ’ਤੇ ਸਥਿਤ ਐਸਪਲੇਨੇਡ ਵਿਚਾਲੇ 4.8 ਕਿੱਲੋਮੀਟਰ ਦਾ ਸਫ਼ਰ ਤਹਿ ਕਰੇਗੀ।ਇਸੇ ਰੂਟ ਦਾ 1.2 ਕਿੱਲੋਮੀਟਰ ਹਿੱਸਾ ਹੁਗਲੀ ਦਰਿਆ ਦੀ ਉੱਪਰਲੀ ਸਤ੍ਹਾ ਦੇ 30 ਮੀਟਰ ਹੇਠੋਂ ਦੀ ਲੰਘਦਾ ਹੈ। ਰੇਲ ਇਸ ਹਿੱਸੇ ’ਚੋਂ 45 ਸਕਿੰਟਾਂ ’ਚ ਹੀ ਨਿਕਲ ਜਾਂਦੀ ਹੈ। ਦਰਅਸਲ, ਦਰਿਆ ਦੇ ਹੇਠਾਂ ਇਕ ਵਿਸ਼ਾਲ ਤੇ ਮਜ਼ਬੂਤ ਟਿਊਬਨੁਮਾ ਸੁਰੰਗ ਬਣਾਈ ਗਈ ਹੈ। ਇਸੇ ਵਿਚ ਰੇਲ ਪਟੜੀ ਵਿਛਾਈ ਗਈ ਹੈ। ਇਹ ਸੁਰੰਗ ਪੂਰਬੀ-ਪੱਛਮੀ ਮੈਟਰੋ ਕੋਰੀਡੋਰ ਪ੍ਰਾਜੈਕਟ ਦਾ ਹਿੱਸਾ ਹੈ। ਇਹ ਮੈਟਰੋ ਰੇਲ ਪ੍ਰਾਜੈਕਟ ਵਧਾ ਕੇ 16.6 ਕਿੱਲੋਮੀਟਰ ਤੱਕ ਕਰ ਦਿੱਤਾ ਜਾਵੇਗਾ ਜਿਸ ’ਚੋਂ 10.8 ਕਿੱਲੋਮੀਟਰ ਹਿੱਸਾ ਜ਼ਮੀਨਦੋਜ਼ ਹੋਵੇਗਾ। ਹੁਗਲੀ ਦਰਿਆ ਦਰਅਸਲ ਪਵਿੱਤਰ ਗੰਗਾ ਨਦੀ ਵਿੱਚੋਂ ਹੀ ਨਿਕਲਦਾ ਹੈ ਜਿਸ ਦਾ ਪਹਿਲਾ ਹਿੱਸਾ ਭਗੀਰਥੀ ਅਖਵਾਉਂਦਾ ਹੈ ਤੇ ਹੁਗਲੀ ਪੁੱਜ ਕੇ ਇਸ ਦਾ ਨਾਂ ਬਦਲ ਜਾਂਦਾ ਹੈ।
ਯਕੀਨੀ ਤੌਰ ’ਤੇ ਇਹ ਨਵਾਂ ਰੇਲ ਰੂਟ ਕੋਲਕਾਤਾ ਦੀ ਭੀੜ ਕੁਝ ਹੱਦ ਤੱਕ ਘਟਾਉਣ ਵਿਚ ਮਦਦ ਕਰੇਗਾ। ਅਜਿਹੇ ਮੈਟਰੋ ਰੂਟਾਂ ਰਾਹੀਂ ਦੇਸ਼ ਨੂੰ ਆਵਾਜਾਈ ਦੇ ਲੰਮੇ ਜਾਮ ਲੱਗਣ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਰਿਹਾ ਹੈ। ਸਮਾਂ ਬੀਤਣ ਨਾਲ ਅਜਿਹੇ ਪ੍ਰਾਜੈਕਟਾਂ ਦਾ ਵੱਡਾ ਆਰਥਿਕ ਲਾਹਾ ਵੀ ਜ਼ਰੂਰ ਮਿਲਦਾ ਹੈ। ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ ਦਾ ਇਹ ਨਿਸ਼ਚਤ ਤੌਰ ’ਤੇ ਇਕ ਅਹਿਮ ਤੇ ਸ਼ਾਨਦਾਰ ਮੀਲ-ਪੱਥਰ ਹੈ।ਦੁਨੀਆ ’ਚ ਡੂੰਘੇਰੇ ਪਾਣੀਆਂ ’ਚੋਂ ਦੀ ਲੰਘਣ ਵਾਲੀ ਪਹਿਲੀ ਰੇਲ 1988 ’ਚ ਜਾਪਾਨ ਵਿਚ ਚੱਲੀ ਸੀ ਜੋ ਸੀਕਨ ਸੁਰੰਗ ’ਚੋਂ ਗੁਜ਼ਰਦੀ ਹੈ। ਇਸ ਰੂਟ ਦਾ 53.85 ਕਿੱਲੋਮੀਟਰ ਹਿੱਸਾ ਪਾਣੀ ਹੇਠੋਂ ਦੀ ਹੈ। ਹਾਲੇ ਵੀ ਦੁਨੀਆ ’ਚ ਹੋਰ ਕੋਈ ਰੇਲ ਪ੍ਰਾਜੈਕਟ ਨਹੀਂ ਹੈ ਜੋ ਇੰਨੀ ਲੰਮੀ ਦੂਰੀ ਤੱਕ ਪਾਣੀ ਵਿੱਚੋਂ ਲੰਘਦਾ ਹੋਵੇ। ਇੰਜ ਹੀ ਪਾਣੀ ਹੇਠੋਂ ਲੰਘਣ ਵਾਲਾ ਦੁਨੀਆ ਦਾ ਪ੍ਰਸਿੱਧ ਟਨਲ ਚੈਨਲ ਇੰਗਲੈਂਡ ਤੇ ਫਰਾਂਸ ਨੂੰ ਜੋੜਦਾ ਹੈ। ਇਸ ਰੂਟ ’ਤੇ ਰੇਲ ਪਹਿਲੀ ਵਾਰ 1994 ’ਚ ਚੱਲਣੀ ਸ਼ੁਰੂ ਹੋਈ ਸੀ। ਇੰਜ ਹੀ ਦੁਨੀਆ ਦੇ ਤੀਜੇ ਅੰਡਰਵਾਟਰ ਰੇਲ ਪ੍ਰਾਜੈਕਟ ਦੀ ਸ਼ੁਰੂਆਤ 2000 ’ਚ ਓਰੇਸੁੰਦ ਪੁਲ਼ ਦੇ ਨਿਰਮਾਣ ਨਾਲ ਹੋਈ ਸੀ।
ਚਾਰ ਕਿੱਲੋਮੀਟਰ ਲੰਮਾ ਇਹ ਪਾਣੀ ਹੇਠਲਾ ਸੈਕਸ਼ਨ ਦੋ ਦੇਸ਼ਾਂ ਡੈਨਮਾਰਕ ਤੇ ਸਵੀਡਨ ਨੂੰ ਆਪਸ ’ਚ ਜੋੜਦਾ ਹੈ। ਇਸ ਦੀ ਵੱਡੀ ਖ਼ਾਸੀਅਤ ਇਹ ਹੈ ਕਿ ਇਸ ’ਚੋਂ ਸਿਰਫ਼ ਰੇਲ ਹੀ ਨਹੀਂ, ਸਗੋਂ ਕਾਰਾਂ ਤੇ ਹੋਰ ਵਾਹਨ ਵੀ ਜਾ ਸਕਦੇ ਹਨ। ਸਾਲ 2003 ’ਚ ਇਟਲੀ ਦੀ ਐਕੁਆਲਾਈਨ ਸ਼ੁਰੂ ਹੋਈ ਸੀ। ਪਾਣੀ ਹੇਠਲਾ ਇਹ ਰੇਲ ਰੂਟ ਇਟਲੀ ਦੀ ਮੇਨਲੈਂਡ ਨੂੰ ਆਪਸ ’ਚ ਜੋੜਦਾ ਹੈ। ਉਸ ਇਲਾਕੇ ’ਚ ਤਾਂ ਜਵਾਲਾਮੁਖੀ ਦਾ ਵੀ ਖ਼ਤਰਾ ਸੀ।ਚਾਰ ਕਿੱਲੋਮੀਟਰ ਲੰਮਾ ਇਹ ਪਾਣੀ ਹੇਠਲਾ ਸੈਕਸ਼ਨ ਦੋ ਦੇਸ਼ਾਂ ਡੈਨਮਾਰਕ ਤੇ ਸਵੀਡਨ ਨੂੰ ਆਪਸ ’ਚ ਜੋੜਦਾ ਹੈ। ਇਸ ਦੀ ਵੱਡੀ ਖ਼ਾਸੀਅਤ ਇਹ ਹੈ ਕਿ ਇਸ ’ਚੋਂ ਸਿਰਫ਼ ਰੇਲ ਹੀ ਨਹੀਂ, ਸਗੋਂ ਕਾਰਾਂ ਤੇ ਹੋਰ ਵਾਹਨ ਵੀ ਜਾ ਸਕਦੇ ਹਨ। ਸਾਲ 2003 ’ਚ ਇਟਲੀ ਦੀ ਐਕੁਆਲਾਈਨ ਸ਼ੁਰੂ ਹੋਈ ਸੀ। ਪਾਣੀ ਹੇਠਲਾ ਇਹ ਰੇਲ ਰੂਟ ਇਟਲੀ ਦੀ ਮੇਨਲੈਂਡ ਨੂੰ ਆਪਸ ’ਚ ਜੋੜਦਾ ਹੈ। ਉਸ ਇਲਾਕੇ ’ਚ ਤਾਂ ਜਵਾਲਾਮੁਖੀ ਦਾ ਵੀ ਖ਼ਤਰਾ ਸੀ।
ਆਭਾਰ : https://www.punjabijagran.com/editorial/general-underwater-metro-india-got-the-first-metro-train-to-run-through-deep-water-9341182.html
test