23 ਅਪਰੈਲ, 2025 – ਅੰਮ੍ਰਿਤਸਰ : ਸਰਹੱਦ ’ਤੇ ਤਾਇਨਾਤ ਚੌਕਸ ਬੀਐਸਐਫ ਜਵਾਨਾਂ ਨੇ ਅੱਜ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚੋਂ ਹਥਿਆਰ, ਗੋਲਾ ਬਾਰੂਦ, ਵਿਸਫੋਟਕ, ਸਹਾਇਕ ਉਪਕਰਣਾਂ ਸਮੇਤ ਹੱਥਗੋਲੇ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।
ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ ਇੰਟੈਲੀਜੈਂਸ ਵਿੰਗ ਦੀ ਜਾਣਕਾਰੀ ਦੇ ਆਧਾਰ ’ਤੇ ਬੀਐਸਐਫ ਜਵਾਨਾਂ ਨੇ ਸ਼ੱਕੀ ਖੇਤਰ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਸੀ। ਸਿੱਟੇ ਵਜੋਂ ਜਵਾਨਾਂ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੱਲੜਵਾਲ ਨੇੜੇ ਇੱਕ ਖੇਤ ਵਿਚੋਂ 2 ਵੱਡੇ ਪੈਕੇਟ ਬਰਾਮਦ ਕੀਤੇ।
ਪੈਕੇਟ ਵਿਚੋਂ 2 ਪਿਸਤੌਲਾਂ ਦੇ ਨਾਲ 4 ਮੈਗਜ਼ੀਨ, 50 ਜ਼ਿੰਦਾ ਕਾਰਤੂਸ, ਸਹਾਇਕ ਉਪਕਰਣਾਂ ਸਮੇਤ 2 ਹੈਂਡ ਗ੍ਰਨੇਡ, ਆਈਈਡੀ ਵਾਲੀ ਵਿਸਫੋਟਕ ਸਮੱਗਰੀ, 1 ਰਿਮੋਟ ਡਿਵਾਈਸ, 2 ਇਲੈਕਟ੍ਰਿਕ ਡੈਟੋਨੇਟਰ ਅਤੇ ਹੈਰੋਇਨ ਦੇ 8 ਛੋਟੇ ਪੈਕੇਟ ਜਿਸ ਵਿਚ ਕਰੀਬ 7.7 ਕਿਲੋ ਨਸ਼ੀਲਾ ਪਦਾਰਥ ਮਿਲਿਆ ਹੈ।
ਪੰਜਾਬੀ ਟ੍ਰਿਬਯੂਨ
test