SR Ladhar
ਆਮ ਆਦਮੀ ਪਾਰਟੀ (AAP) ਦੀ ਪੰਜਾਬ ਸਰਕਾਰ ਬਾਰੇ ਲੋਕਾਂ ਦੀ ਰਾਏ ਵੱਖ-ਵੱਖ ਹੈ। ਕੁਝ ਲੋਕ ਮੰਨਦੇ ਹਨ ਕਿ AAP ਨੇ ਪੰਜਾਬ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ, ਜਦਕਿ ਹੋਰ ਲੋਕ ਸਮਝਦੇ ਹਨ ਕਿ ਇਹ ਸਰਕਾਰ ਪੰਜਾਬੀਆਂ ਦੀ ਬੇਇੱਜ਼ਤੀ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਹ ਹੱਲਾਤ ਕੁਝ ਮੁੱਖ ਕਾਰਨਾਂ ਕਰਕੇ ਬਣੇ ਹਨ:
ਪੰਜਾਬ ਦੀ ਰਾਜਨੀਤੀ ’ਚ ਬਾਹਰੀ ਦਖਲ
AAP ਦੀ ਲੀਡਰਸ਼ਿਪ ਮੁੱਖ ਤੌਰ ’ਤੇ ਦਿੱਲੀ ਤੋਂ ਚੱਲ ਰਹੀ ਹੈ, ਜਿਸ ਕਰਕੇ ਪੰਜਾਬੀਆਂ ਨੂੰ ਅਕਸਰ ਲੱਗਦਾ ਹੈ ਕਿ ਉਨ੍ਹਾਂ ਦੀ ਰਾਜਨੀਤੀ ਉੱਤੇ ਪੂਰਾ ਨਿਯੰਤਰਣ ਨਹੀਂ ਰਿਹਾ। ਭਗਵੰਤ ਮਾਨ ਨੂੰ “ਰਬੜ-ਸਟੈਂਪ CM” ਕਿਹਾ ਜਾਂਦਾ ਹੈ, ਕਿਉਂਕਿ ਕਈ ਵਾਰ ਫੈਸਲੇ ਦਿੱਲੀ ਵਿੱਚ ਲਈਦੇ ਹਨ। ਦਫ਼ਤਰਾਂ ਵਿੱਚ ਦਿੱਲੀ ਦੇ ਬਾਬੂ ਕਬਜ਼ਾ ਕਰੀ ਬੈਠੇ ਹਨ, ਦਿੱਲੀ ਤੋਂ ਲਿਆਂਦੇ ਅਫ਼ਸਰਾਂ ਨੂੰ ਅਹਿਮ ਅਹੁਦੇ ਦਿੱਤੇ ਜਾਂਦੇ ਹਨ, ਦਿੱਲੀ ਮਾਡਲ ਨੂੰ ਵਧੇਰੇ ਅੱਛਾ ਪ੍ਰਚਾਰਿਆ ਗਿਆ ਪਰ ਚੋਣਾਂ ਵਿੱਚ ਦਿੱਲੀ ਮਾਡਲ ਦੀ ਫੂਕ ਨਿਕਲ ਗਈ।
ਪੰਜਾਬੀ ਵਿਰਾਸਤ ਅਤੇ ਪਹਿਚਾਣ ’ਤੇ ਪ੍ਰਸ਼ਨ ਚਿੰਨ੍ਹ
AAP ਦੀ ਸਰਕਾਰ ਉੱਤੇ ਆਰੋਪ ਲੱਗਦੇ ਹਨ ਕਿ ਉਨ੍ਹਾਂ ਨੇ ਪੰਜਾਬੀ ਭਾਸ਼ਾ, ਸਿੱਖ ਇਤਿਹਾਸ ਅਤੇ ਰਵਾਇਤੀ ਸੰਸਕ੍ਰਿਤੀ ਨੂੰ ਨਜ਼ਰਅੰਦਾਜ਼ ਕੀਤਾ। ਪੰਜਾਬ ਸਰਕਾਰ ਦੇ ਕਈ ਐਡਵਰਟਾਈਜ਼ਮੈਂਟ ਹਿੰਦੀ ਜਾਂ ਅੰਗ੍ਰੇਜ਼ੀ ਵਿੱਚ ਆਉਣ ਲੱਗੇ, ਜਿਸ ਨੂੰ ਪੰਜਾਬੀ ਪਹਿਚਾਣ ਉੱਤੇ ਹਮਲਾ ਮੰਨਿਆ ਗਿਆ।ਹੋਰ ਤਾਂ ਹੋਰ “ ਸਕੂਲ ਆਫ਼ਿ ਐਮੀਨੈਸ “ ਵਰਗੇ ਸਿੱਖਿਆ ਦੇ ਢਾਂਚੇ ਵਿੱਚ ਸੁਧਾਰ ਲਈ ਆਪ ਸਰਕਾਰ ਨੂੰ ਮਾਂ ਬੋਲੀ ਵਿੱਚ ਕੋਈ ਢੁਕਵਾਂ ਨਾਂ ਨਹੀਂ ਮਿਲਿਆ।
ਕਾਨੂੰਨ-ਵਿਵਸਥਾ ਦੀ ਨਾਕਾਮੀ
AAP ਸਰਕਾਰ ਅਕਸਰ ਕਹਿੰਦੀ ਹੈ ਕਿ ਉਹ ਪੰਜਾਬ ਨੂੰ “ਨੰਬਰ 1” ਬਣਾਉਣ ਆਈ ਹੈ, ਪਰ ਕਾਨੂੰਨ-ਵਿਵਸਥਾ ’ਚ ਵਾਧੂ ਸੁਧਾਰ ਨਹੀਂ ਆਇਆ। ਗੈਂਗਸਟਰੀਜ਼ਮ, ਨਸ਼ੇ ਦੀ ਸਮੱਸਿਆ, ਅਤੇ ਬੇਅਦਬੀ ਕੇਸਾਂ ’ਤੇ ਕਾਰਵਾਈ ਦੇ ਆਰੋਪ ਲੱਗਦੇ ਰਹੇ ਹਨ। ਕੁਝ ਲੋਕ ਮੰਨਦੇ ਹਨ ਕਿ ਪੰਜਾਬ ’ਚ ਅਪਰਾਧ ਵਧ ਰਹੇ ਹਨ, ਜਿਸ ਨਾਲ ਪੰਜਾਬੀਆਂ ਦੀ ਇੰਮੇਜ ’ਤੇ ਨਕਾਬਲ-ਬਰਦਾਸ਼ਤ ਪ੍ਰਭਾਵ ਪਿਆ। ਵਾਰ-ਵਾਰ ਅਫਸਰਾਂ ਨੂੰ ਬਦਲਣ ਨਾਲ ਜਾਂ ਮੰਤਰੀਆਂ ਦੀ ਛੁੱਟੀ ਕਰਨ ਨਾਲ ਇਹੀ ਪ੍ਰਭਾਵ ਜਾਂਦਾ ਹੈ, “ ਨਾਚ ਨਾ ਜਾਣੇ ਆਂਗਣ ਟੇਢਾ”।
ਵਿੱਤੀ ਘਾਟਾ ਅਤੇ ਕਰਜ਼ਾ
AAP ਸਰਕਾਰ ਨੇ ਮੁਫ਼ਤ ਸੁਵਿਧਾਵਾਂ ਦਾ ਐਲਾਨ ਕੀਤਾ, ਪਰ ਇਹ ਵੀ ਆਖਿਆ ਜਾ ਰਿਹਾ ਹੈ ਕਿ ਪੰਜਾਬ ਦੀ ਆਰਥਿਕ ਹਾਲਤ ਵਿਗੜ ਰਹੀ ਹੈ। ਵਿਦੇਸ਼ੀ ਸੰਦਰਭਾਂ ਵਿੱਚ ਪੰਜਾਬ ਨੂੰ ਕਰਜ਼ੇ ਦੀ ਮਾਰੀ ਰਿਆਸਤ ਵਜੋਂ ਵੇਖਿਆ ਜਾਂਦਾ ਹੈ, ਜਿਸ ਨਾਲ ਪੰਜਾਬ ਦੀ ਇੰਮੇਜ ਨੁਕਸਾਨ ਨੂੰ ਪਹੁੰਚਿਆ। ਆਪ ਸਰਕਾਰ ਨੇ ਇੱਕ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਚੁੱਕਿਆ ਹੈ ਤੇ ਅੱਜ ਹਰ ਪੰਜਾਬੀ ਸਵਾ ਲੱਖ ਰੁਪਏ ਦਾ ਕਰਜ਼ਈ ਹੈ।
ਅਣਅਨੁਭਵੀ ਮੰਤਰੀ ਅਤੇ ਵਿਵਾਦਿਤ ਫ਼ੈਸਲੇ
AAP ਦੇ ਕਈ ਮੰਤਰੀ ਅਣਅਨੁਭਵੀ ਹਨ, ਅਤੇ ਕਈ ਉੱਤੇ ਭ੍ਰਿਸ਼ਟਾਚਾਰ ਜਾਂ ਨਾਕਾਮੀ ਦੇ ਦੋਸ਼ ਵੀ ਲੱਗੇ ਹਨ। ਵਿਜੈ ਸਿੰਗਲਾ ਦੀ ਗ੍ਰਿਫ਼ਤਾਰੀ, ਨਵਜੋਤ ਸਿੱਧੂ ਵਰਗੇ ਆਗੂਆਂ ਦੀ ਅਲੋਚਨਾ, ਸਰਾਰੀ ਵਰਗੇ ਮੰਤਰੀਆਂ ਦੀ ਛੁੱਟੀ, ਕਟਾਰੂਚੱਕ ਤੇ ਇਲਜ਼ਾਮ, ਅਮਿਤ ਰਤਨ MLA ਅਤੇ ਗੋਲਡੀ ਕੰਬੋਜ ਦੇ ਪਿਤਾ ਜੀ ਆਦਿ ਕਈ ਚੋਟੀ ਦੇ ਲੀਡਰਾਂ ਤੇ ਸਵਾਲੀਆ ਚਿੰਨ ਹਨ। ਮੰਤਰੀਆਂ ਜਿਵੇਂ ਧਾਲੀਵਾਲ ਸਮੇਤ ਕਟਾਰੂਚੱਕ ਦੀ ਪਠਾਨਕੋਟ ਪੰਚਾਇਤੀ ਜਮੀਨ ਵਿੱਚ ਰੋਲ ਅਤੇ ਜਗਰਾਉ MLA ਵੱਲੋਂ ਐਨ ਆਰ ਆਈ ਦੀ ਕੋਠੀ ਹੜੱਪਣੀ ਤੇ ਸਰਕਾਰ ਦੀ ਚੁੱਪੀ ਕਈ ਸਵਾਲ ਖੜੇ ਕਰਦੀ ਹੈ। ਹੁਣ ਨਹੀਂ ਤਾਂ ਚੋਣਾਂ ਵਿੱਚ ਅਵਾਮ ਸਵਾਲ ਜ਼ਰੂਰ ਉਠਾਉਣਗੇ।
test