ਭਾਰਤ ਨੇ ਏਸ਼ੀਅਨ ਯੂਥ ਖੇਡਾਂ ਦੌਰਾਨ ਮੁੱਕੇਬਾਜ਼ੀ ਵਿੱਚ ਸੋਨੇ ਦੇ ਤਿੰਨ ਅਤੇ ਚਾਂਦੀ ਦਾ ਇਕ ਤਗ਼ਮਾ ਜਿੱਤੇ ਹਨ; ਬੀਚ ਕੁਸ਼ਤੀ ਵਿੱਚ ਤਿੰਨ ਸੋਨ ਤਗਮੇ ਅਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ।
31 ਅਕਤੂਬਰ, 2025 – ਬਹਿਰੀਨ : ਭਾਰਤ ਨੇ ਏਸ਼ੀਅਨ ਯੂਥ ਖੇਡਾਂ ਦੌਰਾਨ ਮੁੱਕੇਬਾਜ਼ੀ ਵਿੱਚ ਸੋਨੇ ਦੇ ਤਿੰਨ ਅਤੇ ਚਾਂਦੀ ਦਾ ਇਕ ਤਗ਼ਮਾ ਜਿੱਤੇ ਹਨ; ਬੀਚ ਕੁਸ਼ਤੀ ਵਿੱਚ ਤਿੰਨ ਸੋਨ ਤਗਮੇ ਅਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ। ਭਾਰਤੀ ਮੁੱਕੇਬਾਜ਼ ਖੁਸ਼ੀ ਚੰਦ, ਅਹਾਨਾ ਸ਼ਰਮਾ ਤੇ ਭੋਰੇਸ਼ੀ ਪੁਜਾਰੀ ਨੇ ਸੋਨ ਤਗ਼ਮੇ ਜਿੱਤੇ; ਲੈਂਚੇਨਬਾ ਸਿੰਘ ਮੋਈਬੰਗਖੋਂਗਬਾਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤਰ੍ਹਾਂ ਭਾਰਤ ਨੇ ਹੁਣ ਤੱਕ 41 ਤਗ਼ਮੇ ਜਿੱਤ ਲਏ ਹਨ ਜਿਨ੍ਹਾਂ ਵਿੱਚ 12 ਸੋਨ ਤਗ਼ਮੇ, 15 ਚਾਂਦੀ ਅਤੇ 14 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਭਾਰਤੀ ਮੁੱਕੇਬਾਜ਼ ਖੁਸ਼ੀ (46 ਕਿਲੋਗ੍ਰਾਮ) ਨੇ ਚੀਨ ਦੀ ਲੂ ਜਿੰਕਸਿਯੂ ਨੂੰ 4:1 ਨਾਲ ਹਰਾਇਆ। ਇਨ੍ਹਾਂ ਮੁਕਾਬਲਿਆਂ ’ਚ ਵੀ ਭਾਰਤੀ ਖਿਡਾਰੀਆਂ ਦੀ ਨਿਗ੍ਹਾ ਸੋਨ ਤਗਮੇ ’ਤੇ ਟਿਕੀ ਹੈ।
https://www.punjabitribuneonline.com/news/sports/asian-youth-games-india-wins-41-medals/
ਏਸ਼ਿਆਈ ਯੂਥ ਖੇਡਾਂ: ਜੈਸਮੀਨ ਨੇ ਕਾਂਸੀ ਜਿੱਤੀ
ਬਹਿਰੀਨ ’ਚ ਅੱਜ ਸਮਾਪਤ ਹੋਈਆਂ ਤੀਜੀਆਂ ਏਸ਼ਿਆਈ ਯੂਥ ਖੇਡਾਂ ’ਚ ਪੰਜਾਬ ਦੀ ਸ਼ਾਟਪੁੱਟ ਖ਼ਿਡਾਰਨ ਜੈਸਮੀਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ; ਦੂਜੀ ਖ਼ਿਡਾਰਨ ਜੁਆਏ ਬੈਦਵਾਣ ਛੇਵੇਂ ਸਥਾਨ ’ਤੇ ਰਹੀ।
ਐਸਏਐਸ ਨਗਰ (ਮੋਹਾਲੀ) : ਬਹਿਰੀਨ ’ਚ ਅੱਜ ਸਮਾਪਤ ਹੋਈਆਂ ਤੀਜੀਆਂ ਏਸ਼ਿਆਈ ਯੂਥ ਖੇਡਾਂ ’ਚ ਪੰਜਾਬ ਦੀ ਸ਼ਾਟਪੁੱਟ ਖ਼ਿਡਾਰਨ ਜੈਸਮੀਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ; ਦੂਜੀ ਖ਼ਿਡਾਰਨ ਜੁਆਏ ਬੈਦਵਾਣ ਛੇਵੇਂ ਸਥਾਨ ’ਤੇ ਰਹੀ। ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਖੇਡਣ ਗਈਆਂ ਦੋਵਾਂ ਖਿਡਾਰਨਾਂ ਨੇ ਭਾਰਤ ਦੀ ਨੁਮਾਇੰਦਗੀ ਕਰਦਿਆਂ ਅੰਡਰ-18 ਵਰਗ ਦੇ ਮੁਕਾਬਲੇ ’ਚ ਹਿੱਸਾ ਲਿਆ। ਜਾਣਕਾਰੀ ਅਨੁਸਾਰ ਰੂਪਨਗਰ ਦੀ ਜੈਸਮੀਨ ਕੌਰ ਨੇ 14.86 ਮੀਟਰ ਦੂਰੀ ’ਤੇ ਗੋਲਾ ਸੁੱਟ ਕੇ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਮੁਹਾਲੀ ਦੇ ਪਿੰਡ ਮਟੌਰ ਦੀ ਵਸਨੀਕ ਤੇ ਕੇਂਦਰੀ ਵਿਦਿਆਲਿਆ, ਸੈਕਟਰ 80 ਦੀ ਵਿਦਿਆਰਥਣ ਜੁਆਏ ਬੈਦਵਾਣ ਨੇ 14.53 ਮੀਟਰ ਗੋਲਾ ਸੁੱਟਿਆ ਅਤੇ ਛੇਵੇਂ ਸਥਾਨ ’ਤੇ ਰਹੀ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/sports/asian-youth-games-jasmine-wins-bronze/