24 ਮਈ, 2025 – ਲੰਬੀ : ਲੰਬੀ ਹਲਕੇ ਦੇ ਖ਼ਰੀਦ ਕੇਂਦਰਾਂ ’ਚੋਂ ਕਣਕ ਦੀ ਚੁਕਾਈ ਨਾ ਹੋਣ ’ਤੇ ਪ੍ਰੇਸ਼ਾਨ ਕਿਸਾਨਾਂ, ਆੜ੍ਹਤੀਆਂ ਤੇ ਟਰਾਂਸਪੋਰਟਰਾਂ ਨੇ ‘ਆਪ’ ਸਰਕਾਰ ਨੂੰ ਘੇਰਿਆ ਹੈ। ਫ਼ਤਹਿ ਸਿੰਘ ਬਾਦਲ ਨੇ ਕਿਹਾ ਕਿ ਇਕੱਲੇ ਮਾਹੂਆਣਾ ਖਰੀਦ ਕੇਂਦਰ ’ਚ ਕਰੀਬ 32 ਹਜ਼ਾਰ ਗੱਟੇ ਕਣਕ ਦੀ ਲਿਫ਼ਟਿੰਗ ਹੋਣੀ ਰਹਿੰਦੀ ਹੈ। ਕਣਕ ਦੀ ਖ਼ਰੀਦ 15 ਮਈ ਤੋਂ ਬੰਦ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਾੜੇ ਖਰੀਦ ਪ੍ਰਬੰਧਾਂ ਵਿੱਚੋਂ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਦੀ ਨਾਕਾਮੀ ਝਲਕ ਰਹੀ ਹੈ। ਉਨ੍ਹਾਂ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸੁਆਲ ਚੁੱਕਦਿਆਂ ਕਿਹਾ ਕਿ ਸਾਢੇ ਤਿੰਨ ਸਾਲਾਂ ਮਗਰੋਂ ਖੇਤੀ ਪ੍ਰਧਾਨ ਸੂਬੇ ਵਿੱਚ ਆਪ ਸਰਕਾਰ ਕਣਕ ਖਰੀਦ ਦੇ ਪ੍ਰਬੰਧਾਂ ਨੂੰ ਸੁਚਾਰੂ ਨਹੀਂ ਬਣਾ ਸਕੀ।
ਹਰੇਕ ਫ਼ਸਲ ਦੀ ਖਰੀਦ ਮੌਕੇ ‘ਆਪ’ ਸਰਕਾਰ ਦਾ ਨਵਾਂ ਬਹਾਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਦੇ ਕੇਂਦਰ ਸਰਕਾਰ ’ਤੇ ਦੋਸ਼ ਲਾ ਕੇ ਖਹਿੜਾ ਛੁਡਵਾਇਆ ਜਾਂਦਾ ਹੈ ਅਤੇ ਕਦੇ ਸਾਇਲੋਜ਼ ਦਾ ਬਹਾਨਾ ਘੜਿਆ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਸੂਬੇ ਅੰਦਰ ਗੋਦਾਮਾਂ ’ਚ ਕਣਕ ਦਾ ਭੰਡਾਰ ਖੱਜਲ-ਖੁਆਰੀ ਰਹਿਤ ਹੋ ਰਿਹਾ ਸੀ ਤਾਂ ਸਾਇਲੋਜ਼ ਵਾਲਾ ਨਵਾਂ ਪੰਗਾ ਸਹੇੜਨ ਦੀ ਜ਼ਰੂਰਤ ਸਮਝ ਤੋਂ ਪਰੇ ਹੈ। ਇਹ ਵਤੀਰਾ ਮਜ਼ਦੂਰ ਤੇ ਡਰਾਈਵਰਾਂ ਅਤੇ ਟਰੱਕ ਅਪਰੇਟਰਾਂ ਅਤੇ ਆੜ੍ਹਤੀਆਂ ਦੇ ਕਾਰੋਬਾਰ ’ਤੇ ਅਸਰ ਪਾ ਰਿਹਾ ਹੈ।
ਪੰਜਾਬੀ ਟ੍ਰਿਬਯੂਨ
test