ਨਵੀਂ ਲਾਈਨ ਨਿਊ Shambhu ਡੈਡੀਕੇਟਿਡ ਫਰੇਟ ਕੋਰੀਡੋਰ ਸਟੇਸ਼ਨ ਨੂੰ Rajpura-Bathinda line ’ਤੇ ਸਥਿਤ ਕੌਲੀ ਸਟੇਸ਼ਨ ਨਾਲ ਜੋੜੇਗੀ
10 ਫਰਵਰੀ, 2026 – ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਉੱਤਰੀ ਰੇਲਵੇ ਰੂਟ ’ਤੇ ਰੇਲਗੱਡੀਆਂ ਦਾ ਬੋਝ ਘਟਾਉਣ ਤੇ ਆਵਾਜਾਈ ਸਮੱਸਿਆ ਨੂੰ ਹੱਲ ਕਰਨ ਲਈ ਰਾਜਪੁਰਾ ਬਾਈਪਾਸ ਲਾਈਨ ਲਈ 411.96 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਰੇਲਵੇ ਮੰਤਰਾਲੇ ਨੇ ਅਧਿਕਾਰਤ ਤੌਰ ’ਤੇ ਇਸ 13.46 ਕਿਲੋਮੀਟਰ ਲੰਬੀ ਬਾਈਪਾਸ ਲਾਈਨ ਦੇ ਨਿਰਮਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਨਵੀਂ ਲਾਈਨ ਨਿਊ ਸ਼ੰਭੂ ਡੈਡੀਕੇਟਿਡ ਫਰੇਟ ਕੋਰੀਡੋਰ ਸਟੇਸ਼ਨ ਨੂੰ ਰਾਜਪੁਰਾ-ਬਠਿੰਡਾ ਲਾਈਨ ’ਤੇ ਸਥਿਤ ਕੌਲੀ ਸਟੇਸ਼ਨ ਨਾਲ ਜੋੜੇਗੀ।
ਰਵਨੀਤ ਬਿੱਟੂ ਅਨੁਸਾਰ ਇਸ ਪ੍ਰਾਜੈਕਟ ਦਾ ਟੀਚਾ ਰਾਜਪੁਰਾ ਯਾਰਡ ਵਿੱਚ ਲੱਗਣ ਵਾਲੇ ਜਾਮ ਨੂੰ ਖਤਮ ਕਰਨਾ ਹੈ, ਜੋ ਇਸ ਵੇਲੇ ਆਪਣੀ ਸਮਰੱਥਾ ਤੋਂ ਕਿਤੇ ਵੱਧ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਬਾਲਾ-ਜਲੰਧਰ ਸੈਕਸ਼ਨ ਉੱਤਰੀ ਰੇਲਵੇ ਦੇ ਸਭ ਤੋਂ ਰੁਝੇਂਵਿਆਂ ਵਾਲੇ ਰੂਟਾਂ ਵਿੱਚੋਂ ਇੱਕ ਹੈ ਅਤੇ 2030-31 ਤੱਕ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਵਧਣ ਦਾ ਅਨੁਮਾਨ ਹੈ। ਇਸ ਬਾਈਪਾਸ ਨਾਲ ਮਾਲ ਗੱਡੀਆਂ ਅਤੇ ਸਵਾਰੀ ਗੱਡੀਆਂ ਰਾਜਪੁਰਾ ਯਾਰਡ ਵਿੱਚ ਫਸਣ ਦੀ ਬਜਾਏ ਸਿੱਧਾ ਨਿਕਲ ਸਕਣਗੀਆਂ, ਜਿਸ ਨਾਲ ਸਮੇਂ ਦੀ ਬਚਤ ਹੋਵੇਗੀ ਅਤੇ ਮਾਲ ਦੀ ਢੋਆ-ਢੁਆਈ ਵੀ ਤੇਜ਼ ਹੋਵੇਗੀ।
ਪੰਜਾਬੀ ਟ੍ਰਿਬਯੂਨ