02 ਮਈ, 2025 – ਕੋਟਕਪੂਰਾ : ਇਥੇ ਸ਼ਹਿਰ ਵਿਚ ਰੇਤਾ ਢੋਣ ਵਾਲੇ ਬਗ਼ੈਰ ਨੰਬਰੀ ਟਿੱਪਰ ਸੜਕਾਂ ’ਦੇ ਸ਼ਰੇਆਮ ਦੌੜ ਰਹੇ ਅਤੇ ਉਹ ਨਾਕਿਆਂ ਤੋਂ ਵੀ ਲੰਘਦੇ ਹਨ ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ।
ਜਾਣਕਾਰੀ ਅਨੁਸਾਰ ਇਸ ਖੇਤਰ ਵਿੱਚ ਰੇਤਾ ਅਤੇ ਘੱਗਰ ਸੈਂਡ (ਇੱਕ ਖਾਸ ਕਿਸਮ ਦਾ ਰੇਤਾ ਜੋ ਦਰਿਆਵਾਂ ਵਿਚੋਂ ਨਿਕਲਦਾ ਅਤੇ ਇਸ ਵਿੱਚ ਕਈ ਤਰ੍ਹਾਂ ਦੇ ਕੁਦਰਤੀ ਮਿਸ਼ਰਨ ਹੁੰਦੇ ਹਨ) ਕਰਨਾਲ ਵਾਲੇ ਖੇਤਰ ਤੋਂ ਆ ਰਿਹਾ ਹੈ ਜਾਂ ਫਿਰ ਹਿਮਾਚਲ ਦੀ ਹੱਦ ਤੋਂ ਪਠਾਨਕੋਟ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚੋਂ ਪਹੁੰਚ ਰਿਹਾ ਹੈ। ਕੋਟਕਪੂਰਾ ਵਾਸੀ ਦਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਰੇਤੇ ਨਾਲ ਭਰੇ ਇਹ ਟਿੱਪਰ ਤੇਜ਼ ਰਫ਼ਤਾਰ ਨਾਲ ਹਾਰਨ ਮਾਰਦੇ ਹੋਏ ਲੰਘਦੇ ਹਨ ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਉਨ੍ਹਾਂ ਦੱਸਿਆ ਕਿ ਟਰੈਕਟਰ ਵੀ ਜਿਹੜੇ ਇਸ ਕੰਮ ਵਿੱਚ ਲੱਗੇ ਹੋਏ ਹਨ, ਉਹ ਵੀ ਓਵਰਲੋਡ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਇਸ ਕੰਮ ਵਿੱਚ ਲੱਗੇ ਬਹੁਤਿਆਂ ਟਿੱਪਰਾਂ ਦੇ ਅੱਗੇ ਜਾਂ ਪਿਛੇ ਕੋਈ ਨੰਬਰ ਪਲੇਟ ਹੀ ਨਹੀਂ ਹੁੰਦੀ।
ਜ਼ਿਲ੍ਹਾ ਟ੍ਰੈਫਿਕ ਇੰਚਾਰਜ ਸਬ ਇੰਸਪੈਕਟਰ ਵਕੀਲ ਸਿੰਘ ਨੇ ਸੰਪਰਕ ਕਰਨ ’ਤੇ ਆਖਿਆ ਕਿ ਰੇਤੇ ਦੇ ਭਰੇ ਟਿੱਪਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਇਸੇ ਮਹੀਨੇ 3 ਟਿੱਪਰਾਂ ਦਾ ਚਲਾਨ ਵੀ ਕੀਤਾ ਗਿਆ ਹੈ। ਟਰੈਕਟਰਾਂ ਸਬੰਧੀ ਉਨ੍ਹਾਂ ਦੱਸਿਆ ਕਿ ਜੇ ਕੋਈ ਓਵਰਲੋਡ ਦਿਖਾਈ ਦਿੰਦਾ ਹੈ ਤਾਂ ਅਜਿਹਿਆਂ ਨੂੰ ਤਾਂ ਥਾਣੇ ਹੀ ਬੰਦ ਕਰ ਦਿੱਤਾ ਜਾਂਦਾ ਹੈ।
ਪੰਜਾਬੀ ਟ੍ਰਿਬਯੂਨ
test