ਪੱਛਮੀ ਬੰਗਾਲ ਵਿੱਚ ਹੋਈਆਂ 69ਵੀਂ ਕੌਮੀ ਸਕੂਲ ਖੇਡਾਂ ਵਿਚ ਮੁਹਾਲੀ ਦੇ ਸੈਕਟਰ 78 ਦੇ ਬਹੁਮੰਤਵੀ ਖੇਡ ਭਵਨ ਵਿੱਚ ਅਭਿਆਸ ਕਰਨ ਵਾਲੀਆਂ ਜਿਮਨਾਸਟਿਕ ਖ਼ਿਡਾਰਨਾਂ ਨੇ ਤਗ਼ਮੇ ਜਿੱਤੇ ਹਨ।
21 ਜਨਵਰੀ, 2026 – ਐਸਏਐਸ ਨਗਰ (ਮੁਹਾਲੀ) : ਪੱਛਮੀ ਬੰਗਾਲ ਵਿੱਚ ਹੋਈਆਂ 69ਵੀਂ ਕੌਮੀ ਸਕੂਲ ਖੇਡਾਂ ਵਿਚ ਮੁਹਾਲੀ ਦੇ ਸੈਕਟਰ 78 ਦੇ ਬਹੁਮੰਤਵੀ ਖੇਡ ਭਵਨ ਵਿੱਚ ਅਭਿਆਸ ਕਰਨ ਵਾਲੀਆਂ ਜਿਮਨਾਸਟਿਕ ਖ਼ਿਡਾਰਨਾਂ ਨੇ ਤਗ਼ਮੇ ਜਿੱਤੇ ਹਨ। ਲੜਕੀਆਂ ਦੇ ਅੰਡਰ-19 ਵਰਗ ਦੇ ਰਿਦਮਿਕ ਜਿਮਨਾਸਟਿਕ ਵਿਚ ਰਸਲੀਨ ਕੌਰ ਬਰਾੜ ਨੇ ਪੰਜਾਬ ਦੀ ਟੀਮ ਤਰਫ਼ੋਂ ਕੌਮੀ ਪੱਧਰ ’ਤੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਵਰਗ ਵਿੱਚ ਇਸ਼ਬੀਰ ਨੇ ਪੰਜਾਬ ਤਰਫ਼ੋਂ ਖੇਡਦਿਆਂ ਤੀਜਾ ਸਥਾਨ ਪ੍ਰਾਪਤ ਕੀਤਾ। ਟੀਮ ਦੇ ਕੋਚਾਂ ਮਨਦੀਪ ਕੁਮਾਰ, ਸਾਜਨ ਅਤੇ ਪ੍ਰਭਜੋਤ ਕੌਰ ਬਾਜਵਾ ਨੇ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਖ਼ਿਡਾਰਨਾਂ ਕੋਲੋਂ ਭਵਿੱਖ ਵਿੱਚ ਵੀ ਬਹੁਤ ਉਮੀਦਾਂ ਹਨ।
ਪੰਜਾਬੀ ਟ੍ਰਿਬਯੂਨ