ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਨੇ ਨੇ ਇੱਥੇ ਬੀਡਬਲਿਊਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਦੁਨੀਆ ਦੀ ਦੂਜੇ ਨੰਬਰ ਦੀ ਚੀਨ ਦੀ ਵਾਂਗ ਜ਼ੀ ਯੀ ਨੂੰ 21-19, 21-15 ਨਾਲ ਹਰਾਇਆ ਤੇ ਉਹ ਕੁਆਰਟਰ ਫਾਈਨਲ ਵਿਚ ਪੁੱਜ ਗਈ ਹੈ।
29 ਅਗਸਤ, 2025 – ਪੈਰਿਸ : ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਨੇ ਨੇ ਇੱਥੇ ਬੀਡਬਲਿਊਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਦੁਨੀਆ ਦੀ ਦੂਜੇ ਨੰਬਰ ਦੀ ਚੀਨ ਦੀ ਵਾਂਗ ਜ਼ੀ ਯੀ ਨੂੰ 21-19, 21-15 ਨਾਲ ਹਰਾਇਆ ਤੇ ਉਹ ਕੁਆਰਟਰ ਫਾਈਨਲ ਵਿਚ ਪੁੱਜ ਗਈ ਹੈ। 2019 ਵਿੱਚ ਬਾਸੇਲ ਵਿੱਚ ਵਿਸ਼ਵ ਖਿਤਾਬ ਜਿੱਤਣ ਵਾਲੀ 15ਵੀਂ ਰੈਂਕਿੰਗ ਵਾਲੀ ਸਿੰਧੂ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਜਿੱਤ ਦਰਜ ਕਰਨ ਲਈ 48 ਮਿੰਟ ਲੱਗੇ। ਪੰਜ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਸਿੰਧੂ ਨੇ ਸ਼ੁਰੂਆਤੀ ਗੇਮ ਵਿਚ ਤਿੱਖੇ ਹਮਲੇ ਕੀਤੇ ਤੇ ਪਹਿਲਾ ਸੈੱਟ 21-19 ਨਾਲ ਜਿੱਤਿਆ। ਭਾਰਤੀ ਖਿਡਾਰਨ ਨੇ ਦੂਜੇ ਸੈੱਟ ਵਿੱਚ ਆਪਣੀ ਲੈਅ ਬਣਾਈ ਰੱਖੀ ਅਤੇ ਮੈਚ ਜਿੱਤ ਲਿਆ। ਭਾਰਤੀ ਖਿਡਾਰਨ ਨੇ ਇਸ ਚੀਨੀ ਖਿਡਾਰਨ ਖ਼ਿਲਾਫ਼ ਪੰਜ ਮੈਚ ਖੇਡੇ ਹਨ ਜਿਨ੍ਹਾਂ ਵਿਚੋਂ ਸਿੰਧੂ ਤਿੰਨ ਵਾਰ ਜਿੱਤੀ ਹੈ ਤੇ ਉਸ ਨੂੰ ਦੋ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਪੰਜਾਬੀ ਟ੍ਰਿਬਯੂਨ