12 ਮਾਰਚ, 2025 – ਅੰਮ੍ਰਿਤਸਰ : ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਚਾਹ ਦੇ ਬਹਾਨੇ ਮੋਬਾਈਲ ਫੋਨ ਸਪਲਾਈ ਕਰਨ ਵਾਲੇ ਜੇਲ੍ਹ ਦੇ ਹੀ ਕਰਮਚਾਰੀ ਨੂੰ ਅਧਿਕਾਰੀਆਂ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਜੇਲ੍ਹ ਸੁਪਰਡੈਂਟ ਹੇਮੰਤ ਸ਼ਰਮਾ ਨੇ ਦੱਸਿਆ ਕਿ ਪੈਸਕੋ ਕਰਮਚਾਰੀ ਜਗਦੀਪ ਸਿੰਘ ਸਵੇਰੇ ਚਾਹ ਦੀ ਕੇਤਲੀ ਲੈ ਕੇ ਡਿਓਢੀ ਵਿੱਚ ਹਾਜ਼ਰ ਹੋਇਆ। ਡਿਓਢੀ ਵਿੱਚ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਪ੍ਰਭਦਿਆਲ ਸਿੰਘ ਸਹਾਇਕ ਸੁਪਰਡੈਂਟ, ਹੈੱਡਵਾਰਡਰ ਹਰਜੀਤ ਕੁਮਾਰ ਤੇ ਕਾਂਸਟੇਬਲ ਸੁਖਵਿੰਦਰ ਸਿੰਘ ਵੱਲੋਂ ਉਸ ਪੈਸਕੋ ਕਰਮਚਾਰੀ ਜਗਦੀਪ ਸਿੰਘ ਦੀ ਤਲਾਸ਼ੀ ਲਈ ਗਈ।
ਤਲਾਸ਼ੀ ਦੌਰਾਨ ਕਰਮਚਾਰੀ ਵੱਲੋਂ ਫੜੀ ਹੋਈ ਕੇਤਲੀ ਵਿੱਚੋਂ ਛੁਪਾਏ ਹੋਏ 2 ਮੋਬਾਈਲ ਫੋਨ ਅਤੇ 2 ਚਾਰਜਰ ਬਰਾਮਦ ਹੋਏ। ਇਸ ਦੀ ਜਾਣਕਾਰੀ ਤੁਰੰਤ ਸੀਨੀਅਰ ਅਧਿਕਾਰੀਆ ਅਤੇ ਮੁੱਖ ਅਫਸਰ, ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਨੂੰ ਦਿੱਤੀ ਗਈ। ਉਸ ਕੋਲੋਂ ਬਰਾਮਦ ਹੋਏ ਮੋਬਾਈਲ ਫੋਨ ਵੀ ਥਾਣਾ ਇਸਲਾਮਾਬਾਦ ਨੂੰ ਭੇਜ ਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕੀਤੀ ਗਈ।
ਪੰਜਾਬੀ ਟ੍ਰਿਬਯੂਨ
test