ਬੱਸ ਕਾਮਿਆਂ ਵੱਲੋਂ ਗੇਟ ਰੈਲੀਆਂ ਸ਼ੁਰੂ
ਮੰਗਾਂ ਦੀ ਪੂਰਤੀ ਲਈ ਪਿਛਲੇ ਮਹੀਨੇ ਕੀਤੀ ਰਾਜ ਵਿਆਪੀ ਹੜਤਾਲ ਦੌਰਾਨ ਪੁਲੀਸ ਵੱਲੋਂ ਜੇਲ੍ਹ ਭੇਜੇ ਗਏ ਵਰਕਰਾਂ ਦੀ ਰਿਹਾਈ ਲਈ ਯੂਨੀਅਨ ਵੱਲੋਂ ਅੱਜ ਸੂਬੇ ਭਰ ਵਿੱਚ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
07 ਜਨਵਰੀ, 2026 – ਪਟਿਆਲਾ : ਮੰਗਾਂ ਦੀ ਪੂਰਤੀ ਲਈ ਪਿਛਲੇ ਮਹੀਨੇ ਕੀਤੀ ਰਾਜ ਵਿਆਪੀ ਹੜਤਾਲ ਦੌਰਾਨ ਪੁਲੀਸ ਵੱਲੋਂ ਜੇਲ੍ਹ ਭੇਜੇ ਗਏ ਵਰਕਰਾਂ ਦੀ ਰਿਹਾਈ ਲਈ ਯੂਨੀਅਨ ਵੱਲੋਂ ਅੱਜ ਸੂਬੇ ਭਰ ਵਿੱਚ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਵਜੋਂ ਪਟਿਆਲਾ ਸਥਿਤ ਨਵੇਂ ਬਸ ਸਟੈਂਡ ਦੇ ਬਾਹਰ ਵੀ ਟਰਾਂਸਪੋਰਟ ਕੰਮਿਆਂ ਵੱਲੋਂ ਗੇਟ ਰੈਲੀ ਸ਼ੁਰੂ ਕੀਤੀ ਜਾ ਗਈ ਹੈ। ਇਹ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸਵਾਈ ਬੁਲਾਰੇ ਹਰਗੇਸ਼ ਵਿਕੀ ਪਟਿਆਲਾ ਨੇ ਦੱਸਿਆ ਕਿ ਇਸ ਸੰਘਰਸ਼ ਦੀ ਅਗਵਾਈ ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਸਾਥੀ ਵਰਕਰਾਂ ਦੀ ਰਿਹਾਈ ਦੀ ਮੰਗ ਕੀਤੀ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/punjab/bus-workers-start-gate-rallies/
ਸਾਥੀਆਂ ਦੀ ਰਿਹਾਈ ਮੰਗੀ; ਕਾਲੇ ਬਿੱਲੇ ਲਾ ਕੇ ਡਿਊਟੀਆਂ ਕਰਨ ਦਾ ਐਲਾਨ
07 ਜਨਵਰੀ, 2026 – ਪਟਿਆਲਾ : ਪੰਜਾਬ ਰੋਡਵੇਜ਼, ਪਨਬਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (25/11) ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਅਤੇ ਟਰਾਂਸਪੋਰਟ ਅਦਾਰਿਆਂ ਦਾ ਨਿੱਜੀਕਰਨ ਰੋਕਣ ਲਈ ਪਿਛਲੇ ਮਹੀਨੇ ਕੀਤੀ ਰਾਜ ਵਿਆਪੀ ਹੜਤਾਲ ਦੌਰਾਨ ਸਰਕਾਰ ਵੱਲੋਂ ਜੇਲ੍ਹੀਂ ਡੱਕੇ ਯੂਨੀਅਨ ਕਾਰਕੁਨਾਂ ਦੀ ਰਿਹਾਈ ਲਈ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਅੱਜ ਪੰਜਾਬ ਭਰ ਵਿਚਲੇ ਡਿਪੂਆਂ ਅਤੇ ਬੱਸ ਅੱਡਿਆਂ ’ਤੇ ਗੇਟ ਰੈਲੀਆਂ ਕੀਤੀਆਂ ਗਈਆਂ। ਇਸ ਦੌਰਾਨ ਹੀ ਪੀ ਆਰ ਟੀ ਸੀ ਦੇ ਮੁੱਖ ਦਫਤਰ ਵਾਲ਼ੇ ਸ਼ਹਿਰ ਪਟਿਆਲਾ ਵਿਚ ਵੀ ਰੈਲੀ ਕੀਤੀ ਗਈ। ਇਸ ਮੌਕੇ ਆਗੂਆਂ ਐਲਾਨ ਕੀਤਾ ਕਿ ਪੀ ਆਰ ਟੀ ਸੀ ਤੇ ਪਨਬੱਸ ਕਾਮੇ ਕਾਲੇ ਬਿੱਲੇ ਲਾ ਕੇ ਡਿਊਟੀਆਂ ਕਰਨਗੇ। ਸਰਕਾਰ ਨੂੰ ਦੋ ਦਿਨਾ ਦਾ ਅਲਟੀਮੇਟਮ ਦਿੰਦਿਆਂ ਜਥੇਬੰਦੀ ਦੀ ਲੀਡਰਸ਼ਿਪ ਨੇ ਐਲਾਨ ਕੀਤਾ ਕਿ ਜੇ ਆਗੂਆਂ ਦੀ ਰਿਹਾਈ ਨਾ ਕੀਤੀ ਗਈ ਤਾਂ ਯੂਨੀਅਨ ਵੱਲੋਂ 9 ਜਨਵਰੀ ਨੂੰ ਬੱਸ ਸਟੈਂਡ ਸੰਗਰੂਰ ਵਿਖੇ ਵਿਸ਼ਾਲ ਕਨਵੈਨਸ਼ਨ ਕਰਕੇ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।
ਅੱਜ ਦੇ ਇਸ ਐਕਸ਼ਨ ਦੀ ਸੂਬਾਈ ਰਿਪੋਰਟ ਜਾਰੀ ਕਰਦਿਆਂ ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਪਟਿਆਲਾ ਨੇ ਦੱਸਿਆ ਕਿ ਸੂਬਾ ਪੱਧਰੀ ਇਨ੍ਹਾਂ ਗੇਟ ਰੈਲੀਆਂ ਨੂੰ ਪ੍ਰਧਾਨ ਰੇਸ਼ਮ ਗਿੱਲ, ਹਰਕੇਸ਼ ਵਿੱਕੀ, ਸਹਿਜਪਾਲ ਸੰਧੂ , ਜਸਦੀਪ ਸਿੰਘ, ਚੇਅਰਮੈਨ ਸੁਲਤਾਨ ਸਿੰਘ ਸਮੇਤ ਅਤਿੰਦਰਪਾਲ ਸਿੰਘ, ਹਰਜਿਦਰ ਗੋਰਾ, ਮਨਦੀਪ ਮੈਂਡੀ ਤੇ ਸੰਦੀਪ ਕੁਮਾਰ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਟਰਾਂਸਪੋਰਟ ਅਦਾਰਿਆਂ ਦਾ ਨਿੱਜੀਕਰਨ ਕਰਨ ਵੱਲ ਵੱਧਦੇ ਕਦਮਾਂ ਅਤੇ ਵਰਕਰਾਂ ਦਾ ਸ਼ੋਸ਼ਣ ਕਰਨ ਖ਼ਿਲਾਫ਼ ਪਿਛਲੇ ਸਾਲ ਕੀਤੀ ਗਈ ਰਾਜ ਵਿਆਪੀ ਹੜਤਾਲ ਦੌਰਾਨ ਪੁਲੀਸ ਨੇ ਯੂਨੀਅਨ ਕਾਰਕੁਨਾ ਦੀ ਕੁੱਟਮਾਰ ਅਤੇ ਖਿੱਚ-ਧੂਹ ਕੀਤੀ ਗਈ ਤੇ ਦੋ ਸੌ ਦੇ ਕਰੀਬ ਵਰਕਰਾਂ ਨੂੰ ਜੇਲ੍ਹੀਂ ਡੱਕ ਦਿੱਤਾ। ਪੰਜ ਦਿਨਾ ਬਾਅਦ ਬਹੁਤਿਆਂ ਨੂੰ ਤਾਂ ਛੱਡ ਦਿੱਤਾ ਪਰ ਦੋ ਦਰਜਨ ਪਟਿਆਲਾ ਅਤੇ ਸੰਗਰੂਰ ਜੇਲ੍ਹਾਂ ’ਚ ਹਨ, ਜੇ ਇਨ੍ਹਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ 9 ਜਨਵਰੀ ਨੂੰ ਸੰਗਰੂਰ ਵਿਖੇ ਕਨਵੈਨਸ਼ਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵਲੋਂ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ ਗਈ ਬਲਕਿ ਪ੍ਰਾਈਵੇਟ ਬੱਸਾਂ ਰਾਹੀਂ ਨਿੱਜੀਕਰਨ ਕੀਤਾ ਜਾ ਰਿਹਾ ਹੈੇ। ਮੁਫ਼ਤ ਬੱਸ ਸਫ਼ਰ ਸਹੂਲਤ ਦਾ 1200 ਕਰੋੜ ਬਕਾਇਆ ਸਰਕਾਰ ਵੱਲ ਖੜ੍ਹਾ ਹੈ, ਜਿਸ ਕਰਕੇ ਹੀ ਵਰਕਰਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ। ਇਸ ਮੌਕੇ ਬੇਅੰਤ ਸਿੰਘ, ਏਕਮ ਸਿੰਘ, ਪਵਨ ਢੀਂਡਸਾ, ਜਸਪਾਲ ਰਾਜਪੁਰਾ, ਸੰਦੀਪ ਬਾਵਾ, ਰਾਮ ਸਿੰਘ, ਸੰਜੇ ਖਾਨ, ਵੀਰ ਚੰਦ ਸ਼ਰਮਾ ਤੇ ਸ਼ਮਸ਼ੇਰ ਸ਼ਰਮਾ ਨੇ ਵੀ ਵਿਚਾਰ ਪੇਸ਼ ਕੀਤੇ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/punjab/transport-workers-hold-rallies-in-punjab/